Back ArrowLogo
Info
Profile

ਸਕੇ ਫਿਰ ਇਕ ਆਦਮੀ ਚਾਰ-ਚਾਰ ਹਜ਼ਰ ਬੱਚਿਆਂ ਦਾ ਪਿਉ ਹੋ ਸਕਦਾ ਹੈ। ਲੇਕਿਨ ਇਹ ਚਾਰ ਹਜ਼ਾਰ ਨਹੀਂ ਹੋ ਸਕਦੇ ਕਿਉਂਕਿ ਇਸਤਰੀ ਦੀ ਸਮਰੱਥਾ ਬਹੁਤ ਘੱਟ ਹੈ। ਉਹ ਸਾਲ ਵਿੱਚ ਇਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ।

ਇਸ ਲਈ ਜਿਨ੍ਹਾਂ ਮੁਲਕਾਂ ਵਿੱਚ ਬੱਚਿਆਂ ਦੀ ਜ਼ਿਆਦਾ ਜ਼ਰੂਰਤ ਸੀ-ਜਿਵੇਂ ਮੁਸਲਮਾਨ ਮੁਲਕਾਂ ਵਿੱਚ; ਕਿਉਂਕਿ ਯੁੱਧ ਉਹਨਾਂ ਨੇ ਕਰਨਾ ਸੀ ਅਤੇ ਲੜਕੇ ਮਰ ਜਾਂਦੇ। ਇਸ ਲਈ ਮੁਹੰਮਦ ਨੇ ਚਾਰ-ਚਾਰ ਸ਼ਾਦੀਆਂ ਦੀ ਛੋਟ ਦਿੱਤੀ। ਆਦਮੀ ਘੱਟ ਹੋਣ, ਔਰਤਾਂ ਜ਼ਿਆਦਾ ਹੋਣ ਤਾਂ ਸੰਖਿਆ ਨੂੰ ਕੋਈ ਖ਼ਤਰਾ ਨਹੀਂ ਹੈ, ਕਿਉਂਕ ਇਕ ਆਦਮੀ ਪੰਜਾਹ ਇਸਤਰੀਆਂ ਤੋਂ ਬੱਚੇ ਪੈਦਾ ਕਰ ਸਕਦਾ ਹੈ। ਲੇਕਿਨ ਜੇਕਰ ਔਰਤਾਂ ਘੱਟ ਹੋ ਜਾਣ ਅਤੇ ਮਰਦ ਕਿੰਨੇ ਵੀ ਹੋਣ ਫਿਰ ਕੁਝ ਫ਼ਰਕ ਨਹੀਂ ਪੈਂਦਾ, ਕਿਉਂਕਿ ਇਸਤਰੀ ਦੀ ਸਮਰੱਥਾ ਬਹੁਤ ਸੀਮਤ ਹੈ। ਉਹ ਇਕ ਹੀ ਬੱਚੇ ਨੂੰ ਸਾਲ ਵਿੱਚ ਜਨਮ ਦੇ ਦੇਵੇ ਤਾਂ ਬਹੁਤ ਹੈ।

