ਅਸੀਂ ਤਿਆਰ ਹਾਂ ਤੁਹਾਡੀ ਸੇਵਾ ਵਿੱਚ, ਲੇਕਿਨ ਕਿਰਪਾ ਕਰ ਕੇ ਤੁਸੀਂ ਬੱਚੇ ਪੈਦਾ ਨਾ ਕਰੋ। ਤੁਸੀਂ ਆਪਣੇ ਲਈ ਤਾਂ ਖ਼ਤਰਾ ਹੋ ਹੀ, ਤੁਸੀਂ ਸਾਰੀ ਦੁਨੀਆਂ ਦੇ ਸੁੱਖ ਲਈ ਵੀ ਖ਼ਤਰਾ ਹੋ।
ਲੇਕਿਨ ਜੇਕਰ ਇਸ ਨੂੰ ਅਸੀਂ ਸਵੈ-ਇੱਛਾ ਉੱਪਰ ਛੱਡਿਆ ਤਾਂ ਅਸੀਂ ਨੁਕਸਾਨ ਵਿੱਚ ਪਵਾਂਗੇ। ਸਮਝਦਾਰ ਆਦਮੀ ਬੱਚੇ ਪੈਦਾ ਕਰਦਾ ਹੀ ਨਹੀਂ, ਘੱਟ ਕਰਦਾ ਹੈ। ਆਮ ਤੌਰ 'ਤੇ ਸਮਝਦਾਰ ਆਦਮੀ ਬੱਚੇ ਘੱਟ ਪੈਦਾ ਕਰਦਾ ਹੈ। ਜੇਕਰ ਸਮਝਦਾਰ ਹੀ ਲੋਕ ਹੋਣ ਤਾਂ ਸੰਖਿਆ ਥੋੜ੍ਹੀ ਘੱਟ ਹੋਵੇਗੀ ਹਰ ਪੀੜ੍ਹੀ ਤੋਂ ਬਾਅਦ। ਲੇਕਿਨ ਗ਼ੈਰ ਸਮਝਦਾਰ ਬੱਚੇ ਬਹੁਤ ਜ਼ੋਰ ਨਾਲ ਪੈਦਾ ਕਰਦਾ ਹੈ। ਇਹ ਸਮਝ ਲੈਣਾ ਜ਼ਰੂਰੀ ਹੈ ਕਿ ਉਹ ਕਿਉਂ ਕਰਦਾ ਹੈ! ਗ਼ੈਰ ਸਮਝਦਾਰ ਬੱਚੇ ਇੰਨੇ ਕਿਉਂ ਪੈਂਦਾ ਕਰਦਾ ਹੈ ? ਇਕ ਮਜ਼ਦੂਰ ਜਾਂ ਇਕ ਕਿਸਾਨ ਇੰਨੇ ਬੱਚੇ ਕਿਉਂ ਪੈਦਾ ਕਰਦਾ ਹੈ ? ਉਸ ਦੇ ਦੋ ਕਾਰਨ ਹਨ। ਇਕ ਤਾਂ ਸਮਝਦਾਰ ਆਦਮੀ ਸੈਕਸ ਦੇ ਇਲਾਵਾ ਕੁਝ ਹੋਰ ਸੁੱਖ ਵੀ ਲੱਭ ਲੈਂਦਾ ਹੈ ਜੋ ਕਿ ਗ਼ੈਰ ਸਮਝਦਾਰ ਨਹੀਂ ਲੱਭ ਸਕਦਾ। ਸੰਗੀਤ ਹੈ, ਸਾਹਿਤ ਹੈ, ਧਰਮ ਹੈ, ਗਿਆਨ ਹੈ-ਹੋਰ ਰਸਤੇ ਵੀ ਲੱਭ ਲੈਂਦਾ ਹੈ ਜਿੱਥੋਂ ਉਸ ਨੂੰ ਅਨੰਦ ਮਿਲ ਸਕਦਾ ਹੈ। ਉਹ ਜੋ ਗ਼ੈਰ ਸਮਝਦਾਰ ਹੈ ਉਸ ਦੇ ਲਈ ਅਨੰਦ ਸਿਰਫ਼ ਇੱਕ ਹੈ, ਉਹ ਸੈਕਸ ਨਾਲ ਸੰਬੰਧਤ ਹੈ। ਉਹ ਅਨੰਦ ਹੋਰ ਕਿਤੇ ਵੀ ਨਹੀਂ ਹੈ। ਨਾ ਉਹ ਰਾਤ ਇਕ ਨਾਵਲ ਪੜ੍ਹ ਕੇ ਬਿਤਾ ਸਕਦਾ ਹੈ ਕਿ ਇੰਨਾ ਡੁੱਬ ਜਾਵੇ ਕਿ ਪਤਨੀ ਨੂੰ ਭੁੱਲ ਸਕੇ, ਨਾ ਉਹ ਇਕ ਦਿਨ ਧਿਆਨ ਵਿੱਚ ਦਾਖ਼ਲ ਹੋ ਸਕਦਾ ਹੈ। ਨਾ ਬੰਸਰੀਆਂ ਵਿੱਚ ਉਸ ਨੂੰ ਕੋਈ ਰਸ ਹੈ। ਨਹੀਂ, ਉਸ ਦਾ ਚਿੱਤ ਉਸ ਜਗ੍ਹਾ ਨਹੀਂ ਆਇਆ ਜਿੱਥੇ ਕਿ ਆਦਮੀ ਕਾਮ ਤੋਂ ਉੱਪਰ ਸੁੱਖ ਲੱਭ ਲੈਂਦਾ ਹੈ। ਜਿੰਨੇ ਆਦਮੀ ਕਾਮ ਤੋਂ ਉੱਪਰ ਸੁੱਖ ਲੱਭ ਲੈਂਦੇ ਹਨ, ਉਹਨਾਂ ਦੀ ਕਾਮ ਦੀ ਮੰਗ ਲਗਾਤਾਰ ਘੱਟ ਹੁੰਦੀ ਚਲੀ ਜਾਂਦੀ ਹੈ। ਜੇਕਰ ਵਿਗਿਆਨਕ ਕੁਆਰਾ ਰਹਿ ਜਾਂਦਾ ਹੈ ਤਾਂ ਕੋਈ ਬ੍ਰਹਮਚਾਰੀਪੁਣਾ ਸਾਧਨ ਦੇ ਕਾਰਨ ਨਾਲ ਨਹੀਂ। ਜਾਂ ਸੰਤ ਅਣ-ਵਿਆਹੇ ਰਹਿ ਜਾਂਦੇ ਹਨ ਤਾਂ ਕੋਈ ਬ੍ਰਹਮਚਾਰੀਪੁਣਾ ਸਾਧਨ ਦੀ ਵਜ੍ਹਾ ਨਾਲ ਨਹੀਂ। ਕੁਲ ਕਾਰਨ ਇੰਨਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਅਨੰਦ ਦੇ ਨਵੇਂ ਦਰਵਾਜ਼ੇ ਖੁਲ੍ਹ ਜਾਂਦੇ ਹਨ। ਉਹ ਇੰਨੇ ਵੱਡੇ ਅਨੰਦ ਵਿੱਚ ਹੋਣ ਲੱਗਦੇ ਹਨ ਕਿ ਕਾਮ ਦਾ ਅਨੰਦ ਅਰਥਹੀਣ ਹੋ ਜਾਂਦਾ ਹੈ।
ਗ਼ਰੀਬ ਦੇ ਕੋਲ, ਅਨਪੜ੍ਹ ਦੇ ਕੋਲ, ਪੇਂਡੂ ਦੇ ਕੋਲ, ਮਜ਼ਦੂਰ ਦੇ ਕੋਲ ਕੋਈ ਮਨੋਰੰਜਨ ਨਹੀਂ ਹੈ। ਇਸ ਲਈ ਜਿਨ੍ਹਾਂ ਮੁਲਕਾਂ ਵਿੱਚ ਮਨੋਰੰਜਨ ਦੀ ਜਿੰਨੀ ਕਮੀ ਹੈ, ਉਹਨਾਂ ਮੁਲਕਾਂ ਵਿੱਚ ਸੰਖਿਆ ਓਨੀ ਤੇਜ਼ੀ ਨਾਲ ਵਧੇਗੀ। ਉਸ ਦੇ ਕੋਲ ਇਕ ਹੀ ਮਨੋਰੰਜਨ ਹੈ; ਉਹ ਜੋ ਕੁਦਰਤ ਨੇ ਉਸ ਨੂੰ ਦਿੱਤਾ ਹੈ। ਮਨੁੱਖ ਨਿਰਮਿਤ ਕੋਈ ਮਨੋਰੰਜਨ ਉਸ ਦੇ ਕੋਲ ਨਹੀਂ ਹੈ, ਲੇਕਿਨ ਉਹ ਸੁਣੇਗਾ ਨਹੀਂ। ਕਿਉਂਕਿ ਉਹ ਸੁਣਨ ਦੀ ਹਾਲਤ ਵਿੱਚ ਨਹੀਂ ਹੈ। ਬੱਚੇ ਪੈਦਾ ਕਰਦਾ ਚਲਿਆ ਜਾਵੇਗਾ।