ਜ਼ਿਆਦਾ ਬੱਚੇ ਹਨ ਵਿਚਾਰੇ ਨੂੰ ਸਹਾਇਤਾ ਪਹੁੰਚਾਉ। ਹਰ ਨਵਾਂ ਬੱਚਾ ਜ਼ਿਆਦਾ ਟੈਕਸ ਘਰ ਵਿੱਚ ਲਿਆਏ ਤਾਂ ਬੱਚੇ ਨੂੰ ਲਿਆਉਣ ਦਾ ਡਰ ਸ਼ੁਰੂ ਹੋਵੇਗਾ। ਲੇਕਿਨ ਹਰ ਬੱਚਾ ਘਰ ਵਿੱਚ ਟੈਕਸ ਘੱਟ ਕਰੇ ਤਾਂ ਲਿਆਉਣਾ ਚੰਗਾ ਹੀ ਹੈ। ਇਸ ਸਮੇਂ ਜਿਨ੍ਹਾਂ ਦੇ ਘਰ ਜ਼ਿਆਦਾ ਬੱਚੇ ਹਨ, ਉਹ ਬਹੁਤ ਫਾਇਦੇ ਵਿੱਚ ਹਨ। ਉਹ ਪਾਰਟਨਰਸ਼ਿਪ ਬਣਾ ਲੈਂਦੇ ਹਨ ਸਭ ਦੀ। ਟੈਕਸ ਘੱਟ ਕਰ ਲੈਂਦੇ ਹਨ। ਇਕ ਪਾਸੇ ਅਸੀਂ ਚਾਹੁੰਦੇ ਹਾਂ ਬੱਚੇ ਘੱਟ ਹੋ ਜਾਣ ਅਤੇ ਦੂਸਰੇ ਪਾਸੇ ਜੋ ਵੀ ਅਸੀਂ ਕਰ ਰਹੇ ਹਾਂ ਉਹ ਪੰਜਾਹ ਸਾਲ ਪੁਰਾਣੇ ਨਿਯਮ ਹਨ ਜਦੋਂ ਕਿ ਜ਼ਿਆਦਾ ਹੋਣ ਵਿੱਚ ਕੋਈ ਖ਼ਤਰਾ ਨਹੀਂ ਸੀ। ਗਰਭ ਨਿਰੋਧ ਜ਼ਰੂਰੀ ਚਾਹੀਦੈ। ਅਤੇ ਜੀਵਨ ਦੇ ਸਭ ਪਹਿਲੂਆਂ ਉੱਪਰ ਧਿਆਨ ਦੇਣਾ ਚਾਹੀਦੈ ਕਿ ਕਿੱਥੇ-ਕਿੱਥੇ ਬੱਚਿਆਂ ਨੂੰ ਰੋਕਣ ਵਿੱਚ ਕੀ- ਕੀ ਕਰਨਾ ਪਵੇਗਾ। ਉੱਥੇ ਸਾਰਾ ਫਿਕਰ ਲੈਣਾ ਚਾਹੀਦੇ।
ਦੂਸਰੀ ਗੱਲ : ਇਹ ਸਾਡੀ ਹੁਣ ਤੱਕ ਦੀ ਜੋ ਦੁਨੀਆਂ ਸੀ, ਅਤੇ ਹੁਣ ਜੋ ਨਹੀਂ ਹੋ ਸਕੇਗੀ, ਉਸ ਦੁਨੀਆਂ ਤੋਂ ਬਹੁਤ ਸਾਰੀਆਂ ਨੈਤਿਕਤਾਵਾਂ, ਬਹੁਤ ਸਾਰੇ ਸਿਧਾਂਤ ਅਸੀਂ ਲੈ ਕੇ ਆਏ ਹਾਂ, ਜੋ ਕਿ ਹੋਣ ਵਾਲੀ ਦੁਨੀਆਂ ਵਿੱਚ ਰੁਕਾਵਟ ਬਣਨਗੇ, ਉਹਨਾਂ ਨੂੰ ਸਾਨੂੰ ਤੋੜਨਾ ਪਵੇਗਾ। ਉਹਨਾਂ ਦੇ ਨਾਲ ਤਾਲ-ਮੇਲ ਨਹੀਂ ਹੋ ਸਕਦਾ। ਹੁਣ ਜਿਵੇਂ ਗਾਂਧੀ ਜੀ ਖ਼ਿਲਾਫ ਸਨ ਗਰਭ ਨਿਰੋਧ ਦੇ ਅਤੇ ਉਹਨਾਂ ਨੇ ਜ਼ਿੰਦਗੀ ਵਿੱਚ ਜਿੰਨੀਆਂ ਗ਼ਲਤ ਗੱਲਾਂ ਕਹੀਆਂ ਹਨ, ਉਹਨਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਗਲਤ ਗੱਲ ਹੈ। ਉਹ ਗਰਭ-ਨਿਰੋਧ ਦੇ ਖ਼ਿਲਾਫ ਸਨ। ਉਹ ਕਹਿੰਦੇ ਸਨ ਬਰਥ ਕੰਟਰੋਲ ਨਾਲ ਅਨੀਤੀ ਵਧ ਜਾਵੇਗੀ। ਉਹਨਾਂ ਨੂੰ ਇਸ ਦੀ ਫ਼ਿਕਰ ਨਹੀਂ ਹੈ ਕਿ ਬਰਥ ਕੰਟਰੋਲ ਨਹੀਂ ਹੋਇਆ ਤਾਂ ਮਨੁੱਖਤਾ ਮਰ ਜਾਵੇਗੀ। ਉਹਨਾਂ ਨੂੰ ਫ਼ਿਕਰ ਇਸ ਦੀ ਹੈ ਕਿ ਬਰਥ ਕੰਟਰੋਲ ਨਾਲ ਕਿਤੇ ਅਨੀਤੀ ਨਾ ਵਧ ਜਾਵੇ। ਕਿਤੇ ਅਜਿਹਾ ਨਾ ਹੋਵੇ ਕਿ ਕੋਈ ਕੁਆਰੀ ਲੜਕੀ ਕਿਸੇ ਲੜਕੇ ਨਾਲ ਸੰਬੰਧ ਰੱਖੇ ਅਤੇ ਪਤਾ ਨਾ ਲੱਗ ਸਕੇ। ਪਤਾ ਲਾਉਣ ਦੀ ਕਿਸੇ ਨੂੰ ਜ਼ਰੂਰਤ ਕੀ ਹੈ ? ਇਹ ਅਨੈਤਿਕ ਹੈ। ਇਹ ਪਤਾ ਲਾਉਣ ਦੀ ਇੱਛਾ ਹੈ। ਗੁਆਂਢ ਦੀ ਲੜਕੀ ਦਾ ਕਿਸੇ ਨਾਲ ਕੀ ਸੰਬੰਧ ਹੈ, ਜੇਕਰ ਕੋਈ ਆਦਮੀ ਉਸ ਵਿੱਚ ਤਾਂਘਵਾਨ ਹੋ ਕੇ ਪਤਾ ਲਾਉਂਦਾ ਫਿਰ ਰਿਹਾ ਹੈ ਤਾਂ ਇਹ ਆਦਮੀ ਅਨੈਤਿਕ ਹੈ। ਇਹ ਆਦਮੀ ਅਨੈਤਿਕ ਇਸ ਲਈ ਹੈ ਕਿ ਦੂਸਰੇ ਆਦਮੀ ਦੀ ਜ਼ਿੰਦਗੀ ਵਿੱਚ ਤਨਾਅ ਪੈਂਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੈ। ਇਸ ਨਾਲ ਮਕਸਦ ਕੀ ਹੈ ?
ਲੇਕਿਨ ਪੁਰਾਣਾ ਸਭ ਨੀਤੀਵਾਦੀ ਇਸ ਵਿੱਚ ਤਾਂਘਵਾਨ ਸੀ ਕਿ ਕੌਣ ਕੀ ਕਰ ਰਿਹਾ ਹੈ। ਉਹ ਸਭ ਦੇ ਘਰ ਦੇ ਆਸੇ-ਪਾਸੇ ਘੁੰਮਦਾ ਰਿਹਾ ਹੈ। ਪੁਰਾਣਾ ਮਹਾਤਮਾ ਹਰ ਆਦਮੀ ਦਾ ਪਤਾ ਲਾਉਂਦਾ ਫਿਰ ਰਿਹਾ ਹੈ ਕਿ ਕਿਹੜਾ ਆਦਮੀ ਕੀ ਕਰ ਰਿਹਾ ਹੈ। ਮਨੁੱਖਤਾ ਮਰ ਜਾਵੇ, ਇਸ ਦੀ ਫ਼ਿਕਰ ਨਹੀਂ, ਮਹਾਤਮਾ ਨੂੰ ਇਸ ਦੀ ਫ਼ਿਕਰ ਹੈ ਕਿ ਕਿਤੇ ਕੋਈ ਅਨੀਤੀ ਨਾ ਹੋ ਜਾਵੇ। ਹਾਲਾਂਕਿ ਮਹਾਤਮਾ