ਹੁਣ ਜ਼ਰੂਰੀ ਨਹੀਂ ਹੈ ਕਿ ਬਾਪ ਮੌਜੂਦ ਹੀ ਹੋਵੇ ਫਿਰ ਬਾਪ ਬਣੇ। ਹੁਣ 'ਪੋਸਟ ਫਾਦਰਹੁੱਡ' ਵੀ ਸੰਭਵ ਹੈ। ਬਾਪ ਮਰ ਚੁੱਕਿਆ ਹੈ ਹਜ਼ਾਰ ਸਾਲ ਪਹਿਲਾਂ, ਲੇਕਿਨ ਉਸ ਦਾ ਵੀਰਜ-ਕਣ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਕ ਖ਼ਾਸ ਤਾਪਮਾਨ ਉੱਤੇ ਉਸ ਦਾ ਵੀਰਜ-ਕਣ ਜਿਉਂਦਾ ਰਹਿ ਸਕਦਾ ਹੈ ਅਤੇ ਉਹ ਵੀਰਜ-ਕਣ ਕਦੀ ਵੀ ਉਪਯੋਗ ਕੀਤਾ ਜਾ ਸਕਦਾ ਹੈ। ਇਸਤਰੀ ਦੇ ਵੀ ਅੰਡੇ ਨੂੰ ਬਚਾਇਆ ਜਾ ਸਕਦਾ ਹੈ ਅਤੇ ਕਦੀ ਵੀ ਕੋਈ ਮਾਂ ਬਣ ਸਕਦੀ ਹੈ। ਹੁਣ ਮਾਂ ਬਣਨ ਲਈ ਬੇਟੇ ਨੂੰ ਪੇਟ ਵਿੱਚ ਢੋਣਾ ਹੀ ਜ਼ਰੂਰੀ ਸ਼ਰਤ ਨਹੀਂ ਹੈ। ਇਹ ਸਾਰੀਆਂ ਸੰਭਾਵਨਾਵਾਂ ਜੀਵਨ ਨੂੰ ਬਚਾਉਣ ਦੀਆਂ ਵਧ ਗਈਆਂ। ਮੌਤ ਨੂੰ ਦੂਰ ਹਟਾਉਣ ਦੀ ਸੰਭਾਵਨਾ ਵਧ ਗਈ ਹੈ ਲੇਕਿਨ ਸਾਡੀਆਂ ਜੋ ਆਦਤਾਂ ਹਨ, ਸਾਡੇ ਜੀਵਨ ਦੇ ਪ੍ਰਤੀ ਜੋ ਢੰਗ ਹਨ, ਉਹ ਪਹਿਲਾਂ ਵਾਲੀ ਵਿਗਿਆਨਕ ਸਥਿਤੀ ਦੇ ਹਨ। ਇਸ ਲਈ ਅਸੀਂ ਬੱਚੇ ਪੈਦਾ ਕਰਦੇ ਤੁਰੇ ਜਾਂਦੇ ਹਾਂ ਅਤੇ ਸਾਨੂੰ ਕੁਝ ਖ਼ਿਆਲ ਵੀ ਨਹੀਂ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਹੁਣ ਵੀ ਅਸੀਂ ਬੈਂਡ-ਬਾਜਾ ਵਜਾਉਂਦੇ ਹਾਂ। ਇਹ ਬੈਂਡ-ਬਾਜਾ ਉਸ ਦਿਨ ਦਾ ਹੈ ਜਦੋਂ ਦਸ ਬੱਚੇ ਪੈਦਾ ਹੁੰਦੇ ਅਤੇ ਨੌਂ ਮਰਦੇ ਸਨ। ਸੁਭਾਵਿਕ ਹੈ ਕਿ ਬੈਂਡ-ਬਾਜਾ ਵਜਾਈਏ। ਦਸ ਬੱਚੇ ਪੈਦਾ ਹੁੰਦੇ, ਇਕ ਬਚਦਾ ਅਤੇ ਨੌਂ ਮਰਦੇ, ਤਾਂ ਜਿਹੜਾ-ਜਿਹੜਾ ਬੱਚਾ ਬਚ ਜਾਂਦਾ ਹੈ, ਉਸ ਦੇ ਲਈ ਬੈਂਡ-ਬਾਜਾ ਵੱਜਦਾ। ਪਿੰਡ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ, ਫੁੱਲ ਵੰਡੇ ਜਾਂਦੇ, ਝੰਡੇ ਲੱਗਦੇ, ਸੰਗੀਤ ਹੁੰਦਾ, ਇਹ ਬਿਲਕੁਲ ਸੁਭਾਵਿਕ ਸੀ।
