Back ArrowLogo
Info
Profile

ਦਫ਼ਨਾਏ ਜਾਂਦੇ ਹਨ। ਕੋਈ ਤੀਹ ਸਾਲ ਵਿੱਚ ਮਰ ਜਾਂਦਾ ਹੈ, ਕੋਈ ਪੰਝੀ ਸਾਲ ਵਿੱਚ। ਕੋਈ ਸੱਤਰ ਸਾਲ ਵਿੱਚ ਦਫ਼ਨਾਇਆ ਜਾਂਦਾ ਹੈ, ਕੋਈ ਅੱਸੀ ਸਾਲ ਵਿੱਚ।

ਹੁਣੇ ਅਮਰੀਕਾ ਦੇ ਹਿੱਪੀਆਂ ਨੇ ਇਕ ਛੋਟਾ-ਜਿਹਾ ਨਾਅਰਾ ਦਿੱਤਾ ਹੈ, ਉਹ ਨਾਅਰਾ ਮੈਨੂੰ ਬਹੁਤ ਪਿਆਰਾ ਲੱਗਿਆ। ਉਹ ਨਾਅਰਾ ਬਹੁਤ ਅਜੀਬ ਹੈ। ਉਹਨਾਂ ਨੇ ਨਾਅਰਾ ਦਿੱਤਾ ਹੈ ਕਿ ਤੀਹ ਸਾਲ ਤੋਂ ਉੱਤੇ ਦੇ ਆਦਮੀ ਦਾ ਭਰੋਸਾ ਨਾ ਕਰਿਉ, ਕਿਉਂਕਿ ਤੀਹ ਸਾਲ ਤੋਂ ਉੱਤੇ ਦੇ ਆਦਮੀ ਦਾ ਜਿਉਂਦਾ ਹੋਣ ਦਾ ਹੀ ਸਬੂਤ ਨਹੀਂ ਹੈ; ਉਹ ਆਮ ਤੌਰ 'ਤੇ ਮਰ ਗਿਆ ਹੁੰਦਾ ਹੈ।

ਇਸ ਵਿੱਚ ਸੱਚਾਈ ਹੈ। ਇਹ ਗੱਲ ਇਕਦਮ ਝੂਠ ਨਹੀਂ ਲੱਗਦੀ, ਇਸ ਵਿੱਚ ਸੱਚਾਈ ਹੈ। ਮਾਰ ਹੀ ਦਿੰਦੇ ਹਾਂ ਅਸੀਂ ਇਹ ਸਾਨੂੰ ਪਰਕਿਰਿਆ ਬਦਲਣੀ ਪਵੇ। ਇਕ-ਇਕ ਘਰ ਵਿੱਚ ਸਵਾਲ ਨੂੰ ਜਗਾਉਣਾ ਪਵੇ। ਸਭ ਸਹਿਯੋਗੀ ਹੋ ਸਕਦੇ ਹਨ ਸਵਾਲਾਂ ਨੂੰ ਜਗਾਉਣ ਵਿੱਚ। ਅਤੇ ਜੇਕਰ ਬੱਚਿਆਂ ਦੇ ਸਵਾਲ ਜਗਾਏ ਜਾਣ ਅਤੇ ਉਹਨਾਂ ਨੂੰ ਸ਼ੱਕ ਦਿੱਤਾ ਜਾਵੇ ਅਤੇ ਅਧਿਆਪਕ ਦੇ ਦਰਵਾਜ਼ੇ 'ਤੇ ਉਹ ਵੱਡੇ ਸਵਾਲ ਪੁੱਛਦੇ ਹੋਏ ਪਹੁੰਚਣ ਅਤੇ ਸਿੱਖਿਆ ਦੇ ਮੰਦਰ ਤੋਂ ਮੁੜਦੇ ਸਮੇਂ ਹੋਰ ਵੱਡੇ ਸਵਾਲ ਲੈ ਕੇ ਮੁੜਨ ਤਾਂ ਮੁਲਕ ਦਾ ਸਾਰਾ ਮਨ ਜੋ ਸੌਂ ਗਿਆ ਹੈ, ਉਹ ਜਾਗ ਸਕਦਾ ਹੈ। ਉਹ ਅੱਜ ਜਾਗ ਸਕਦਾ ਹੈ। ਕੋਈ ਕਾਰਨ ਨਹੀਂ ਹੈ, ਲੇਕਿਨ ਉਸ ਵਿੱਚ ਬਹੁਤ ਤਕਲੀਫਾਂ ਹਨ। ਕੀ ਹੋਵੇਗਾ ਉਹਨਾਂ ਦਾ ਜੋ ਵਿਸ਼ਵਾਸ ਉੱਪਰ ਹੀ ਜਿਉਂ ਰਹੇ ਹਨ ? ਅਤੇ ਵਿਸ਼ਵਾਸ ਉੱਪਰ ਬਹੁਤ ਕੁਝ ਜਿਉਂ ਰਿਹਾ ਹੈ। ਕੀ ਹੋਵੇਗਾ ਉਹਨਾਂ ਦਾ ਜੇ ਵਿਸ਼ਵਾਸ ਉੱਪਰ ਹੀ ਟਿਕੇ ਹਨ ? ਅਤੇ ਵਿਸ਼ਵਾਸ ਉੱਪਰ ਬਹੁਤ ਕੁਝ ਟਿਕਿਆ ਹੈ। ਕੀ ਹੋਵੇਗਾ ਉਹਨਾਂ ਦਾ ਜਿਨ੍ਹਾਂ ਦਾ ਵਿਸ਼ਵਾਸ ਹੀ ਸਾਰਾ ਸ਼ੋਸ਼ਨ ਹੈ। ਉਹਨਾਂ ਸਾਰਿਆਂ ਨੂੰ ਬੜੀ ਬੇਚੈਨੀ ਛਾ ਜਾਂਦੀ ਹੈ। ਉਹਨਾਂ ਸਾਰਿਆਂ ਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਉਹ ਸ਼ੱਕ ਉਠਾਉਣ ਵਾਲੇ ਲੋਕਾਂ ਤੋਂ ਭੈਭੀਤ ਹਨ, ਉਹ ਘਬਰਾਏ ਹੋਏ ਹਨ। ਉਹ ਚਾਹੁੰਦੇ ਹਨ ਕਿ ਸ਼ੱਕ ਨੂੰ ਨਾ ਉਠਾਉ, ਕਿਉਂਕਿ ਸ਼ੱਕ ਬਗ਼ਾਵਤ ਲਿਆ ਸਕਦਾ ਹੈ। ਇਸ ਲਈ ਉਹ ਚਾਹੁੰਦੇ ਹਨ, ਲੋਕਾਂ ਨੂੰ ਸਬਰ ਸਿਖਾਉ ਤਾਂ ਕਿ ਸਬਰ ਬਗ਼ਾਵਤ ਨੂੰ ਮਾਰ ਦੇਵੇ।

