Back ArrowLogo
Info
Profile

ਦਾ ਮਤਲਬ ਵੀ ਇਹੀ ਹੈ। ਬ੍ਰਹਮ ਦਾ ਮਤਲਬ ਹੁੰਦਾ ਹੈ, 'ਦੀ ਐਕਸਪੈਂਡਿੰਗ'। ਹੁਣੇ ਆਈਨਸਟੀਨ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਵਿਸ਼ਵ ਜੋ ਹੈ, ਬ੍ਰਹਿਮੰਡ ਜੋ ਹੈ, ਉਹ ਫੈਲ ਰਿਹਾ ਹੈ, ਉਹ 'ਐਕਸਪੈਂਡ' ਕਰ ਰਿਹਾ ਹੈ। ਉਹ ਠਹਿਰਿਆ ਹੋਇਆ ਨਹੀਂ ਹੈ। ਸਾਰੇ ਤਾਰੇ ਅਰਬਾਂ-ਖਰਥਾਂ ਮੀਲ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਫੈਲਦੇ ਤੁਰੇ ਜਾ ਰਹੇ ਹਨ, ਜਿਵੇਂ ਕੋਈ ਹਵਾ ਦਾ ਗੁਬਾਰਾ ਹੋਵੇ ਰੱਬੜ ਦਾ, ਅਤੇ ਉਸ ਵਿੱਚ ਅਸੀਂ ਹਵਾ ਭਰਦੇ ਜਾਈਏ ਅਤੇ ਉਹ ਫੈਲਦਾ ਜਾਵੇ। ਇਸ ਤਰ੍ਹਾਂ ਇਹ ਸਾਡਾ ਵਿਸ਼ਵ ਠਹਿਰਿਆ ਹੋਇਆ ਨਹੀਂ ਹੈ, ਇਹ ਫੈਲਦਾ ਤੁਰਿਆ ਜਾ ਰਿਹਾ ਹੈ, ਇਸ ਦੀਆਂ ਹੱਦਾਂ ਰੋਜ਼ ਵੱਡੀਆਂ ਹੋ ਰਹੀਆਂ ਹਨ, ਇਹ ਅੰਤਹੀਣ ਫੈਲਾਅ ਹੈ। ਜਿਸ ਨੂੰ ਪਹਿਲੀ ਵਾਰੀ ਬ੍ਰਹਮ ਸ਼ਬਦ ਸੁੱਝਿਆ ਹੋਵੇਗਾ, ਉਹ ਆਦਮੀ ਨਿਰਾਲਾ ਹੋਵੇਗਾ, ਕਿਉਂਕਿ ਬ੍ਰਹਮ ਦਾ ਮਤਲਬ ਹੁੰਦਾ ਹੈ ਫੈਲਣਾ-ਫੈਲਦਾ ਹੀ ਤੁਰਿਆ ਜਾਣਾ; ਫੈਲਦਾ ਹੀ ਤੁਰਿਆ ਜਾਣਾ। ਲੇਕਿਨ ਕਿੰਨਾ ਨਿਰਾਲਾ ਹੈ, ਜਿਨ੍ਹਾਂ ਲੋਕਾਂ ਨੇ ਬ੍ਰਹਮ ਸ਼ਬਦ ਲੱਭਿਆ, ਉਹਨਾਂ ਲੋਕਾਂ ਨੇ ਹੀ ਸੰਗੋੜਨ ਦੀ ਫ਼ਿਲਾਸਫ਼ੀ ਲੱਭੀ। ਉਹ ਕਹਿੰਦੇ ਹਨ, ਸੁੰਗੜਦੇ ਤੁਰੇ ਜਾਉ-ਆਤਮ- ਤਿਆਗ, ਅਰੁੱਚੀ, ਵੈਰਾਗ—ਸੁੰਗੜੋ, ਛੱਡੋ, ਜੋ ਹੈ, ਉਸ ਤੋਂ ਭਜੋ ਅਤੇ ਸੁੰਗੜਦੇ ਜਾਉ, ਸੁੰਗੜਦੇ ਜਾਉ, ਜਦੋਂ ਤੱਕ ਬਿਲਕੁਲ ਮਰ ਨਾ ਜਾਉ ਉਦੋਂ ਤੱਕ ਸੁੰਗੜਦੇ ਤੁਰੇ ਜਾਉ।

