ਨਾਲ ਮਰ ਸਕਾਂਗੇ। ਜਿਉਣਾ ਹੋਵੇ… ਤਾਂ ਜਿਉਣਾ ਤਾਂ ਸੌਖ ਦੇ ਨਾਲ ਨਹੀਂ ਹੋ ਸਕਦਾ, ਜਿਉਣਾ ਹੈ ਤਾਂ ਮਿਹਨਤ ਦੇ ਨਾਲ ਹੋਵੇਗਾ; ਜਿਉਣਾ ਹੋਵੇ ਤਾਂ ਤਬਦੀਲੀ ਦੇ ਨਾਲ ਹੋਵੇਗਾ; ਜਿਊਣਾ ਹੋਵੇ ਤਾਂ ਸੰਘਰਸ਼ ਦੇ ਨਾਲ ਹੋਵੇਗਾ। ਵਿਚਾਰ ਦੇ ਨਾਲ ਵਿਦਰੋਹ ਹੈ, ਵਿਸ਼ਵਾਸ ਦੇ ਨਾਲ ਸਬਰ ਹੈ। ਵਿਚਾਰ ਦੇ ਨਾਲ ਗਤੀ ਹੈ, ਵਿਸ਼ਵਾਸ ਦੇ ਨਾਲ ਮੌਤ ਹੈ।
ਵਿਸ਼ਵਾਸ ਦੇ ਨਾਲ ਅਤੀਤ ਹੈ, ਵਿਚਾਰ ਦੇ ਨਾਲ ਭਵਿੱਖ ਹੈ।
ਸਾਨੂੰ ਭਾਰਤ ਦੇ ਮਨ ਵਿੱਚੋਂ ਵਿਸ਼ਵਾਸ ਦੀਆਂ ਜੜ੍ਹਾਂ ਉਖਾੜ ਕੇ ਸੁੱਟ ਦੇਣੀਆਂ ਪੈਣ ਤਾਂ ਅਸੀਂ ਵਿਚਾਰ ਦਾ ਬੀਜ ਬੀਜ ਸਕਦੇ ਹਾਂ, ਨਹੀਂ ਤਾਂ ਨਹੀਂ ਸੰਭਵ ਹੋ ਸਕੇਗਾ। ਅਤੇ ਜੇਕਰ ਅਸੀਂ ਵਿਸ਼ਵਾਸ ਦੀਆਂ ਜੜ੍ਹਾਂ ਅੰਦਰ ਰਹਿਣ ਦਿੱਤੀਆਂ ਅਤੇ ਉੱਪਰ ਤੋਂ ਵਿਚਾਰ ਦੇ ਬੀਜ ਬੀਜ ਦਿੱਤੇ ਤਾਂ ਉਹ ਜਿਹੜਾ ਭਾਰਤ ਦਾ ਡੂੰਘਾ ਵਿਸ਼ਵਾਸੀ ਮਨ ਹੈ, ਉਹ ਵਿਚਾਰ ਉੱਪਰ ਵੀ ਵਿਸ਼ਵਾਸ ਕਰ ਲੈਂਦਾ ਹੈ। ਮੇਰੇ ਕੋਲ ਵੀ ਵਿਸ਼ਵਾਸੀ ਇਕੱਠੇ ਹੋ ਜਾਂਦੇ ਹਨ। ਉਹ ਮੇਰੇ ਉੱਪਰ ਹੀ ਵਿਸ਼ਵਾਸ ਕਰ ਲੈਂਦੇ ਹਨ। ਮੇਰੇ ਵਰਗਾ ਆਦਮੀ ਬਿਲਕੁਲ ਭਰੋਸੇ ਦਾ ਨਹੀਂ ਹੈ। ਉਸ ਉੱਪਰ ਵਿਸ਼ਵਾਸ ਕਰਨਾ ਹੀ ਨਹੀਂ ਚਾਹੀਦਾ। ਲੇਕਿਨ ਮੇਰੇ ਕੋਲ ਵੀ ਕੋਈ ਆ ਜਾਂਦਾ ਹੈ, ਉਹ ਕਹਿੰਦਾ ਹੈ, ਅਸੀਂ ਤਾਂ ਤੁਹਾਡੀ ਗੱਲ ਨੂੰ ਬਿਲਕੁਲ ਮੰਨਦੇ ਹਾਂ। ਤੁਸੀਂ ਜੋ ਕਹਿੰਦੇ ਹੋ ਬਿਲਕੁਲ ਠੀਕ ਹੀ ਹੈ। ਸਾਡੀ ਬੜੀ ਸ਼ਰਧਾ ਤੁਹਾਡੇ ਪ੍ਰਤੀ ਹੋ ਗਈ ਹੈ।
