ਬੱਚੇ ਨੂੰ ਜਨਮ ਦੇਣਾ ਵੱਡਾ ਅਪਰਾਧ ਹੈ, ਕਿਉਂਕਿ ਹੱਤਿਆ ਨਾਲ ਇਕ ਆਦਮੀ ਮਰੇਗਾ ਅਤੇ ਇਕ ਬੱਚੇ ਨੂੰ ਜਨਮ ਦੇਣ ਦੀ ਪਰਕਿਰਿਆ ਜੇਕਰ ਜਾਰੀ ਰਹਿੰਦੀ ਹੈ ਤਾਂ ਪੂਰੀ ਮਨੁੱਖਤਾ ਵੀ ਮਰ ਸਕਦੀ ਹੈ।
ਇਹ ਜੋ ਸੰਭਾਵਨਾ ਬਣੀ ਕਿ ਇੰਨੀ ਸੰਖਿਆ ਹੋ ਜਾਵੇ, ਇਹ ਸੰਭਾਵਨਾ ਮਨੁੱਖ ਦੀਆਂ ਆਪਣੀਆਂ ਖੋਜਾਂ ਦਾ ਨਤੀਜਾ ਹੈ। ਇਥੋਪੀਆ ਵਿੱਚ ਬਹੁਤ-ਸਾਰੇ ਲੋਕ ਬੀਮਾਰੀਆਂ ਨਾਲ ਮਰਦੇ ਹਨ ਜੋ ਬੀਮਾਰੀਆਂ ਦੂਸਰੇ ਮੁਲਕਾਂ ਵਿੱਚ ਖ਼ਤਮ ਹੋ ਗਈਆਂ ਹਨ। ਇਥੋਪੀਆ ਦੇ ਸਮਰਾਟ ਹੇਲ ਸਿਲਾਸੀ ਨੇ ਅਮਰੀਕਾ ਤੋਂ ਇਕ ਛੋਟਾ-ਜਿਹਾ ਜੱਥਾ ਬੁਲਾਇਆ ਡਾਕਟਰਾਂ ਦਾ ਜਾਂਚ-ਪੜਤਾਲ ਦੇ ਲਈ ਇਥੋਪੀਆ ਵਿੱਚ ਕਿ ਉੱਥੋਂ ਦੀਆਂ ਬੀਮਾਰੀਆਂ ਨੂੰ ਕਿਵੇਂ ਰੋਕਿਆ ਜਾ ਸਕੇ। ਉਹਨਾਂ ਨੇ ਜਾਂਚ-ਪੜਤਾਲ ਕੀਤੀ ਅਤੇ ਰਿਪੋਰਟ ਦਿੱਤੀ। ਰਿਪੋਰਟ ਵਿੱਚ ਲਿਖਿਆ ਕਿ ਇਥੋਪੀਆ ਦੇ ਲੋਕ ਜਿਹੜਾ ਪਾਣੀ ਪੀਂਦੇ ਹਨ, ਉਹ ਬਹੁਤ ਹੀ ਬੀਮਾਰੀਆਂ ਵਾਲੇ ਕੀਟਾਣੂਆਂ ਨਾਲ ਭਰਿਆ ਹੋਇਆ ਹੈ। ਇਥੋਪੀਆ ਦੇ ਲੋਕ ਜੋ ਸੜਕ ਦੇ ਕਿਨਾਰੇ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਵਰਖਾ ਦਾ, ਉਹ ਉਸ ਨੂੰ ਵੀ ਪੀਣ ਦੇ ਕੰਮ ਵਿੱਚ ਲਿਆਉਂਦੇ ਹਨ। ਉਸ ਵਿੱਚ ਜਾਨਵਰ ਇਸ਼ਨਾਨ ਕਰਦੇ ਹਨ, ਪੀਂਦੇ ਵੀ ਰਹਿੰਦੇ ਹਨ ਅਤੇ ਲੋਕ ਵੀ ਉਸ ਨੂੰ ਪੀ ਲੈਂਦੇ ਹਨ। ਉਸ ਕਮਿਸ਼ਨ ਨੇ ਕਿਹਾ ਕਿ ਜੇਕਰ ਸ਼ੁੱਧ ਪਾਣੀ ਪਿਆਉਣ ਦੀ ਵਿਵਸਥਾ ਕੀਤੀ ਜਾਵੇ ਤਾਂ ਇਥੋਪੀਆ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਵਿਦਾ ਹੋ ਸਕਦੀਆਂ ਹਨ।
