Back ArrowLogo
Info
Profile

ਅਜੀਬ ਤਰ੍ਹਾਂ ਦੀ ਖਿਚੜੀ ਬਣ ਗਿਆ ਹੈ, ਜਿਸ ਵਿੱਚ ਸਫਾਈ ਨਹੀਂ ਹੈ; ਜਿਸ ਵਿੱਚ ਕਲੈਰਿਟੀ ਨਹੀਂ ਹੈ; ਜਿਸ ਵਿੱਚ ਸਪੱਸ਼ਟ ਨਿਰਣਾ ਨਹੀਂ ਹੈ ਅਤੇ ਜਿਸ ਦੇ ਕੋਲ ਸਪੱਸ਼ਟ ਰੇਖਾਵਾਂ ਵਾਲੀ ਸ਼ਖ਼ਸੀਅਤ ਨਹੀਂ ਹੈ, ਜਿਸ ਦੇ ਅੰਦਰ ਸਭ ਕੁਝ ਹੈ। ਜਿਸ ਦੇ ਕੋਲ ਬੈਲਗੱਡੀ ਦੀ ਦੁਨੀਆਂ ਵਿੱਚ ਪੈਦਾ ਕੀਤੇ ਗਏ ਵਿਸ਼ਵਾਸ ਹਨ ਅਤੇ ਜੈੱਟ ਦੀ ਦੁਨੀਆਂ ਵਿੱਚ ਪੈਦਾ ਕੀਤੇ ਗਏ ਵਿਚਾਰ ਹਨ। ਹਜ਼ਾਰਾਂ ਸਦੀਆਂ ਦਾ ਫਾਸਲਾ ਇਕ ਹੀ ਸਮੇਂ ਮੌਜੂਦ ਹੈ। ਸਾਡੀ ਸੜਕ ਵਰਗੀ ਹਾਲਤ ਹੈ ਸਾਡੇ ਮਨ ਦੀ ਵੀ। ਉਸ ਉੱਪਰ ਬੈਲਗੱਡੀ ਵੀ ਚੱਲ ਰਹੀ ਹੈ। ਉਸ ਉੱਪਰ ਕਾਰ ਵੀ ਚੱਲ ਰਹੀ ਹੈ। ਉਸ ਉੱਪਰ ਮੱਝ ਵੀ ਲੰਘ ਰਹੀ ਹੈ। ਉਸ ਉੱਪਰੋਂ ਊਠ ਵੀ ਜਾ ਰਿਹਾ ਹੈ। ਉਸ ਉੱਪਰ ਪੈਦਲ ਆਦਮੀ ਵੀ ਜਾ ਰਿਹਾ ਹੈ। ਉਸ ਉੱਪਰ ਹਵਾਈ-ਜਹਾਜ਼ ਵੀ ਉੱਡ ਰਿਹਾ ਹੈ।

ਹਜ਼ਾਰਾਂ ਸਦੀਆਂ ਇਕ ਸਮੇਂ ਸੂਰਤ ਦੀ ਸੜਕ ਉੱਪਰ ਦੇਖੀਆਂ ਜਾ ਸਕਦੀਆਂ ਹਨ। ਅਜਿਹਾ ਹੀ ਸਾਡਾ ਮਨ ਵੀ ਹੈ। ਉਸ ਵਿੱਚ ਹਜ਼ਾਰਾਂ ਸਦੀਆਂ ਹਨ ਅਤੇ ਹਰ ਸਦੀ ਦੇ ਦਿੱਤੇ ਗਏ ਅਲੱਗ-ਅਲੱਗ ਵਿਸ਼ਵਾਸ, ਵਿਚਾਰ, ਉਹ ਸਾਰੇ ਇਕੱਠੇ ਹੋ ਗਏ ਹਨ। ਇਸ ਚਿੱਤ ਨੂੰ ਸਮਝ ਲੈਣਾ ਜ਼ਰੂਰੀ ਹੈ, ਨਹੀਂ ਤਾਂ ਬਦਲਣਾ ਮੁਸ਼ਕਿਲ ਹੋ ਜਾਵੇਗਾ।

ਇਸ ਲਈ ਪਹਿਲੀ ਗੱਲ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਮਾਜ ਵਿੱਚ ਬਦਲਾਵ ਚਾਹੀਦੈ ਅਤੇ ਜਿਸ ਦੇ ਬਿਨਾਂ ਕੋਈ ਉਪਾਅ ਨਹੀਂ ਹੈ—ਫਿਰ ਸਾਡੇ ਮਨ ਦੇ ਵਿਸ਼ਵਾਸ ਦੇ ਅਧਾਰ ਅਲੱਗ ਕਰ ਦੇਣੇ ਹੋਣਗੇ ਵਿਚਾਰ ਕਰਨਾ ਸ਼ੁਰੂ ਕਰਨਾ ਪਵੇਗਾ।