'ਤਾਂ ਬਹੁਤ ਖ਼ਤਰਾ ਹੈ! ਮੈਂ ਸ਼ਰਧਾ ਨੂੰ ਉਖਾੜਨ ਦੀ ਕੋਸ਼ਿਸ਼ ਵਿੱਚ ਲੱਗਿਆ ਹਾਂ, ਉਹ ਮੇਰੇ ਉੱਪਰ ਹੀ ਸ਼ਰਧਾ ਕਰਨ ਲੱਗਦੇ ਹਨ। ਉਹ ਜੋ ਉਸ ਦੇ ਅੰਦਰ ਵਿਸ਼ਵਾਸ ਵਾਲਾ ਚਿੱਤ ਹੈ, ਉਹ ਕਹਿੰਦਾ ਹੈ—ਠੀਕ ਹੈ, ਚਲੋ ਦੂਸਰਾ ਵਿਸ਼ਵਾਸ ਛੱਡਦੇ ਹਾਂ। ਤੁਹਾਨੂੰ ਹੀ ਫੜ ਲੈਂਦੇ ਹਾਂ।
ਇਸ ਲਈ ਇਸ ਦੇਸ ਵਿਚ ਵਿਚਾਰ ਕਰਨ ਵਾਲੇ ਲੋਕ ਪੈਦਾ ਨਾ ਹੋਏ ਹੋਣ, ਅਜਿਹਾ ਨਹੀਂ ਹੈ, ਲੇਕਿਨ ਇਹ ਦੇਸ ਇੰਨਾ ਡੂੰਘਾ ਵਿਸ਼ਵਾਸ ਨਾਲ ਭਰਿਆ ਹੈ ਕਿ ਵਿਚਾਰ ਕਰਨ ਵਾਲੇ ਲੋਕਾਂ ਨੂੰ ਹੜੱਪ ਜਾਂਦਾ ਹੈ, ਉਹਨਾਂ ਨੂੰ ਪੀ ਜਾਂਦਾ ਹੈ।
ਬੁੱਧ ਪੈਦਾ ਹੋਏ, ਤਾਂ ਬੁੱਧ ਵਰਗਾ ਵਿਚਾਰ ਕਰਨ ਵਾਲਾ ਧਰਤੀ 'ਤੇ ਮੁਸ਼ਕਿਲ ਨਾਲ ਕਦੀ ਕੋਈ ਪੈਦਾ ਹੁੰਦਾ ਹੈ। ਅਸੀਂ ਬੁੱਧ ਨੂੰ ਵੀ ਪੀ ਗਏ। ਬੁੱਧ ਨੇ ਕਿਹਾ, ਕੋਈ ਭਗਵਾਨ ਨਹੀਂ ਹੈ, ਅਸੀਂ ਕਿਹਾ, ਤੁਸੀਂ ਭਗਵਾਨ ਹੋ। ਬੁੱਧ ਨੇ ਕਿਹਾ, ਕੋਈ ਮੂਰਤੀਆਂ ਨਾ ਬਣਾਉਣਾ, ਕਿਸੇ ਦੀ ਪੂਜਾ ਨਾ ਕਰਨਾ, ਕੋਈ ਪੂਜਣ ਵਾਲਾ ਨਹੀਂ ਹੈ। ਅਸੀਂ ਬੁੱਧ ਦੀਆਂ ਇੰਨੀਆਂ ਮੂਰਤੀਆਂ ਬਣਾਈਆਂ ਜਿੰਨੀਆਂ ਦੁਨੀਆਂ ਵਿੱਚ ਕਿਸੇ ਆਦਮੀ ਦੀਆਂ ਨਹੀਂ ਹਨ। ਬੁੱਧ ਦੇ ਅਜਿਹੇ ਮੰਦਰ ਹਨ ਅੱਜ ਧਰਤੀ ਉੱਪਰ ਜਿਨ੍ਹਾਂ ਵਿੱਚ ਦਸ-ਦਸ ਹਜ਼ਾਰ ਮੂਰਤੀਆਂ ਹਨ।
ਬੁੱਧ ਦੀਆਂ ਮੂਰਤੀਆਂ ਇੰਨੀਆਂ ਬਣੀਆਂ, ਇੰਨੀਆਂ ਬਣੀਆਂ ਕਿ ਦੁਨੀਆਂ ਪਹਿਲੀ ਵਾਰੀ ਬੁੱਧ ਦੀਆਂ ਮੂਰਤੀਆਂ ਦੇ ਦੁਆਰਾ ਹੀ ਮੂਰਤੀਆਂ ਤੋਂ ਜਾਣੂ ਹੋਈ। ਇਸ ਲਈ ਜਦੋਂ ਹਿੰਦੁਸਤਾਨ ਦੇ ਬਾਹਰ ਮੂਰਤੀਆਂ ਗਈਆਂ ਤਾਂ ਸਭ ਤੋਂ ਪਹਿਲਾਂ