Back ArrowLogo
Info
Profile

ਅਮੇਜ਼ਾਨ ਨਦੀ ਦੁਨੀਆਂ ਦੀ ਸਭ ਤੋਂ ਵੱਡੀ ਨਦੀ ਹੈ। ਅਮੇਜ਼ਾਨ ਨਦੀ ਵਿੱਚ ਦੁਨੀਆਂ ਦਾ ਸਭ ਤੋਂ ਜ਼ਿਆਦਾ ਪਾਣੀ ਹੈ। ਲੇਕਿਨ ਅਮੇਜ਼ਾਨ ਨਦੀ ਜਿਥੋਂ ਨਿਕਲਦੀ ਹੈ, ਉਹ ਜਗ੍ਹਾ ਸਭ ਭਾਰਤੀਆਂ ਨੂੰ ਘੁਮਾਉਣ ਵਾਲੀ ਹੈ। ਹੋਰ ਕਿਤੇ ਉਹਨਾਂ ਨੂੰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਸਭ ਭਾਰਤੀਆਂ ਨੂੰ ਅਮੇਜ਼ਾਨ ਨਦੀ ਦੇ ਜਨਮ-ਸਰੋਤ 'ਤੇ ਜ਼ਰੂਰ ਲੈ ਜਾ ਕੇ ਖੜਾ ਕਰਨ ਵਾਲਾ ਹੈ। ਉੱਥੇ, ਜਿੱਥੇ ਅਮੇਜ਼ਾਨ ਨਿਕਲਦੀ ਹੈ, ਉੱਥੋਂ ਸਿਰਫ਼ ਇਕ-ਇਕ ਬੂੰਦ ਟਪਕਦੀ ਹੈ ਅਤੇ ਇਕ- ਇਕ ਬੂੰਦ ਟਪਕਣ ਵਿੱਚ ਵੀ ਦੋ ਬੂੰਦਾਂ ਵਿੱਚਕਾਰ ਵੀਹ ਸਕਿੰਟ ਦਾ ਫ਼ਾਸਲਾ ਹੈ। ਇਕ ਬੂੰਦ ਡਿੱਗਦੀ ਹੈ, ਫਿਰ ਵੀਹ ਸਕਿੰਟ ਬਾਅਦ ਦੂਸਰੀ ਬੂੰਦ ਡਿੱਗਦੀ ਹੈ। ਇਹ ਅਮੇਜ਼ਾਨ ਨਦੀ ਦਾ ਜਨਮ-ਸਰੋਤ ਹੈ!

ਕਿੰਨੀ ਖ਼ੁਸ਼ਕਿਸਮਤੀ ਹੁੰਦੀ ਇਸ ਨਦੀ ਦੀ ਕਿ ਇੱਥੇ ਤ੍ਰਿਪਤ ਹੋ ਜਾਂਦੀ ਅਤੇ ਸੰਤੁਸ਼ਟ ਹੋ ਜਾਂਦੀ ਤਾਂ ਇਹ ਬੂੰਦ ਹੀ ਰਹਿ ਜਾਂਦੀ। ਸ਼ਾਇਦ ਬੂੰਦ ਵੀ ਨਾ ਰਹਿ ਜਾਂਦੀ, ਲੇਕਿਨ ਇਹ ਅਮੇਜ਼ਾਨ ਸਾਗਰ ਬਣ ਜਾਂਦੀ ਹੈ। ਯਾਤਰਾ ਕਰਦੀ ਹੈ ਅਸੰਤੋਸ਼ ਦੀ-ਹੋਰ ਅੱਗੇ, ਹੋਰ ਅੱਗੇ ਭੱਜੀ ਚਲੀ ਜਾਂਦੀ ਹੈ।

ਭਾਰਤ ਦੀ ਪ੍ਰਤਿਭਾ ਬੂੰਦ ਰਹਿ ਗਈ ਹੈ, ਸਾਗਰ ਨਹੀਂ ਬਣ ਸਕੀ ਹੈ। ਸੰਤੋਸ਼ ਪਕੜਿਆ ਗਿਆ ਹੈ। ਜੋ ਹੈ ਚੁੱਪ-ਚਾਪ ਸਵੀਕਾਰ ਕਰ ਲਿਆ ਹੈ। ਸਾਡੇ ਸਾਰੇ ਸਿੱਖਿਅਕ ਸਮਝਾ ਰਹੇ ਹਨ ਕਿ ਜ਼ਰੂਰਤਾਂ ਘੱਟ ਕਰੋ। ਸਾਡੇ ਸਾਰੇ ਅਧਿਆਪਕ ਸਮਝਾ ਰਹੇ ਹਨ, ਸੁੰਗੜ, ਸੁੰਗੜ, ਸੁੰਗੜ, ਬਿਲਕੁਲ ਬੂੰਦ ਰਹਿ ਜਾਉ। ਸਾਡੇ ਅਧਿਆਪਕ ਸਮਝਾ ਰਹੇ ਹਨ, ਸਭ ਸੁੰਗੜੋ। ਜੀਵਨ ਕਹਿੰਦਾ ਹੈ, ਫੈਲੋ; ਜੀਵਨ ਕਹਿੰਦਾ ਹੈ ਵਿਸਥਾਰ ਕਰੋ, ਜੀਵਨ ਕਹਿੰਦਾ ਹੈ, ਜਾਉ ਦੂਰ ਨੂੰ, ਹੋਰ ਅਨੰਤ ਨੂੰ-ਅਤੇ ਸਾਡੇ ਅਧਿਆਪਕ ਕਹਿੰਦੇ ਹਨ, ਸੁੰਗੜੋ, ਹੱਦ ਛੋਟੀ ਕਰੋ, ਹੋਰ ਛੋਟੀ ਕਰੋ; ਜਿੰਨੀ ਵੀ ਹੈ, ਵੱਡੀ ਹੈ—ਹੋਰ ਛੋਟੀ ਕਰੋ, ਹੋਰ ਸੁੰਗੜੇ, ਅਤੇ ਮਰ ਜਾਉ, ਕਬਰ ਵਿੱਚ ਸਮਾ ਜਾਉ ਤਾਂ ਪਰਮ-ਸਥਿਤੀ ਨੂੰ ਪ੍ਰਾਪਤ ਹੋ ਜਾਉਗੇ।

ਜ਼ਿੰਦਗੀ ਹੈ ਵਿਸਥਾਰ : ਜ਼ਿੰਦਗੀ ਦਾ ਸੂਤਰ ਹੈ, ਵਿਸਥਾਰ। ਇੱਥੇ ਸਭ ਵੱਡਾ ਹੁੰਦਾ ਹੈ। ਇਕ ਬੀਜ ਬੀਜ ਦੇਈਏ ਤਾਂ ਇਕ ਦਰੱਖ਼ਤ ਪੈਦਾ ਹੁੰਦਾ ਹੈ। ਛੋਟਾ-ਜਿਹਾ ਬੀਜ ਇੰਨਾ ਵੱਡਾ ਦਰੱਖ਼ਤ ਬਣ ਜਾਂਦਾ ਹੈ ਕਿ ਹਜ਼ਾਰ ਬੇਲ- ਗੱਡੀਆਂ ਥੱਲੇ ਆਰਾਮ ਕਰਨ, ਅਤੇ ਇਕ ਛੋਟਾ-ਜਿਹਾ ਬੀਜ ਬੀਜ ਦੇਈਏ ਤਾਂ ਉਸ ਦਰੱਖ਼ਤ ਉੱਤੇ ਅਰਬਾਂ ਬੀਜ ਪੈਦਾ ਹੁੰਦੇ ਹਨ। ਕਿੰਨਾ ਫੈਲਾਅ ਕਰ ਲਿਆ ਇਕ ਬੀਜ ਨੇ ? ਇਕ ਛੋਟਾ-ਜਿਹਾ ਬੀਜ ਫੈਲ ਕੇ ਅਰਬ ਬੀਜ ਹੋ ਗਿਆ। ਅਰਬ ਬੀਜ ਬੀਜ ਦੇਈਏ, ਫੈਲਦਾ ਤੁਰਿਆ ਜਾਵੇਗਾ, ਫੈਲਦਾ ਤੁਰਿਆ ਜਾਵੇਗਾ। ਜੀਵਨ ਵਿਸਥਾਰ ਹੈ।

ਮੇਰੀ ਸੋਚ ਮੁਤਾਬਿਕ ਬ੍ਰਹਮ ਦਾ ਇਕ ਹੀ ਅਰਥ ਹੈ, ਉਸ ਸ਼ਬਦ ਦਾ ਵੀ ਉਹੀ ਅਰਥ ਹੈ। ਬ੍ਰਹਮ ਸ਼ਬਦ ਦਾ ਅਰਥ ਹੈ ਫੈਲਾਅ, ਵਿਸਥਾਰ; ਜੋ ਫੈਲਦਾ ਹੀ ਚੱਲਿਆ ਜਾਂਦਾ ਹੈ; ਜੋ ਰੁਕਦਾ ਹੀ ਨਹੀਂ; ਜੋ ਅੰਤਹੀਣ ਫੈਲਾਅ ਹੈ। ਬ੍ਰਹਮ ਸ਼ਬਦ

123 / 151
Previous
Next