Back ArrowLogo
Info
Profile

ਨਹੀਂ, ਚਾਹੀਦੈ ਵਿਚਾਰ। ਅੰਨ੍ਹਾਪਣ ਨਹੀਂ, ਚਾਹੀਦੈ ਸ਼ੱਕ। ਅੰਧਵਿਸ਼ਵਾਸਾਂ ਦੀਆਂ ਲੜੀਆਂ ਨਹੀਂ, ਚਾਹੀਦੈ ਵਿਗਿਆਨਕ ਚਿੰਤਨ। ਸੰਤੋਸ਼ ਨਹੀਂ, ਚਾਹੀਦੈ ਅਸੰਤੋਸ਼। ਅਗਤੀ ਨਹੀਂ, ਚਾਹੀਦੀ ਹੈ ਗਤੀ, ਚਾਹੀਦੀ ਹੈ ਪਿਆਸ-ਅਨੰਤ ਨੂੰ ਜਿੱਤ ਲੈਣ ਦੀ, ਫੈਲ ਜਾਣ ਦੀ।

ਕਾਸ਼, ਭਾਰਤ ਦੇ ਮਨ ਵਿੱਚ ਅਨੰਤ ਦੀ ਇਹ ਤੀਬਰ ਪਿਆਸ ਜਾਗ ਜਾਵੇ ਤਾਂ ਅਸੀਂ ਆਪਣੀ ਹੀ ਸੁੱਤੀ ਹੋਈ ਆਤਮਾ ਨੂੰ ਦੁਬਾਰਾ ਜਗਾ ਸਕਦੇ ਹਾਂ। ਅਤੇ ਧਿਆਨ ਰਹੇ, ਜਾਗਿਆ ਹੋਇਆ ਭਾਰਤ ਹੀ ਨਿਰਣਾ ਲੈ ਸਕੇਗਾ ਕਿ ਇਸ ਚੌਰਾਹੇ ਤੋਂ ਕਿੱਥੇ ਜਾਈਏ; ਸੁੱਤਾ ਹੋਇਆ ਭਾਰਤ ਤਾਂ ਇਸੇ ਚੌਰਾਹੇ ਉੱਤੇ ਅਫ਼ੀਮ ਖਾ ਕੇ ਸੁੱਤਾ ਰਹੇਗਾ। ਅਫ਼ੀਮ ਦੇ ਅਸੀਂ ਚੰਗੇ-ਚੰਗੇ ਨਾਂ ਰੱਖੇ ਹਨ। ਕਿਸੇ ਅਫ਼ੀਮ ਦੀ ਪੁੜੀ ਉੱਪਰ ਲਿਖਿਆ ਹੈ 'ਰਾਮ-ਨਾਮ'। ਕਿਸੇ ਅਫ਼ੀਮ ਦੀ ਪੁੜੀ ਉੱਪਰ ਲਿਖਿਆ ਹੈ 'ਭਗਵਤ ਭਜਨ'। ਕਿਸੇ ਅਫ਼ੀਮ ਦੀ ਪੁੜੀ ਉੱਤੇ ਕੁਝ ਹੋਰ, ਕਿਸੇ ਅਫ਼ੀਮ ਦੀ ਪੁੜੀ ਉੱਪਰ ਕੁਝ ਹੋਰ। ਕਿਸੇ ਅਫ਼ੀਮ ਦੀਆਂ ਪੁੜੀਆਂ ਤਿਆਰ ਹਨ। ਭਗਤ ਅਫ਼ੀਮ ਦੀਆਂ ਪੁੜੀਆਂ ਲੈ ਕੇ ਚੌਰਾਹੇ ਵਿੱਚ ਸੌਂ ਰਹੇ ਹਨ ਅਤੇ ਤੁਸੀਂ ਪੁੱਛਦੇ ਹੋ ਕਿ ਸਮਾਜ ਬਦਲਾਅ ਦੇ ਚੌਰਾਹੇ ਉੱਤੇ ਹੈ ਅਤੇ ਸਮਾਜ ਅਫ਼ੀਮ ਖਾ ਕੇ ਸੁੱਤਾ ਹੋਇਆ ਹੈ!

ਕੇਹਾ ਬਦਲ ? ਕਿਹੜਾ ਚੌਰਾਹਾ ? ਕਿੱਥੇ ਜਾਣਾ ਹੈ ? ਝੰਜਟ ਵਿੱਚ ਨਾ ਪਉ—ਅਫ਼ੀਮ ਲਉ, ਸੌਂ ਜਾਉ। ਸੌਣ ਤੋਂ ਜ਼ਿਆਦਾ ਸੌਖ, ਸਹੂਲਤ ਹੋਰ ਕੁਝ ਵੀ ਨਹੀਂ ਹੈ। ਇਸ ਸਬੰਧ ਵਿੱਚ ਜੋ ਸਵਾਲ ਹੋਣ ਤਾਂ ਤੁਸੀਂ ਲਿਖ ਦਿਉਗੇ, ਕੱਲ੍ਹ ਸਵੇਰੇ ਉਹਨਾਂ ਦੀ ਗੱਲ ਕਰ ਸਕੀਏ।

ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ; ਉਸ ਲਈ ਧੰਨਵਾਦੀ ਹਾਂ। ਅਤੇ ਅੰਤ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ, ਮੇਰੇ ਪ੍ਰਣਾਮ ਸਵੀਕਾਰ ਕਰੋ।

125 / 151
Previous
Next