Back ArrowLogo
Info
Profile

ਜੇਕਰ ਹਾਈਡਰੋਜਨ ਅਤੇ ਐਟਮ ਬਣਾ ਲਿਆ ਹੈ ਤਾਂ ਅਚਨਚੇਤ ਨਹੀਂ ਹੈ ਇਹ। ਅਸਲ ਵਿੱਚ ਇਸ ਦੁਨੀਆਂ ਵਿੱਚ ਕੁਝ ਵੀ ਅਚਨਚੇਤ ਨਹੀਂ ਹੁੰਦਾ। ਅਤੇ ਇਸ ਦੁਨੀਆਂ ਅੰਦਰ ਜੋ ਵੀ ਕੁਝ ਹੁੰਦਾ ਹੈ, ਉਸ ਦੇ ਅੰਦਰ ਬਹੁਤ ਡੂੰਘੇ ਨਿਯਮ ਕੰਮ ਕਰਦੇ ਹਨ। ਜਿਵੇਂ, ਮਿਸਾਲ ਦੇ ਲਈ...ਇਹ ਬੜੇ ਮਜ਼ੇ ਦੀ ਗੱਲ ਹੈ ਕਿ ਦੁਨੀਆਂ ਵਿੱਚ ਇਸਤਰੀ-ਪੁਰਸ਼ਾਂ ਦੀ ਸੰਖਿਆ ਕਰੀਬ-ਕਰੀਬ ਬਰਾਬਰ ਰਹਿੰਦੀ ਹੈ। ਇਹ ਬੜੇ ਮਜ਼ੇ ਦੀ ਗੱਲ ਹੈ! ਕਿਹੜਾ ਨਿਯਮ ਕੰਮ ਕਰ ਰਿਹਾ ਹੈ! ਇੰਨੀ ਵੱਡੀ ਦੁਨੀਆਂ ਹੈ, ਇਸ ਵਿੱਚ ਕਦੀ ਅਜਿਹਾ ਨਹੀਂ ਹੋ ਜਾਂਦਾ ਕਿ ਇਕਦਮ ਪੁਰਸ਼ ਹੀ ਪੁਰਸ਼ ਹੋ ਜਾਣ ਜਾਂ ਇਸਤਰੀਆਂ ਹੀ ਇਸਤਰੀਆਂ ਬਹੁਤ ਹੋ ਜਾਣ। ਇਕ ਸੌ ਸੋਲਾਂ ਲੜਕੇ ਪੈਦਾ ਹੁੰਦੇ ਹਨ ਅਤੇ ਸੌ ਲੜਕੀਆਂ ਪੈਦਾ ਹੁੰਦੀਆਂ ਹਨ। ਅਤੇ ਇਕ ਸੌ ਸੋਲਾਂ ਲੜਕੇ ਬੜੀ ਵਿਵਸਥਾ ਨਾਲ ਪੈਦਾ ਹੁੰਦੇ ਹਨ, ਕਿਉਂਕਿ ਸੈਕਸੂਅਲੀ ਮੈਚਿਉਰ ਹੋਣ ਤੋਂ ਪਹਿਲਾਂ ਸੋਲਾਂ ਲੜਕੇ ਮਰ ਜਾਂਦੇ ਹਨ ਅਤੇ ਸੰਖਿਆ ਬਰਾਬਰ ਹੋ ਜਾਂਦੀ ਹੈ।

ਅਸਲ ਵਿੱਚ ਲੜਕਾ ਕਮਜ਼ੋਰ ਹੈ ਲੜਕੀ ਤੋਂ। ਲੜਕੀ ਦਾ 'ਰਜਿਸਟੈਂਸ' ਜ਼ਿਆਦਾ ਹੈ। ਔਰਤ ਦੀ ਪ੍ਰਤੀਰੋਧਕ ਸ਼ਕਤੀ ਜ਼ਿਆਦਾ ਹੈ। ਉਹ ਬੀਮਾਰੀ ਨੂੰ ਜ਼ਿਆਦਾ ਝੱਲ ਸਕਦੀ ਹੈ, ਪ੍ਰੇਸ਼ਾਨੀ ਨੂੰ ਜ਼ਿਆਦਾ ਝੱਲ ਸਕਦੀ ਹੈ ਅਤੇ ਟੁੱਟਣ ਤੋਂ ਬਚ ਸਕਦੀ ਹੈ। ਪੁਰਸ਼ ਦੀ ਸ਼ਕਤੀ, ਰਜਿਸਟੈਂਸ ਵੀ ਘੱਟ ਹੈ। ਇਸ ਲਈ ਕੁਦਰਤ ਇਕ ਸੌ ਸੋਲਾਂ ਲੜਕੇ ਪੈਦਾ ਕਰਦੀ ਹੈ ਅਤੇ ਸੌ ਲੜਕੀਆਂ ਪੈਦਾ ਕਰਦੀ ਹੈ। ਲੜਕੀਆਂ ਬਚ ਜਾਂਦੀਆਂ ਹਨ, ਸੋਲਾਂ ਲੜਕੇ ਇਸ ਵਿੱਚਕਾਰ ਡੁੱਬ ਜਾਂਦੇ ਹਨ ਚੌਦਾਂ-ਪੰਦਰਾਂ ਸਾਲ ਦੀ ਉਮਰ ਹੁੰਦੇ-ਹੁੰਦੇ ਅਤੇ ਸੰਖਿਆ ਬਰਾਬਰ ਹੋ ਜਾਂਦੀ ਹੈ।

ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ 'ਇਨਰ' ਸੂਤਰ ਕੰਮ ਕਰਦੇ ਹਨ ਜ਼ਿੰਦਗੀ ਵਿੱਚ। ਆਦਮੀ ਨੇ ਉਹਨਾਂ ਅੰਦਰੂਨੀ ਸੂਤਰਾਂ 'ਤੇ ਕਈ ਤਰ੍ਹਾਂ ਨਾਲ ਹਮਲਾ ਕਰ ਦਿੱਤਾ ਹੈ ਅਤੇ ਇਸ ਲਈ ਬਹੁਤ ਥੈਲੇਂਸ ਨੂੰ ਵਿਗਾੜ ਦਿੱਤਾ ਹੈ। ਅਸੀਂ ਮੌਤ ਉੱਪਰ ਹਮਲਾ ਬੋਲ ਦਿੱਤਾ-ਬਿਮਾਰੀ ਨਹੀਂ ਹੋਣ ਦਿਆਂਗੇ, ਪਲੇਗ ਨਹੀਂ ਹੋਣ ਦਿਆਂਗੇ, ਮਹਾਂਮਾਰੀ ਨਹੀਂ ਹੋਣ ਦਿਆਂਗੇ, ਮਲੇਰੀਆ ਨਹੀਂ ਹੋਣ ਦਿਆਂਗੇ, ਮੱਛਰ ਨੂੰ ਨਹੀਂ ਬਚਣ ਦਿਆਂਗੇ-ਅਸੀਂ ਸਭ ਇੰਤਜ਼ਾਮ ਕਰ ਦਿੱਤਾ ਹੈ ਉਧਰ ਤੋਂ; ਮਰਨ ਦੇ ਪਾਸੇ ਹਮਲਾ ਬੋਲ ਦਿੱਤਾ ਹੈ। ਇਧਰ ਜਨਮ ਦੇ ਪਾਸੇ ਤੋਂ ਜੋ ਧਾਰ ਚੱਲ ਰਹੀ ਹੈ ਉਹ ਧਾਰ ਉਸੇ ਹਿਸਾਬ ਨਾਲ ਚੱਲ ਰਹੀ ਹੈ। ਜਿਸ ਹਿਸਾਬ ਨਾਲ ਮਲੇਰੀਏ ਦਾ ਮੱਛਰ ਹੁੰਦਾ, ਉੱਦੋਂ ਚੱਲਣੀ ਚਾਹੀਦੀ ਸੀ-ਪਲੋਗ ਹੁੰਦੀ, ਮਹਾਂਮਾਰੀ ਹੁੰਦੀ, ਉਦੋਂ ਚੱਲਣੀ ਚਾਹੀਦੀ ਸੀ; ਕਾਲਾ ਬੁਖ਼ਾਰ ਹੁੰਦਾ, ਉਦੋਂ ਚੱਲਣੀ ਚਾਹੀਦੀ ਸੀ।

ਉਹ ਕੁਦਰਤ ਆਪਣੇ ਹੀ ਨਿਯਮ ਨਾਲ ਕੰਮ ਕਰਦੀ ਹੈ। ਉਹ ਨਿਯਮ ਉਸ ਦਾ ਚੱਲ ਰਿਹਾ ਹੈ ਅੰਦਰ ਅਤੇ ਅਸੀਂ ਨਿਯਮ ਦਾ ਇਕ ਪਾਸਾ ਬਦਲ ਦਿੱਤਾ ਹੈ। ਇਸ ਲਈ ਮੈਂ ਗਰਭ ਨਿਰੋਧ ਦੇ ਪੂਰੀ ਤਰ੍ਹਾਂ ਪੱਖ ਵਿੱਚ ਹਾਂ। ਦੂਸਰਾ ਪਾਸਾ ਸਾਨੂੰ ਬਦਲਣਾ ਪਵੇਗਾ। ਮੌਤ ਨੂੰ ਜੇਕਰ ਅਸੀਂ ਛੇੜਿਆ ਹੈ ਤਾਂ ਜਨਮ ਨੂੰ ਵੀ ਛੇੜਨਾ

140 / 151
Previous
Next