Back ArrowLogo
Info
Profile

ਸਾਰੀ ਦੁਨੀਆਂ ਵਿੱਚ। ਲੇਕਿਨ ਆਈਨਸਟੀਨ ਅਸੀਂ ਪੈਦਾ ਨਹੀਂ ਕਰਦੇ, ਆਈਨਸਟੀਨ ਕੋਈ ਹੋਰ ਪੈਦਾ ਕਰਦਾ ਹੈ। ਨਿਊਟਨ ਅਸੀਂ ਪੈਦਾ ਨਹੀ ਕਰਦੇ, ਉਹ ਕੋਈ ਹੋਰ ਪੈਦਾ ਕਰ ਰਿਹਾ ਹੈ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਗਣਿਤ ਪੈਦਾ ਕੀਤਾ, ਗਣਿਤ ਦੀਆਂ ਉਚਾਈਆਂ ਉਹ ਕਿਉਂ ਨਾ ਛੂਹ ਸਕੇ ? ਸਭ ਤੋਂ ਪਹਿਲਾਂ ਜਿਨ੍ਹਾਂ ਨੇ ਭਾਸ਼ਾ ਪੈਦਾ ਕੀਤੀ, ਉਹ ਵਿਚਾਰ ਦੀਆਂ ਉਚਾਈਆਂ ਕਿਉਂ ਨਾ ਛੂਹ ਸਕੇ ?

ਅੱਜ ਤੋਂ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਅਸੀਂ ਸਭਿਅਤਾ ਨੂੰ ਸਭ ਤੋਂ ਪਹਿਲਾਂ ਜਨਮ ਦਿੱਤਾ, ਲੇਕਿਨ ਅਸੀਂ ਨੀਂਹ ਭਰ ਕੇ ਛੱਡ ਦਿੱਤੀ, ਉੱਪਰ ਦਾ ਭਵਨ ਨਹੀਂ ਬਣਾਇਆ। ਉਹ ਭਵਨ ਕਿਸੇ ਹੋਰ ਨੇ ਬਣਾ ਲਿਆ ਹੈ। ਅੱਜ ਅਸੀਂ ਉਹਨਾਂ ਦੇ ਸਾਹਮਣੇ ਭੀਖ ਮੰਗਦੇ ਹੋਏ ਖੜੇ ਹਾਂ।

ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਕਰੀਬ-ਕਰੀਬ ਸੰਸਕ੍ਰਿਤ ਤੋਂ ਜਨਮੀਆਂ ਹਨ। ਰੂਸ ਦੀ ਭਾਸ਼ਾ ਵਿੱਚ ਕੋਈ ਵੀਹ ਪ੍ਰਤੀਸ਼ਤ ਸ਼ਬਦ ਸੰਸਕ੍ਰਿਤ ਦੇ ਹਨ। ਲਿਥਿਆਨੀਅਨ ਵਿੱਚ ਕੋਈ ਪੰਝੱਤਰ ਪ੍ਰਤੀਸ਼ਤ ਸ਼ਬਦ ਸੰਸਕ੍ਰਿਤ ਦੇ ਹਨ। ਗ੍ਰੀਕ ਜਾਂ ਰੋਮਨ, ਜਾਂ ਅੰਗਰੇਜ਼ ਜਾਂ ਜਰਮਨ, ਸਾਰੀਆਂ ਭਾਸ਼ਾਵਾਂ ਸੰਸਕ੍ਰਿਤ ਤੋਂ ਉਧਾਰ ਹਨ।

