ਹੋ ਜਾਂਦੇ ਹਨ ਅਤੇ ਕਿੰਨੇ ਚੂਹੇ ਘੱਟ ਕਰ ਦਿੱਤੇ ਜਾਣ ਤਾਂ ਉਹ ਤੰਦਰੁਸਤ ਹੋਣੇ ਸ਼ੁਰੂ ਹੋ ਜਾਂਦੇ ਹਨ।
ਜੰਗਲ ਵਿੱਚ ਜਾ ਕੇ ਜੋ ਤੁਹਾਨੂੰ ਚੰਗਾ ਲੱਗਦਾ ਹੈ, ਉਸ ਦਾ ਕਾਰਨ ਜੰਗਲ ਘੱਟ, ਦੂਸਰੇ ਲੋਕਾਂ ਦਾ ਨਾ ਹੋਣਾ ਜ਼ਿਆਦਾ ਹੈ। ਪਹਾੜ ਉੱਤੇ ਜਾ ਕੇ ਜੋ ਤੁਹਾਨੂੰ ਚੰਗਾ ਲੱਗਦਾ ਹੈ, ਉਸ ਦਾ ਕਾਰਨ ਪਹਾੜ ਘੱਟ, ਉਹ 'ਦਿ ਅਦਰ’, ਉਹ ਦੂਸਰਾ ਨਹੀਂ ਹੈ ਅੱਖਾਂ ਗੱਡੇ ਹੋਏ ਕਿ ਤੁਹਾਡੇ ਕੱਪੜੇ ਦੇ ਅੰਦਰ ਦੇਖ ਰਿਹਾ ਹੈ ਚਾਰੇ ਪਾਸਿਆਂ ਤੋਂ। ਚਾਰੇ ਪਾਸੇ ਅੱਖਾਂ ਹੀ ਅੱਖਾਂ ਘੇਰੇ ਹੋਏ ਨਹੀਂ ਹਨ; ਉਹ ਉੱਥੇ ਨਹੀਂ ਹਨ, ਉੱਥੇ ਤੁਸੀਂ ਹਲਕੇ ਹੋ ਸਕਦੇ ਹੋ, ਤੁਸੀਂ ਲੇਟ ਸਕਦੇ ਹੋ, ਜੋ ਤੁਸੀਂ ਕਰਨਾ ਹੈ ਕਰ ਸਕਦੇ ਹੋ। ਉਹ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਦਾ ਮਨ ਮਰਨ ਤੋਂ ਪਹਿਲਾਂ ਬਿਲਕੁਲ ਪਾਗਲ ਹੋ ਜਾਵੇਗਾ ਜੇਕਰ ਇਸ ਪ੍ਰਿਥਵੀ ਉੱਤੇ ਸੰਖਿਆ ਵਧਦੀ ਚਲੀ ਗਈ; ਕੋਈ ਉਪਾਅ ਕੰਮ ਨਾ ਆ ਸਕੇ। ਅਤੇ ਅਜੇ ਜੋ ਅਸੀਂ ਉਪਾਅ ਕਰ ਰਹੇ ਹਾਂ, ਉਹਨਾਂ ਨਾਲ ਕੋਈ ਉਮੀਦ ਨਹੀਂ ਵਧਦੀ। ਉਹ ਬਹੁਤ ਹੀ ਕਮਜ਼ੋਰ ਉਪਾਅ ਹਨ। ਉਹ ਅਜਿਹੇ ਹਨ ਜਿਵੇਂ ਕੋਈ ਸਮੁੰਦਰ ਨੂੰ ਖ਼ਾਲੀ ਕਰ ਰਿਹਾ ਹੋਵੇ ਛੋਟੇ-ਜਿਹੇ ਬਰਤਨ ਭਰ-ਭਰ ਕੇ ਗਲਾਸ ਵਿਚ ਭਰ-ਭਰ ਕੇ ਖ਼ਾਲੀ ਕਰ ਰਿਹਾ ਹੋਵੇ। ਮਾਮਲਾ ਬਹੁਤ ਵੱਡਾ ਹੈ ਅਤੇ ਸਰਕਾਰ ਜੋ ਵੀ ਕਰ ਰਹੀ ਹੈ, ਉਹ ਬਹੁਤ ਛੋਟਾ ਹੈ। ਉਸ ਨਾਲ ਕੁਝ ਹੱਲ ਹੋਣ ਵਾਲਾ ਨਹੀਂ ਹੈ; ਕਿਉਂਕਿ ਜੋ ਅਸੀਂ ਹੱਲ ਕਰਦੇ ਹਾਂ, ਉਹ ਇੰਨਾ ਛੋਟਾ ਹੈ! ਅਤੇ ਜਦੋਂ ਤਕ ਅਸੀਂ ਹੱਲ ਕਰ ਸਕਦੇ ਹਾਂ, ਦਸ-ਪੰਜ ਲੱਖ ਲੋਕਾਂ ਨੂੰ ਪੈਦਾ ਹੋਣ ਤੋਂ ਰੋਕਦੇ ਹਾਂ, ਉਦੋਂ ਤੱਕ ਕਰੋੜ ਲੋਕ ਪੈਦਾ ਹੋ ਚੁੱਕੇ ਹੁੰਦੇ ਹਨ। ਉਹ ਇੰਨੇ ਵਿਸਤਾਰ ਦਾ ਸਵਾਲ ਹੈ।
ਇਸ ਤੋਂ ਪਹਿਲਾਂ ਕਿ ਦੁਨੀਆਂ ਖ਼ਤਮ ਹੋਵੇ, ਭੀੜ ਨਾਲ ਵੀ ਪਾਗਲ ਹੋਵੇਗੀ ਹੀ। ਪਾਗ਼ਲ ਹੋਣਾ ਸ਼ੁਰੂ ਹੋ ਗਈ ਹੈ। ਅੱਜ ਠੀਕ-ਠੀਕ ਮਾਨਸਿਕ ਰੂਪ ਵਿੱਚ ਤੰਦਰੁਸਤ ਆਦਮੀ ਦਾ ਸਰਟੀਫਿਕੇਟ ਕਿਸੇ ਨੂੰ ਵੀ ਦੇਣਾ ਮੁਸ਼ਕਲ ਹੈ। ਜ਼ਿਆਦਾ ਤੋਂ ਜ਼ਿਆਦਾ ਇੰਨਾ ਕਹਿ ਸਕਦੇ ਹਾਂ ਕਿ ਆਦਮੀ ਅਜੇ ਪਾਗ਼ਲ ਨਹੀਂ ਹੋਇਆ ਹੈ, ਇਹ ਨਹੀਂ ਕਹਿ ਸਕਦੇ ਕਿ ਇਹ ਆਦਮੀ ਠੀਕ ਹੈ। ਡਿਗਰੀ ਦਾ ਫ਼ਰਕ ਰਹਿ ਗਿਆ ਹੈ ਪਾਗ਼ਲ ਵਿੱਚ ਅਤੇ ਸਭ ਵਿੱਚ। 'ਕਵਾਂਟਿਟੀ' ਦਾ ਫਰਕ ਹੈ, 'ਕਵਾਲਿਟੀ' ਦਾ ਨਹੀਂ। ਅਜਿਹਾ ਹੀ ਹੈ ਕਿ ਕੋਈ ਨੜਿੰਨਵੇਂ ਡਿਗਰੀ 'ਤੇ ਉੱਬਲ ਰਿਹਾ ਹੈ, ਕੋਈ ਅਠਾਨਵੇਂ ਡਿਗਰੀ 'ਤੇ ਉੱਬਲ ਰਿਹਾ ਹੈ, ਕੋਈ ਪਚਾਨਵੇਂ ਡਿਗਰੀ 'ਤੇ ਉੱਬਲ ਰਿਹਾ ਹੈ, ਕੋਈ ਨੜਿੰਨਵੇਂ ਡਿਗਰੀ 'ਤੇ ਜਾ ਕੇ ਛਲਾਂਗ ਲਾ ਗਿਆ ਹੈ ਅਤੇ ਪਾਗਲਖ਼ਾਨੇ ਦੇ ਅੰਦਰ ਹੈ । ਤੁਸੀਂ ਨੜਿੰਨਵੇਂ ਡਿਗਰੀ 'ਤੇ ਹੋ ਤਾਂ ਤੁਸੀਂ ਕਹਿ ਰਹੇ ਹੋ, ਵਿਚਾਰਾ! ਅਤੇ ਤੁਹਾਨੂੰ ਪਤਾ ਨਹੀਂ ਕਿ ਨੜਿੰਨਵੇਂ ਡਿਗਰੀ ਕਿਸੇ ਵੀ ਸਮੇਂ ਸੌ ਡਿਗਰੀ ਹੋ ਸਕਦੀ ਹੈ।
ਵਿਲੀਅਮ ਜੇਮਜ਼ ਆਪਣੀ ਜ਼ਿੰਦਗੀ ਵਿੱਚ ਇਕ ਵਾਰ ਪਾਗਲਖ਼ਾਨਾ ਦੇਖਣ