ਉੱਥੇ ਇੰਨੇ ਲੋਕਾਂ ਨੂੰ ਬਚਾ ਲਉ ਤਾਂ ਕਿ ਫਿਰ ਤੋਂ ਸ੍ਰਿਸ਼ਟੀ ਹੋ ਸਕੇ।
ਨੋਹ ਦੀ ਕਹਾਣੀ ਸੱਚ ਹੈ ਜਾਂ ਝੂਠ, ਕਹਿਣਾ ਮੁਸ਼ਕਿਲ ਹੈ। ਉਂਜ ਝੂਠ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਨੋਹ ਦੀ ਕਹਾਣੀ ਦੁਨੀਆਂ ਦੀਆਂ ਸਾਰੀਆਂ ਜਾਤੀਆਂ ਵਿੱਚ ਅਲੱਗ-ਅਲੱਗ ਰੂਪਾਂ ਵਿੱਚ ਪ੍ਰਚਲਤ ਹੈ। ਜਦੋਂ ਦੁਨੀਆਂ ਇਕੱਠੀ ਨਹੀਂ ਸੀ ਅਤੇ ਕੋਈ ਇਕ ਦੂਸਰੇ ਨੂੰ ਜਾਣਦਾ ਨਹੀਂ ਸੀ ਓਦੋਂ ਵੀ ਇਹ ਕਹਾਣੀ ਪ੍ਰਚਲਤ ਸੀ ਮਹਾਂਪਰਲੋ ਦੀ ਕਿ ਕਦੀ ਮਹਾਂ-ਪਰਲੋ ਹੋਈ। ਜਦੋਂ ਸਭ ਡੁੱਬ ਗਿਆ ਅਤੇ ਸਿਰਫ਼ 'ਨਮੂਨੇ' ਬਚਾਏ ਜਾ ਸਕੇ। ਇਕ ਆਦਮੀ, ਇਕ ਔਰਤ ਇਕ ਗਧਾ, ਇਕ ਗਧੀ; ਇਕ ਬਾਂਦਰ, ਇਕ ਬਾਂਦਰੀ ਇਸ ਤਰ੍ਹਾਂ ਨਮੂਨੇ ਬਚਾ ਕੇ ਫਿਰ ਕੰਮ ਸ਼ੁਰੂ ਕਰਨਾ ਪਵੇਗਾ। ਇਸ ਦੀ ਸੰਭਾਵਨਾ ਵਧਦੀ ਜਾਂਦੀ ਹੈ ਕਿ ਜੇਕਰ ਤੀਸਰਾ ਮਹਾਂਯੁੱਧ ਪ੍ਰਿਥਵੀ 'ਤੇ ਹੁੰਦਾ ਹੈ ਤਾਂ ਪ੍ਰਿਥਵੀ 'ਤੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ; ਕੁਝ ਲੋਕਾਂ ਨੂੰ ਪ੍ਰਿਥਵੀ ਤੋਂ ਬਾਹਰ ਲੈ ਜਾਣਾ ਪਵੇਗਾ, ਪਰ ਇਹ ਸਭ ਜ਼ਰੂਰੀ ਨਹੀਂ ਹੈ। ਇਹ ਸਭ ਰੋਕਿਆ ਜਾ ਸਕਦਾ ਹੈ। ਰੋਕਣ ਦਾ ਕਰਮ ਉੱਥੇ ਹੈ ਜਿੱਥੇ ਅਸੀਂ ਬੱਚੇ ਪੈਦਾ ਕਰ ਰਹੇ ਹਾਂ। ਲੇਕਿਨ ਅਸੀਂ ਬਦਲਵੇਂ ਰੂਪ ਵਿੱਚ ਰੋਕ ਰਹੇ ਹਾਂ। ਅਸੀਂ ਥੋੜ੍ਹੀ ਦੇਰ ਲਈ ਰੋਕਣ ਦੇ ਲਈ ਲੋਕਾਂ ਨੂੰ ਕਹਿ ਰਹੇ ਹਾਂ-ਸਮਝਾ ਰਹੇ ਹਾਂ, ਸਵੈ-ਇੱਛਾ ਨਾਲ ਸਮਝ ਜਾਉ।
