ਫੁੱਟਦਾ ਹੈ ਤਾਂ ਲੋਕ ਬੱਸ ਸਾੜਦੇ ਹਨ ਅਤੇ ਟ੍ਰਾਮ ਸਾੜਦੇ ਹਨ, ਤਾਂ ਰਾਜਨੀਤਕ ਨੇਤਾ ਜੋ ਗੱਲਾਂ ਸਾਨੂੰ ਦੱਸਦਾ ਹੈ ਕਿ ਕਮਿਊਨਿਜ਼ਮ ਦਾ ਪ੍ਰਭਾਵ ਹੈ, ਇਹ ਫਲਾਨੇ ਵਾਦ ਦਾ ਪ੍ਰਭਾਵ ਹੈ, ਇਹ ਢਿਮਕੇ ਵਾਦ ਦਾ ਪ੍ਰਭਾਵ ਹੈ, ਇਹ ਅਖ਼ਬਾਰ ਦੇ ਤਲ ਦੀ ਬੁੱਧੀ ਨਾਲ ਖੋਜੀਆਂ ਗਈਆਂ ਗੱਲਾਂ ਹਨ, ਜਿਨ੍ਹਾਂ ਨੇ ਅਖ਼ਬਾਰ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਹੋਰ ਕੁਝ ਵੀ ਨਹੀਂ ਸੋਚਿਆ ਅਤੇ ਖੋਜਿਆ ਹੈ।
ਉਂਝ ਵੀ ਰਾਜਨੀਤਕ ਨੇਤਾ ਹੋਣ ਲਈ ਬੁੱਧੀ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਬੁੱਧੀ ਹੋਵੇ ਤਾਂ ਰਾਜਨੀਤਕ ਨੇਤਾ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ; ਕਿਉਂਕਿ ਨੇਤਾ ਹੋਣ ਲਈ ਚਮਚਿਆਂ ਦੇ ਪਿੱਛੇ ਚਲਣਾ ਪੈਂਦਾ ਹੈ। ਅਤੇ ਜਿੱਥੇ ਬੁੱਧੀ ਪਿੱਛਲੱਗੂ ਹੋਵੇ, ਉੱਥੇ ਨੇਤਾ ਬੁੱਧੀਮਾਨ ਹੋਣਾ ਬਹੁਤ ਮੁਸ਼ਕਲ ਹੈ। ਉਸ ਨੂੰ ਬੁੱਧੂ ਹੋਣਾ ਹੀ ਚਾਹੀਦੈ। ਪੂਰੀ ਤਰ੍ਹਾਂ ਬੁੱਧੂ ਹੋਣਾ ਹੀ ਚਾਹੀਦੈ। ਰਾਜਨੀਤਕ ਨੇਤਾ ਕਹਿੰਦਾ ਹੈ, ਕਮਿਊਨਿਜ਼ਮ ਹੈ, ਫਲਾਨਾ ਹੈ, ਢਿਮਕਾ ਹੈ—ਇਹ ਸਭ ਉਪਰਲੀ ਬਕਵਾਸ ਹੈ; ਅਸਲੀ ਸਵਾਲ ਅੰਦਰ 'ਲਿਵਿੰਗ ਸਪੇਸ' ਘੱਟ ਹੁੰਦੀ ਜਾ ਰਹੀ ਹੈ।
ਸ੍ਰਾਤ੍ਰ ਨੇ ਇਕ ਛੋਟੀ-ਜਿਹੀ ਕਹਾਣੀ ਲਿਖੀ ਹੈ। ਲਿਖਿਆ ਹੈ ਕਿ ਮੈਂ ਸੁਣਿਆ ਹੈ ਨਰਕ ਦੇ ਸੰਬੰਧ ਵਿੱਚ ਕਿ ਉੱਥੇ ਭੱਠੀਆਂ ਬਲਦੀਆਂ ਹਨ ਅਤੇ ਪਾਪੀ ਉਹਨਾਂ ਭੱਠੀਆਂ ਵਿੱਚ ਸਾੜੇ ਜਾਂਦੇ ਹਨ। ਲੇਕਿਨ ਮੈਨੂੰ ਕਦੀ ਬਹੁਤਾ ਡਰ ਨਹੀਂ ਲੱਗਿਆ। ਬਲਕਿ ਕਈ ਵਾਰੀ ਅਜਿਹਾ ਵੀ ਲੱਗਿਆ ਕਿ ਸਵਰਗ ਜਾਣਾ ਕੁਝ ਠੀਕ ਨਹੀਂ, ਮੇਨੋਟੋਨਸ ਹੋਵੇਗਾ। ਅਜਿਹੇ ਵੀ ਸਾਧੂ-ਸੰਤ ਹੁੰਦੇ ਹਨ, ਉਹਨਾਂ ਦੇ ਨਾਲ ਰਹੋ ਤਾਂ ਬਹੁਤ ਜਲਦੀ ਅੱਕ ਜਾਂਦੇ ਹਾਂ। ਇਸ ਲਈ ਲੋਕ ਜਲਦੀ ਦਰਸ਼ਨ ਕਰਕੇ ਚਲੇ ਜਾਂਦੇ ਹਨ। ਦਰਸ਼ਨ ਸ਼ਾਇਦ ਇਸ ਕਾਰਨ ਲੱਭਣਾ ਪਿਆ ਤਾਂ ਕਿ ਜ਼ਿਆਦਾ ਦੇਰ ਨਾਲ ਨਾ ਰਹਿਣਾ ਪਵੇ। ਅਤੇ ਵਿਦਾਇਗੀ ਨਮਸਕਾਰ।
ਸਾਧੂ-ਸੰਤ ਜੋ ਹਨ ਅਕਾਉਣ ਵਾਲੇ ਹੋ ਜਾਂਦੇ ਹਨ। ਅਸਲ ਵਿੱਚ ਇਕ ਤਰ੍ਹਾਂ ਦਾ ਹੀ ਸੁਰ ਵੱਜਦਾ ਹੈ ਤਾਂ ਅਕਾਉਣ ਵਾਲਾ ਹੋ ਹੀ ਜਾਂਦਾ ਹੈ। ਪਾਪੀ ਆਦਮੀ ਥੋੜ੍ਹਾ ਦਿਲਚਸਪ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਚੰਗੇ ਆਦਮੀ ਦੇ ਉੱਤੇ ਕੋਈ ਕਹਾਣੀ ਹੀ ਨਹੀਂ ਲਿਖੀ ਜਾ ਸਕਦੀ। ਚੰਗੇ ਆਦਮੀ ਦੀ ਕੋਈ ਕਹਾਣੀ ਹੀ ਨਹੀਂ ਹੁੰਦੀ। ਕਹਾਣੀ ਸਿਰਫ਼ ਬੁਰੇ ਆਦਮੀ ਦੀ ਹੁੰਦੀ ਹੈ। ਚੰਗੇ ਆਦਮੀ ਦੀ ਅਸਲ ਵਿੱਚ ਕੋਈ ਬਾਇਉਗ੍ਰਾਫੀ ਨਹੀਂ ਹੁੰਦੀ।
ਸ੍ਰਾਤ੍ਰ ਨੂੰ ਖਿਆਲ ਆਇਆ ਮਨ ਵਿੱਚ ਕਿ ਸਵਰਗ ਵਿੱਚ ਤਾਂ ਕੋਈ ਰਸ ਨਹੀਂ ਹੋਵੇਗਾ। ਉੱਥੇ ਤਾਂ ਦੁਨੀਆਂ ਭਰ ਦੇ ਅਕਾਉਣ ਵਾਲੇ ਲੋਕ ਰਹਿੰਦੇ ਹੋਣਗੇ। ਉਹ ਬੈਠੇ ਹੋਣਗੇ ਆਪਣੀ-ਆਪਣੀ ਸਿੱਧੀ-ਸ਼ਿਲਾਵਾਂ ਉੱਪਰ । ਉੱਥੇ ਕੁਝ ਕਰਨ ਨੂੰ ਨਹੀਂ ਬੱਚਿਆ ਹੋਵੇਗਾ। ਨਰਕ ਦੇਖਣ ਲਾਇਕ ਹੋਵੇਗਾ। ਦੁਨੀਆਂ ਭਰ ਦੇ ਪਾਪੀ ਜਿੱਥੇ ਇਕੱਠੇ ਹੋਣ ਉੱਥੇ ਜ਼ਿੰਦਗੀ ਬੜੀ ਦਿਲਚਸਪ ਹੋਵੇਗੀ ਅਤੇ ਉੱਥੇ