Back ArrowLogo
Info
Profile

ਯਾਦਾਂ ਹਨ ਜ਼ਮੀਨ ਦੇ ਜ਼ਿਆਦਾ ਹੋਣ ਦੀਆਂ, ਲੋਕਾਂ ਦੇ ਘੱਟ ਹੋਣ ਦੀਆਂ। ਭੋਜਨ ਜ਼ਿਆਦਾ ਸੀ, ਲੋਕ ਘੱਟ ਸਨ।

ਸਾਰੀ ਮਨੁੱਖ-ਜਾਤੀ ਦੀ ਸੰਖਿਆ, ਅਤੇ ਜੇਕਰ ਅਸੀਂ ਦੋ ਹਜ਼ਾਰ ਸਾਲ ਪਿੱਛੇ ਚਲੇ ਜਾਈਏ ਬੁੱਧ ਤੋਂ ਤਾਂ ਅੱਜ ਤੋਂ ਸੱਤ ਹਜ਼ਾਰ ਸਾਲ ਪਹਿਲਾਂ ਸਾਰੀ ਪ੍ਰਿਥਵੀ ਦੀ ਗਿਣਤੀ ਹੀ ਦੋ ਕਰੋੜ ਸੀ। ਅੱਜ ਪ੍ਰਿਥਵੀ ਦੀ ਸੰਖਿਆ ਸਾਢੇ ਤਿੰਨ ਅਰਬ ਤੋਂ ਉੱਪਰ, ਸਾਢੇ ਤਿੰਨ ਸੌ ਕਰੋੜ ਤੋਂ ਉੱਪਰ ਹੈ। ਪ੍ਰਿਥਵੀ ਓਨੀ ਹੀ ਹੈ, ਸੰਖਿਆ ਸਾਢੇ ਤਿੰਨ ਸੌ ਕਰੋੜ ਤੋਂ ਉੱਪਰ ਹੈ। ਅਤੇ ਅਸੀਂ ਹਰ ਦਿਨ ਗਿਣਤੀ ਵਧਾ ਰਹੇ ਹਾਂ। ਉਹ ਸੰਖਿਆ ਅਸੀਂ ਇੰਨੀ ਤੇਜ਼ੀ ਨਾਲ ਵਧਾ ਰਹੇ ਹਾਂ ਕਿ ਤਕਰੀਬਨ ਇਕ ਲੱਖ ਲੋਕ ਰੋਜ਼ ਵਧ ਜਾਂਦੇ ਹਨ। ਜਿੰਨੀ ਦੇਰ ਮੈਂ ਇੱਥੇ ਘੰਟਾ ਭਰ ਗੱਲ ਕਰਾਂਗਾ, ਓਨੀ ਦੇਰ ਮਨੁੱਖਤਾ ਸ਼ਾਂਤ ਨਹੀਂ ਬੈਠੀ ਰਹੇਗੀ। ਉਸ ਘੰਟੇ ਭਰ ਵਿੱਚ ਹਜ਼ਾਰਾਂ ਲੋਕ ਵਧ ਚੁੱਕੇ ਹੋਣਗੇ। ਇਹ ਸਦੀ ਪੂਰੀ ਹੁੰਦੇ-ਹੁੰਦੇ, ਮਤਲਬ ਅੱਜ ਤੋਂ ਤੀਹ ਸਾਲ ਬਾਅਦ, ਜ਼ਮੀਨ ਉੱਤੇ ਕੂਹਣੀ ਹਿਲਾਉਣ ਦੀ ਜਗ੍ਹਾ ਨਹੀਂ ਰਹਿ ਜਾਵੇਗੀ। ਉਦੋਂ ਸਮਾਗਮ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ। ਅਸੀਂ ਚੌਵੀ ਘੰਟੇ ਸਮਾਗਮਾਂ ਵਿੱਚ ਹੋਵਾਂਗੇ।

