ਭਰੋਸਾ ਨਹੀਂ ਸੀ। ਕਹਿੰਦੇ ਸਨ ਜਾਗਦੇ ਹੋਏ ਤਾਂ ਮੇਰਾ ਕਾਬੂ ਹੋ ਗਿਆ ਹੈ, ਲੇਕਿਨ ਨੀਂਦ ਵਿੱਚ ਮੁੜ ਆਉਂਦੇ ਹਨ।
ਮੁੜ ਹੀ ਆਵੇਗਾ। ਜਾਗਣ ਵਿੱਚ ਜੋ ਕਾਬੂ ਕਰੇਗਾ ਉਸ ਦਾ ਮੁੜੇਗਾ ਹੀ। ਉਸ ਵਿੱਚ ਹੋਰ ਕੋਈ ਕਸੂਰ ਨਹੀਂ ਹੈ। ਕਸੂਰ ਖ਼ੁਦ ਦਾ ਹੈ। ਦਿਨ ਭਰ ਸੰਭਾਲਿਆ ਹੇ ਤਾਂ ਨੀਂਦ ਵਿੱਚ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਨੀਂਦ ਵਿੱਚ ਜੋ ਦਿਨ ਭਰ ਨਹੀਂ ਜਿਉਂਇਆ ਹੈ, ਉਹ ਕਰਨਾ ਪੈਂਦਾ ਹੈ। ਅਤੇ ਨੀਂਦ ਵਿੱਚ ਕਰਨ ਨਾਲੋਂ ਦਿਨ ਵਿੱਚ ਕਰਨਾ ਬਿਹਤਰ ਹੈ, ਘਟੋ-ਘੱਟ ਨੀਂਦ ਤਾਂ ਖ਼ਰਾਬ ਨਹੀਂ ਹੋ ਸਕਦੀ।
ਬ੍ਰਹਮਚਰਜ ਨਾਲ ਚਾਹੁੰਦੇ ਹਨ ਸੰਖਿਆ ਦਾ ਅਵਰੋਧ ਹੋ ਜਾਏ-ਨਹੀਂ ਹੋਵੇਗਾ। ਸਾਧੂ-ਸੰਤ ਇਹ ਵੀ ਸਮਝਾ ਰਹੇ ਹਨ ਕਿ ਤੁਸੀਂ ਹੱਕਦਾਰ ਨਹੀਂ ਹੋ, ਪ੍ਰਮਾਤਮਾ ਬੱਚੇ ਭੇਜਦਾ ਹੈ, ਤੁਸੀਂ ਰੋਕਣ ਦੇ ਹੱਕਦਾਰ ਨਹੀਂ ਹੋ। ਅਤੇ ਇਹੀ ਸਾਧੂ- ਸੰਤ ਹਸਪਤਾਲ ਚਲਾਉਂਦੇ ਹਨ। ਪ੍ਰਮਾਤਮਾ ਬੀਮਾਰੀ ਭੇਜਦਾ ਹੈ, ਉਸ ਨੂੰ ਕਿਉਂ ਰੋਕਦੇ ਹਨ ? ਅਤੇ ਪ੍ਰਮਾਤਮਾ ਮੌਤ ਭੇਜਦਾ ਹੈ ਤਾਂ ਹਸਪਤਾਲ ਕਿਉਂ ਭੱਜਦੇ ਹੋ ? ਮੈਂ ਇਕ ਹਸਪਤਾਲ ਦੇਖ ਰਿਹਾ ਸੀ, ਆਯੁਰਵੇਦਿਕ ਕਿਸੇ ਸਵਾਮੀ ਦਾ ਨਾਂ ਲਿਖਿਆ ਸੀ ਫਲਾਨਾ-ਫਲਾਨਾ ਸਵਾਮੀ ਆਯੁਰਵੈਦਿਕ ਹਾਸਪਿਟਲ। ਸਵਾਮੀ ਹਸਪਤਾਲ ਕਿਸ ਲਈ ਖੋਲ੍ਹ ਰਿਹਾ ਹੈ-ਆਯੁਰਵੈਦਿਕ ਢੰਗ ਨਾਲ ਮਰਨ ਦੇ ਲਈ ਲੋਕਾਂ ਨੂੰ ? ਮਰਨ ਦੇ ਢੰਗ ਵੀ ਅਲੱਗ-ਅਲੱਗ ਹੁੰਦੇ ਹਨ। ਕੋਈ ਐਲੋਪੈਥਿਕ ਢੰਗ ਨਾਲ ਮਰਦਾ ਹੈ, ਕੋਈ ਆਯੁਰਵੈਦਿਕ ਢੰਗ ਨਾਲ, ਕੋਈ ਹੋਮਿਊਪੈਥਿਕ ਢੰਗ ਨਾਲ ਮਰਨ ਦੇ ਸ਼ੌਕੀਨ ਹੁੰਦੇ ਹਨ। ਇਸ ਲਈ ਖੁਲ੍ਹ ਰਿਹਾ ਹੈ ਇਹ ਹਸਪਤਾਲ ?
