ਉਸ ਦੇ ਕੋਲੋਂ 'ਇਨਫਰਮੈਸ਼ਨ' ਹੁੰਦੀ ਹੈ, ਸੰਗ੍ਰਹਿ ਹੁੰਦਾ ਹੈ, ਲੇਕਿਨ ਚਿੱਤ ਦਾ ਵਿਗਿਆਨਕ ਹੋਣਾ ਦੂਸਰੀ ਗੱਲ ਹੈ।
ਇਹ ਹੋ ਸਕਦਾ ਹੈ ਕਿ ਇਹ ਆਦਮੀ ਫਿਰ ਵੀ ਵਿਸ਼ਵਾਸੀ ਹੋਵੇ ਅਤੇ ਵਿਸ਼ਵਾਸ ਹੀ ਕਰਦਾ ਚਲਿਆ ਜਾਵੇ; ਇਹ ਵਿਗਿਆਨ ਦੀਆਂ ਕਿਤਾਬਾਂ ਉੱਤੇ ਵੀ ਵਿਸ਼ਵਾਸ ਕਰ ਲਵੇ। ਇਸ ਨੂੰ ਜੋ ਪੜ੍ਹਾਇਆ ਜਾਵੇ, ਉਹ ਮੰਨ ਲਵੇ ਕਿ ਆਰਕਮੀਡਿਸ ਠੀਕ ਹੈ, ਨਿਊਟਨ ਠੀਕ ਹੈ, ਆਈਨਸਟੀਨ ਠੀਕ ਹੈ। ਕੱਲ੍ਹ ਕਹਿੰਦਾ ਸੀ, ਕ੍ਰਿਸ਼ਨ ਠੀਕ ਹਨ, ਮਹਾਂਵੀਰ ਠੀਕ ਹਨ, ਬੁੱਧ ਠੀਕ ਹਨ-ਜਿਸ ਤਰ੍ਹਾਂ ਸ਼ਰਧਾ-ਪੂਰਵਕ ਉਹਨਾਂ ਨੂੰ ਸਵੀਕਾਰ ਕਰਦਾ ਸੀ, ਉਸੇ ਤਰ੍ਹਾਂ ਸ਼ਰਧਾ- ਪੂਰਵਕ ਆਈਨਸਟੀਨ ਨੂੰ ਸਵੀਕਾਰ ਕਰ ਲਵੇ ਤਾਂ ਇਹ ਵਿਗਿਆਨ ਦਾ ਗ੍ਰੈਜੂਏਟ ਹੋ ਜਾਵੇਗਾ ਲੇਕਿਨ ਵਿਗਿਆਨਕ ਨਹੀਂ ਹੋ ਸਕੇਗਾ।
ਇਸ ਲਈ ਅਸੀਂ ਹਿੰਦੁਸਤਾਨ ਵਿੱਚ ਇਕ ਵੱਡੀ ਭੁੱਲ ਵਿੱਚ ਪੈ ਰਹੇ ਹਾਂ। ਹਿੰਦੁਸਤਾਨ ਨੂੰ 'ਸਾਇੰਟਿਫਿਕ ਮਾਈਂਡ' ਦੀ ਜ਼ਰੂਰਤ ਹੈ ਅਤੇ ਅਸੀਂ ਸਮਝ ਰਹੇ ਹਾਂ ਅਸੀਂ ਯੂਨੀਵਰਸਿਟੀਆਂ ਤੋਂ ਸਾਇੰਸ ਦੇ ਗ੍ਰੈਜੂਏਟ ਕੱਢ ਕੇ ਕੰਮ ਪੂਰਾ ਕਰ ਲਵਾਂਗੇ। ਉਹ ਪੂਰਾ ਨਹੀਂ ਹੋਣ ਵਾਲਾ ਹੈ। ਕਿਉਂਕਿ ਉਹ ਜੋ ਸਾਇੰਸ ਦਾ ਗ੍ਰੈਜੂਏਟ ਹੈ, ਉਹ ਵੀ ਯੂਨੀਵਰਸਿਟੀ 'ਚੋਂ ਨਿਕਲ ਕੇ ਘੋੜੇ 'ਤੇ ਬੈਠ ਕੇ ਲਾੜਾ ਬਣ ਜਾਂਦਾ ਹੈ । ਉਹ ਵੀ ਬੈਂਡ-ਵਾਜਾ ਵਜਵਾਉਂਦਾ ਹੋਇਆ ਸ਼ਾਦੀ ਕਰਨ ਚਲਾ ਜਾਂਦਾ ਹੈ। ਉਹ ਵੀ ਜਨਮ-ਕੁੰਡਲੀ ਦਿਖਾ ਕੇ ਮਿਤੀ ਕੱਢਵਾ ਲੈਂਦਾ ਹੈ। ਉਹ ਵੀ ਹੱਥ ਦੀ ਰੇਖਾ ਵਿਖਾ ਕੇ ਪੁੱਛਦਾ ਹੈ ਕਿ ਪ੍ਰੀਖਿਆ ਵਿੱਚ ਪਾਸ ਹੋਵੇਗਾ ਕਿ ਨਹੀਂ ? ਧਨ ਮਿਲੇਗਾ ਕਿ ਨਹੀਂ ? ਇਹ ਜੋ ਆਦਮੀ ਹੈ, ਇਹ ਗ੍ਰੇਜੂਏਟ ਹੋ ਜਾਵੇਗਾ, ਇਹ ਵਿਗਿਆਨ ਦੀ ਪ੍ਰੀਖਿਆ ਪਾਸ ਕਰ ਲਵੇਗਾ ਲੇਕਿਨ ਵਿਗਿਆਨਕ ? ਵਿਗਿਆਨਕ ਹੋਣਾ ਦੂਸਰੀ ਗੱਲ ਹੈ। ਅਤੇ ਵਿਗਿਆਨ ਦੇ ਗ੍ਰੇਜੂਏਟਾਂ ਨਾਲ ਦੇਸ ਨਹੀਂ ਬਦਲੇਗਾ, ਵਿਗਿਆਨਕ ਚਿੱਤ ਨਾਲ ਦੇਸ ਬਦਲੇਗਾ। ਵਿਗਿਆਨਕ ਚਿੱਤ ਦਾ ਮਤਲਬ ਹੈ, ਤਰਕ ਕਰਨ ਵਾਲਾ ਚਿੱਤ, ਪ੍ਰਸ਼ਨ ਪੁੱਛਣ ਵਾਲਾ ਚਿੱਤ, ਜਲਦੀ ਨਾਲ ਉੱਤਰ ਮੰਨ ਲੈਣ ਵਾਲਾ ਚਿੱਤ ਨਹੀਂ। ਜਦੋਂ ਤੱਕ ਪੁੱਛ ਸਕੇ, ਪੁੱਛਣ ਵਾਲਾ ਚਿੱਤ ਪੁੱਛਦਾ ਹੀ ਜਾਣ ਵਾਲਾ ਚਿੱਤ।
ਲੇਕਿਨ ਅਸੀਂ ਹਜ਼ਾਰਾਂ ਸਾਲਾਂ ਤੋਂ ਅਜਿਹੇ ਚਿੱਤ ਦੀ ਗਰਦਨ ਕੱਟ ਦਿੱਤੀ ਹੈ।
ਸੁਣਿਆ ਹੈ ਮੈਂ ਕਿ ਜਨਕ ਨੇ ਇਕ ਬਹੁਤ ਵੱਡਾ ਇਕੱਠ ਕੀਤਾ; ਉਸ ਜ਼ਮਾਨੇ ਦੇ ਸਾਰੇ ਗਿਆਨੀਆਂ ਨੂੰ ਇਕੱਠਾ ਕੀਤਾ। ਉਸ ਦਿਨ ਇਸ ਮੁਲਕ ਦੀ ਕਿਸਮਤ ਦਾ ਫ਼ੈਸਲਾ ਹੋ ਗਿਆ ਸੀ। ਇਸ ਚੌਰਸਤੇ ਉੱਤੇ ਉਸ ਫ਼ੈਸਲੇ ਨੂੰ ਦੁਬਾਰਾ ਬਦਲਣ ਦੀ ਜ਼ਰੂਰਤ ਆ ਗਈ ਹੈ। ਜਨਕ ਦੇ ਜ਼ਮਾਨੇ ਦੇ ਜਿੰਨੇ ਗਿਆਨੀ ਸਨ, ਉਸ ਨੇ ਇਕੱਠੇ ਕੀਤੇ ਸਨ । ਉਸ ਨੇ ਇਕ ਹਜ਼ਾਰ ਗਊਆਂ ਆਪਣੇ ਦਰਵਾਜ਼ੇ 'ਤੇ ਖੜੀਆਂ ਕਰ ਰੱਖੀਆਂ ਸਨ । ਉਹਨਾਂ ਗਊਆਂ ਦੇ ਸਿੰਗਾਂ ਉੱਤੇ ਸੋਨਾ ਚੜ੍ਹਾ ਦਿੱਤਾ