ਵੀ ਹਨੂੰਮਾਨ ਜੀ ਦੇ ਕੋਲ ਦਿਖਾਈ ਦੇਵੇਗਾ। ਪ੍ਰੀਖਿਆ ਵੇਲੇ ਉਹ ਵੀ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੇਗਾ। ਇਮਤਿਹਾਨ ਦੇ ਵੇਲੇ ਉਸ ਨੂੰ ਵੀ ਪ੍ਰਮਾਤਮਾ ਵਾਪਿਸ ਸੱਚਾ ਮਲੂਮ ਹੋਣ ਲੱਗੇਗਾ।
ਸਾਡਾ ਉੱਪਰ ਦਾ ਮਨ ਤਾਂ ਸਿੱਖਿਅਤ ਹੋਇਆ ਹੈ, ਉਸ ਨੇ ਥੋੜ੍ਹਾ-ਬਹੁਤ ਸੋਚ-ਵਿਚਾਰ ਸ਼ੁਰੂ ਕੀਤਾ ਹੈ, ਲੇਕਿਨ ਅੰਦਰ ਦਾ ਡੂੰਘਾਈ ਵਾਲਾ ਮਨ ਅਜੇ ਵੀ ਵਿਸ਼ਵਾਸ ਵਿੱਚ ਦੱਬਿਆ ਹੈ। ਉਸ ਡੂੰਘੇ ਮਨ ਨੂੰ ਬਿਨਾਂ ਬਦਲੇ ਇਹ ਸਮਾਜ ਬਦਲ ਨਹੀਂ ਹੋ ਸਕਦਾ। ਕਿਉਂ ? ਕਿਉਂਕਿ ਵਿਸ਼ਵਾਸ ਦੇ ਆਪਣੇ ਨਿਯਮ ਹਨ, ਵਿਚਾਰ ਦੇ ਆਪਣੇ ਨਿਯਮ ਹਨ। ਵਿਚਾਰ ਨੇ ਵਿਦਰੋਹ ਕੀਤਾ ਹੈ ਸਦਾ। ਵਿਚਾਰ ਵਿਦਰੋਹੀ ਹੈ। ਤੁਸੀਂ ਵਿਚਾਹ ਕਰੋਗੇ ਤਾਂ ਵਿਦਰੋਹ ਹੋ ਹੀ ਜਾਣਗੇ। ਜੇਕਰ ਵਿਚਾਰ ਕੀਤਾ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਗ਼ਲਤ ਦਿਸਣ ਲੱਗ ਪੈਣਗੀਆਂ। ਅਤੇ ਜੋ ਗਲਤ ਦਿਸਣ ਲੱਗੇਗਾ, ਉਸ ਦੇ ਨਾਲ ਖੜੇ ਰਹਿਣਾ ਅਸੰਭਵ ਹੋ ਜਾਵੇਗਾ।
ਇਸ ਲਈ ਦੁਨੀਆਂ ਦੇ ਸਾਰੇ ਸ਼ੋਸ਼ਨ ਕਰਨ ਵਾਲੇ-ਭਾਵੇਂ ਉਹ ਰਾਜਨੇਤਾ ਹੋਣ, ਅਤੇ ਚਾਹੇ ਧਰਮਗੁਰੂ ਹੋਣ-ਮਨੁੱਖ ਦੇ ਮਨ ਨੂੰ ਵਿਚਾਰ ਕਰਨ ਤੋਂ ਰੋਕਣ ਦਾ ਸਾਰਾ ਇੰਤਜ਼ਾਮ ਕਰਦੇ ਹਨ, ਕਿਉਂਕਿ ਵਿਚਾਰ ਵਿਦਰੋਹ ਲੈ ਆਵੇਗਾ। ਅੱਜ ਨਹੀਂ ਤਾਂ ਕੱਲ੍ਹ ਵਿਚਾਰ ਦੇ ਪਿੱਛੇ ਵਿਦਰੋਹ ਦਾ ਪ੍ਰਛਾਵਾਂ ਆਉਣ ਹੀ ਵਾਲਾ ਹੈ। ਇਸ ਲਈ ਵਿਚਾਰ ਨੂੰ ਹੀ ਤੋੜ ਦਿਉ, ਤਾਂ ਕਿ ਵਿਦਰੋਹ ਨਾ ਆਏ। ਅਤੇ ਵਿਚਾਰ ਦੀ ਜਗ੍ਹਾ ਵਿਸ਼ਵਾਸ ਦੇ ਬੀਜ ਬੀਜੋ, ਕਿਉਂਕਿ ਵਿਸ਼ਵਾਸ ਕਦੀ ਵਿਦਰੋਹ ਨਹੀਂ ਕਰਦਾ; ਵਿਸ਼ਵਾਸ ਵਿਦਰੋਹ ਕਰ ਹੀ ਨਹੀਂ ਸਕਦਾ। ਜਿੰਨਾ ਬਲੀਵਿੰਗ ਮਾਈਂਡ ਹੈ, ਜਿੰਨਾ ਵਿਸ਼ਵਾਸ ਕਰਨ ਵਾਲਾ ਚਿੱਤ ਹੈ, ਓਨਾ ਅਵਿਦਰੋਹੀ, ਪਿਛਾਂਹ-ਖਿੱਚੂ, ਰਿਐਕਸ਼ਨਰੀ, ਪੁਰਾਣੇ ਨੂੰ ਫੜ ਕੇ ਰੁਕੇ ਰਹਿਣ ਵਾਲਾ ਮਨ ਹੁੰਦਾ ਹੈ। ਅਸੀਂ ਅੱਜ ਵੀ ਵਿਸ਼ਵਾਸੀ ਹਾਂ, ਇਸ ਲਈ ਸਮਾਜ ਬਦਲੇਗਾ ਨਹੀਂ। ਸਮਾਜ ਦੇ ਕੱਪੜੇ ਹੀ ਬਦਲ ਸਕਾਂਗੇ, ਆਤਮਾ ਨਹੀਂ। ਅਤੇ ਆਤਮਾ ਪੁਰਾਣੀ ਹੋਵੇ ਅਤੇ ਕੱਪੜੇ ਨਵੇਂ ਹੋ ਜਾਣ ਤਾਂ ਬਹੁਤ ਬੇਚੈਨੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਮਾਜ ਦਾ ਵਿਅਕਤੀਤਵ ਉਦੋਂ ਸੀਜੋਫਰੇਨਿਕ ਹੋ ਜਾਂਦਾ ਹੈ; ਸਮਾਜ ਦੀ ਸ਼ਖ਼ਸੀਅਤ ਦੇ ਦੋ ਹਿੱਸੇ ਹੋ ਜਾਂਦੇ ਹਨ ਅਤੇ ਜਦੋਂ ਉੱਲਟ ਹਿੱਸੇ ਇਕ ਹੀ ਨਾਲ ਸਮਾਜ ਵਿੱਚ ਹੋ ਜਾਂਦੇ ਹਨ, ਓਦੋਂ ਅੰਦਰ 'ਇੰਨਰ ਟੈਂਸ਼ਨ' ਅਤੇ ਇਕ ਅੰਦਰੂਨੀ ਤਨਾਅ ਅਤੇ ਵਿਰੋਧ, ਯੁੱਧ ਅਤੇ ਤਕਲੀਫ਼ ਸ਼ੁਰੂ ਹੋ ਜਾਂਦੀ ਹੈ।
ਇਹ ਸਾਡੀ ਹਾਲਤ ਹੈ; ਅਸੀਂ 'ਸੀਜੋਫਰੇਨਿਕ', ਖੰਡ-ਖੰਡ, ਵਿਰੋਧੀ-ਖੰਡਾਂ ਵਿੱਚ ਬਦਲ ਜਾਣ ਲਈ ਤਿਆਰ ਖੜੇ ਹਾਂ। ਪੁਰਾਣਾ ਮਨ ਆਪਣੇ ਸੂਤਰਾਂ ਦੇ ਨਾਲ ਕੰਮ ਕਰ ਰਿਹਾ ਹੈ, ਨਵੇਂ ਮਨ ਦੀ ਤਹਿ ਉੱਪਰ ਤੋਂ ਬੈਠਦੀ ਜਾ ਰਹੀ ਹੈ। ਪੁਰਾਣੇ ਮਨ ਵਿੱਚ ਮਨੂੰ ਹਨ, ਯਾਗਵੱਲਕਿਆ ਹਨ; ਨਵੇਂ ਮਨ ਵਿੱਚ ਮਾਰਕਸ ਅਤੇ ਫ੍ਰਾਇਡ ਹਨ ਅਤੇ ਸਾਰੇ ਨਾਲ-ਨਾਲ ਹਨ। ਅਤੇ ਭਾਰਤ ਦਾ ਮਨ ਇਕ