ਅਮੀਰ ਦੀ ਵਜ੍ਹਾ ਨਾਲ ਅਸੀਂ ਸ਼ਾਂਤ ਨਹੀਂ ਹੋ ਸਕਦੇ ਹਾਂ। ਕਮਿਊਨਿਸਟ ਕਹੇਗਾ ਕਿ ਕਮਿਊਨਿਸਟ ਵਿਰੋਧੀ ਨੂੰ ਮਿਟਾਉਣਾ ਹੈ; ਇਸ ਦੇ ਨਾਲ ਅਸੀਂ ਜਿਉਂ ਨਹੀਂ ਸਕਦੇ। ਹਿੰਦੂ ਕਹੇਗਾ ਮੁਸਲਮਾਨ ਨੂੰ ਮਿਟਾਉਣਾ ਹੈ। ਮੁਸਲਮਾਨ ਕਹੇਗਾ ਹਿੰਦੂ ਨੂੰ ਮਿਟਾਉਣਾ ਹੈ।
ਬਹੁਤ ਡੂੰਘਾਈ ਵਿੱਚ ਅਸੀਂ ਦੁਸਰੇ ਨੂੰ ਮਿਟਾ ਕੇ ਜਗ੍ਹਾ ਬਨਾਉਣਾ ਚਾਹੁੰਦੇ ਹਾਂ। ਉਹ ਗੁਜਰਾਤੀ ਕਹੇਗਾ, ਮਹਾਂਰਾਸ਼ਟਰੀ ਨੂੰ ਮਿਟਾਉਣਾ ਹੈ। ਮਹਾਂਰਾਸ਼ਟਰੀ ਕਹੇਗਾ, ਗੁਜਰਾਤੀ ਨੂੰ ਮਿਟਾਉਣਾ ਹੈ। ਬੰਗਾਲੀ ਕਹੇਗਾ, ਮਾਰਵਾੜੀ ਨੂੰ ਨਾ ਟਿਕਣ ਦੇਵਾਂਗੇ ਕਲਕੱਤੇ ਵਿੱਚ। ਇਹ ਭਗਤਾ ਮਰਾਠੀ, ਗੁਜਰਾਤੀ, ਮਾਰਵਾੜੀ ਹਿੰਦੂ ਅਤੇ ਮੁਸਲਮਾਨ ਦਾ ਨਹੀਂ, ਇਹ ਤਾਂ ਉੱਪਰ ਤੋਂ ਅਸੀਂ ਸ਼ਕਲਾਂ ਦਿੱਤੀਆਂ ਹਨ। ਝਗੜਾ ਡੂੰਘਾਈ ਵਿੱਚ ਇਹ ਹੈ ਕਿ ਜਗ੍ਹਾ ਬਣਾਉਣੀ ਹੈ; ਦੂਸਰੇ ਨੂੰ ਹਟਾਉਣਾ ਹੈ। ਅਫ਼ਰੀਕਨ ਕਹਿ ਰਿਹਾ ਹੈ ਕਿ ਗ਼ੈਰ-ਅਫਰੀਕਨ ਹਨ। ਅਮਰੀਕੀ ਕਹਿ ਰਿਹਾ ਹੈ, ਗ਼ੈਰ-ਅਮਰੀਕੀ ਨੂੰ ਨਾ ਵੜਨ ਦਿਆਂਗੇ। ਆਸਟ੍ਰੇਲੀਅਨ ਕਹਿ ਰਿਹਾ ਹੈ ਕਿ ਬੱਸ, ਬੰਦ ਦਰਵਾਜ਼ਾ, ਹੁਣ ਕੋਈ ਵੀ ਇਧਰ ਨਹੀਂ ਆ ਸਕੇਗਾ। ਚੀਨੀ ਕਹਿ ਰਿਹਾ ਹੈ, ਬੰਦ ਕਿਵੇਂ ਕਰੋਗੇ ਦਰਵਾਜ਼ਾ। ਅਸੀਂ ਇੰਨੇ ਜ਼ਿਆਦਾ ਹੋ ਰਹੇ ਹਾਂ ਕਿ ਸਭ ਦਰਵਾਜ਼ੇ ਤੋੜ ਕੇ ਵੜ ਜਾਵਾਂਗੇ।
