ਵਿਸ਼ਵਾਸੀ ਆਦਮੀ ਦੇ ਕੋਲ ਜਵਾਬ ਰੇਡੀਮੇਡ ਰਹਿੰਦੇ ਹਨ, ਸਵਾਲ ਬਿਲਕੁਲ ਨਹੀਂ ਰਹਿੰਦੇ।
ਉਸ ਵਿਚਾਰਕ ਨੇ ਕਿਹਾ, ਹੈਰਾਨੀ ਹੈ, ਇਹ ਬਲਦ ਤੁਸੀਂ ਕਿੱਥੋਂ ਲੈ ਆਏ ? ਇਹ ਬਲਦ ਹਿੰਦੁਸਤਾਨੀ ਦਿਖਾਈ ਨਹੀਂ ਦਿੰਦਾ। ਹਿੰਦੁਸਤਾਨ ਵਿੱਚ ਤਾਂ ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ, ਜਦੋਂ ਤੱਕ ਕੋਈ ਪਿੱਛੋਂ ਹੱਕੇ ਨਾ, ਕੋਈ ਚਲਦਾ ਹੀ ਨਹੀਂ। ਇਹ ਬਲਦ ਤੁਹਾਨੂੰ ਕਿੱਥੋਂ ਮਿਲ ਗਿਆ? ਇਹ ਬਲਦ ਤੁਸੀਂ ਕਿੱਥੋਂ ਲੱਭ ਲਿਆ ਹੈ ? ਇਸ ਨੂੰ ਕੋਈ ਚਲਾ ਨਹੀਂ ਰਿਹਾ ਹੈ ਅਤੇ ਬਲਦ ਕੋਹਲੂ ਚਲਾ ਰਿਹਾ ਹੈ! ਉਸ ਤੇਲੀ ਨੇ ਕਿਹਾ, ਨਹੀਂ, ਤੁਹਾਨੂੰ ਪਤਾ ਨਹੀਂ ਹੈ। ਚਲਾ ਰਹੇ ਹਾਂ ਅਸੀਂ ਹੀ ਇਸ ਨੂੰ ਵੀ, ਲੇਕਿਨ ਤਰਕੀਬਾਂ ਜ਼ਰਾ ਬਰੀਕ ਅਤੇ ਅਸਿੱਧੀਆਂ ਹਨ, ਇੰਨ ਡਾਇਰੈਕਟ ਹਨ। ਉਸ ਵਿਚਾਰਕ ਨੇ ਕਿਹਾ ਕਿ ਮੈਨੂੰ ਜ਼ਰਾ ਗਿਆਨ ਦਿਉ, ਕੀ ਤਰਕੀਬ ਹੈ ? ਉਸ ਕੋਹਲੂ ਦੇ ਚਲਾਉਣ ਵਾਲੇ ਮਾਲਕ ਨੇ, ਉਸ ਤੇਲੀ ਨੇ ਕਿਹਾ, ਜ਼ਰਾ ਠੀਕ ਤਰ੍ਹਾਂ ਦੇਖੋ, ਬਲਦ ਦੀਆਂ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹਨ। ਬਲਦ ਨੂੰ ਦਿਖਾਈ ਨਹੀਂ ਦਿੰਦਾ ਕਿ ਕੋਈ ਪਿੱਛੇ ਚਲਾ ਰਿਹਾ ਹੈ ਕਿ ਨਹੀਂ ਚਲਾ ਰਿਹਾ ਹੈ! ਅੱਖਾਂ ਉੱਤੇ ਪੱਟੀਆਂ ਬੰਨ੍ਹ ਦਿੱਤੀਆਂ ਗਈਆਂ ਹਨ।
ਜਦੋਂ ਵੀ ਕਿਸੇ ਤੋਂ ਕੋਹਲੂ ਚਲਵਾਉਣਾ ਹੋਵੇ ਤਾਂ ਪਹਿਲਾ ਨਿਯਮ ਹੈ—ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿਉ। ਵਿਸ਼ਵਾਸ ਅੱਖ ਉੱਪਰ ਪੱਟੀ ਬੰਨ੍ਹਦਾ ਹੈ।
....ਅੱਖਾਂ ਨਾ ਖੋਲ੍ਹੋ! ਜਿਹੜਾ ਅੱਖਾਂ ਖੋਲ੍ਹੇਗਾ। ਉਹ ਨਰਕ ਜਾਏਗਾ। ਜਿਹੜਾ ਅੱਖਾਂ ਬੰਦ ਰਖੇਗਾ, ਉਸ ਦੇ ਲਈ ਸਵਰਗ ਅਤੇ ਬਹਿਸ਼ਤ ਹੈ, ਜਿਸ ਵਿੱਚ ਸਭ ਇੰਤਜ਼ਾਮ ਹੈ। ਅੱਖਾਂ ਉੱਤੇ ਪੱਟੀ ਬੰਨ੍ਹ ਦਿਉ। ਡਰਾ ਦਿਉ ਕਿ ਅੱਖਾਂ ਖੋਲ੍ਹੀਆਂ ਤਾਂ ਭਟਕ ਜਾਉਗੇ।... ਅੱਖਾਂ ਬੰਦ ਰੱਖੋ! ਇਸ ਲਈ ਗ੍ਰੰਥ ਕਹਿੰਦੇ ਹਨ ਕਿ ਸ਼ੱਕ ਕੀਤਾ ਤਾਂ ਭਟਕ ਜਾਉਗੇ। ਵਿਸ਼ਵਾਸ ਰਖੋ!
