ਬੁੱਧ ਦੀਆਂ ਮੂਰਤੀਆਂ ਗਈਆਂ। ਇਸ ਲਈ ਅਰਬ ਵਿੱਚ, ਈਰਾਨ ਵਿੱਚ ਅਤੇ ਇਰਾਕ ਵਿੱਚ ਜਦੋਂ ਪਹਿਲੀ ਵਾਰੀ ਮੂਰਤੀਆਂ ਗਈਆਂ ਤਾਂ ਬੁੱਧ ਦੀਆਂ ਗਈਆਂ। ਉਹਨਾਂ ਨੇ ਪੁੱਛਿਆ, ਇਹ ਕੀ ਹੈ ? ਤਾਂ ਲੋਕਾਂ ਨੇ ਕਿਹਾ, ਇਹ ਬੁੱਧ ਹਨ, ਕਿਉਂਕਿ ਉਹਨਾਂ ਦੇ ਕੋਲ ਮੂਰਤੀ ਦਾ ਜੋ ਸ਼ਬਦ ਹੈ, ਬੁੱਤ। ਬੁੱਤ, ਬੁੱਧ ਦਾ ਵਿਗੜਿਆ ਹੋਇਆ ਰੂਪ ਹੈ। ਉਹਨਾਂ ਨੇ ਸਮਝਿਆ ਕਿ ਇਹ ਬੁੱਤ ਹੈ। ਬੁੱਧ ਹੀ ਉਹਨਾਂ ਲਈ ਮੂਰਤੀ ਦਾ ਸਮ-ਅਰਥੀ ਸ਼ਬਦ ਬਣ ਗਿਆ। ਬੁੱਤ, ਬੁੱਧ ਦਾ ਵਿਗੜਿਆ ਹੋਇਆ ਰੂਪ ਹੈ। ਬੁੱਤ-ਪ੍ਰਸਤ ਦਾ ਮਤਲਬ ਹੈ, ਬੁੱਧ-ਪ੍ਰਸਤ। ਅਤੇ ਬੁੱਧ ਨੇ ਕਿਹਾ ਸੀ, ਮੇਰੀਆਂ ਮੂਰਤੀਆਂ ਨਾ ਬਣਾਉਣਾ!
ਇਹ ਮੁਲਕ ਬਹੁਤ ਅਨੋਖਾ ਹੈ। ਇਸ ਦੇ ਅਚੇਤਨ ਮਨ ਵਿੱਚ ਵਿਸ਼ਵਾਸ ਇੰਨਾ ਡੂੰਘਾ ਹੈ ਕਿ ਇਸ ਨੇ ਕਿਹਾ ਇੰਨਾ ਚੰਗਾ ਆਦਮੀ ਪੈਦਾ ਹੋਇਆ ਬੁੱਧ, ਜਿਸ ਨੇ ਸਾਨੂੰ ਸਿਖਾਇਆ ਮੂਰਤੀਆਂ ਨਾ ਬਣਾਇਉ, ਤਾਂ ਘਟੋ-ਘਟ ਇਸ ਦੀਆਂ ਮੂਰਤੀਆਂ ਤਾਂ ਬਣਾ ਹੀ ਦਿਉ! ਇਸ ਦੀ ਤਾਂ ਪੂਜਾ ਕਰੀਏ!
