Back ArrowLogo
Info
Profile

ਸਮਝਦਾਰ ਵਰਗ ਸੁਣ ਲਵੇਗਾ ਅਤੇ ਚੁੱਪ ਹੋ ਜਾਵੇਗਾ, ਬੱਚੇ ਪੈਦਾ ਨਹੀਂ ਕਰੇਗਾ। ਤਾਂ ਉਂਜ ਹੀ ਜਿਨ੍ਹਾਂ ਮੁਲਕਾਂ ਦੀ ਪ੍ਰਤਿਭਾ ਘੱਟ ਹੈ ਉਹ ਹੋਰ ਘੱਟ ਹੋ ਜਾਵੇਗੀ। ਸੁਹੱਪਣ ਘੱਟ ਹੋ ਜਾਵੇਗਾ, ਸਿਹਤ ਘੱਟ ਹੋ ਜਾਵੇਗੀ, ਪ੍ਰਭਿਤਾ ਘੱਟ ਹੋ ਜਾਵੇਗੀ।

ਇਸ ਲਈ ਮੈਂ "ਵਾਲੰਟਰਿਲੀ ਬਰਥ ਕੰਟਕੋਲ" ਦੇ ਸਖ਼ਤ ਖ਼ਿਲਾਫ ਹਾਂ। "ਬਰਥ ਕੰਟਰੋਲ" ਦੇ ਹੱਕ ਵਿੱਚ ਹਾਂ, ਗਰਭ ਨਿਰੋਧ ਦੇ ਸਖ਼ਤ ਹੱਕ ਵਿੱਚ ਹਾਂ, ਲੇਕਿਨ ਸਵੈ-ਇੱਛਾ ਨਾਲ ਗਰਭ ਨਿਰੋਧ ਦੇ ਸਖ਼ਤ ਖ਼ਿਲਾਫ ਹਾਂ। ਗਰਭ ਨਿਰੋਧ ਚਾਹੀਦੇ ਜ਼ਰੂਰੀ, 'ਕੰਪਲਸਰੀ', ਤਾਂ ਹੀ ਅਰਥ-ਪੂਰਨ ਹੋ ਸਕਦਾ ਹੈ। ਅਤੇ ਫਿਰ ਮੁਲਕ ਦੀ ਪ੍ਰਤਿਭਾ ਨੂੰ ਗਤੀ ਦਿੱਤੀ ਜਾ ਸਕਦੀ ਹੈ। ਅਤੇ ਇਸ ਦੇ ਲਈ ਕਿੰਨੇ ਹੋਰ ਪੈਮਾਨੇ ਉਪਯੋਗ ਕਰਨੇ ਚਾਹੀਦੇ ਹਨ, ਉਹ ਮੈਂ ਦੋ-ਚਾਰ ਗੱਲਾਂ ਕਰਾਂ।

ਇਕ ਤਾਂ ਮੇਰੀ ਨਜ਼ਰ ਵਿੱਚ ਗਰਭ ਨਿਰੋਧ ਹੋਰ ਬਹੁਤ ਡੂੰਘੇ ਸੰਬੰਧ ਹਨ ਉਸ ਦੇ। ਅਸਲ ਵਿੱਚ ਗ਼ਰੀਬ ਆਦਮੀ ਜ਼ਿਆਦਾ ਬੱਚੇ ਪੈਦਾ ਕਰਨ ਵਿੱਚ ਤਾਂਘਵਾਨ ਹੁੰਦਾ ਹੈ, ਕਿਉਂਕਿ ਗਰੀਬ ਆਦਮੀ ਦੇ ਲਈ ਜ਼ਿਆਦਾ ਬੱਚੇ ਮੁਸੀਬਤ ਨਹੀਂ ਲਿਆਉਂਦੇ। ਅਮੀਰ ਆਦਮੀ ਜ਼ਿਆਦਾ ਬੱਚੇ ਪੈਦਾ ਕਰਨ ਵਿੱਚ ਤਾਂਘਵਾਨ ਨਹੀਂ ਰਹਿੰਦਾ ਕਿਉਂਕਿ ਜ਼ਿਆਦਾ ਬੱਚੇ ਉਸ ਲਈ ਸੁੱਖ ਨਹੀਂ ਲਿਆਉਂਦੇ, ਦੁੱਖ ਲਿਆਉਂਦੇ ਹਨ। ਜੇਕਰ ਮੇਰੇ ਕੋਲ ਲੱਖ ਰੁਪਏ ਹਨ ਅਤੇ ਮੈਂ ਦਸ ਬੱਚਿਆਂ ਨੂੰ ਪੈਦਾ ਕਰ ਦਿਆਂ ਤਾਂ ਦਸ-ਦਸ ਹਜ਼ਾਰ ਵੰਡੇ ਜਾਣਗੇ, ਮੈਂ ਲੱਖਪਤੀ ਨਹੀਂ ਰਹਿ ਸਕਾਂਗਾ। ਲੇਕਿਨ ਜੇਕਰ ਮੇਰੇ ਕੋਲ ਕੁਝ ਵੀ ਨਹੀਂ ਹੈ ਅਤੇ ਮੈਂ ਦਸ ਬੱਚੇ ਪੈਦਾ ਕਰਾਂ ਤਾਂ ਦਸ ਬੱਚੇ ਅੱਠ-ਅੱਠ ਆਨੇ ਸ਼ਾਮ ਨੂੰ ਲਿਆ ਕੇ ਮੈਨੂੰ ਦੇਣਗੇ।