ਸੰਤੋਸ਼ ਇਸ ਦਾ ਅਧਾਰ ਬਣਿਆ, ਸੁੰਗੜਨ ਇਸ ਦਾ ਕਰਮ ਬਣਿਆ ਅਤੇ ਭਾਰਤ ਦੀ ਆਤਮਾ ਸੁੰਗੜ ਗਈ ਅਤੇ ਸੰਤੁਸ਼ਟ ਹੋ ਗਈ। ਹੁਣ ਜ਼ਰੂਰਤ ਹੈ ਕਿ ਫੈਲਾਉ ਇਸ ਨੂੰ। ਇਸ ਚੌਰਾਹੇ ਉੱਤੇ ਫੈਲਣ ਦਾ ਨਿਰਣਾ ਲੈਣਾ ਪਵੇਗਾ। ਛੱਡੋ ਸੰਤੋਸ਼, ਲਿਆਉ ਨਵੇਂ ਅਸੰਤੋਸ਼, ਨਵੇਂ ਡਿਸਕੰਟੈਂਟ। ਦੂਰ ਨੂੰ ਜਿੱਤਣ ਦੀ, ਦੂਰ ਨੂੰ ਪ੍ਰਾਪਤ ਕਰਨ ਦੀ, ਦੂਰ ਨੂੰ ਉਪਲਬੱਧ ਕਰਨ ਦੀ ਧੁਰ ਅੰਦਰਲੀ ਤਾਂਘ ਨੂੰ ਜਗਾਉ, ਪਿਆਸ ਨੂੰ ਜਗਾਉ ਕਿ ਜੋ ਪ੍ਰਾਪਤ ਕਰਨ ਯੋਗ ਹੈ, ਪ੍ਰਾਪਤ ਕਰਕੇ ਰਹਾਂਗੇ, ਜੋ ਨਹੀਂ ਪ੍ਰਾਪਤ ਕਰਨ ਯੋਗ। ਉਸ ਨੂੰ ਵੀ ਪ੍ਰਾਪਤ ਕਰ ਕੇ ਰਹਾਂਗੇ ਤਾਂ ਕਿ ਇਸ ਮੁਲਕ ਦੀ ਪ੍ਰਤਿਭਾ ਵਿੱਚ ਪ੍ਰਾਣ ਆਉਣ ਅਤੇ ਇਸ ਦੇ ਅੰਦਰੋਂ ਕੁਝ ਜਗੇ। ਕਿਉਂਕਿ ਜਦੋਂ ਵੀ ਕੁਝ ਜਗਦਾ ਹੈ ਉਦੋਂ ਫੈਲਣਾ ਚਾਹੁੰਦਾ ਹੈ। ਅਤੇ ਜਦੋਂ ਫੈਲਣਾ ਨਹੀਂ ਚਾਹੁੰਦੇ ਤੁਸੀਂ, ਫਿਰ ਤਾਂ ਸੌਣ ਤੋਂ ਬਗ਼ੈਰ ਕੋਈ ਕੰਮ ਨਹੀਂ ਰਹਿ ਜਾਂਦਾ। ਸੌਂ ਜਾਂਦਾ ਹੈ ਸਭ।

ਪਿਆਸ ਜਗਾਉਣੀ ਹੈ—ਡਿਸਕੰਟੈਂਟ, ਅਸੰਤੋਸ਼। ਕਿਤੇ ਅਗਸਤੀਨ ਨੇ ਇਕ ਸ਼ਬਦ ਲਿਖਿਆ ਹੈ, ਉਹ ਫਿਰ ਮੈਨੂੰ ਪਿਆਰਾ ਹੋ ਗਿਆ ਹੈ। ਲਿਖਿਆ ਹੈ ਉਸ ਨੇ, 'ਡਿਵਾਈਨ ਡਿਸਕੰਟੈਂਟ'-ਲਿਖਿਆ ਹੈ ਧਾਰਮਿਕ ਅਸੰਤੋਸ਼ ਲਿਖਿਆ ਹੈ ਪਵਿੱਤਰ ਅਸੰਤੋਸ਼। ਸੱਚ ਵਿੱਚ ਅਸੰਤੋਸ਼ ਤੋਂ ਜ਼ਿਆਦਾ ਪਵਿੱਤਰ ਹੋਰ ਕੁਝ ਵੀ ਨਹੀਂ, ਕਿਉਂਕਿ ਅਸੰਤੋਸ਼ ਗਤੀ ਹੈ, ਵਿਕਾਸ ਹੈ, ਬਦਲ ਹੈ, ਕ੍ਰਾਂਤੀ ਹੈ। ਇਸ ਲਈ ਅੱਜ ਦੀ ਚਰਚਾ ਵਿੱਚ ਇਹ ਸੂਤਰ ਦੁਹਰਾ ਦੇਵਾਂ ਅਤੇ ਗੱਲ ਪੂਰੀ ਕਰਾਂ। ਵਿਸ਼ਵਾਸ

124 / 151
Previous
Next