Back ArrowLogo
Info
Profile

ਆਮ ਤੌਰ 'ਤੇ ਉਂਜ ਵੀ ਸਮਝਦਾਰ ਆਦਮੀ ਜ਼ਿੰਮੇਵਾਰ ਨਹੀਂ ਹੈ ਬੱਚੇ ਵਧਾਉਣ ਵਿੱਚ। ਆਮ ਤੌਰ 'ਤੇ ਜੋ ਪੜ੍ਹਿਆ-ਲਿਖਿਆ ਹੈ, ਚੰਗੇ ਵਿਚਾਰ ਵਾਲਾ ਹੈ, ਅਤੇ ਜਿਸ ਨੂੰ ਥੋੜ੍ਹੀ ਵੀ ਅਕਲ ਹੈ, ਉਹ ਦੁਨੀਆਂ ਦਾ ਫਿਕਰ ਭਾਵੇਂ ਨਾ ਕਰਦਾ ਹੋਵੇ, ਲੇਕਿਨ ਉਸ ਦੇ ਘਰ ਵਿੱਚ ਇਕ ਰੇਡੀਉ ਚਾਹੀਦੈ, ਰੇਡੀਉਗ੍ਰਾਮ ਚਾਹੀਦੈ, ਜਾਂ ਕਾਰ ਚਾਹੀਦੀ ਹੈ ਤਾਂ ਉਸ ਨੂੰ ਬੱਚੇ ਰੋਕਣੇ ਪੈਂਦੇ ਹਨ। ਜੋ ਥੋੜ੍ਹਾ- ਜਿਹਾ ਵੀ ਸੋਚ ਵਿਚਾਰ ਕਰਦਾ ਹੈ ਆਪਣਾ ਹੀ ਸਿਰਫ, ਉਹ ਬੱਚੇ ਨਹੀਂ ਵਧਾਉਂਦਾ ਹੈ।

ਇਸ ਲਈ ਫਰਾਂਸ ਇਕੱਲਾ ਮੁਲਕ ਹੈ ਜਿੱਥੇ ਜਨਸੰਖਿਆ ਡਿੱਗ ਗਈ ਹੈ। ਮੈਂ ਮੰਨਦਾ ਹਾਂ ਕਿ ਇਹ ਸਭ ਤੋਂ ਜ਼ਿਆਦਾ ਅਕਲ ਦੇ ਸਬੂਤ ਦਾ ਉਪਾਅ ਦਿੱਤਾ ਹੈ। ਉੱਥੋਂ ਦੀ ਸਰਕਾਰ ਪੋਸਟਰ ਲਗਾਉਂਦੀ ਹੈ ਕਿ ਜਨਸੰਖਿਆ ਥੋੜ੍ਹੀ ਵਧਾਉ। ਕਿਉਂਕਿ ਡਰ ਇਹ ਹੈ ਕਿ ਦੂਸਰੇ ਦੀ ਸੰਖਿਆ ਵਧ ਹੋ ਜਾਵੇ ਅਤੇ ਫ਼ਰਾਂਸ ਦੀ ਸੰਖਿਆ ਘੱਟ ਜਾਵੇ, ਫਿਰ ਫ਼ਰਾਂਸ ਵਿੱਚ ਜਗ੍ਹਾ ਬਣ ਜਾਵੇਗੀ ਅਤੇ ਦੂਸਰੇ ਪਾਸੇ ਤੋਂ ਲੋਕ ਅੰਦਰ ਪ੍ਰਵੇਸ਼ ਕਰ ਜਾਣਗੇ ਅਤੇ ਫ਼ਰਾਂਸ ਰੋਕ ਨਹੀਂ ਸਕੇਗਾ।