ਬੁੱਧ ਨੇ ਕਿਹਾ ਕਿ ਕਿਸੇ ਦੀ ਸਰਨ ਵਿੱਚ ਨਾ ਜਾਇਉ, ਕਿਉਂਕਿ ਜੋ ਕਿਸੇ ਦੀ ਵੀ ਸ਼ਰਨ ਵਿੱਚ ਜਾਂਦਾ ਹੈ, ਉਹ ਆਤਮਘਾਤੀ ਹੈ। ਅਸੀਂ ਕਿਹਾ, 'ਬੁੱਧਮ ਸ਼ਰਨਮ ਗੱਛਾਮੀ'-ਅਸੀਂ ਬੁੱਧ ਦੀ ਸ਼ਰਨ ਵਿੱਚ ਜਾਂਦੇ ਹਾਂ; ਕਿਉਂਕਿ ਤੁਸੀਂ ਸਾਨੂੰ ਗਿਆਨ ਦਿੱਤਾ; ਤੁਸੀਂ ਸਾਨੂੰ ਜਗਾਇਆ; ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਉਂਦੇ ਹਾਂ। ਇਸ ਨੂੰ ਤੋੜਨਾ ਪਵੇ। ਇਸ ਲਈ ਅਸੀਂ ਪੰਝੀ ਸਦੀਆਂ ਵਿੱਚ-ਅਜਿਹਾ ਨਹੀਂ ਕਿ ਅਸੀਂ ਵਿਚਾਰਕ ਪੈਦਾ ਨਹੀਂ ਕੀਤੇ, ਅਸੀਂ ਵਿਚਾਰਕ ਪੈਦਾ ਕੀਤੇ, ਲੇਕਿਨ ਵਿਸ਼ਵਾਸ ਦੇ ਸਾਗਰ ਵਿੱਚ ਵਿਚਾਰ ਦੀਆਂ ਬੂੰਦਾਂ ਗਵਾਚ ਗਈਆਂ-ਡਿੱਗੀਆਂ ਅਤੇ ਗਵਾਚ ਗਈਆਂ, ਡਿੱਗੀਆਂ ਅਤੇ ਗਵਾਚ ਗਈਆਂ-ਅਤੇ ਅਸੀਂ,ਉਹਨਾਂ ਨੂੰ ਡੁਬੋਂਦੇ ਚਲੇ ਗਏ।
ਦੂਸਰੇ ਮੁਲਕਾਂ ਨੇ ਵਿਚਾਰ ਨੂੰ ਡੁਬੋਇਆ ਨਹੀਂ, ਦੂਸਰੇ ਮੁਲਕ ਵਿਚਾਰ ਨਾਲ ਲੜੇ ਅਤੇ ਲੜਨ ਵਿੱਚ ਉਹਨਾਂ ਨੂੰ ਬਦਲਣਾ ਪਿਆ। ਯੂਨਾਨ ਨੇ ਸੁਕਰਾਤ ਨੂੰ ਸੂਲੀ 'ਤੇ ਚੜ੍ਹਾ ਦਿੱਤਾ, ਅਸੀਂ ਬੁੱਧ ਦੀ ਪੂਜਾ ਕਰ ਲਈ । ਹੁਣ ਮੈਂ ਤੁਹਾਨੂੰ ਕਹਾਂਗਾ ਕਿ ਯੂਨਾਨ ਨੂੰ ਬੁੱਧ ਜੇਕਰ ਮਿਲਦੇ ਤਾਂ ਉਹ ਉਹਨਾਂ ਨੂੰ ਵੀ ਸੂਲੀ 'ਤੇ ਚੜ੍ਹਾ ਦਿੰਦੇ; ਕਿਉਂਕਿ ਉਹ ਕਹਿੰਦੇ ਕਿ ਗ਼ਲਤ ਹੈ ਇਹ ਗੱਲ, ਅਸੀਂ ਵਿਸ਼ਵਾਸੀ ਹਾਂ, ਤਾਂ ਵਿਚਾਰ ਦੀ ਗੱਲ ਨਾ ਮੰਨਾਂਗੇ। ਲੇਕਿਨ ਇਹ ਵਿਚਾਰ ਦੀ ਯਾਤਰਾ ਸ਼ੁਰੂ ਹੋ ਗਈ। ਜੇਕਰ ਅਸੀਂ ਬੁੱਧ ਨੂੰ ਕਿਹਾ ਹੁੰਦਾ ਕਿ ਅਸੀਂ ਸ਼ਰਧਾਲੂ ਲੋਕ ਹਾਂ, ਅਸੀਂ ਤੁਹਾਡੀ ਗੱਲ ਨਹੀਂ ਮੰਨਾਂਗੇ ਤਾਂ ਵੀ ਚੰਗਾ ਹੁੰਦਾ; ਕਿਉਂਕਿ ਨਾ ਮੰਨਣ ਦੇ ਲਈ ਵੀ ਵਿਚਾਰ ਕਰਨਾ ਪੈ ਰਿਹਾ ਹੈ। ਅਸੀਂ ਕਿਹਾ, ਅਸੀਂ ਵਿਸ਼ਵਾਸੀ ਲੋਕ ਹਾਂ, ਤੁਸੀਂ ਜੋ ਕਹਿੰਦੇ ਹੋ ਵਿਸ਼ਵਾਸ ਦੇ ਵਿਰੁੱਧ, ਅਸੀਂ ਇਸ ਨੂੰ ਹੀ ਮੰਨ ਲੈਂਦੇ ਹਾਂ, ਅਸੀਂ ਤੁਹਾਡੀ ਹੀ ਪੂਜਾ ਕਰਾਂਗੇ।