7.
ਗਰਭ ਨਿਰੋਧ
ਮੇਰੇ ਪਿਆਰੇ ਆਪਣੇ,
ਗਰਭ ਨਿਰੋਧ ਜਾਂ ਪਰਿਵਾਰ ਨਿਯੋਜਨ ਉੱਤੇ ਮੈਂ ਕੁਝ ਆਖਾਂ, ਉਸ ਤੋਂ ਪਹਿਲਾਂ ਦੋ-ਤਿੰਨ ਗੱਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ।
ਪਹਿਲੀ ਗੱਲ ਤਾਂ ਇਹ ਕਹਿਣੀ ਚਾਹਾਂਗਾ ਕਿ ਆਦਮੀ ਇਕ ਅਜਿਹਾ ਜਾਨਵਰ ਹੈ ਜੋ ਇਤਿਹਾਸ ਤੋਂ ਕੁਝ ਵੀ ਸਿੱਖਦਾ ਨਹੀਂ ਹੈ। ਇਤਿਹਾਸ ਲਿਖਦਾ ਹੈ, ਇਤਿਹਾਸ ਬਣਾਉਂਦਾ ਹੈ, ਲੇਕਿਨ ਇਤਿਹਾਸ ਤੋਂ ਕੁਝ ਸਿੱਖਦਾ ਨਹੀਂ ਹੈ। ਅਤੇ ਇਹ ਸਭ ਗੱਲਾਂ ਇਸ ਲਈ ਕਹਿਣਾ ਚਾਹੁੰਦਾ ਹਾਂ ਕਿ ਇਤਿਹਾਸ ਦੀਆਂ ਸਾਰੀਆਂ ਖੋਜਾਂ ਨੇ ਜੋ ਸਭ ਤੋਂ ਵੱਡੀ ਗੱਲ ਪ੍ਰਮਾਣਿਤ ਕੀਤੀ ਹੈ, ਉਹ ਇਹ ਹੈ ਕਿ ਪ੍ਰਿਥਵੀ ਉੱਪਰ ਬਹੁਤ ਸਾਰੇ ਪ੍ਰਾਣੀਆਂ ਦੀਆਂ ਜਾਤਾਂ ਆਪਣੇ-ਆਪ ਨੂੰ ਵਧਾ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ।
ਅੱਜ ਤੋਂ ਪੰਜ ਲੱਖ ਸਾਲ ਪਹਿਲਾਂ-ਅਤੇ ਮੈਂ ਕਹਿ ਰਿਹਾ ਹਾਂ, ਉਹ ਵਿਗਿਆਨਕ ਸੋਧਾਂ ਦੇ ਆਧਾਰ 'ਤੇ ਕਹਿੰਦਾ ਹਾਂ—ਜ਼ਮੀਨ ਉੱਪਰ ਹਾਥੀ ਤੋਂ ਵੀ ਵੱਡੀਆਂ ਕਿਰਲੀਆਂ ਸਨ। ਤੁਹਾਡੇ ਘਰ ਵਿੱਚ ਜੋ ਕਿਰਲੀ ਬਚੀ ਹੈ, ਉਹੀ ਉਸ ਦੀ ਇਕ-ਮਾਤਰ ਵੰਸ਼ਜ ਹੈ। ਉਹ ਇੰਨਾ ਸ਼ਕਤੀਸ਼ਾਲੀ ਜਾਨਵਰ ਸੀ। ਉਸ ਦੀਆਂ ਹੱਡੀਆਂ ਤਾਂ ਪ੍ਰਾਪਤ ਹੋ ਗਈਆਂ ਹਨ। ਉਹ ਸਾਰੀ ਪ੍ਰਿਥਵੀ ਉੱਪਰ ਫੈਲ ਗਿਆ ਸੀ। ਅਚਾਨਕ ਚਲਾ ਕਿਵੇਂ ਗਿਆ ? ਉਸ ਨੇ ਇੰਨੇ ਬੱਚੇ ਪੈਦਾ ਕਰ ਲਏ, ਇੰਨੀ ਗਿਣਤੀ ਵਧਾ ਲਈ ਕਿ ਜ਼ਮੀਨ ਉਸ ਦੇ ਰਹਿਣ ਨੂੰ, ਉਸ ਨੂੰ ਵਸਾਉਣ ਨੂੰ ਅਸਮਰੱਥ ਹੋ ਗਈ। ਕਿਸੇ ਯੁੱਧ ਵਿੱਚ ਉਹ ਪ੍ਰਾਣੀ ਨਹੀਂ ਮਰਿਆ ਸੀ, ਕੋਈ ਐਟਮ-ਬੰਬ ਉਸ ਉੱਪਰ ਨਹੀਂ ਡਿੱਗਿਆ, ਅੰਦਰੋਂ ਹੀ ਉਸ ਦੀ ਗਿਣਤੀ ਦਾ 'ਐਕਸਪਲੋਜ਼ਨ' ਉਸ ਦੀ ਮੌਤ ਬਣ ਗਈ। ਅਜਿਹੇ ਹੋਰ ਸੈਂਕੜੇ ਪ੍ਰਾਣੀ ਇਸ ਪ੍ਰਿਥਵੀ ਉੱਪਰ ਰਹੇ ਅਤੇ ਆਪਣੇ-ਆਪ ਨੂੰ ਵਧਾ ਕੇ ਹੀ ਖ਼ਤਮ ਕਰ ਗਏ।
ਮਨੁੱਖ-ਜਾਤੀ ਫਿਰ ਉਸ ਬਿੰਦੂ ਦੇ ਨੇੜੇ ਆ ਰਹੀ ਹੈ ਜਿੱਥੇ ਉਹ ਆਪਣੇ- ਆਪ ਨੂੰ ਵਧਾ ਕੇ ਖ਼ਤਮ ਹੋ ਜਾਂਦੀ ਹੈ। ਬੁੱਧ ਦੇ ਜ਼ਮਾਨੇ ਵਿੱਚ ਦੇਸ ਦੀ ਆਬਾਦੀ ਦੋ ਕਰੋੜ ਸੀ। ਲੋਕ ਜੇਕਰ ਥੋੜ੍ਹੇ ਖ਼ੁਸ਼ਹਾਲ ਸਨ ਤਾਂ ਕੋਈ ਸਤਯੁੱਗ ਦੇ ਕਾਰਨ ਨਹੀ। ਜ਼ਮੀਨ ਸੀ ਜ਼ਿਆਦਾ, ਲੋਕ ਸੀ ਸੀ ਘੱਟ। ਅਤੀਤ ਦੀਆਂ ਜੋ ਅਸੀਂ ਯਾਦਾਂ ਲਿਆਏ ਹਾਂ ਖ਼ੁਸ਼ਹਾਲੀ ਦੀਆਂ, ਉਹ ਖ਼ੁਸ਼ਹਾਲੀ ਦੀਆਂ ਯਾਦਾਂ ਨਹੀਂ ਹਨ, ਉਹ