ਨਹੀਂ, ਸਵੈ-ਇੱਛਾ ਨਾਲ ਸਮਝਣ ਦਾ ਮਾਮਲਾ ਨਹੀਂ ਹੈ ਇਹ; ਇਹ ਜ਼ਰੂਰੀ ਹੋਵੇ ਤਾਂ ਹੀ ਸੰਭਵ ਹੋ ਸਕਦਾ ਹੈ। ਜ਼ਰੂਰੀ ਹੋਵੇ-ਬਦਲਵਾਂ ਨਹੀਂ; ਇੱਛਕ ਨਹੀਂ, ਇਸ ਤਰ੍ਹਾਂ ਨਹੀਂ ਕਿ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕਿ ਤੁਸੀਂ ਦੋ ਜਾਂ ਤਿੰਨ ਬੱਚੇ...। ਜਾਂ ਵੀ ਲਾਉਣ ਨਾਲ ਖ਼ਤਰਾ ਹੈ। ਜਾਂ ਬਿਲਕੁਲ ਨਹੀਂ ਚਾਹੀਦਾ ਵਿੱਚਕਾਰ। ਕਿਉਂਕਿ ਜਾਂ ਦਾ ਕੋਈ ਅੰਤ ਨਹੀਂ ਹੈ। ਦੋ ਬੱਚੇ ਮਤਲਬ ਦੋ ਬੱਚੇ। ਤੀਸਰਾ ਬੱਚਾ ਮਤਲਬ ਨਹੀਂ। ਅਤੇ ਇਹ ਨਹੀਂ ਤੁਹਾਡੀ ਇੱਛਾ ਗਈ ਤਾਂ ਹੱਲ ਹੋਣ ਵਾਲਾ ਨਹੀਂ ਹੈ; ਕਿਉਂਕਿ ਆਦਮੀ ਦੀ ਚੇਤਨਾ ਇੰਨੀ ਘੱਟ ਹੈ ਕਿ ਉਸ ਨੂੰ ਪਤਾ ਨਹੀਂ ਹੈ ਕਿ ਕਿੰਨੀ ਵੱਡੀ ਸਮੱਸਿਆ ਹੈ। ਇਹ ਉਸ ਉੱਤੇ ਨਹੀਂ ਛੱਡੀ ਜਾ ਸਕਦੀ। ਇਹ ਜ਼ਰੂਰੀ ਕਰਨਾ ਹੋਵੇਗਾ। ਇਸ ਨੂੰ ਇੰਨਾ ਜ਼ਿਆਦਾ ਲਾਜ਼ਮੀ ਬਣਾਉਣਾ ਪਵੇਗਾ ਜਿਵੇਂ 'ਐਮਰਜੈਂਸੀ' ਦੀ ਲਾਜ਼ਮੀ ਹੁੰਦੀ ਹੈ। ਇਸ ਤੋਂ ਵੱਡੀ ਕੋਈ 'ਐਮਰਜੈਂਸੀ' ਨਹੀਂ ਹੈ। ਬਦਲਵਾਂ ਸਵੈ-ਇੱਛਾ ਨਾਲ, 'ਵਾਲੰਟਰਿਲੀ' ਜੋ ਅਸੀਂ ਕਰਵਾ ਰਹੇ ਹਾਂ ਉਸ ਦਾ ਨੁਕਸਾਨ ਵੀ ਬਹੁਤ ਹੈ।
ਵੱਡਾ ਮਜ਼ਾ ਇਹ ਹੈ ਕਿ ਜਦੋਂ ਅਸੀਂ ਸਵੈ-ਇੱਛਾ ਨਾਲ ਲੋਕਾਂ ਨੂੰ ਸਮਝਾਉਂਦੇ ਹਾਂ ਤਾਂ ਸਮਝਦਾਰ ਵਰਗ ਜੋ ਹੈ ਉਹ ਸਮਝ ਜਾਂਦਾ ਹੈ ਅਤੇ ਜੋ ਨਾਸਮਝ ਵਰਗ ਹੈ ਉਹ ਨਹੀਂ ਸਮਝਦਾ। ਫਿਰ ਸਮਝਦਾਰ ਵਰਗ ਆਪਣੇ ਬੱਚੇ ਘੱਟ ਕਰ ਲਵੇਗਾ ਅਤੇ ਨਾਸਮਝ ਵਰਗ ਆਪਣੇ ਬੱਚੇ ਵਧਾ ਲਵੇਗਾ। ਫਿਰ ਉਸ ਦਾ ਬੈਲੇਂਸ ਮੈਰਿਟ ਦਾ ਅਤੇ ਬੁੱਧੀ ਦਾ... ਬਹੁਤ ਨੁਕਸਾਨ ਹੋਵੇਗਾ।