ਸਾਡੀ ਕੁਝ ਨਾਸਮਝੀ ਨਾਲ ਮਰ ਰਿਹਾ ਹੈ, ਨਹੀਂ ਤਾਂ ਉਸ ਨੂੰ ਵੀ ਮਰਨ ਦੀ ਜ਼ਰੂਰਤ ਨਹੀਂ ਹੈ। ਅਤੇ ਅੱਜ ਤੋਂ ਦੋ ਸੌ ਸਾਲ ਪਹਿਲਾਂ ਦਸ ਬੱਚਿਆਂ ਵਿੱਚੋਂ ਉਹ ਜੋ ਇਕ ਬੱਚਾ ਬਚ ਜਾਂਦਾ ਸੀ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਚਦਾ ਸੀ, ਸਾਡੀ ਸਮਝਦਾਰੀ ਨਾਲ ਨਹੀਂ। ਸਾਡੀ ਸਮਝਦਾਰੀ ਨਾਲ ਤਾਂ ਨੌਂ ਮਰਦੇ ਸਨ।
ਉੱਦੋਂ ਇਕ-ਇਕ ਆਦਮੀ ਵੀਹ-ਪੰਝੀ ਬੱਚੇ ਪੈਦਾ ਕਰਦਾ ਸੀ। ਕਿਉਂਕਿ ਵੀਹ-ਪੰਝੀ ਬੱਚੇ ਪੈਦਾ ਕਰ ਕੇ ਵੀ ਦੋ ਬੱਚੇ ਬਚ ਜਾਣ ਤਾਂ ਬਹੁਤ ਸੀ। ਆਦਤ ਪੁਰਾਣੀ ਹੈ। ਵੀਹ-ਪੰਝੀ ਪੈਦਾ ਅਸੀਂ ਅਜੇ ਵੀ ਕਰਨਾ ਚਾਹ ਰਹੇ ਹਾਂ ਲੇਕਿਨ ਹੁਣ ਵੀਹ-ਪੰਝੀ ਬੱਚੇ ਹੀ ਸਚ ਜਾਂਦੇ ਹਨ। ਮਨੁੱਖ ਨੇ ਮੌਤ ਦਰ ਉੱਤੇ ਰੋਕ ਲੱਗਾ ਦਿੱਤੀ ਹੈ। ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣੀਆਂ ਜਿੰਨੀਆਂ ਕਬਰਾਂ ਮਿਲੀਆਂ ਹਨ, ਉਹਨਾਂ ਵਿੱਚ ਜਿਹੜੀਆਂ ਹੱਡੀਆਂ ਮਿਲੀਆਂ ਹਨ, ਉਹਨਾਂ ਦੇ ਨਿਰੀਖਣ ਦੀ ਖ਼ਬਰ ਬਹੁਤ ਅਨੋਖੀ ਹੈ। ਉਹ ਖ਼ਬਰ ਇਹ ਹੈ ਕਿ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਪੰਝੀ ਸਾਲ ਸਭ ਤੋਂ ਵੱਡੀ ਉਮਰ ਸੀ। ਪੰਝੀ ਸਾਲ ਤੋਂ ਪੁਰਾਣੀ ਹੱਡੀ ਕੋਈ ਵੀ ਨਹੀਂ ਮਿਲਦੀ। ਪੰਝੀ ਸਾਲ ਦੀ ਉਮਰ ਆਖ਼ਰੀ ਉਮਰ ਹੁੰਦੀ ਹੋਵੇਗੀ।
