ਦੇ ਫ਼ਿਕਰ ਨਾਲ ਅਨੀਤੀ ਰੁਕੀ ਨਹੀਂ। ਗਾਂਧੀ ਜੀ ਦੇ ਆਸ਼ਰਮ ਵਿੱਚ ਵੀ ਉਹੀ ਹੁੰਦਾ ਸੀ ਜੋ ਕਿਤੇ ਵੀ ਹੋ ਰਿਹਾ ਹੈ । ਹੁੰਦਾ ਸੀ; ਹੋਵੇਗਾ ਹੀ। ਠੀਕ ਗਾਂਧੀ ਜੀ ਦੀ ਅੱਖ ਦੇ ਹੇਠਾਂ ਉਹੀ ਹੋਵੇਗਾ ਉਸ ਵਿੱਚ ਕੁਝ ਫਰਕ ਪੈਣ ਵਾਲਾ ਨਹੀਂ ਹੈ। ਕਿਉਂਕਿ ਜਿਸ ਨੂੰ ਅਸੀਂ ਅਨੀਤੀ ਕਹਿ ਰਹੇ ਹਾਂ, ਜੇਕਰ ਉਹ ਸੁਭਾਅ ਦੇ ਉੱਲਟ ਹੈ ਤਾਂ ਸੁਭਾਅ ਬਚੋਗਾ, ਅਨੀਤੀ ਨਹੀਂ ਬਚੇਗੀ। ਅਤੇ ਅਨੀਤੀ ਕੀ ਹੈ ?
ਕਦੀ ਅਸੀਂ ਨਹੀਂ ਸੋਚਿਆ ਕਿ ਇਕ ਇਸਤਰੀ ਨੂੰ ਦਸ ਬੱਚੇ ਪੈਦਾ ਹੁੰਦੇ ਹਨ ਤਾਂ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸ ਨੂੰ ਅਸੀਂ ਅਨੀਤੀ ਨਹੀਂ ਮੰਨਿਆ ਹੈ। ਅਸੀਂ ਤਾਂ ਕਿਹਾ ਹੈ ਕਿ ਇਸਤਰੀ ਦਾ ਤਾਂ ਕੰਮ ਹੀ ਮਾਂ ਹੋਣਾ ਹੈ। ਮਾਂ ਹੋਣ ਦਾ ਮਤਲਬ ਮੈਂ ਸਮਝਿਆ ਹੈ, ਮਾਂ ਹੋਣ ਦੀ ਫੈਕਟਰੀ ਹੋਣਾ ਹੈ। ਤਾਂ ਉਸ ਤੋਂ ਫੈਕਟਰੀ ਦਾ ਕੰਮ ਅਸੀਂ ਲਿਆ ਹੈ। ਜੇਕਰ ਅਸੀਂ ਇਸਤਰੀ ਦੀ ਜ਼ਿੰਦਗੀ ਅੱਜ ਤੋਂ ਚਾਲੀ ਸਾਲ ਪਹਿਲਾਂ ਵੇਖੀਏ ਤਾਂ ਅੱਜ ਵੀ ਪਿੰਡਾਂ ਵਿੱਚ ਇਸਤਰੀ ਦੀ ਜ਼ਿੰਦਗੀ ਇਕ ਫੈਕਟਰੀ ਦੀ ਜ਼ਿੰਦਗੀ ਹੈ ਜੋ ਹਰ ਸਾਲ ਇਕ ਬੱਚਾ ਦੇ ਜਾਂਦੀ ਹੈ ਅਤੇ ਫਿਰ ਦੂਸਰੇ ਬੱਚੇ ਦੀ ਤਿਆਰੀ ਵਿੱਚ ਲੱਗ ਜਾਂਦੀ ਹੈ।
ਜੋ ਅਸੀਂ ਮੁਰਗੀ ਦੇ ਨਾਲ ਕਰ ਰਹੇ ਹਾਂ, ਉਹ ਅਸੀਂ ਇਸਤਰੀ ਦੇ ਨਾਲ ਵੀ ਕੀਤਾ ਹੈ, ਲੇਕਿਨ ਇਹ ਅਨੀਤੀ ਨਹੀਂ ਸੀ। ਇਕ ਆਦਮੀ ਜੇਕਰ ਵੀਹ ਬੱਚੇ ਆਪਣੀ ਇਸਤਰੀ ਤੋਂ ਪੈਦਾ ਕਰੇ ਤਾਂ ਦੁਨੀਆਂ ਦਾ ਕੋਈ ਵੀ ਗ੍ਰੰਥ ਅਤੇ ਕੋਈ ਵੀ ਮਹਾਤਮਾ ਇਹ ਨਹੀਂ ਕਹਿੰਦਾ ਕਿ ਇਹ ਆਦਮੀ ਅਨੈਤਿਕ ਹੈ। ਇਹ ਆਦਮੀ ਅਨੈਤਿਕ ਹੈ, ਇਸ ਨੇ ਇਕ ਇਸਤਰੀ ਦੀ ਹੱਤਿਆ ਕਰ ਦਿੱਤੀ। ਉਸ ਦੀ ਸ਼ਖਸੀਅਤ ਵਿੱਚ ਕੁਝ ਨਾ ਬੱਚਿਆ। ਉਹ ਸਿਰਫ਼ ਇਕ ਫੈਕਟਰੀ ਰਹਿ ਗਈ, ਲੇਕਿਨ ਇਹ ਅਨੈਤਿਕ ਨਹੀਂ ਹੈ। ਅਨੈਤਿਕ ਪਤਾ ਨਹੀਂ ਕਿਸ ਚੀਜ਼ ਨੂੰ ਬਣਾਈ ਬੈਠੇ ਹਨ। ਅਤੇ ਉਹ ਸਮਝਾਉਣਗੇ-ਗਾਂਧੀ ਜੀ, ਵਿਨੋਬਾ ਜੀ ਕਹਿਣਗੇ—ਨਹੀਂ, ਬ੍ਰਹਮਚਾਰੀਪੁਣਾ ਰੱਖੋ।
ਅਜੇ ਅਸੀਂ ਪੰਜ ਹਜ਼ਾਰ ਸਾਲ ਤੋਂ ਬ੍ਰਹਮਚਾਰੀਪੁਣੇ ਦੀ ਸਿੱਖਿਆ ਦੇ ਰਹੇ ਹਾਂ ਅਤੇ ਇਹਨਾਂ ਦੇ ਬ੍ਰਹਮਚਾਰੀਪੁਣੇ ਦੀ ਸਿੱਖਿਆ ਉਹ ਅਜੇ ਦੇਈ ਜਾਂਦੇ ਹਨ। ਉਹ ਕਹਿੰਦੇ ਹਨ, ਗਰਭ-ਨਿਰੋਧ ਕੀਤਾ ਹੈ, ਬ੍ਰਹਮਚਾਰੀਪੁਣਾ ਰੱਖੋ। ਅਤੇ ਉਹ ਬ੍ਰਹਮਚਾਰੀਪੁਣਾ ਕੋਈ ਇਕ-ਅੱਧਾ ਰੱਖਦਾ ਵੀ ਹੋਵੇ ਤਾਂ ਵੀ ਉਹ ਕੋਈ 'ਮੇਜਰ' ਨਹੀਂ, ਉਸ ਨਾਲ ਕੁਝ ਹੋਣ ਵਾਲਾ ਨਹੀਂ। ਇਹ ਪ੍ਰਸ਼ਨ ਇੰਨਾ ਵੱਡਾ ਹੈ ਕਿ ਇਸ ਪ੍ਰਸ਼ਨ ਨੂੰ ਬ੍ਰਹਮਚਾਰੀਪੁਣੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਪੰਜ ਹਜ਼ਾਰ ਸਾਲ ਸਬੂਤ ਹੈ ਕਿ ਪੰਜ ਹਜ਼ਾਰ ਸਾਲ ਤੋਂ ਉਪਦੇਸ਼ਕ ਸਮਝਾ-ਸਮਝਾ ਕੇ ਮਰ ਗਏ, ਕਿੰਨੇ ਬ੍ਰਹਮਚਾਰੀ ਤੁਸੀਂ ਪੈਦਾ ਕਰ ਸਕੇ ? ਗਾਂਧੀ ਜੀ ਵੀ ਚਾਲੀ ਪੰਜਾਹ ਸਾਲ ਮਿਹਨਤ ਕਰਦੇ ਰਹੇ, ਕਿੰਨੇ ਬ੍ਰਹਮਚਾਰੀ ਪੈਦਾ ਕਰ ਗਏ। ਸੱਚ ਤਾਂ ਇਹ ਹੈ ਕਿ ਖ਼ੁਦ ਦੇ ਬ੍ਰਹਮਚਾਰੀਪੁਣੇ ਉੱਪਰ ਵੀ ਉਹਨ ਨੂੰ ਭਰੋਸਾ ਨਹੀਂ ਸੀ, ਆਖ਼ਰੀ ਸਮੇਂ ਤਕ