ਯਕੀਨਨ ਹੀ, ਬਚਾਉਣ ਲਈ ਖੋਲ੍ਹਿਆ ਹੋਵੇਗਾ। ਤਾਂ ਜੇਕਰ ਬੱਚੇ ਪ੍ਰਮਾਤਮਾ ਭੇਜ ਰਿਹਾ ਹੈ ਫਿਰ ਮੌਤ ਕੌਣ ਭੇਜ ਰਿਹਾ ਹੈ ? ਮੌਤ ਨਾਲ ਲੜਨ ਨੂੰ ਵਿਗਿਆਨਕ ਕਹਿਣਗੇ ਅਤੇ ਬੱਚੇ ਪੈਦਾ ਕਰਵਾਉਣ ਦੇ ਲਈ ਮਹਾਤਮਾ ਅਸ਼ੀਰਵਾਦ ਦਿੰਦੇ ਰਹਿਣਗੇ।
ਇਹ ਸਭ ਅਪਰਾਧੀ ਹਨ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਜੇਕਰ ਜਨਮ ਉੱਪਰ ਰੋਕ ਲਗਾਉਣ ਵਿੱਚ ਪ੍ਰਮਾਤਮਾ ਦਾ ਵਿਰੋਧ ਹੈ ਤਾਂ ਫਿਰ ਸਭ ਹਸਪਤਾਲ ਬੰਦ, ਫਿਰ ਮੌਤ ਉੱਪਰ ਵੀ ਰੋਕ ਨਹੀਂ ਲੱਗਣੀ ਚਾਹੀਦੀ। ਉਦੋਂ ਬੈਲੇਂਸ ਆਪਣੇ-ਆਪ ਹੋ ਜਾਵੇਗਾ। ਫਿਰ ਕੋਈ ਤਕਲੀਫ ਨਾ ਹੋਵੇਗੀ।
ਪਰ ਬੜੀ ਹੈਰਾਨੀ ਹੈ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਸਾਡਾ ਮੁਲਕ ਬੜਾ ਕੰਟਰਾਡਿਕਸ਼ਨ ਵਿੱਚ ਜਿਉਂਦਾ ਹੈ।
ਨਹੀਂ, ਜੋ ਮੌਤ ਦੇ ਨਾਲ ਕੀਤਾ ਹੈ ਉਹ ਜਨਮ ਦੇ ਨਾਲ ਕਰਨ ਪਵੇਗਾ; ਅਤੇ ਨਹੀਂ ਕਰਨਾ ਹੈ ਤਾਂ ਦੋਨਾਂ ਦੇ ਨਾਲ ਨਾ ਕਰੋ। ਫਿਰ ਮੱਛਰ ਫੈਲਣ ਦਿਉ, ਮਲੇਰੀਆ ਫੈਲਣ ਦਿਉ, ਸਭ ਠੀਕ ਹੋ ਜਾਵੇਗਾ। ਫਿਰ ਕੋਈ ਬਰਥ ਕੰਟਰੋਲੇ ਦੀ ਜ਼ਰੂਰਤ ਨਹੀਂ ਪਵੇਗੀ। ਲੇਕਿਨ ਉਸ ਦੀ ਜ਼ਰੂਰਤ ਇਸ ਲਈ ਪਈ ਕਿ ਕੁਦਰਤ