ਫਿਰ ਜਦੋਂ ਤੱਕ ਅਸੀਂ ਗਰੀਬ ਨੂੰ, ਉਹ ਜੋ ਥੱਲੇ ਵੱਡੀ ਗਿਣਤੀ ਜਨ-ਸਮੂਹ ਹੈ, ਉਸ ਨੂੰ ਵੀ ਅਜਿਹੀ ਬਣਤਰ ਨਾ ਦੇ ਸਕੀਏ ਕਿ ਬੱਚੇ ਵਧਾਉਣਾ ਉਸ ਦੇ ਲਈ ਦੁੱਖ ਦਾ ਕਾਰਨ ਹੋ ਜਾਵੇ, ਉਦੋਂ ਤੱਕ ਉਹ ਸੁਣਨ ਵਾਲਾ ਨਹੀਂ ਹੈ। ਲੇਕਿਨ ਅਜੇ ਸਾਡੀ ਬਹੁਤ ਅਜੀਬ ਹਾਲਤ ਹੈ। ਸਾਡੇ ਮੁਲਕ ਵਿੱਚ ਕੰਟਰਾਡਿਕਸ਼ਨ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਇਧਰ ਅਸੀਂ ਸਾਰੇ ਮੁਲਕ ਵਿੱਚ ਸਮਝਾਉਂਦੇ ਹਾਂ ਕਿ ਬੱਚੇ ਘੱਟ ਪੈਦਾ ਕਰੋ, ਉਧਰ ਜਿਸ ਦੇ ਬੱਚੇ ਜ਼ਿਆਦਾ ਹਨ, ਉਸ ਉੱਪਰ ਟੈਕਸ ਘੱਟ ਲਾਉਂਦੇ ਹਾਂ। ਜਿਸ ਦੇ ਬੱਚੇ ਘੱਟ ਹਨ, ਉਸ ਉਪਰ ਟੈਕਸ ਜ਼ਿਆਦਾ ਲਗਾਉਂਦੇ ਹਾਂ। ਉਧਰ ਸਮਝਾਉਂਦੇ ਹਨ ਬੱਚੇ ਨਹੀਂ, ਇਧਰ ਅਣ-ਵਿਆਹੇ ਉੱਪਰ ਜ਼ਿਆਦਾ ਟੈਕਸ ਲਗਾਉਂਦੇ ਹਾਂ; ਵਿਆਹ ਉੱਪਰ ਘੱਟ ਟੈਕਸ ਲਗਾਉਂਦੇ ਹਾਂ।

ਪਾਗਲਪਨ ਦੀ ਦੁਨੀਆਂ ਹੋ ਸਕਦੀ ਹੈ ਕੋਈ ਤਾਂ ਇਸ ਮੁਲਕ ਵਿੱਚ। ਜੇਕਰ ਬੱਚੇ ਪੈਦਾ ਕਰਨੇ ਹਨ ਤਾਂ ਵਿਆਹੇ ਉੱਪਰ ਜ਼ਿਆਦਾ ਟੈਕਸ ਲਗਾਉਣਾ ਪਵੇਗਾ ਅਤੇ ਅਣ-ਵਿਆਹੇ ਨੂੰ ਸਹੂਲਤਾਂ ਦੇਣੀਆਂ ਪੈਣਗੀਆਂ ਕਿ ਉਹ ਜ਼ਿਆਦਾ ਦੇਰ ਤੱਕ ਅਣ-ਵਿਆਹਿਆ ਰਹਿ ਜਾਵੇ। ਜ਼ਿਆਦਾ ਬੱਚਿਆਂ ਉੱਪਰ ਜ਼ਿਆਦਾ ਟੈਕਸ ਲਗਾਉਣਾ ਪਵੇਗਾ। ਉੱਲਟ ਲਗਦਾ ਹੋਵੇਗਾ, ਕਿਉਂਕਿ ਅਸੀਂ ਸੋਚਦੇ ਹਾਂ ਕਿ

146 / 151
Previous
Next