ਆਦਤਾਂ ਸਾਡੀਆਂ ਉਹੀ ਹਨ। ਹੁਣ ਇਕ-ਇਕ ਬੱਚਾ ਬਹੁਤ ਖ਼ਤਰਨਾਕ ਹੈ, ਲੇਕਿਨ ਬੈਂਡ-ਬਾਜਾ ਹੁਣ ਵੀ ਅਸੀਂ ਵਜਾਉਂਦੇ ਹਾਂ, ਝੰਡਾ ਲਗਾਉਂਦੇ ਹਾਂ। ਇਕ-ਇਕ ਆਦਮੀ ਨੂੰ ਖ਼ਿਆਲ ਨਹੀਂ ਕਿ ਹਾਲਤ ਪੂਰੀ ਬਦਲ ਗਈ ਹੈ। ਹੁਣ ਇਕ-ਇਕ ਬੱਚਾ ਜੋ ਜ਼ਮੀਨ ਉੱਤੇ ਕਦਮ ਰਖ ਰਿਹਾ ਹੈ, ਉਹ ਪੂਰੀ ਮਨੁੱਖ-ਜਾਤੀ ਦੀ ਮੌਤ ਨੂੰ ਤੇਜ਼ੀ ਨਾਲ ਨੇੜੇ ਲਿਆ ਰਿਹਾ ਹੈ। ਇਹ ਮੌਤ ਦਾ ਜੋ ਬਹੁਤ ਅਨਜਾਣ, ਅਚੇਤਨ ਸਾਡੇ ਮਨ ਵਿੱਚ ਤੇਜ਼ ਪਰਛਾਵਾਂ ਪੈ ਰਿਹਾ ਹੈ, ਇਸ ਪਰਛਾਵੇਂ ਦੇ ਬੁਰੇ ਨਤੀਜੇ ਹੋਣੇ ਸ਼ੁਰੂ ਹੋਏ ਹਨ। ਜਿਵੇਂ ਕਿ ਵੱਡੇ ਸ਼ਹਿਰਾਂ ਵਿੱਚ ਕਲਕੱਤਾ ਹੈ, ਲੋਕ ਸੋਚਦੇ ਹਨ ਕਿ ਨਕਸਲਵਾਦ ਕਿਸੇ ਕਮਿਊਨਿਜ਼ਮ ਦੀ ਗੱਲ ਹੈ। ਉੱਪਰੀ ਅਰਥਾਂ ਵਿੱਚ ਅਜਿਹਾ ਹੀ ਦਿਖਾਈ ਦਿੰਦਾ ਹੈ ਲੇਕਿਨ ਜੋ ਬਹੁਤ ਡੂੰਘਾ ਖੋਜਦੇ ਹਨ, ਉਹਨਾਂ ਦੀ ਖੋਜ ਇਹ ਹੈ ਕਿ ਆਦਮੀ ਸ਼ਾਂਤੀ ਵਿੱਚ ਜੇਕਰ ਰਹੇ ਤਾਂ ਉਹਨਾਂ ਵਿੱਚ ਇਕ 'ਡੈਫੀਨੇਟ ਸਪੇਸ' ਚਾਹੀਦੇ ਨਹੀਂ ਤਾਂ ਉਹ ਸ਼ਾਂਤੀ ਵਿੱਚ ਨਹੀਂ ਰਹਿ ਸਕਦਾ। ਇਕ ਮਿੱਥਿਆ ਹੋਇਆ ਫ਼ਾਸਲਾ ਚਾਹੀਦੈ।
ਚੂਹਿਆਂ 'ਤੇ ਬਹੁਤ ਪ੍ਰਯੋਗ ਹੋਏ ਹਨ, ਸ਼ੇਰਾਂ 'ਤੇ ਬਹੁਤ ਪ੍ਰਯੋਗ ਹੋਏ ਹਨ, ਅਤੇ ਉਹਨਾਂ ਨੇ ਬਹੁਤ ਅਨੋਖੇ ਨਤੀਜੇ ਦਿੱਤੇ ਹਨ। ਆਦਮੀ 'ਤੇ ਪ੍ਰਯੋਗ ਕਰਨ ਦੀ