ਹੁਣੇ ਰਸੈਣਕ ਵੱਡੀਆਂ ਖੋਜਾਂ ਹੋਈਆਂ ਹਨ। ਐਲ. ਐਸ. ਡੀ. ਹੈ, ਮੈਸਕਲਿਨ ਹੈ, ਹੋਰ ਤਰ੍ਹਾਂ ਦੇ ਡਰੱਗਜ਼ ਖੋਜੇ ਗਏ ਹਨ ਅਤੇ ਕੁਝ ਅਜਿਹੀ ਕੈਮੀਕਲ ਵਿਵਸਥਾ ਵੀ ਕਲਪਨਾ ਵਿੱਚ ਆ ਗਈ ਹੈ ਜਿਸ ਨਾਲ ਮਨੁੱਖ ਦੇ ਅੰਦਰੋਂ ਅਸੰਤੋਸ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਬਹੁਤ ਦੂਰ ਨਹੀਂ ਹੈ ਉਹ ਦਿਨ ਕਿ ਅਸੀਂ ਪਿੰਡ ਦੀ ਪਾਣੀ ਦੀ ਝੀਲ ਵਿੱਚ ਅਜਿਹੇ ਕੈਮੀਕਲ ਪਾ ਦੇਈਏ ਕਿ ਸਾਰੇ ਪਿੰਡ ਦੇ ਲੋਕ ਆਪਣੇ- ਆਪ ਨਲਕੇ ਤੋਂ ਪਾਣੀ ਪੀਂਦੇ ਰਹਿਣ, ਉਹਨਾਂ ਨੂੰ ਪਤਾ ਵੀ ਨਾ ਲੱਗੇ ਅਤੇ ਉਹਨਾਂ ਦੇ ਅੰਦਰ ਅਸੰਤੋਸ਼ ਖ਼ਤਮ ਹੋ ਜਾਵੇ।

ਮੈਂ ਰਸੈਣਕ ਕ੍ਰਾਂਤੀ ਉੱਤੇ ਇਕ ਕਿਤਾਬ ਪੜ੍ਹ ਰਿਹਾ ਸੀ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਤਰਲ ਪਦਾਰਥ ਖੋਜ ਲਏ ਗਏ ਹਨ ਜੋ

121 / 151
Previous
Next