ਰਹਿਣਾ ਪੈਂਦਾ ਹੈ। ਅਤੇ ਜੇਕਰ ਕਿਸੇ ਨੇ ਸੋਚਿਆ ਕਿ ਜਿਥੇ ਖੜੇ ਹਾਂ ਉੱਥੇ ਹੀ ਖੜੇ ਰਹੀਏ ਤਾਂ ਅੱਗੇ ਜਾਣਾ ਬੰਦ ਹੋ ਜਾਂਦਾ ਹੈ ਅਤੇ ਪਿੱਛੇ ਜਾਣਾ ਤੁਰੰਤ ਸ਼ੁਰੂ ਹੋ ਜਾਂਦਾ ਹੈ; ਕਿਉਂਕਿ ਇਸ ਸੰਸਾਰ ਵਿੱਚ ਦੋ ਹੀ ਗਤੀਆਂ ਹਨ-ਵਧੋ ਜਾਂ ਡਿਗੋ; ਰੁਕ ਨਹੀਂ ਸਕਦੇ।
ਏਡਿੰਗਟਨ ਨੇ ਆਪਣੀਆਂ ਯਾਦਾਂ ਵਿੱਚ ਇਕ ਬਹੁਤ ਹੀ ਅਨੋਖੀ ਗੱਲ ਲਿਖੀ ਹੈ। ਉਸ ਨੇ ਲਿਖਿਆ ਹੈ ਕਿ ਮੈਂ ਸਾਰੀ ਭਾਸ਼ਾ ਵਿੱਚ ਖੋਜ-ਬੀਣ ਕਰ ਕੇ ਇਕ ਸ਼ਬਦ ਨੂੰ ਬਿਲਕੁਲ ਝੂਠ ਦੇਖਿਆ ਅਤੇ ਉਹ ਸ਼ਬਦ ਹੈ 'ਰੈੱਸਟ', ਵਿਸਰਾਮ। ਰੈੱਸਟ ਵਰਗੀ ਕੋਈ ਹਾਲਤ ਦੁਨੀਆਂ ਵਿੱਚ ਹੈ ਨਹੀਂ। ਇਕ ਪਲ ਲਈ ਵੀ ਕੋਈ ਚੀਜ਼ ਠਹਿਰੀ ਹੋਈ ਨਹੀਂ ਹੈ। ਜਾਂ ਤਾਂ ਅੱਗੇ ਜਾ ਰਹੀ ਹੇ ਜਾ ਪਿੱਛੇ ਜਾ ਰਹੀ ਹੈ—ਜਾ ਰਹੀ ਹੈ। ਬੁੱਧ ਤਾਂ ਕਹਿੰਦੇ ਸਨ, ਹੈ ਸ਼ਬਦ ਦਾ ਪ੍ਰਯੋਗ ਹੀ ਗ਼ਲਤ ਹੈ, ਕਿਉਂਕਿ ਹਰ ਇਕ ਚੀਜ਼ ਹੋ ਰਹੀ ਹੈ, ਹੈ ਦੀ ਹਾਲਤ ਵਿੱਚ ਕੋਈ ਚੀਜ਼ ਨਹੀਂ ਹੈ।
ਅਸੀਂ ਕਹਿੰਦੇ ਹਾਂ, ਨਦੀ ਹੈ—ਗ਼ਲਤ ਕਹਿੰਦੇ ਹਾਂ; ਨਦੀ ਹੋ ਰਹੀ ਹੈ।
ਅਸੀਂ ਕਹਿੰਦੇ ਹਾਂ, ਬੁੱਢਾ ਹੈ—ਗ਼ਲਤ ਕਹਿੰਦੇ ਹਾਂ; ਬੁੱਢਾ ਹੋ ਰਿਹਾ ਹੈ।
ਅਸੀਂ ਕਹਿੰਦੇ ਹਾਂ, ਜਵਾਨ ਹੈ—ਗ਼ਲਤ ਕਹਿੰਦੇ ਹਾਂ; ਜਵਾਨ ਹੋ ਰਿਹਾ ਹੈ।
ਹਰ ਚੀਜ਼ ਹੋਣ ਦੀ ਹਾਲਤ ਵਿੱਚ ਹੈ, ਹੈ ਦੀ ਹਾਲਤ ਵਿੱਚ ਕੋਈ ਵੀ ਚੀਜ਼ ਨਹੀਂ ਹੈ। ਕੋਈ ਚੀਜ਼ ਕਿਤੇ ਠਹਿਰੀ ਹੋਈ ਨਹੀਂ ਹੈ, ਸਭ ਚੀਜ਼ਾਂ ਹੋ ਰਹੀਆਂ ਹਨ, ਲੇਕਿਨ ਭਾਰਤ ਵਿਸ਼ਵਾਸ ਨੂੰ ਫੜ ਕੇ ਹੋਣ ਦੀ ਪਰਕਿਰਿਆ ਛੱਡ ਕੇ, ਹੈ ਦੀ ਪਰਕਿਰਿਆ ਵਿੱਚ ਵਿਸ਼ਵਾਸ ਕਰਨ ਲੱਗਿਆ। ਹਾਂ, ਵਿਸ਼ਵਾਸ ਜ਼ਰੂਰ ਇਕ ਅਜਿਹੀ ਚੀਜ਼ ਹੈ ਕਿ ਜੋ ਹੈ। ਏਡਿੰਗਟਨ ਜੇਕਰ ਮੈਨੂੰ ਮਿਲਦਾ ਤਾਂ ਮੈਂ ਕਹਿੰਦਾ ਕਿ ਤੁਸੀਂ ਗ਼ਲਤ ਕਹਿੰਦੇ ਹੋ, ਇਕ ਚੀਜ਼ ਹੈ ਜੋ ਰੈੱਸਟ ਵਿੱਚ ਸਦਾ ਰਹਿੰਦੀ ਹੈ—ਉਹ ਹੈ 'ਬਿਲੀਫ਼'। ਉਹ ਕਦੀ ਹੁੰਦੀ ਨਹੀਂ, ਉਹ ਜਿੱਥੇ ਹੈ ਉੱਥੇ ਹੀ ਰਹਿੰਦੀ ਹੈ।
ਵਿਸ਼ਵਾਸ ਜੋ ਹੈ ਉਹ ਸਦਾ ਠਹਿਰਿਆ ਹੋਇਆ ਹੈ—ਉਸ ਵਿੱਚ ਕੋਈ ਗਤੀ ਨਹੀਂ, ਕੋਈ ਤਰੰਗ ਨਹੀਂ, ਕੋਈ ਅੱਗੇ-ਪਿੱਛੇ ਕੁਝ ਵੀ ਨਹੀਂ ਹੈ, ਉਹ ਜਿੱਥੇ ਹੈ ਉੱਥੇ ਹੀ ਹੈ। ਇਸ ਲਈ ਵਿਸ਼ਵਾਸ ਸੰਸਾਰ ਵਿੱਚ ਸਭ ਤੋਂ ਮਰੀ ਹੋਈ ਚੀਜ਼ ਹੈ, ਕਿਉਂਕਿ ਜ਼ਿੰਦਗੀ ਦਾ ਲੱਛਣ ਹੈ ਹੋਣਾ, ਮੌਤ ਦਾ ਲੱਛਣ ਹੈ, ਨਾ ਹੋਣ ਦੀ ਹਾਲਤ ਵਿੱਚ ਹੋ ਜਾਣਾ। ਵਿਸ਼ਵਾਸ ਮਰੀ ਹੋਈ ਚੀਜ਼ ਹੈ ਲੇਕਿਨ ਮਰੀਆਂ ਹੋਈਆਂ ਚੀਜ਼ਾਂ ਕਨਵਿਨੀਐਂਟ ਹੁੰਦੀਆਂ ਹਨ, ਸੌਖੀਆਂ ਹੁੰਦੀਆਂ ਹਨ। ਜੇਕਰ ਤੁਹਾਡੇ ਘਰ ਵਿੱਚ ਦਸ ਆਦਮੀ ਜਿਉਂਦੇ ਹਨ ਤਾਂ ਬਹੁਤ ਤਰ੍ਹਾਂ ਦਾ ਸ਼ੋਰ-ਸ਼ਰਾਬਾ ਹੋਵੇਗਾ, ਅਤੇ ਜੇਕਰ ਦਸ ਆਦਮੀ ਮਰੇ ਹੋਏ ਹੋਣਗੇ ਤਾਂ ਕੋਈ ਵੀ ਸ਼ੋਰ-ਸ਼ਰਾਬਾ ਨਹੀਂ ਹੋਵੇਗਾ। ਸ਼ਮਸ਼ਾਨ ਵਿੱਚ ਕੋਈ ਰੌਲਾ ਹੁੰਦਾ ਹੈ ? ਕੋਈ ਸ਼ੋਰ-ਸ਼ਰਾਬਾ ਨਹੀਂ ਹੁੰਦਾ।
ਜ਼ਿੰਦਗੀ ਦੇ ਨਾਲ ਰੌਲਾ ਹੈ, ਮੌਤ ਦੇ ਨਾਲ ਕੋਈ ਰੌਲਾ ਨਹੀਂ ਹੈ।
ਸਾਨੂੰ ਸ਼ਾਇਦ ਇਹ ਸਮਝ ਵਿੱਚ ਆ ਗਿਆ ਹੈ ਕਿ ਵਿਸ਼ਵਾਸ ਦੇ ਨਾਲ ਸੌਖ ਨਾਲ ਜਿਉਂ ਸਕਾਂਗੇ। ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ-ਵਿਸ਼ਵਾਸ ਦੇ ਨਾਲ ਸੌਖ