ਬੁੱਧੀਮਾਨ ਮੁਲਕਾਂ ਦੀ ਸੰਖਿਆ ਠਹਿਰ ਗਈ ਹੈ। ਸਵੀਡਨ ਹੋਵੇ ਜਾਂ ਸਵਿਟਰਜ਼ਰਲੈਂਡ ਹੋਵੇ, ਨਾਰਵੇ ਹੋਵੇ ਜਾਂ ਬੈਲਜੀਅਮ ਹੋਵੇ, ਠਹਿਰ ਗਈ ਹੈ। ਯੂਰਪ ਦੀ ਸੰਖਿਆ ਠਹਿਰਣ ਦੇ ਨੇੜੇ ਪਹੁੰਚ ਗਈ ਹੈ। ਏਸ਼ੀਆ ਖਿੰਡਦਾ ਜਾ ਰਿਹਾ ਹੈ, ਇਸ ਲਈ ਪੱਛਮ ਨੂੰ ਸਭ ਤੋਂ ਵੱਡਾ ਖ਼ਤਰਾ ਹੈ। ਤੁਹਾਡੇ ਲਈ ਉਹ ਜੇਕਰ 'ਬਰਥ ਕੰਟਰੋਲ' ਦੇ ਸਾਧਨ ਮੁਫ਼ਤ ਵੇਚ ਰਹੇ ਹਨ ਤਾਂ ਅਜਿਹਾ ਨਾ ਸੋਚਿਉ ਕਿ ਸਿਰਫ਼ ਪਰਉਪਕਾਰ ਹੈ। ਪੱਛਮ ਦੇ ਲਈ ਸਭ ਤੋਂ ਵੱਡਾ ਖ਼ਤਰਾ ਹੈ ਕਿ ਏਸ਼ੀਆ ਉਸ ਨੂੰ ਡੁਬੋ ਦੇਵੇਗਾ ਕੀੜੇ-ਮਕੌੜਿਆਂ ਦੀ ਤਰ੍ਹਾਂ। ਸਭ ਤੋਂ ਵੱਡਾ ਖ਼ਤਰਾ ਹੈ ਇਸ ਸਮੇਂ ਪੱਛਮ ਨੂੰ। ਇਕ ਤਾਂ ਉਸ ਨੇ ਅਮੀਰੀ ਹਾਸਲ ਕਰ ਲਈ ਹੈ, ਖ਼ੁਸ਼ਹਾਲੀ ਹਾਸਲ ਕਰ ਲਈ ਹੈ, ਸਭਿਅਤਾ ਹਾਸਲ ਕਰ ਲਈ ਹੈ। ਹਜ਼ਾਰਾਂ-ਹਜ਼ਾਰਾਂ ਸਾਲਾਂ ਦੇ ਮਨੁੱਖ ਦੇ ਸੁਫਨੇ ਅੱਜ ਜਦੋਂ ਪੂਰੇ ਹੋਣ ਦੇ ਕਰੀਬ ਆਏ ਹੋਣ, ਉਦੋਂ ਏਸ਼ੀਆ ਇੰਨੇ ਬੱਚੇ ਪੈਦਾ ਕਰ ਰਿਹਾ ਹੈ ਕਿ ਉਹ ਸਾਰੀ ਦੁਨੀਆਂ ਨੂੰ ਦਬਾ ਦੇਵੇ।

ਇਹ ਬੈਰੀਅਰ ਜ਼ਿਆਦਾ ਦਿਨ ਤੱਕ ਕੰਮ ਨਹੀਂ ਕਰ ਸਕਣਗੇ ਰਾਸ਼ਟਰਾਂ ਦੀਆਂ ਹੱਦਾਂ ਵਿੱਚ ਅਤੇ ਨਾ ਵੀਜ਼ਾ ਅਤੇ ਪਾਸਪੋਰਟ ਜ਼ਿਆਦਾ ਦਿਨ ਰੁਕਣਗੇ। ਸੰਖਿਆ ਜਿਉਂ ਹੀ ਹੱਦ ਤੋਂ ਬਾਹਰ ਹੋਵੇਗੀ, ਕੋਈ ਨਿਯਮ ਕੰਮ ਨਹੀਂ ਕਰੇਗਾ। ਲੋਕ ਇਕ ਦੂਸਰੇ ਦੇ ਮੁਲਕਾਂ ਵਿੱਚ ਪ੍ਰਵੇਸ਼ ਕਰ ਜਾਣਗੇ ਕਿਉਂਕਿ ਮਰਦਾ ਕੀ ਨਹੀਂ ਕਰਦਾ! ਜੇਕਰ ਮਰਨਾ ਹੀ ਹੈ ਤਾਂ ਫਿਰ ਕੋਈ ਪੁਲਿਸ ਨਹੀਂ ਰੋਕ ਸਕਦੀ; ਕੋਈ ਬੈਰੀਅਰ ਨਹੀਂ ਰੋਕ ਸਕਦਾ। ਏਸ਼ੀਆ ਸਭ ਤੋਂ ਵੱਡਾ ਖ਼ਤਰਾ ਹੋ ਗਿਆ ਹੈ ਸਾਰੀ ਦੁਨੀਆਂ ਦੇ ਲਈ। ਇਸ ਲਈ ਸਾਰੀ ਦੁਨੀਆਂ ਫਿਕਰਮੰਦ ਹੈ। ਸਹਾਇਤਾ ਪੁਚਾਉਂਦੇ ਹਨ ਕਿ ਇਹ ਲਉ ਗਰਭ ਨਿਰੋਧ ਦੀ ਗੋਲੀ। ਸਾਰਾ ਇੰਤਜ਼ਾਮ ਕਰੋ,

144 / 151
Previous
Next