ਗਣਿਤ ਸਾਡੇ ਤੋਂ ਫੈਲਿਆ ਅਤੇ ਸਾਰੇ ਸੰਸਾਰ ਵਿੱਚ ਗਿਆ, ਲੇਕਿਨ ਵਿਚਾਰ ਅਸੀਂ ਨਾ ਕਰ ਸਕੇ ਅਤੇ ਅਸੀਂ ਵਿਸ਼ਵਾਸ ਨਾਲ ਘਿਰਦੇ ਤੁਰੇ ਗਏ। ਵਿਸ਼ਵਾਸ ਵਿੱਚ ਜੋ ਗਿਆ, ਉਸ ਨੂੰ ਸਵੀਕਾਰ ਕਰ ਕੇ ਬੈਠ ਗਿਆ। ਫਿਰ ਪੰਜ ਹਜ਼ਾਰ ਸਾਲ ਉਸ ਨੇ ਕੋਈ ਯਾਤਰਾ ਨਾ ਕੀਤੀ। ਉਹ ਆਪਣੀ ਸੰਸਕ੍ਰਿਤ ਦੀ ਕਿਤਾਬ ਲੈ ਕੇ ਦੁਹਰਾਉਂਦਾ ਰਿਹਾ। ਵਾਰ-ਵਾਰ ਦੁਹਰਾਉਂਦਾ ਰਿਹਾ। ਦੁਹਰਾਉਂਦਾ ਅਤੇ ਪਾਠ ਕਰਦਾ ਰਿਹਾ। ਜਿਹੜਾ ਉਸ ਨੇ ਪ੍ਰਾਪਤ ਕਰ ਲਿਆ ਸੀ ਉਸ ਦਾ ਗੁਨ-ਗਾਨ ਕਰਦਾ ਰਿਹਾ।

ਲੇਕਿਨ ਧਿਆਨ ਰਹੇ! ਜੋ ਅਸੀਂ ਪ੍ਰਾਪਤ ਕੀਤਾ ਹੈ, ਉਸ ਨੂੰ ਵੀ ਜੇਕਰ ਬਚਾਉਣਾ ਹੋਵੇ ਤਾਂ ਰੋਜ਼ ਨਵੇਂ ਨੂੰ ਪ੍ਰਾਪਤ ਕਰਦੇ ਰਹਿਣਾ ਹੁੰਦਾ ਹੈ। ਜੋ ਅਸੀਂ ਪ੍ਰਾਪਤ ਕੀਤਾ ਹੈ, ਉਸ ਦੀ ਸੁਰੱਖਿਆ ਦੇ ਲਈ ਰੋਜ਼ ਨਵੇਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇਕ ਆਦਮੀ ਧਨ ਕਮਾਉਂਦਾ ਹੈ, ਜੇਕਰ ਉਸ ਨੇ ਦਸ ਹਜ਼ਾਰ ਰੁਪਏ ਪ੍ਰਾਪਤ ਕਰ ਲਏ ਤਾਂ ਉਹ ਭਲੀ-ਭਾਂਤ ਜਾਣਦਾ ਹੈ ਕਿ ਇਹ ਦਸ ਹਜ਼ਾਰ ਵੀ ਨਹੀਂ ਬਚਣਗੇ ਜੇਕਰ ਗਿਆਰਵਾਂ ਹਜ਼ਾਰ ਨਹੀਂ ਪੈਦਾ ਕੀਤਾ ਜਾਂਦਾ। ਇਹ ਦਸ ਹਜ਼ਾਰ ਵੀ ਬਚਾਉਣੇ ਹਨ ਤਾਂ ਗਿਆਰਵਾਂ ਹਜ਼ਾਰ ਵੀ ਪੈਦਾ ਹੁੰਦਾ ਰਹਿਣ ਚਾਹੀਦਾ ਹੈ; ਨਹੀਂ ਤਾਂ ਇਹ ਦਸ ਹਜ਼ਾਰ ਵੀ ਖ਼ਤਮ ਹੋ ਜਾਣਗੇ।

ਇਸ ਸੰਸਾਰ ਵਿੱਚ ਜਾਂ ਤਾਂ ਅੱਗੇ ਜਾਉ ਜਾਂ ਪਿੱਛੇ ਜਾਣਾ ਪੈਂਦਾ ਹੈ; ਖੜੇ ਹੋਣ ਦੇ ਲਈ ਕੋਈ ਉਪਾਅ ਨਹੀਂ ਹੈ। ਇੱਥੇ ਠਹਿਰ ਕੇ ਖੜੇ ਨਹੀਂ ਹੋ ਸਕਦੇ। ਜੇਕਰ ਆਪਣੀ ਹੀ ਜਗ੍ਹਾ ਉੱਤੇ ਖੜਾ ਰਹਿਣਾ ਹੋਵੇ ਤਾਂ ਵੀ ਅੱਗੇ ਦੇ ਲਈ ਭੱਜਦਾ

107 / 151
Previous
Next