ਵਿਚਾਰਕ ਨੇ ਕਿਹਾ, ਇਹ ਮੈਂ ਸਮਝ ਗਿਆ, ਲੇਕਿਨ ਬਲਦ ਕਦੀ ਰੁਕ ਜਾਵੇ ਤਾਂ ਪਤਾ ਲਗਾ ਸਕਦਾ ਹੈ ਕਿ ਪਿੱਛੇ ਕੋਈ ਹੱਕਣ ਵਾਲਾ ਹੈ ਜਾਂ ਨਹੀਂ ?
ਉਸ ਤੇਲੀ ਨੇ ਕਿਹਾ, ਜੇਕਰ ਬਲਦ ਇੰਨਾ ਹੀ ਸਮਝਦਾਰ ਹੁੰਦਾ ਤਾਂ ਪਹਿਲੀ ਤਾਂ ਗੱਲ ਹੈ ਅੱਖਾਂ ਉੱਤੇ ਪੱਟੀ ਨਾ ਬੰਨ੍ਹਣ ਦਿੰਦਾ-ਅਤੇ ਦੂਸਰੀ ਗੱਲ ਹੈ, ਜੇਕਰ ਬਲਦ ਇੰਨਾ ਹੀ ਸਮਝਦਾਰ ਹੁੰਦਾ ਤਾਂ ਬਲਦ ਤੇਲ ਵੇਚਦਾ ਅਤੇ ਅਸੀਂ ਕੋਹਲੂ ਚਲਾਉਂਦੇ! ਅਸੀਂ ਕਾਫੀ ਸੋਚ-ਵਿਚਾਰ ਕੀਤਾ ਹੈ ਤਾਂ ਹੀ ਬਲਦ ਕੋਹਲੂ ਚਲਾ ਰਿਹਾ ਹੈ ਅਤੇ ਅਸੀਂ ਦੁਕਾਨ ਚਲਾ ਰਹੇ ਹਾਂ। ਅਸੀਂ ਬਲਦ ਦੇ ਗਲ ਵਿੱਚ ਟੱਲੀ ਬੰਨ੍ਹ ਰੱਖੀ ਹੈ; ਜਦੋਂ ਤੱਕ ਬਲਦ ਚਲਦਾ ਰਹਿੰਦਾ ਹੈ, ਟੱਲੀ ਵੱਜਦੀ ਰਹਿੰਦੀ ਹੈ, ਅਤੇ ਮੈਂ ਸਮਝਦਾ ਹਾਂ ਕਿ ਬਲਦ ਚੱਲ ਰਿਹਾ ਹੈ। ਜਿਵੇਂ ਹੀ ਟੱਲੀ ਰੁਕੀ ਕਿ ਅਸੀਂ ਛਾਲ ਮਾਰੀ ਅਤੇ ਬਲਦ ਨੂੰ ਹੱਕਿਆ। ਬਲਦ ਨੂੰ ਪਤਾ ਨਹੀਂ ਲੱਗ ਸਕਦਾ ਕਿ ਪਿੱਛੇ ਆਦਮੀ ਨਹੀਂ ਸੀ। ਟੱਲੀ ਬੰਨ੍ਹੀ ਹੈ!