ਸਮਰਾਟ ਨੇ ਉਸ ਜੱਥੇ ਦੀ ਜਿਹੜੀ ਰਿਪੋਰਟ ਸੀ, ਉਸ ਨੂੰ ਰੱਖ ਕੇ ਕਿਹਾ ਕਿ ਤੁਹਾਡੀ ਇਸ ਖੋਜ ਦੇ ਲਈ ਧੰਨਵਾਦ ਹੈ ਲੇਕਿਨ ਇਹ ਕੰਮ ਮੈਂ ਕਦੀ ਕਰਾਂਗਾ ਨਹੀਂ। ਜੱਥੇ ਨੇ ਕਿਹਾ, ਤੁਸੀਂ ਕੀ ਕਹਿ ਰਹੇ ਹੋ ? ਲੋਕ ਮਰ ਰਹੇ ਹਨ। ਉਸ ਸਮਰਾਟ ਨੇ ਕਿਹਾ, ਪਹਿਲਾਂ ਮੈਂ ਉਹਨਾਂ ਨੂੰ ਬਚਾਉਣ ਦਾ ਇੰਤਜ਼ਾਮ ਕਰਾਂ ਅਤੇ ਕੱਲ੍ਹ ਫਿਰ ਉਹਨਾਂ ਨੂੰ ਸਮਝਾਉਣ ਜਾਵਾਂ ਕਿ ਬੱਚੇ ਪੈਦਾ ਨਾ ਕਰੋ! ਇਹ ਝੰਜਟ ਕਾਫ਼ੀ ਹੋ ਜਾਵੇਗਾ। ਇਧਰ ਮੈਂ ਬਚਾਵਾਂ ਉਹਨਾਂ ਨੂੰ ਬੀਮਾਰੀ ਤੋਂ ਅਤੇ ਉਧਰ ਬੱਚੇ ਵਧਣਗੇ ਅਤੇ ਕੱਲ੍ਹ ਫਿਰ ਜਗ੍ਹਾ-ਜਗ੍ਹਾ ਲਿਖਣਾ ਪਵੇਗਾ : 'ਕਮ ਬੱਚੇ ਹੋਤੇ ਹੈ ਅੱਛੇ' ਉਹਨਾਂ ਸਭ ਦੀ ਪੰਚਾਇਤ ਵਿੱਚ ਮੈਂ ਨਹੀਂ ਪਵਾਂਗਾ। ਉਹ ਆਪਣੇ-ਆਪ ਹੀ ਘੱਟ ਹੋ ਜਾਂਦੇ ਹਨ। ਸਖ਼ਤ ਲੱਗਦੀ ਹੈ ਇਥੋਪੀਆ ਦੇ ਸਮਰਾਟ ਦੀ ਗੱਲ, ਲੇਕਿਨ ਸਾਨੂੰ ਸਭ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸ਼ਾਇਦ ਉਹ ਆਦਮੀ ਠੀਕ ਹੀ ਕਹਿੰਦਾ ਹੈ। ਆਦਮੀ ਨੇ ਮੌਤ ਦਰ ਘੱਟ ਕਰ ਦਿੱਤੀ ਅਤੇ ਅਨੁਪਾਤ ਵਿਗਾੜ ਦਿੱਤਾ। ਅੱਜ ਤੋਂ ਡੇਢ ਸੌ ਸਾਲ ਪਹਿਲਾਂ, ਦੋ ਸੌ ਸਾਲ ਪਹਿਲਾਂ ਦਸ ਬੱਚੇ ਪੈਦਾ ਹੁੰਦੇ ਤਾਂ ਨੌਂ ਬੱਚਿਆਂ ਦੇ ਮਰਨ ਦੀ ਸੰਭਾਵਨਾ ਸੀ। ਅੱਜ ਦਸ ਬੱਚੇ ਪੈਦਾ ਹੁੰਦੇ ਹਨ ਤਾਂ ਨੌਂ ਬੱਚਿਆਂ ਦੇ ਬਚਣ ਦੀ ਸੰਭਾਵਨਾ ਹੈ। ਅਤੇ ਉਹ ਜੋ ਇਕ ਮਰ ਰਿਹਾ ਹੈ, ਉਹ ਵੀ