Back ArrowLogo
Info
Profile

ਵਿਚਾਰਕ ਨੇ ਕਹਾ, ਠੀਕ ਹੈ, ਟੱਲੀ ਮੈਨੂੰ ਵੀ ਸੁਣਾਈ ਦੇ ਰਹੀ ਹੈ। ਇਕ ਆਖ਼ਰੀ ਸਵਾਲ ਹੋਰ। ਤੇਰਾ ਬਲਦ ਕਦੀ ਖੜਾ ਹੋ ਕੇ ਸਿਰ ਹਿਲਾ ਕੇ ਕਦੀ ਟੱਲੀ ਨਹੀਂ ਵਜਾਉਂਦਾ ਰਹਿੰਦਾ ? ਉਸ ਤੇਲੀ ਨੇ ਕਿਹਾ, ਮਹਾਰਾਜ! ਜ਼ਰਾ ਹੌਲੀ ਬੋਲੋ, ਕਿਤੇ ਬਲਦ ਨਾ ਸੁਣ ਲਵੇ! ਅਤੇ ਤੁਸੀਂ ਦੂਸਰੀ ਵਾਰੀ ਕਿਤੋਂ ਹੋਰ ਤੇਲ ਲੈ ਲੈਣਾ। ਇਹ ਮਹਿੰਗਾ ਸੌਦਾ ਹੈ। ਅਜਿਹੇ ਆਦਮੀਆਂ ਦਾ ਆਉਣਾ-ਜਾਣਾ ਠੀਕ ਨਹੀਂ ਹੈ। ਸਾਡੀ ਦੁਕਾਨ ਬੜੀ ਵਧੀਆ ਚੱਲ ਰਹੀ ਹੈ। ਕਿੱਥੋਂ ਦੀਆਂ ਫ਼ਜ਼ੂਲ ਦੀਆਂ ਗੱਲਾਂ ਉਠਾਉਂਦੇ ਹੋ ? ਆਦਮੀ ਕਿਹੋ-ਜਿਹੇ ਹੋ ? ਕਿਸ ਤਰ੍ਹਾਂ ਦੇ ਬੇਕਾਰ ਸਵਾਲ ਪੁੱਛਦੇ ਹੋ ?

ਕੁਝ ਹਨ, ਜਿਨ੍ਹਾਂ ਦਾ ਸਵਾਰਥ ਹੈ ਕਿ ਆਦਮੀ ਅੰਨ੍ਹਾ ਰਹੇ। ਕੁਝ ਹਨ, ਜਿਨ੍ਹਾਂ ਦਾ ਸਵਾਰਥ ਹੈ ਕਿ ਆਦਮੀ ਦੀ ਅੱਖ ਨਾ ਖੁੱਲ੍ਹ ਜਾਏ। ਅਤੇ ਮਜ਼ਾ ਇਹ ਹੈ ਕਿ ਜਿਨ੍ਹਾਂ ਉੱਪਰ ਅਸੀਂ ਭਰੋਸਾ ਕਰਦੇ ਹਾਂ, ਉਹ ਹੀ ਕੁਝ ਨੇਤਾ, ਗੁਰੂ ਮੰਦਿਰ, ਮਸਜਿਦ-ਉਹ ਹੀ... ਉਹ ਹੀ ਜਿਨ੍ਹਾਂ ਦੇ ਅਸੀਂ ਪੈਰ ਫੜੇ ਹਨ, ਉਹਨਾਂ ਦਾ ਹੀ ਫਰੇਬੀ ਸਵਾਰਥ ਹੈ ਕਿ ਆਦਮੀ ਵਿੱਚ ਵਿਚਾਰ ਪੈਦਾ ਨਾ ਹੋਵੇ। ਇਸ ਲਈ ਉਹ ਵਿਚਾਰ ਦੀ ਹੱਤਿਆ ਕਰਦੇ ਚਲੇ ਜਾਂਦੇ ਹਨ। ਉਹ ਜਿੰਨੀ ਹੱਤਿਆ ਕਰਦੇ ਹਨ, ਓਨੇ ਹੀ ਜ਼ੋਰ ਨਾਲ ਅਸੀਂ ਹੋਰ ਫੜਦੇ ਹਾਂ, ਅਸੀਂ ਜਿੰਨੇ ਜ਼ੋਰ ਨਾਲ ਪੈਰ ਫੜਦੇ ਹਾਂ, ਓਨੇ ਜ਼ੋਰ ਨਾਲ ਹੱਤਿਆ ਹੋ ਜਾਂਦੀ ਹੈ। ਇਹ ਚਲਦਾ ਰਿਹਾ ਹੈ। ਇਸ ਨੂੰ ਤੋੜਨ ਦੀ ਤਿਆਰੀ ਭਾਰਤ ਨੂੰ ਦਿਖਾਣੀ ਪਵੇਗੀ। ਜਿਸ ਚੌਰਾਹੇ ਉੱਪਰ ਅਸੀਂ ਖੜੇ ਹਾਂ, ਜੇਕਰ ਉੱਥੋਂ ਹੀ ਅਸੀਂ ਵਿਸ਼ਵਾਸ ਲੈ ਕੇ ਤੁਰੀਏ ਤਾਂ ਸਾਡਾ ਕੋਈ ਭਵਿੱਖ ਨਹੀਂ ਹੈ। ਇਸ ਚੌਰਾਹੇ ਤੋਂ ਸਾਨੂੰ ਵਿਚਾਰ ਲੈ ਕੇ ਅੱਗੇ ਵਧਣਾ ਹੋਵੇਗਾ।

