ਨਿਕਲ ਆਏ ਸੜਕ ਉੱਤੇ, ਬਸ ਤੁਸੀਂ ਬਦਲ ਗਏ। ਸਿਰਫ਼ ਦੋ ਆਦਮੀਆਂ ਦੀ ਮੌਜੂਦਗੀ ਉਸੇ ਵੇਲੇ 'ਟੈਂਸ' ਕਰ ਦਿੰਦੀ ਹੈ।
ਜੇਕਰ ਬਹੁਤ ਠੀਕ ਤਰ੍ਹਾਂ ਸਮਝੀਏ ਤਾਂ 'ਦਿ ਅਦਰ ਇਜ਼ ਦੀ ਟੈਨਸ਼ਨ—ਉਹ ਜੋ ਦੂਸਰਾ ਹੈ, ਉਹੀ ਤਨਾਅ ਹੈ। ਉਸ ਦੂਸਰੇ ਦੀ ਮੌਜੂਦਗੀ ਵਧਦੀ ਜਾ ਰਹੀ ਹੈ। ਚਾਰੇ-ਪਾਸੇ ਕੋਈ-ਨਾ-ਕੋਈ ਮੌਜੂਦ ਹੈ। ਸਭ ਪਾਸੇ ਕੋਈ-ਨਾ-ਕੋਈ ਮੌਜੂਦ ਹੈ। ਇਕੱਲੇ ਹੋਣ ਦਾ ਕੋਈ ਉਪਾਅ ਨਹੀਂ। ਇਸ ਨਾਲ ਇਕ ਡੂੰਘਾ ਤਨਾਅ ਆਦਮੀ ਦੇ ਮਨ ਉੱਤੇ ਬੈਠ ਰਿਹਾ ਹੈ। ਉਹ ਤਨਾਅ ਵਧਦੀ ਹੋਈ ਸੰਖਿਆ ਦਾ ਸਭ ਤੋਂ ਖ਼ਤਰਨਾਕ ਨਤੀਜਾ ਹੈ। ਰਾਜਨੀਤਕਾਂ ਨੂੰ ਪਤਾ ਨਹੀਂ ਹੈ, ਕਿਉਂਕਿ ਉਹ ਉਹਨਾਂ ਲਈ ਸਵਾਲ ਨਹੀਂ ਹੈ। ਉਹਨਾਂ ਲਈ ਸਵਾਲ ਇਹ ਹੈ ਕਿ ਭੋਜਨ ਪੂਰਾ ਹੋ ਜਾਵੇ, ਕੱਪੜਾ ਪੂਰਾ ਹੋ ਜਾਵੇ। ਨਾ ਹੋ ਸਕੇ ਤਾਂ ਕੀ ਹੋਵੇਗਾ, ਉਹਨਾਂ ਲਈ ਸਵਾਲ ਇਹ ਹੈ। ਮੇਰੇ ਲਈ ਸਵਾਲ ਇਹ ਹੈ ਕਿ ਜੇਕਰ ਸੰਖਿਆ ਵਧਦੀ ਤੁਰੀ ਗਈ ਤਾਂ ਆਦਮੀ ਆਤਮਾ ਗੁਆ ਦੇਵੇਗਾ; ਕਿਉਂਕਿ ਆਤਮਾ ਇਕੱਲੇਪਣ ਵਿੱਚ ਖ਼ੁਸ਼ ਹੁੰਦੀ ਹੈ। ਉਹ ਇਕੱਲੇਪਣ ਵਿੱਚ ਖਿੜਦੀ ਹੈ; ਲੋਨਲੀਨੈੱਸ ਵਿੱਚ।
ਲੇਕਿਨ ਲੋਨਲੀਨੈੱਸ ਨਹੀਂ ਹੈ। ਪਹਾੜ 'ਤੇ ਜਾਉ ਤਾਂ ਪਿੱਛੇ ਅਤੇ ਅੱਗੇ ਕਾਰਾਂ ਲੱਗੀਆਂ ਹੋਈਆਂ ਉੱਥੇ ਵੀ ਪਹੁੰਚ ਜਾਂਦੀਆਂ ਹਨ। ਬੀਚ 'ਤੇ ਜਾਉ ਤਾਂ ਤੁਹਾਡੇ ਅੱਗੇ ਵੀ ਕਾਰ ਹੈ ਅਤੇ ਪਿੱਛੇ ਵੀ ਕਾਰ ਹੈ। ਅਮਰੀਕਾ ਦਾ 'ਬੀਚ' ਦੇਖਣ ਯੋਗ ਹੋ ਗਿਆ ਹੈ। ਲੋਕ ਤੀਹ-ਤੀਹ, ਚਾਲੀ-ਚਾਲੀ, ਪੰਜਾਹ-ਪੰਜਾਹ, ਸੌ-ਸੌ ਮੀਲ ਛੁੱਟੀ ਦੇ ਦਿਨ ਭੱਜਦੇ ਹੋਏ ਚਲੇ ਜਾ ਰਹੇ ਹਨ। ਲੇਕਿਨ ਗੱਡੀਆਂ ਨੇਕ ਟੂ ਨੋਕ ਫਸੀਆਂ ਹਨ। ਭੱਜ ਰਹੇ ਹਨ ਕਿ ਇਕਾਂਤ ਵਿੱਚ ਜਾ ਰਹੇ ਹਨ, ਲੇਕਿਨ ਬਹੁਤ ਲੋਕ ਜਾ ਰਹੇ ਹਨ ਉੱਥੇ ਇਕਾਂਤ ਵਿੱਚ। ਅਤੇ 'ਬੀਚ' 'ਤੇ ਪਹੁੰਚੇ ਤਾਂ ਲੱਖ ਆਦਮੀ ਉੱਥੇ ਖੜੇ ਹਨ! ਭੀੜ ਦੇ ਬਾਹਰ ਹੋਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਹਾਂਵੀਰ ਅਤੇ ਬੁੱਧ ਬੜੇ ਠੀਕ ਮੌਕੇ 'ਤੇ ਹੋ ਗਏ; ਹੁਣ ਹੁੰਦੇ ਤਾਂ ਪਤਾ ਲੱਗਦਾ। ਹੁਣ ਜਿਸ ਨੇ ਹੋਣਾ ਹੈ ਉਸ ਨੂੰ ਪਤਾ ਲੱਗ ਰਿਹਾ ਹੈ ਕਿ ਕਠਿਨਾਈ ਹੈ। ਲੇਕਿਨ ਸਪੇਸ ਨਹੀਂ ਬਣਦੀ ਹੈ ਅਤੇ ਇਕੱਲੇ ਖੜੇ ਨਹੀਂ ਹੋ ਸਕਦੇ। ਇਕੱਲਾ ਹੋਣਾ ਅਸੰਭਵ ਹੈ ਅਤੇ ਜੋ ਆਦਮੀ ਇਕੱਲਾ ਨਾ ਹੋ ਸਕੇ, ਉਹ ਆਦਮੀ ਹੀ ਠੀਕ ਅਰਥਾਂ ਵਿੱਚ ਜਿਉਂ ਨਹੀਂ ਸਕਦਾ। ਉਹ ਬਾਹਰ ਹੀ ਬਾਹਰ ਘੁੰਮਦਾ ਰਹਿੰਦਾ ਹੈ, ਕੋਈ-ਨਾ-ਕੋਈ ਮੌਜੂਦ ਹੈ ਸਾਰੇ ਪਾਸੇ।