ਅੱਜ ਉਮਰ ਕਈ ਮੁਲਕਾਂ ਵਿੱਚ ਸੱਤਰ, ਅੱਸੀ, ਪਚਾਸੀ ਦੇ ਬਿੰਦੂ ਨੂੰ ਛੋਹ ਗਈ ਹੈ। ਰੂਸ ਵਿੱਚ ਅੱਜ ਹਜ਼ਾਰਾਂ ਅਜਿਹੇ ਲੋਕ ਹਨ ਜੋ ਡੇਢ ਸੌ ਸਾਲ ਦੇ ਨੇੜੇ ਹਨ ਜਾਂ ਪਾਰ ਕਰ ਗਏ ਹਨ। ਅਤੇ ਜਿੰਨੀ ਸਾਡੀ ਵਿਗਿਆਨਕ ਸਮਝ ਵਧੇਗੀ, ਓਨੀ ਸੰਭਾਵਨਾ ਵਧਦੀ ਜਾਂਦੀ ਹੈ ਕਿ ਅਸੀਂ ਚਾਹੀਏ ਤਾਂ ਆਦਮੀ ਦੀ ਉਮਰ ਨੂੰ ਬਹੁਤ ਲੰਬਾ ਕਰ ਸਕਦੇ ਹਾਂ। ਇਹ ਸਾਡੀ ਸੰਭਾਵਨਾ ਵਧ ਗਈ ਹੈ। ਵਿਗਿਆਨ ਨੇ ਮੌਤ ਨੂੰ ਪਿੱਛੇ ਹਟਾ ਦਿੱਤਾ ਹੈ। ਲੇਕਿਨ ਜਨਮ ਦੀ ਜੋ ਪੈਦਾ ਕਰਨ ਦੀ ਸਾਡੀ ਆਦਤ ਹੈ, ਉਹ ਵਿਗਿਆਨਕ ਹੈ। ਉਹ ਉਹਨਾਂ ਦਿਨਾਂ ਦੀ ਹੈ ਜਦੋਂ ਵਿਗਿਆਨ ਨਹੀਂ ਸੀ। ਪ੍ਰਕਿਰਤੀ ਜੋ ਹੈ, ਭੁੱਲ-ਚੁੱਕ ਨਾ ਹੋ ਜਾਵੇ, ਇਸ ਲਈ ਬਹੁਤ 'ਅਬੈਂਡੈਸ' ਵਿੱਚ ਵਰਤੋਂ ਕਰਦੀ ਹੈ, ਬਹੁਤ ਅਤਿ ਵਿੱਚ ਵਰਤੋਂ ਕਰਦੀ ਹੈ। ਜਿੱਥੇ ਇਕ ਗੋਲੀ ਮਾਰਨ ਨਾਲ ਕੰਮ ਸਰ ਜਾਵੇ ਉੱਥੇ ਕੁਦਰਤ ਹਜ਼ਾਰ ਗੋਲੀ ਮਾਰਦੀ ਹੈ। ਕਿਉਂਕਿ ਅੰਨ੍ਹੀ ਖੇਡ ਹੈ, ਹਜ਼ਾਰ ਵਿੱਚੋਂ ਇਕ ਲੱਗ ਜਾਵੇ ਤਾਂ ਬਹੁਤ ਹੈ। ਆਦਮੀ ਨਿਸ਼ਾਨੇਬਾਜ਼ ਬਣ ਗਿਆ ਹੈ। ਹੁਣ ਉਹ ਇਕ ਹੀ ਗੋਲੀ ਨਾਲ ਮਾਰ ਸਕਦਾ ਹੈ ਲੇਕਿਨ ਆਦਤ ਉਸ ਦੀ ਪੁਰਾਣੀ ਹੈ।
ਕੁਦਰਤ ਦੇ ਅਬੈਂਡੈਂਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਇਕ ਬੀਜ ਤੁਸੀਂ ਲਗਾਉਂਦੇ ਹੋ, ਹਜ਼ਾਰ-ਲੱਖ ਬੀਜ ਹੋ ਜਾਂਦੇ ਹਨ। ਇਹ ਇਸ ਗੱਲ ਦੀ ਕੋਸ਼ਿਸ਼ ਹੈ ਕਿ ਲੱਖ ਬੀਜਾਂ ਵਿੱਚੋਂ ਘਟੋ-ਘੱਟ ਇਕ ਬੀਜ ਤਾਂ ਪੌਦਾ ਬਣ ਸਕੇਗਾ। ਇਕ ਆਦਮੀ ਆਪਣੀ ਸਾਧਾਰਨ ਸਿਹਤ ਦੀ ਜ਼ਿੰਦਗੀ ਵਿੱਚ ਚਾਰ ਹਜ਼ਾਰ ਸੰਭੋਗ ਕਰ ਸਕਦਾ ਹੈ ਸੌਖਿਆਂ। ਅਤੇ ਜੇਕਰ ਹਰ ਇਕ ਸੰਭੋਗ ਬੱਚਾ ਬਣ