ਇਹ ਹੋ ਨਹੀਂ ਸਕੇਗਾ। ਕੋਈ ਨਾ ਕੋਈ ਸੁਭਾਗ, ਯੁੱਧ, ਮਹਾਂਮਾਰੀ-ਕੋਈ ਨਾ ਕੋਈ ਸੁਭਾਗ ਮੈਂ ਕਹਿ ਰਿਹਾ ਹਾਂ—ਇਸ ਨੂੰ ਹੋਣ ਨਹੀਂ ਦੇਵੇਗਾ, ਲੇਕਿਨ ਜੇਕਰ ਇਹ ਮਹਾਂਮਾਰੀ ਅਤੇ ਯੁੱਧ ਨਾ ਹੋਇਆ ਤਾਂ ਮਨੁੱਖ ਦੀ ਬੁੱਧੀ ਉੱਤੇ ਵੱਡਾ ਕਲੰਕ ਲੱਗ ਜਾਵੇਗਾ। ਜਿਨ੍ਹਾਂ ਡਾਇਨਾਸੋਰਾਂ ਦੀ ਗੱਲ ਕੀਤੀ, ਜੋ ਹਾਥੀਆਂ ਤੋਂ ਵੱਡੀਆਂ ਸਨ, ਹੁਣ ਨਹੀਂ ਹਨ, ਉਹਨਾਂ ਦੇ ਕੋਲ ਕੋਈ ਬੁੱਧੀ ਨਹੀਂ ਸੀ। ਸਰੀਰ ਬਹੁਤ ਵੱਡਾ ਸੀ ਲੇਕਿਨ ਉਪਾਅ ਨਾ ਕਰ ਸਕੇ। ਕੁਝ ਸੋਚ ਨਾ ਸਕੇ, ਮਰ ਗਏ।

ਅਸੀਂ ਹਮੇਸ਼ਾ ਤੋਂ ਅਜਿਹਾ ਸੋਚਦੇ ਰਹੇ ਹਾਂ ਕਿ ਆਦਮੀ ਸੋਚਣ ਵਾਲਾ ਪ੍ਰਾਣੀ ਹੈ, ਹਾਲਾਂਕਿ ਆਦਮੀ ਸਬੂਤ ਨਹੀਂ ਦਿੰਦਾ ਇਸ ਗੱਲ ਦਾ। ਅਤੇ ਪੰਜਾਹ ਸਾਲਾਂ ਤੋਂ ਆਦਮੀ ਨੂੰ ਜਿੰਨੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਓਨਾ ਹੀ ਪੁਰਾਣਾ ਵਿਸ਼ਵਾਸ ਕਮਜ਼ੋਰ ਹੋਇਆ ਹੈ। ਉਹ ਜੋ 'ਰੈਸ਼ਨਲ ਬੀਇੰਗ' ਦਾ ਖ਼ਿਆਲ ਸੀ, ਉਹ ਕਮਜ਼ੋਰ ਹੋਇਆ ਹੈ। ਆਦਮੀ ਵੀ ਵਿਚਾਰਵਾਨ ਪ੍ਰਾਣੀ ਨਹੀਂ ਲੱਗਦਾ, ਕਿਉਂਕਿ ਉਹ ਵੀ ਜੋ ਕਰ ਰਿਹਾ ਹੈ, ਬੇਹੱਦ ਵਿਚਾਰਹੀਣ ਹੈ। ਅਤੇ ਸਭ ਤੋਂ ਵੱਡੀ ਜੋ ਵਿਚਾਰਹੀਣਤਾ ਅਸੀਂ ਕਰ ਸਕਦੇ ਹਾਂ, ਅੱਜ ਉਹ ਸੰਖਿਆ ਨੂੰ ਵਧਾਏ ਜਾਣ ਦੀ ਹੈ। ਇਸ ਸਮੇਂ ਉਹ ਆਦਮੀ ਓਨਾ ਮਾੜਾ ਨਹੀਂ ਜੋ ਕਿਸੇ ਦੀ ਹੱਤਿਆ ਕਰ ਦਿੰਦਾ ਹੈ, ਓਨਾ ਵੱਡਾ ‘ਕਰੀਮੀਨਲ' ਨਹੀਂ, ਬਲਕਿ ਕੌਣ ਜਾਣਦੇ ਉਹ ਆਦਮੀ ਕੁਝ ਚੰਗਾ ਹੀ ਕੰਮ ਕਰ ਰਿਹਾ ਹੈ। ਕਿਸੇ ਹੱਤਿਆਰੇ ਨੂੰ ਹੱਤਿਆ ਕਰਨ ਲਈ ਨਹੀਂ ਕਹਿ ਰਿਹਾ ਹਾਂ, ਲੇਕਿਨ ਹੱਤਿਆ ਓਨਾ ਵੱਡਾ ਅਪਰਾਧ ਨਹੀਂ ਹੈ ਜਿੰਨਾ ਕਿ ਇਕ ਨਵੇਂ

127 / 151
Previous
Next