ਪਵੇਗਾ। ਹੁਣ ਜਨਮ ਨੂੰ ਕੁਦਰਤ ਦੇ ਅੰਨ੍ਹੇ ਹੱਥਾਂ ਵਿੱਚ ਨਹੀਂ ਛੱਡਿਆ ਜਾ ਸਕਦਾ।
ਇਸ ਸੰਬੰਧ ਵਿੱਚ ਵੀ ਮੈਂ ਕੁਝ ਗੱਲਾਂ ਕਹਿਣੀਆਂ ਚਾਹਾਂਗਾ।
ਮੇਰੇ ਲਈ ਇਹ ਸਵਾਲ ਭੋਜਨ, ਕੱਪੜੇ-ਲੱਤੇ ਦਾ ਘੱਟ, ਮੇਰੇ ਲਈ ਇਹ ਸਵਾਲ ਮਨੁੱਖ ਦੇ ਅੱਜ-ਕੱਲ੍ਹ ਦੇ ਵਿਕਾਸ ਦਾ ਜ਼ਿਆਦਾ ਹੈ। ਮੇਰਾ ਸਵਾਲ ਇਹ ਹੈ ਕਿ ਜੇਕਰ ਪੂਰੀ ਮਨੁੱਖਤਾ ਨੂੰ ਪਾਗ਼ਲ ਹੋਣ ਤੋਂ ਬਚਾਉਣਾ ਹੋਵੇ ਤਾਂ ਗਰਭ ਉੱਪਰ ਨਿਰੋਧ ਕਰਨਾ ਪਵੇਗਾ, ਪਰਿਵਾਰ ਨਿਯੋਜਨ ਨੂੰ ਗਤੀ ਦੇਣੀ ਪਵੇਗੀ। ਅਤੇ ਗਤੀ ਜਿਹੋ-ਜਿਹੀ ਅਸੀਂ ਦੇ ਰਹੇ ਹਾਂ, ਉਸ ਤਰ੍ਹਾਂ ਦੀ ਨਹੀਂ ਚੱਲੇਗੀ। ਕਿਉਂਕਿ ਉਸ ਦੇ ਵੀ ਖ਼ਤਰਨਾਕ ਨਤੀਜੇ ਹੋ ਸਕਦੇ ਹਨ। ਜੋ ਅਸੀਂ ਕਰ ਰਹੇ ਹਾਂ ਅਜੇ। ਇਸ ਤੋਂ ਪਹਿਲਾਂ ਕਿ ਉਸ ਸੰਬੰਧ ਵਿੱਚ ਮੈਂ ਕੁਝ ਕਹਾਂ, ਮੈਂ ਤੁਹਾਨੂੰ ਇਹ ਵੀ ਕਹਿ ਦਿਆਂ ਕਿ ਜਿਵੇਂ ਮੈਂ ਕਿਹਾ ਪ੍ਰਕਿਰਤੀ ਦਾ ਇਕ ਅੰਦਰੂਨੀ ਇੰਤਜ਼ਾਮ ਚਲਦਾ ਹੈ ਉਹ ਅੰਨ੍ਹਾ ਹੈ। ਫਿਰ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਹਾਲਤ ਪੈਦਾ ਕਰ ਲੈਂਦੇ ਹਾਂ ਓਦੋਂ ਫਿਰ ਉਸ ਸਥਿਤੀ ਨੂੰ ਮਿਟਾਉਣ ਲਈ ਅੰਦਰੂਨੀ ਬੈਲੇਂਸ ਦੀਆਂ ਸ਼ਕਤੀਆਂ ਨੂੰ ਕੰਮ ਵਿੱਚ ਲੱਗ ਜਾਣਾ ਪੈਂਦਾ ਹੈ। ਇਸ ਲਈ ਇਕ ਪਾਸੇ ਅਸੀਂ ਮੌਤ ਨੂੰ ਧੱਕਾ ਦੇ ਕੇ ਹਟਾ ਦਿੱਤਾ ਅਤੇ ਦੂਸਰੇ ਪਾਸੇ ਸਮੂਹਕ ਮੌਤ ਨੂੰ ਸੱਦਾ ਦੇ ਕੇ ਬੁਲਾ ਰਹੇ ਹਾਂ। ਇਹ ਤੀਸਰਾ ਮਹਾਂਯੁੱਧ ਸਾਹਮਣੇ ਖੜ੍ਹਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਸੰਖਿਆ ਵਧਦੀ ਗਈ ਤਾਂ ਤੀਸਰੇ ਮਹਾਂਯੁੱਧ ਨੂੰ ਰੋਕਿਆ ਨਹੀਂ ਜਾ ਸਕਦਾ। ਜੇਕਰ ਤੀਸਰਾ ਮਹਾਂਯੁੱਧ ਰੋਕਣਾ ਹੋਵੇ ਤਾਂ ਸੰਖਿਆ ਦੁਨੀਆਂ ਦੀ ਇਕਦਮ ਥੱਲੇ ਡੇਗਣੀ ਜ਼ਰੂਰੀ ਹੈ, ਨਹੀਂ ਤਾਂ ਤੀਸਰਾ ਮਹਾਂਯੁੱਧ ਹੋਵੇਗਾ। ਅਤੇ ਤੀਸਰਾ ਮਹਾਂਯੁੱਧ ਸਾਧਾਰਨ ਯੁੱਧ ਨਹੀਂ, ਜਿਵੇਂ ਪਹਿਲਾਂ ਹੋਏ, ਤੀਸਰਾ ਮਹਾਂਯੁੱਧ ਆਖ਼ਰੀ ਮਹਾਂਯੁੱਧ ਹੈ। ਆਈਨਸਟੀਨ ਤੋਂ, ਮਰਨ ਤੋਂ ਪਹਿਲਾਂ ਕਿਸੇ ਨੇ ਪੁੱਛਿਆ ਸੀ ਤੀਸਰੇ ਮਹਾਂਯੁੱਧ ਦੇ ਸੰਬੰਧ ਵਿੱਚ ਕੁਝ ਦੱਸੋ। ਆਈਨਸਟੀਨ ਨੇ ਕਿਹਾ ਸੀ ਕਿ ਤੀਸਰੇ ਦੇ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ, ਲੇਕਿਨ ਚੌਥੇ ਦੇ ਸੰਬੰਧ ਵਿੱਚ ਕੁਝ ਪੁੱਛਦੇ ਹੋ ਤਾਂ ਮੈਂ ਦੱਸ ਸਕਦਾ ਹਾਂ। ਉਹ ਆਦਮੀ ਨੇ ਕਿਹਾ ਕਿ ਤੀਸਰੇ ਦੇ ਬਾਰੇ ਨਹੀਂ ਦੱਸ ਸਕਦੇ ਤਾਂ ਚੌਥੇ ਦੇ ਬਾਰੇ ਕੀ ਦੱਸੋਗੇ ? ਆਈਨਸਟੀਨ ਨੇ ਕਿਹਾ ਕਿ ਚੌਥੇ ਦੇ ਬਾਰੇ ਇਕ ਗੱਲ ਤਾਂ ਯਕੀਨੀ ਹੈ ਕਿ ਚੌਥਾ ਯੁੱਧ ਕਦੀ ਨਹੀਂ ਹੋਵੇਗਾ। ਕਿਉਂਕਿ ਤੀਸਰੇ ਤੋਂ ਬਾਅਦ ਆਦਮੀ ਦੇ ਬਚਣ ਦੀ ਉਮੀਦ ਹੀ ਨਹੀਂ ਤਾਂ ਚੌਥਾ ਯੁੱਧ ਕਰੇਗਾ ਕੌਣ ? ਇਸ ਲਈ ਚੌਥੇ ਦੇ ਬਾਰੇ ਯਕੀਨੀ ਬਿਆਨ ਉਸ ਨੇ ਦਿੱਤਾ ਹੈ ਕਿ ਚੌਥੇ ਦੇ ਬਾਰੇ ਇਕ ਗੱਲ ਯਕੀਨਨ ਹੈ।
ਲੇਕਿਨ ਤੀਸਰੇ ਵਿੱਚ ਸਭ ਦੇ ਵਿਨਾਸ਼ ਦੀ ਸੰਭਾਵਨਾ ਵਧਦੀ ਚਲੀ ਜਾਂਦੀ ਹੈ। ਇਧਰ ਆਦਮੀ ਪਾਗ਼ਲ ਹੋ ਰਿਹਾ ਹੈ, ਇਧਰ ਉਸ ਦੇ ਤਨਾਅ ਵਧ ਰਹੇ ਹਨ, ਇਧਰ ਉਹ ਮਰਨ-ਮਾਰਨ ਨੂੰ, ਦੂਸਰੇ ਨੂੰ ਮਿਟਾਉਣ ਨੂੰ ਨਵੇਂ-ਨਵੇਂ ਸਿਧਾਂਤ ਲੱਭ