ਗਿਆ, ਫਿਰ ਦੁਬਾਰਾ ਗਿਆ ਨਹੀਂ ਕਿਉਂਕਿ ਪਾਗ਼ਲਖ਼ਾਨੇ ਵਿੱਚ ਦੇਖ ਕੇ ਉਸ ਬੁੱਧੀਮਾਨ ਆਦਮੀ ਨੂੰ ਜੋ ਖ਼ਿਆਲ ਆਇਆ, ਉਹ ਇਹ ਸੀ ਕਿ ਸਾਰੇ ਲੋਕ ਪਾਗ਼ਲ ਹੋ ਗਏ ਹਨ। ਉਹਨਾਂ ਵਿੱਚ ਉਸਦਾ ਕੋਈ ਜਾਣਕਾਰ ਮਿੱਤਰ ਵੀ ਸੀ ਜੋ ਕੱਲ੍ਹ ਤੱਕ ਬਿਲਕੁਲ ਠੀਕ ਸੀ। ਮੁੜ ਕੇ ਘਰ ਉਹ ਬਿਸਤਰੇ 'ਤੇ ਪੈ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਮੈਂ ਬਹੁਤ ਡਰ ਗਿਆ ਹਾਂ। ਉਸ ਦੀ ਪਤਨੀ ਨੇ ਕਿਹਾ, ਕੀ ਹੋ ਗਿਆ ਹੈ ਤੁਹਾਨੂੰ ?
ਉਸ ਨੇ ਕਿਹਾ, ਕੱਲ੍ਹ ਤੱਕ ਜੋ ਠੀਕ ਸੀ, ਉਹ ਅੱਜ ਪਾਗਲ ਹੋ ਗਿਆ ਹੈ; ਮੈਂ ਅੱਜ ਠੀਕ ਹਾਂ, ਕੱਲ੍ਹ ਦਾ ਕੀ ਭਰੋਸਾ ਹੈ! ਅਤੇ ਆਪਣੇ - ਆਪ ਨੂੰ ਮੈਂ ਇਹ ਨਹੀਂ ਸਮਝਾ ਸਕਦਾ ਕਿ ਉਹ ਵਿਚਾਰਾ ਪਾਗਲ ਹੋ ਗਿਆ ਹੈ; ਕਿਉਂਕਿ ਕੱਲ੍ਹ ਤੱਕ ਉਹ ਵੀ ਆਪਣੇ-ਆਪ ਨੂੰ ਸਮਝਦਾ ਰਿਹਾ ਸੀ ਕਿ ਕੋਈ ਦੂਸਰਾ ਵਿਚਾਰਾ ਪਾਗਲ ਹੋ ਗਿਆ ਹੈ। ਨਹੀਂ, ਮੈਂ ਡਰ ਗਿਆ ਹਾਂ ਕਿਉਂਕਿ ਮੇਰੇ ਅੰਦਰ ਉਹ ਸਭ ਮੌਜੂਦ ਹੈ। ਮੈਨੂੰ ਲੱਗਦਾ ਹੈ ਕਿ ਵਿਸਫੋਟ ਹੋ ਜਾਵੇਗਾ; ਮੈਂ ਪਾਗਲ ਹੋ ਜਾਵਾਂਗਾ।
ਸਾਡੇ ਸਭ ਦੇ ਅੰਦਰ ਉਹ ਮੌਜੂਦ ਹੈ। ਕਦੀ ਇਕਾਂਤ ਕੋਨੇ ਵਿੱਚ ਚਲੇ ਜਾਉ। ਕਮਰੇ ਦੇ, ਘਰ ਦੇ ਦਰਵਾਜ਼ੇ ਬੰਦ ਕਰ ਲਉ। ਕਾਗਜ਼ 'ਤੇ ਜੋ ਵੀ ਮਾਮਲਾ ਚਲਦਾ ਹੋਵੇ ਲਿਖ ਦਿਉ ਦਸ ਮਿੰਟ ਈਮਾਨਦਾਰੀ ਨਾਲ। ਕਿਸੇ ਨੂੰ ਦੱਸਣਾ ਨਹੀਂ, ਨਹੀਂ ਤਾਂ ਈਮਾਨਦਾਰੀ ਨਾ ਵਰਤ ਸਕੋਗੇ। ਉਹ ਦੂਸਰਾ ਆਇਆ ਕਿ ਤੁਸੀਂ ਬੇਈਮਾਨ ਹੋਏ। ਉਹ ਚਾਹੇ ਦੂਸਰਾ ਤੁਹਾਡੀ ਪਤਨੀ ਹੀ ਕਿਉਂ ਨਾ ਹੋਵੇ, ਦੂਸਰੇ ਦੇ ਸਾਹਮਣੇ ਈਮਾਨਦਾਰ ਹੋਣਾ ਬਹੁਤ ਕਠਿਨ ਪ੍ਰੀਖਿਆ ਹੈ। ਆਪਣੇ ਹੀ ਸਾਹਮਣੇ ਈਮਾਨਦਾਰ ਹੋਣਾ ਬਹੁਤ ਕਠਿਨ ਮਾਮਲਾ ਹੈ। ਦਸ ਮਿੰਟ ਦਰਵਾਜ਼ੇ ਦਾ ਤਾਲਾ ਲਗਾ ਲੈਣਾ ਅਤੇ ਲਿਖਣਾ ਜੋ ਵੀ ਮਨ ਵਿੱਚ ਚਲਦਾ ਹੋਵੇ, ਉਸ ਵਿੱਚ ਕੁਝ ਹੇਰ-ਫੇਰ ਨਾ ਕਰਨਾ। ਫਿਰ ਦਸ ਮਿੰਟ ਬਾਅਦ ਤੁਸੀਂ ਉਸ ਕਾਗ਼ਜ਼ ਨੂੰ ਕਿਸੇ ਨੂੰ ਦਿਖਾ ਨਾ ਸਕੋਗੇ ਅਤੇ ਦਿਖਾਉਗੇ ਤਾਂ ਕੋਈ ਵੀ ਕਹੇਗਾ, ਕਿਸੇ ਪਾਗ਼ਲ ਨੇ ਲਿਖਿਆ ਹੋਇਆ ਹੈ। ਇਹ ਕਿਸ ਦੇ ਦਿਮਾਗ ਚੋਂ ਨਿਕਲੀ ਹੋਈ ਹੈ ? ਅਤੇ ਤੁਸੀਂ ਖ਼ੁਦ ਹੀ ਹੈਰਾਨ ਹੋਵੋਗੇ ਕਿ ਇਹ ਸਭ ਮੇਰੇ ਅੰਦਰ ਚੱਲ ਰਿਹਾ ਹੈ! ਚਾਰੇ ਪਾਸੇ ਤਨਾਅ ਘਿਰ ਗਿਆ ਹੈ। ਇਸ ਤਨਾਅ ਦੇ ਬਹੁਤ ਨਤੀਜੇ ਹੋਏ ਹਨ। ਪਹਿਲਾ ਨਤੀਜਾ ਤਾਂ ਇਹ ਹੋਇਆ ਹੈ ਕਿ ਸਭ ਪਾਸੇ ਕਲੇਸ਼ ਹੈ, ਝਗੜਾ ਹੈ—ਵਰਗ ਦੇ ਨਾਮ 'ਤੇ, ਧਰਮ ਦੇ ਨਾਮ 'ਤੇ, ਸੰਪਰਦਾ ਦੇ, ਜਾਤ ਦੇ-ਇਸ ਸਭ ਦੇ। ਬਹੁਤ ਡੂੰਘਾਈ ਵਿੱਚ ਮਾਨਸਿਕ ਕਲੇਸ਼ ਸਾਡੇ ਅੰਦਰ ਹੈ। ਉਹ ਫੈਲ ਰਿਹਾ ਹੈ, ਉਹ ਵਧਦਾ ਜਾਵੇਗਾ। ਸੰਖਿਆ ਵਧੇਗੀ, ਉਹ ਵਧੇਗਾ ਕਿਉਂਕਿ ਆਦਮੀ ਨੂੰ ਵੀ ਜਿਊਣ ਦੀ ਜਗ੍ਹਾ ਚਾਹੀਦੀ ਹੈ। ਉਹ ਜਿਊਣ ਦੀ ਜਗ੍ਹਾ ਉਸ ਦੀ ਖੋ ਗਈ ਹੈ। ਅਸੀਂ ਮੌਤ ਰੋਕ ਦਿੱਤੀ ਅਤੇ ਜਨਮ ਨੂੰ ਰੋਕਣ ਨੂੰ ਤਿਆਰ ਨਹੀਂ ਹਾਂ।
ਇਹ ਜੋ ਕਲੇਸ਼ ਹੈ, ਇਹ ਯੁੱਧਾਂ ਦੀ ਸ਼ਕਲ ਵਿੱਚ ਮਚੇਗਾ, ਫੁੱਟੇਗਾ। ਅਸੀਂ