ਵਿਚਾਰ ਕਰਨਾ ਕਸ਼ਟ-ਪੂਰਨ ਹੈ, ਵਿਸ਼ਵਾਸ ਕਰਨਾ ਸੁਵਿਧਾ-ਜਨਕ ਹੈ, ਕਨਵਿਨੀਐਂਟ ਹੈ; ਕਿਉਂਕਿ ਵਿਸ਼ਵਾਸ ਕਰਨ ਵਿੱਚ ਸਾਨੂੰ ਕੁਝ ਵੀ ਨਹੀਂ ਕਰਨਾ ਪੈਂਦਾ, ਸਿਰਫ਼ ਵਿਸ਼ਵਾਸ ਕਰਨਾ ਪੈਂਦਾ ਹੈ। ਵਿਚਾਰ ਕਰਨ ਨਾਲ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਵਿਚਾਰ ਕਰਨ ਨਾਲ ਸਾਨੂੰ ਹੀ ਨਤੀਜੇ 'ਤੇ ਪਹੁੰਚਣਾ ਪੈਂਦਾ ਹੈ। ਵਿਚਾਰ ਵਿੱਚ ਇਕ ਯਾਤਰਾ ਹੈ, ਵਿਸ਼ਵਾਸ ਵਿੱਚ ਵਿਸਰਾਮ ਹੈ।

ਇਸ ਲਈ ਭਾਰਤ ਦਾ ਮਨ ਵਿਸਰਾਮ ਕਰ ਰਿਹਾ ਹੈ ਹਜ਼ਾਰਾਂ ਸਾਲਾਂ ਤੋਂ, ਵਿਸ਼ਵਾਸ ਦੀ ਛਾਂ ਵਿੱਚ ਅੱਖਾਂ ਬੰਦ ਕਰ ਕੇ ਪਿਆ ਹੈ। ਮੰਨ ਲਿਆ ਹੈ, ਇਸ ਲਈ ਲੱਭਣ ਦੀ ਜ਼ਰੂਰਤ ਨਹੀਂ ਰਹੀ ਹੈ। ਇਸ ਲਈ ਭਾਰਤ ਵਿੱਚ ਸਾਇੰਸ ਪੈਦਾ ਨਹੀਂ ਹੋ ਸਕੀ। ਹੋ ਸਕਦੀ ਸੀ ਸਭ ਤੋਂ ਪਹਿਲਾਂ। ਸਾਰੀ ਪ੍ਰਿਥਵੀ 'ਤੇ ਸਭ ਤੋਂ ਪਹਿਲਾਂ ਇਹ ਜ਼ਮੀਨ ਸਭਿਆ ਹੋਈ, ਸਭ ਤੋਂ ਪਹਿਲਾਂ ਪ੍ਰਿਥਵੀ 'ਤੇ ਇਸ ਜ਼ਮੀਨ ਨੇ ਭਾਸ਼ਾ ਨੂੰ ਪੈਦਾ ਕੀਤਾ। ਸਭ ਤੋਂ ਪਹਿਲਾਂ ਇਸ ਪ੍ਰਿਥਵੀ 'ਤੇ ਇਸ ਜ਼ਮੀਨ ਨੂੰ ਗਣਿਤ ਦਾ ਗਿਆਨ ਹੋਇਆ। ਜਿਨ੍ਹਾਂ ਦੇ ਕੋਲ ਸਾਰੇ ਸੂਤਰ ਆ ਗਏ ਸਨ ਸਭ ਤੋਂ ਪਹਿਲਾਂ, ਉਹ ਅੱਜ ਸਭ ਤੋਂ ਪਿੱਛੇ ਖੜੇ ਹਨ-ਇਕ ਮਿਰੇਕਲ ਹੈ, ਇਕ ਚਮਤਕਾਰ ਹੈ। ਗਣਿਤ ਅਸੀਂ ਲੱਭਿਆ। ਇਹ ਇਕ, ਦੋ, ਤਿੰਨ, ਚਾਰ ਤੋਂ ਨੌਂ ਤੱਕ ਦੀ ਜੋ ਗਿਣਤੀ ਹੈ, ਇਹ ਸਾਰੀ ਦੁਨੀਆਂ ਵਿੱਚ ਸਾਥੋਂ ਪਹੁੰਚੀ ਹੈ। ਇਹ ਸਾਡੇ ਤੋਂ ਗਈ ਹੈ

106 / 151
Previous
Next