ਰਿਹਾ ਹੈ। ਕਦੀ ਕਮਿਊਨਿਜ਼ਮ, ਕਦੀ ਫਾਸਿਜ਼ਮ, ਕਦੀ ਕੁੱਝ-ਦੂਸਰੇ ਨੂੰ ਕਿਵੇਂ ਮਾਰੋ, ਕੱਟੋ-ਅਤੇ ਚੰਗੇ ਸਿਧਾਂਤਾਂ ਦੀ ਓਟ ਵਿੱਚ ਕੱਟਣਾ ਸੌਖਾ ਹੋ ਜਾਂਦਾ ਹੈ। ਇਸ ਲਈ ਦੁਨੀਆਂ ਵਿੱਚ ਜੋ ਅਲੱਗ ਕਿਸਮ ਦੇ ਪਾਗਲ ਹਨ, ਉਹ ਹਮੇਸ਼ਾ ਆਇਡਲਿਸਟ ਪਾਗਲ ਹੁੰਦੇ ਹਨ। ਸਾਧਾਰਨ ਪਾਗਲ ਤਾਂ ਪਾਗਲਖਾਨੇ ਵਿੱਚ ਬੰਦ ਹਨ। ਖ਼ਾਸ ਪਾਗਲ ਕਦੀ ਸਟਾਲਿਨ ਹੋ ਜਾਂਦਾ ਹੈ, ਕਦੀ ਹਿਟਲਰ ਹੋ ਜਾਂਦਾ ਹੈ, ਕਦੀ ਮਾਉ ਹੋ ਜਾਂਦਾ ਹੈ—ਉਪਰ ਛਾਤੀ 'ਤੇ ਬੈਠ ਜਾਂਦਾ ਹੈ। ਸਿਧਾਂਤ ਫੜ ਲੈਂਦਾ ਹੈ ਅਤੇ ਸਿਧਾਂਤ ਦੀ ਓਟ ਵਿੱਚ ਜਦੋਂ ਉਹ ਪਾਗਲਪਨ ਦੀ ਖੋਡ ਕਰਦਾ ਹੈ ਤਾਂ ਹਿਸਾਬ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕੀ ਕਰ ਰਿਹਾ ਹੈ।
ਇਕੱਲੇ ਹਿਟਲਰ ਨੇ ਕੋਈ ਸੱਠ ਲੱਖ ਲੋਕਾਂ ਦੀ ਹੱਤਿਆ ਕੀਤੀ ਜਰਮਨੀ ਵਿੱਚ। ਇਕੱਲੇ ਸਟਾਇਨ ਨੇ ਕੋਈ ਅੰਦਾਜ਼ਨ ਕਰੋੜ ਲੋਕਾਂ ਦੀ ਹੱਤਿਆ ਕੀਤੀ, ਲੇਕਿਨ ਕੋਈ ਹੱਤਿਆਰਾ ਨਹੀਂ ਕਹੇਗਾ ਸਟਾਇਲ ਨੂੰ। ਇਹ ਮਜ਼ਾ ਹੈ ਸਿਧਾਂਤ ਦੇ ਨਾਲ। ਕਰੋੜ ਆਦਮੀਆਂ ਨੂੰ ਮਾਰਨ ਵਾਲਾ ਹੱਤਿਆਰਾ ਨਹੀਂ ਹੈ। ਅਤੇ ਤੁਸੀਂ ਇਕ ਆਦਮੀ ਨੂੰ ਮਾਰ ਦਿਉ ਤਾਂ ਤੁਸੀਂ ਹੱਤਿਆਰੇ ਹੋ। ਲੇਕਿਨ ਉਹ ਕਰੋੜ ਆਦਮੀ ਨੂੰ ਸਿਧਾਂਤ ਨਾਲ ਮਾਰ ਰਿਹਾ ਹੈ। ਉਹਨਾਂ ਦੇ ਹੀ ਹਿੱਤ ਵਿੱਚ ਉਹਨਾਂ ਨੂੰ ਹੀ ਮਾਰ ਰਿਹਾ ਹੈ। ਉਹ ਕਹਿੰਦਾ ਹੈ ਅਸੀਂ ਤੁਹਾਡੀ ਹੀ ਸੇਵਾ ਕਰ ਰਹੇ ਹਾਂ। ਸਿਧਾਂਤ ਦਾ ਬੜਾ ਪੱਕਾ ਅਤੇ ਸਭ ਠੀਕ ਠੀਕ ਹੋ ਜਾਂਦਾ ਹੈ। ਫਿਰ ਮਾਰਿਆ ਜਾ ਸਕਦਾ ਹੈ।
ਤੀਸਰਾ ਮਹਾਂਯੁੱਧ ਜ਼ਰੂਰੀ ਹੋ ਜਾਵੇਗਾ ਜੇਕਰ ਸੰਖਿਆ ਨਹੀਂ ਰੁਕਦੀ ਹੈ ਦਸ ਸਾਲਾਂ ਵਿੱਚ। ਫਿਰ ਉੱਨੀ ਸੌ ਅੱਸੀ ਤੋਂ ਬਾਅਦ ਲੰਘਣਾ ਮੁਸ਼ਕਲ ਹੈ। ਉਹੀ ਉਪਾਅ ਰਹੇਗਾ ਇੰਨਰ ਬੈਲੇਂਸ ਦਾ। ਲੇਕਿਨ ਉਹ ਬੈਲੇਂਸ ਬਹੁਤ ਮਹਿੰਗਾ ਪੈਣ ਵਾਲਾ ਹੈ। ਉਸ ਵਿੱਚ ਸਭ ਮਿਟ ਜਾਣ ਦੀ ਸੰਭਾਵਨਾ ਹੈ। ਅਤੇ ਇਸ ਲਈ ਮੈਂ ਇਕ ਹੋਰ ਤੁਹਾਨੂੰ ਸੂਚਨਾ ਦੇਵਾਂ ਕਿ ਮੇਰੀ ਨਜ਼ਰ ਵਿੱਚ ਚੰਦ 'ਤੇ ਜਾਣ ਦੀ ਜੋ ਇੰਨੀ ਤੇਜ਼ ਇੱਛਾ ਮਨੁੱਖ ਨੂੰ ਪੈਦਾ ਹੋਈ ਹੈ, ਉਸ ਦਾ ਅੱਜ ਕੋਈ ਕਾਰਨ ਨਹੀਂ ਹੈ। ਲੇਕਿਨ ਉਸ ਦੇ ਕਾਰਨ ਨੂੰ ਜੇਕਰ ਅਸੀਂ ਡੂੰਘੇ ਮਨੁੱਖ ਦੀ ਚੇਤਨਾ ਵਿੱਚ ਲੱਭਣ ਜਾਈਏ ਤਾਂ ਮੈਨੂੰ ਉਹ ਇੰਨਰ ਬੈਲੇਂਸ ਫਿਰ ਵਾਪਸ ਖ਼ਿਆਲ ਵਿੱਚ ਆਉਂਦਾ ਹੈ। ਹੁਣ ਸ਼ਾਇਦ ਪ੍ਰਿਥਵੀ 'ਤੇ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਰਹਿਣ-ਯੋਗ ਜਗ੍ਹਾ ਨਾ ਰਹਿ ਜਾਵੇਗੀ। ਆਦਮੀ ਨੂੰ ਸਾਨੂੰ ਕਿਸੇ ਦੂਸਰੇ ਗ੍ਰਹਿ 'ਤੇ ਬਚਾਉਣ ਦਾ ਉਪਾਅ ਕਰਨਾ ਪੈ ਰਿਹਾ ਹੈ।
ਪੁਰਾਣੀ ਕਹਾਣੀ ਤੁਸੀਂ ਸੁਣੀ ਹੋਵੇਗੀ, ਈਸਾਈਆਂ ਦੀ 'ਨੋਹ' ਦੀ। ਮਹਾਂ- ਪਰਲੇ ਹੋਈ ਅਤੇ ਸਾਰੇ ਲੋਕ ਮਰ ਗਏ। ਪ੍ਰਮਾਤਮਾ ਨੇ ਲੋਕਾਂ ਨੂੰ ਕਿਹਾ ਕਿ ਇਹ ਕਿਸ਼ਤੀ ਸੰਭਾਲੋ ਅਤੇ ਇਕ-ਇਕ ਪ੍ਰਾਣੀ-ਜਾਤੀ ਦੇ ਇਕ-ਇਕ ਜੋੜੇ ਨੂੰ ਇਸ ਵਿੱਚ ਬਚਾ ਲਉ। ਅਤੇ ਇਹ ਕਿਸ਼ਤੀ ਲੈ ਜਾਉ ਉਸ ਜਗ੍ਹਾ ਜਿੱਥੇ ਪਰਲੋ ਨਹੀਂ ਹੈ;