Back ArrowLogo
Info
Profile

ਘਟਨਾਵਾਂ ਹੁੰਦੀਆਂ ਹੋਣਗੀਆਂ। ਅਜਿਹੀਆਂ ਘਟਨਾਵਾਂ ਹੁੰਦੀਆਂ ਹੋਣਗੀਆਂ ਜੋ ਕਿ ਸਦੀਆਂ ਤੱਕ ਲੋਕ ਚਰਚਾ ਕਰਨ, ਜਿੱਥੇ ਸਾਰੇ ਪਾਪੀ ਇਕੱਠੇ ਹੋ ਗਏ ਹਨ।

ਲੇਕਿਨ ਇਕ ਰਾਤ ਸੁਫਨਾ ਉਸ ਨੇ ਦੇਖਿਆ ਕਿ ਉਹ ਨਰਕ ਵਿੱਚ ਚਲਾ ਗਿਆ ਹੈ, ਲੇਕਿਨ ਉੱਥੇ ਨਾ ਬੱਤੀਆਂ ਹਨ, ਨਾ ਅੱਗ ਬਲ ਰਹੀ ਹੈ, ਨਾ ਕੋਈ ਸਾੜਿਆ ਜਾ ਰਿਹਾ ਹੈ। ਨਾ ਕੋਈ ਹਲਾਇਆ ਜਾ ਰਿਹਾ ਹੈ, ਬਲਕਿ ਇਕ ਹੋਰ ਦੂਸਰੀ ਮੁਸੀਬਤ ਹੈ ਜੋ ਖ਼ਿਆਲ ਵਿੱਚ ਨਹੀਂ ਸੀ। ਉਹ ਇਹ ਹੈ ਕਿ ਇਕ ਛੋਟਾ- ਜਿਹਾ ਕਮਰਾ ਹੈ ਜਿਸ ਵਿੱਚ ਕੋਈ 'ਅੰਗਜ਼ਿਟ' ਨਹੀਂ ਹੈ, ਜਿਸ ਵਿੱਚ ਬਾਹਰ ਜਾਣ ਨੂੰ ਉਪਾਅ ਨਹੀਂ, ਚਰਵਾਜਾ ਨਹੀਂ ਅਤੇ ਤਿੰਨ ਆਦਮੀ ਹਨ। ਉਹਨਾਂ ਤਿੰਨ ਆਦਮੀਆਂ ਦੇ ਸਿਰਫ਼ ਖੜੇ ਰਹਿਣ ਯੋਗ ਜਗ੍ਹਾ ਹੈ। ਜ਼ਰਾ ਹਿੱਲੇ-ਜੁੱਲੇ ਕਿ ਦੂਸਰੇ ਨੂੰ ਛੋਹ ਜਾਂਦੇ ਹਨ। ਅਤੇ ਤਿੰਨਾਂ ਵਿੱਚੋਂ ਕੋਈ ਕਿਸੇ ਦੀ ਭਾਸ਼ਾ ਨਹੀਂ ਸਮਝਦਾ। ਅਤੇ ਤਿੰਨਾਂ ਨੂੰ ਇਕੱਠੇ ਰਹਿਣਾ ਪੈਂਦਾ ਹੈ। ਕੋਈ ਕਿਸੇ ਦੀ ਭਾਸ਼ਾ ਨਹੀਂ ਸਮਝਦਾ। ਜਾਗੋ ਤਾਂ ਉਹ ਤੁਹਾਨੂੰ ਦੇਖਦੇ ਰਹਿਣ, ਸੌਂ ਜਾਊ ਤਾਂ ਉਹ ਤੁਹਾਨੂੰ ਦੇਖਦੇ ਰਹਿਣ। ਕੁਝ ਵੀ ਕਰੋ, ਉਹ ਤਿੰਨ ਉੱਥੇ ਹਨ। ਪੰਦਰਾਂ ਮਿੰਟ ਬਾਅਦ ਹੀ ਬਸ ਤਿੰਨੇ ਪਾਗਲ ਹੋਣ ਲੱਗ ਗਏ; ਕਿਸੇ ਨੇ ਕਿਸੇ ਨੂੰ ਕੁਝ ਕੀਤਾ ਨਹੀਂ। ਲੇਕਿਨ ਲਿਵਿੰਗ ਸਪੇਸ ਨਹੀਂ ਹੈ ਵਿੱਚਕਾਰ ਜਗ੍ਹਾ ਨਹੀਂ ਹੈ। ਜੇਕਰ ਜਗ੍ਹਾ ਨਹੀਂ ਹੁੰਦੀ ਤਾਂ ਪ੍ਰਾਈਵੇਸੀ ਖ਼ਤਮ ਹੋ ਜਾਂਦੀ ਹੈ। ਪ੍ਰਾਈਵੇਸੀ ਦੇ ਲਈ ਜਗ੍ਹਾ ਚਾਹੀਦੀ ਹੈ। ਗਰੀਬ ਦੀ ਜੋ ਸਭ ਤੋਂ ਵੱਡੀ ਮੁਸ਼ਕਲ ਹੈ, ਉਹ ਹੈ ਪ੍ਰਾਈਵੇਸੀ ਦੀ ਘਾਟ-ਭੋਜਨ ਨਹੀਂ, ਕੱਪੜੇ ਨਹੀਂ। ਗਰੀਬ ਦਾ ਸਭ ਤੋਂ ਵੱਡਾ ਦੁੱਖ ਹੈ ਉਸ ਦੀ ਪ੍ਰਾਈਵੇਟ ਜ਼ਿੰਦਗੀ ਨਹੀਂ ਹੋ ਸਕਦੀ। ਉਹ ਜੇਕਰ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਹੋਵੇ ਤਾਂ ਵੀ ਗੁਆਂਢੀ ਸੁਣਦਾ ਹੈ। ਉਹ ਆਪਣੀ ਪਤਨੀ ਨਾਲ ਪ੍ਰੇਮ ਵੀ ਨਹੀਂ ਕਰ ਸਕਦਾ ਇਸ ਕਰਕੇ ਕਿ ਉਸ ਦੇ ਬੇਟੇ-ਬੇਟੀ ਨਾ ਜਾਣ ਲੈਣ। ਗਰੀਬ ਦੀ ਸਭ ਤੋਂ ਵੱਡੀ ਤਕਵੀਫ਼ ਹੈ ਕਿ ਉਹ ਇਕੱਲਾ ਨਹੀਂ ਹੋ ਸਕਦਾ। ਅਮੀਰੀ ਦਾ ਇਕੋ-ਇਕ ਸੁੱਖ ਹੈ ਕਿ ਤੁਸੀਂ ਇਕੱਠੇ ਹੋ ਸਕਦੇ ਹੋ ਅਤੇ ਦੁਨੀਆਂ ਅਤੇ ਆਪਣੇ ਵਿੱਚ ਸਪੇਸ ਪੈਦਾ ਕਰ ਸਕਦੇ ਹੋ, ਜਗ੍ਹਾ ਪੈਦਾ ਕਰ ਸਕਦੇ ਹੋ। ਅਤੇ ਜਿੰਨੀ ਤੁਹਾਡੇ ਅਤੇ ਦੂਸਰੇ ਦੇ ਵਿਚਕਾਰ ਜਗ੍ਹਾ ਵਧ ਜਾਂਦੀ ਹੈ, ਓਨਾ ਹੀ ਚਿੱਤ ਸ਼ਾਂਤ ਹੁੰਦਾ ਹੈ। ਦੂਸਰੇ ਦੀ ਮੌਜੂਦਗੀ ਤਨਾਅ ਲਿਆਉਂਦੀ ਹੈ। ਇਹ ਕਦੀ ਤੁਸੀਂ ਖ਼ਿਆਲ ਨਹੀਂ ਕੀਤਾ ਹੋਣਾ ਕਿ ਦੂਸਰੇ ਕੁਝ ਨਾ ਕਹਿਣ ਅਤੇ ਮੌਜੂਦ ਹੋ ਜਾਣ ਤਾਂ ਤਨਾਅ ਸ਼ੁਰੂ ਹੋ ਜਾਵੇਗਾ। ਤੁਸੀਂ ਰਾਹ 'ਤੇ ਜਾ ਰਹੇ ਹੋ ਇਕੱਲੇ, ਤੁਸੀਂ ਦੂਸਰੇ ਆਦਮੀ ਹੋਵੇਗੇ। ਰਾਹ ਸੁੰਨਸਾਨ ਹੈ, ਕੋਈ ਵੀ ਨਹੀਂ ਹੈ, ਤੁਸੀਂ ਬਿਲਕੁਲ ਦੂਸਰੇ ਆਦਮੀ ਹੁੰਦੇ ਹੋ। ਹੋ ਸਕਦਾ ਹੈ ਆਪਣੇ ਨਾਲ ਗੱਲਾਂ ਕਰ ਰਹੇ ਹੋਵੇ। ਮੌਜ ਵਿੱਚ ਆ ਗਏ ਹੋਵੋ, ਗੀਤ ਗੁਣਗੁਣਾ ਰਹੇ ਹੋਵੋ। ਉਹ ਗੀਤ ਜੋ ਤੁਸੀਂ ਆਪਣੇ ਬੇਟੇ ਨੂੰ ਵੀ ਗੁਣਗੁਣਾਉਣ ਨਹੀਂ ਦਿੱਤਾ। ਲੇਕਿਨ ਦੋ ਆਦਮੀ

134 / 151
Previous
Next