ਹਿੰਮਤ ਤਾਂ ਹੁਣ ਵੀ ਆਦਮੀ ਨਹੀਂ ਕਰ ਸਕਿਆ ਹੈ ਨਹੀਂ ਤਾਂ ਬਹੁਤ ਸਾਫ਼ ਨਤੀਜੇ ਹੋ ਜਾਣ। ਇਕ ਸ਼ੇਰ ਨੂੰ ਜਿਉਂਦਾ ਰਖਣ ਦੇ ਲਈ ਦਸ ਵਰਗ ਮੀਲ ਦੀ ਜਗ੍ਹਾ ਚਾਹੀਦੀ ਹੈ। ਜੇਕਰ ਦਸ ਵਰਗ ਮੀਲ ਜਗ੍ਹਾ ਵਿੱਚ ਪੰਜ-ਦਸ ਸ਼ੇਰਾਂ ਨੂੰ ਰੱਖ ਦਿੱਤਾ ਜਾਵੇ ਤਾਂ ਉਹਨਾਂ ਦੀ ਪਾਗਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਜੰਗਲ ਵਿੱਚ ਕੋਈ ਜਾਨਵਰ ਆਮ ਤੌਰ 'ਤੇ ਪਾਗਲ ਨਹੀਂ ਹੁੰਦਾ ਅਤੇ ਅਜਾਇਬ ਘਰ ਵਿੱਚ ਆਮ ਤੌਰ 'ਤੇ ਜਾਨਵਰ ਪਾਗਲ ਰਹਿੰਦਾ ਹੈ। ਅਜਾਇਬ ਘਰ ਅਤੇ ਜੰਗਲ ਵਿੱਚ ਸਿਰਫ਼ ਇਕ ਫ਼ਰਕ ਹੈ, 'ਰਹਿਣ ਦੀ ਜਗ੍ਹਾ' ਘਟ ਹੋ ਜਾਂਦੀ ਹੈ। ਬਲਕਿ ਅਜਾਇਬ ਘਰ ਵਿੱਚ ਜੰਗਲ ਦੀ ਬਜਾਇ ਜ਼ਿਆਦਾ ਸਹੂਲਤਾਂ ਹਨ, ਜ਼ਿਆਦਾ ਵਿਗਿਆਨਕ ਭੋਜਨ ਹੈ, ਜ਼ਿਆਦਾ ਪਿੱਛੇ ਡਾਕਟਰ ਲੱਗਿਆ ਹੈ; ਸਾਰਾ ਇੰਤਜ਼ਾਮ ਹੈ ਜੋ ਜੰਗਲ ਵਿੱਚ ਨਹੀਂ—ਨਾ ਕੋਈ ਡਾਕਟਰ ਹੈ, ਨਾ ਭੋਜਨ ਦੀ ਕੋਈ ਸੌਖ ਹੈ; ਜਾਨਵਰ ਨੂੰ ਭੁੱਖਾ ਵੀ ਰਹਿਣਾ ਪੈਂਦਾ ਹੈ, ਲੇਕਿਨ ਜੰਗਲ ਦਾ ਜਾਨਵਰ ਪਾਗਲ ਨਹੀਂ ਹੁੰਦਾ ਅਤੇ ਅਜਾਇਬ ਘਰ ਦਾ ਜਾਨਵਰ ਪਾਗ਼ਲ ਹੋ ਜਾਂਦਾ ਹੈ।
ਜਦੋਂ ਮੈਂ ਪਹਿਲੀ ਵਾਰੀ ਅਜਾਇਬ ਘਰਾਂ ਦੀ ਜਾਂਚ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਅਜਾਇਬ ਘਰ ਵਿੱਚ ਜੰਗਲ ਦੇ ਜਾਨਵਰ ਪਾਗਲ ਹੋ ਜਾਂਦੇ ਹਨ। ਤਾਂ ਮੈਨੂੰ ਖ਼ਿਆਲ ਆਇਆ ਕਿ ਅਸੀਂ ਆਦਮੀ ਦੇ ਸਮਾਜ ਨੂੰ ਕਿਤੇ ਅਜਾਇਬ ਘਰ ਤਾਂ ਨਹੀਂ ਬਣਾ ਦਿੱਤਾ ? ਕਿਉਂਕਿ ਆਦਮੀ ਜਿੰਨਾ ਪਾਗਲ ਹੋ ਰਿਹਾ ਹੈ ਓਨਾ ਕੋਈ ਜਾਨਵਰ ਨਹੀਂ ਪਾਗਲ ਹੋ ਰਿਹਾ। ਅਤੇ ਇਹ ਪਾਗਲ ਹੋਣ ਦਾ ਅਨੁਪਾਤ ਵੀ ਜਿੰਨਾ ਜ਼ਿਆਦਾ ਹੁੰਦਾ ਜਾਂਦਾ ਹੈ, ਸੰਖਿਆ ਉੱਥੇ ਵਧਦੀ ਤੁਰੀ ਜਾ ਰਹੀ ਹੈ—ਉਸੇ ਅਨੁਪਾਤ ਵਿੱਚ ਵਧਦੀ ਤੁਰੀ ਜਾ ਰਹੀ ਹੈ। ਅੱਜ ਵੀ ਆਦੀਵਾਸੀ ਸਾਡੀ ਬਜਾਇ ਘੱਟ ਪਾਗ਼ਲ ਹੁੰਦਾ ਹੈ। ਅਤੇ ਅਸੀਂ ਵੀ ਅੱਜ ਬੰਬਈ ਦੀ ਬਜਾਇ ਘੱਟ ਪਾਗਲ ਹੁੰਦੇ ਹਾਂ। ਅਤੇ ਬੰਬਈ ਵੀ ਨਿਊਯਾਰਕ ਦੀ ਬਜਾਇ ਘੱਟ ਪਾਗਲ ਹੁੰਦਾ ਹੈ। ਤਾਂ ਅੱਜ ਅਮਰੀਕਾ ਵਿੱਚ ਮਰੀਜ਼ਾਂ ਦੇ ਲਈ ਜਿੰਨੇ ਬਿਸਤਰੇ ਹਨ, ਉਹਨਾਂ ਵਿੱਚੋਂ ਅੱਧੇ ਬਿਸਤਰੇ ਮਾਨਸਿਕ ਮਰੀਜ਼ਾਂ ਦੇ ਲਈ ਹਨ। ਇਹ ਅਨੁਪਾਤ ਬਹੁਤ ਨਿਰਾਲਾ ਹੈ। ਪੰਜਾਹ ਪ੍ਰਤੀਸ਼ਤ ਬੈਂਡ ਅਮਰੀਕਾ ਦੇ ਮਾਨਸਿਕ ਮਰੀਜ਼ਾਂ ਦੇ ਲਈ ਹਨ ਅਤੇ ਹਰ ਰੋਜ਼ ਪੰਦਰਾਂ ਲੱਖ ਆਦਮੀ ਮਾਨਸਿਕ ਇਲਾਜ ਦੇ ਲਈ ਪੁੱਛ-ਗਿੱਛ ਕਰ ਰਹੇ ਹਨ। ਅਸਲ ਵਿੱਚ ਸਰੀਰ ਦਾ ਡਾਕਟਰ ਅਮਰੀਕਾ ਵਿੱਚ ਆਊਟ ਆਫ ਡੇਟ ਹੋ ਗਿਆ ਹੈ। ਮਨ ਦਾ ਡਾਕਟਰ ਆਧੁਨਿਕ, ਅਤਿ ਆਧੁਨਿਕ ਡਾਕਟਰ ਹੈ।
ਇਹ ਪਾਗਲਪਨ ਤੇਜ਼ੀ ਨਾਲ ਵਧਦਾ ਤੁਰਿਆ ਜਾਵੇਗਾ। ਇਹ ਕਈ ਰੂਪਾਂ ਵਿੱਚ ਪਰਗਟ ਹੋਵੇਗਾ। ਕਲਕੱਤਾ ਵਿੱਚ ਜਾਂ ਬੰਬਈ ਵਿੱਚ ਜੇਕਰ ਪਾਗਲਪਨ