ਯਕੀਨਨ ਹੀ ਵਿਚਾਰ ਅਤੇ ਵਿਸ਼ਵਾਸ ਦੀਆਂ ਪਰਕਿਰਿਆਵਾਂ ਬੁਨਿਆਦੀ ਰੂਪ ਵਿੱਚ ਅਲੱਗ ਹਨ। ਇਸ ਲਈ ਪਰਕਿਰਿਆਵਾਂ ਦੇ ਫ਼ਰਕ ਨੂੰ ਸਮਝ ਲੈਣਾ ਚਾਹੀਦੈ।

ਆਈਨਸਟੀਨ ਤੋਂ ਕਿਸੇ ਨੇ ਮਰਨ ਤੋਂ ਕੁਝ ਦਿਨ ਪਹਿਲਾਂ ਪੁੱਛਿਆ ਕਿ ਤੁਸੀਂ ਇਕ ਵਿੱਚ ਅਤੇ ਇਕ ਵਿਸ਼ਵਾਸੀ ਵਿੱਚ ਕੀ ਫ਼ਰਕ ਕਰਦੇ ਹੋ ? ਤਾਂ ਆਈਸਟੀਨ ਨੇ ਕਿਹਾ, ਮੈਂ ਥੋੜ੍ਹਾ-ਜਿਹਾ ਹੀ ਫ਼ਰਕ ਕਰਦਾ ਹਾਂ। ਜੇਕਰ ਵਿਚਾਰਕ ਨੂੰ ਸੌ ਸਵਾਲ ਪੁੱਛੋ ਤਾਂ ਨੜਿਨਵੇਂ ਸਵਾਲਾਂ ਦੇ ਸੰਬੰਧ ਵਿੱਚ ਕਹੇਗਾ, ਮੈਨੂੰ ਪਤਾ ਨਹੀਂ ਹੈ। ਅਤੇ ਜਿਸ ਇਕ ਸਵਾਲ ਦੇ ਸਬੰਧ ਵਿਚ ਉਸ ਨੂੰ ਪਤਾ ਹੋਵੇਗਾ, ਉਹ ਕਹੇਗਾ, ਮੈਨੂੰ ਪਤਾ ਹੈ, ਲੇਕਿਨ ਜਿੰਨਾ ਮੈਨੂੰ ਪਤਾ ਹੈ ਓਨਾ ਕਹਿ ਰਿਹਾ ਹਾਂ। ਇਹ ਉੱਤਰ ਅੰਤਿਮ ਅਖ਼ੀਰ ਨਹੀਂ ਹੈ, ਅਲਟੀਮੇਟ ਨਹੀਂ ਹੈ। ਕੱਲ੍ਹ ਹੋਰ ਵੀ ਪਤਾ ਲੱਗ ਸਕਦਾ ਹੈ ਤੇ ਫਿਰ ਉੱਤਰ ਬਦਲ ਸਕਦਾ ਹੈ।

ਵਿਚਾਰ ਕਰਨ ਵਾਲੇ ਦੇ ਕੋਲ ਬੰਨ੍ਹੇ ਹੋਏ ਅਖ਼ੀਰਲੇ ਉੱਤਰ ਨਹੀਂ ਹੋ ਸਕਦੇ। ਵਿਚਾਰ ਕਰਨ ਵਾਲੇ ਦੇ ਕੋਲ ਸਾਰੇ ਸਵਾਲਾਂ ਦੇ ਉੱਤਰ ਨਹੀਂ ਹੋ ਸਕਦੇ। ਜ਼ਿੰਦਗੀ ਬਹੁਤ ਗੁੰਝਲਦਾਰ ਹੈ ਅਤੇ ਜ਼ਿੰਦਗੀ ਬਹੁਤ ਡੂੰਘਾ ਰਹੱਸ ਹੈ ਅਤੇ ਜ਼ਿੰਦਗੀ ਵਿੱਚ ਬਹੁਤ ਕੁਝ ਅਗਿਅਤ ਅਤੇ ਬਹੁਤ ਅਨੰਤ ਹੈ। ਵਿਚਾਰ ਕਰਨ ਵਾਲੇ ਨੂੰ ਦਿਖਾਈ

113 / 151
Previous
Next