ਹਿੰਦੁਸਤਾਨ ਉੱਪਰ ਹਮਲਾ ਚੀਨ ਦਾ ਕਸੂਰ ਨਹੀਂ ਹੈ, ਸੰਖਿਆ ਦਾ ਜ਼ਿਆਦਾ ਦਬਾਅ ਹੈ। ਜਿਵੇਂ ਕਿਸੇ ਥੈਲੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਚੀਜ਼ਾਂ ਭਰ ਗਈਆਂ ਹੋਣ, ਉਹ ਥੈਲਾ ਫਟਣ ਲਗਿਆ ਹੈ ਅਤੇ ਚਾਰੇ ਪਾਸੇ ਚੀਜ਼ਾਂ ਡਿੱਗਣ ਲੱਗੀਆਂ ਹਨ-ਅਜਿਹੀ ਚੀਨ ਦੀ ਹਾਲਤ ਹੈ। ਸੱਤਰ, ਪੰਝੱਤਰ, ਅੱਸੀ ਕਰੋੜ-ਚੀਨ ਦੀ ਸਮਰੱਥਾ ਤੋਂ ਬਾਹਰ ਹੋ ਗਈ-ਥੈਲਾ ਛੋਟਾ ਹੋ ਗਿਆ, ਆਦਮੀ ਜ਼ਿਆਦਾ। ਉਹ ਚਾਰੇ ਪਾਸੇ ਡਿੱਗ ਰਹੇ ਹਨ ਅਤੇ ਉਹਨਾਂ ਕੋਲ ਕੋਈ ਉਪਾਅ ਨਹੀਂ ਹੈ।
ਸਾਰੀ ਦੁਨੀਆਂ ਜਿਸ ਤਕਲੀਫ ਵਿੱਚ ਖੜੀ ਹੈ ਅੱਜ, ਉਹ ਇਹ ਹੈ ਕਿ ਆਦਮੀ ਅਤੇ ਆਦਮੀ ਵਿੱਚਕਾਰ ਜਗ੍ਹਾ ਚਾਹੀਦੀ ਹੈ। ਜੇਕਰ ਜਗ੍ਹਾ ਖ਼ਤਮ ਹੋ ਜਾਵੇਗੀ ਤਾਂ ਬੜੀ ਮੁਸ਼ਕਲ ਹੋ ਜਾਵੇਗੀ। ਚੂਹਿਆਂ ਉੱਪਰ ਬਹੁਤ ਪ੍ਰਯੋਗ ਹੋਏ। ਬੜੇ ਅਨੋਖੇ ਤਜਰਬੇ ਹੋਏ ਹਨ। ਤਜਰਬਾ ਇਹ ਹੈ ਕਿ ਇਕ ਚੂਹੇ ਨੂੰ ਰਹਿਣ ਲਈ ਜਗ੍ਹਾ ਚਾਹੀਦੀ ਹੈ। ਰਹਿਣ ਲਈ ਹੀ ਨਹੀਂ ਸਿਰਫ, ਦੂਸਰੇ ਚੂਹਿਆਂ ਅਤੇ ਉਸ ਦੇ ਵਿਚ ਇਕ ਖ਼ਾਸ ਫ਼ਾਸਲਾ ਚਾਹੀਦਾ ਹੈ। ਕਦੀ-ਕਦੀ ਮਿਲਣ, ਮੁਲਾਕਾਤ ਹੋਵੇ, ਫਿਰ ਅਲੱਗ ਹੋ ਜਾਣ, ਨਹੀਂ ਤਾਂ ਕਠਿਨਾਈ ਹੋ ਜਾਂਦੀ ਹੈ। ਫਿਰ ਚੂਹਿਆਂ ਦੀ 'ਲਿਵਿੰਗ ਸਪੇਸ' ਘੱਟ ਕਰ ਕੇ ਬਹੁਤ ਪ੍ਰਯੋਗ ਕੀਤੇ ਗਏ ਹਨ ਅਤੇ ਪਤਾ ਲੱਗਿਆ ਹੈ ਕਿ ਕਿੰਨੇ ਚੂਹੇ ਇਕੱਠੇ ਰੱਖ ਦਿੱਤੇ ਜਾਣ ਇਕ ਕਮਰੇ ਵਿੱਚ ਤਾਂ ਚੂਹੇ ਪਾਗਲ ਹੋਣੇ ਸ਼ੁਰੂ