ਚਾਰ ਹਜ਼ਾਰ ਮੈਂ ਕਹਿ ਰਿਹਾ ਹਾਂ—ਜੇਕਰ ਇਕ-ਇਕ ਸੰਭੋਗ ਬੱਚਾ ਬਣ ਜਾਵੇ ਤਾਂ ਚਾਰ ਹਜ਼ਾਰ ਬੱਚੇ ਇਕ ਆਦਮੀ ਪੈਦਾ ਕਰ ਸਕਦਾ ਹੈ। ਲੇਕਿਨ ਇਕ ਸੰਭੋਗ ਵਿੱਚ ਜਿੰਨੇ ਵੀਰਜ-ਕਣ ਜਾਂਦੇ ਹਨ, ਉਸ ਵਿੱਚ ਇਕ ਕਰੋੜ ਬੱਚੇ ਪੈਦਾ ਹੋ ਸਕਦੇ ਹਨ। ਇਕ ਸੰਭੋਗ ਵਿੱਚ ਇਕ ਕਰੋੜ ਵੀਰਜ-ਕਣ ਜਾਂਦੇ ਹਨ। ਜੇਕਰ ਇਸ ਨੂੰ ਵੀ ਅਸੀਂ ਹਿਸਾਬ ਵਿੱਚ ਰੱਖੀਏ ਤਾਂ ਚਾਰ ਹਜ਼ਾਰ ਕਰੋੜ ਬੱਚੇ ਇਕ ਆਦਮੀ ਦੀ ਸ਼ਖ਼ਸੀਅਤ ਤੋਂ ਪੈਦਾ ਹੋ ਸਕਦੇ ਹਨ। ਇਕ ਆਦਮੀ ਇੰਨੇ ਵੀਰਜ- ਕਣ ਪੈਦਾ ਕਰਦਾ ਹੈ ਆਪਣੀ ਆਮ ਉਮਰ ਵਿੱਚ ਕਿ ਉਹ ਪ੍ਰਿਥਵੀ ਉੱਪਰ ਜਿੰਨੇ ਲੋਕ ਹਨ ਉਸ ਤੋਂ ਕਈ ਸੌ ਗੁਣਾ ਜ਼ਿਆਦਾ। ਹੁਣ ਸਾਢੇ ਤਿੰਨ ਅਰਬ ਲੋਕ ਹਨ। ਸਾਢੇ ਤਿੰਨ ਸੌ ਕਰੋੜ ਹਨ। ਚਾਰ ਹਜ਼ਾਰ ਬੰਦਿਆਂ ਦਾ ਪਿਉ ਇਕ ਆਦਮੀ ਬਣ ਸਕਦਾ ਹੈ—ਤਿੰਨ-ਚਾਰ, ਛੇ-ਸੱਤ ਦਾ, ਅੱਠ ਦਾ। ਲੇਕਿਨ ਕੁਦਰਤ ਤੋਂ ਭੁੱਲ- ਚੁੱਕ ਨਾ ਹੋ ਜਾਵੇ ਇਸ ਲਈ ਇੰਤਜ਼ਾਮ ਬਹੁਤ ਜ਼ਿਆਦਾ ਵਿੱਚ ਕਰਦੀ ਹੈ।

ਅਸੀਂ ਮੌਤ ਦਰ ਤਾਂ ਰੋਕ ਲਈ ਅਤੇ ਕੁਦਰਤ ਦਾ ਜੋ ਜ਼ਿਆਦਾ ਦਾ ਇੰਤਜ਼ਾਮ ਹੈ, ਉਸ ਜ਼ਿਆਦਤੀ ਨੂੰ ਜੇਕਰ ਅਸੀਂ ਜਾਰੀ ਰਖਾਂਗੇ ਤਾਂ ਮਨੁੱਖ ਆਪਣੀ ਹੀ ਸੰਖਿਆ ਦੇ ਦਬਾਅ ਨਾਲ ਮਰ ਸਕਦਾ ਹੈ। ਅਤੇ ਹੁਣ ਤਾਂ ਹੋਰ ਨਵੀਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਉਹ ਸੰਭਾਵਨਾਵਾਂ ਸਾਡੀਆਂ ਜੋ ਆਮ ਸੀਮਾਵਾਂ ਸਨ, ਉਹਨਾਂ ਤੋਂ ਵੀ ਪਰ੍ਹੇ ਲੈ ਜਾਂਦੀਆਂ ਹਨ। ਜਿਵੇਂ, ਅੱਜ ਵੀਰਜ-ਕਣ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿੱਚ ਇਹ ਸੰਭਾਵਨਾ ਨਹੀਂ ਸੀ । ਤੁਸੀਂ ਰਹਿੰਦੇ ਦੁਨੀਆਂ ਵਿੱਚ ਤਾਂ ਹੀ ਬਾਪ ਬਣ ਸਕਦੇ ਸੀ। ਹੁਣ ਤੁਹਾਡਾ ਰਹਿਣਾ ਜ਼ਰੂਰੀ ਨਹੀਂ ਹੈ। ਤੁਸੀਂ ਹਜ਼ਾਰ ਸਾਲ ਬਾਅਦ ਵੀ ਕਿਸੇ ਬੇਟੇ ਦੇ ਬਾਪ ਬਣ ਸਕਦੇ ਹੋ। ਤੁਹਾਡੇ ਵੀਰਜ-ਕਣ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

130 / 151
Previous
Next