ਤਾਂ ਆਪਣਾ ਇੰਤਜ਼ਾਮ ਕਰ ਚੁੱਕੀ ਪਰ ਆਦਮੀ ਨੇ ਇਕ ਕੋਨੇ ਤੋਂ ਰੁਕਾਵਟ ਪਾ ਦਿੱਤੀ। ਹੁਣ ਦੂਸਰੇ ਕੋਨੇ ਉੱਪਰ ਰੁਕਾਵਟ ਪਾਉਂਦੇ ਹਾਂ ਤਾਂ ਉਹ ਕਹਿੰਦੇ ਹਨ, ਪ੍ਰਮਾਤਮ ਅੜਿੱਕਾ ਪਾਉਂਦਾ ਹੈ।
ਪ੍ਰਮਾਤਮਾ ਬਿਲਕੁਲ ਅੜਿੱਕਾ ਨਹੀਂ ਪਾਉਂਦਾ, ਲੇਕਿਨ ਮਹਾਤਮਾ ਸਦਾ ਪ੍ਰਮਾਤਮਾ ਦੇ ਨਾਂ ਉੱਤੇ ਜ਼ਿੰਦਗੀ ਦੀਆਂ ਜ਼ਰੂਰੀ ਚੀਜ਼ਾਂ ਵਿੱਚ ਬਹੁਤ ਅੜਿੱਕਾ ਪਾਉਂਦੇ ਰਹੇ ਹਨ। ਉਹਨਾਂ ਦਾ ਬਲ ਸੁਭਾਵਕ ਹੈ। ਉਹਨਾਂ ਦਾ ਬਲ ਅੰਨ੍ਹੇ ਆਦਮੀ ਨੂੰ ਸੁਭਾਵਕ ਹੈ। ਅਤੇ ਉਹ ਅੰਨ੍ਹਾ ਬਲ ਅੰਨ੍ਹੇ ਆਦਮੀ ਦੀ, ਉਸ ਦੀ ਹੀ ਮਨੋਬਿਰਤੀ ਨੂੰ ਸਹਿਯੋਗ ਦਿੰਦਾ ਹੈ। ਫਿਰ ਤਾਂ ਬਹੁਤ ਸਹਾਰਾ ਮਿਲ ਜਾਂਦਾ ਹੈ ਅਤੇ ਕਹਿੰਦਾ ਹੇ ਬਿਲਕੁਲ ਠੀਕ ਹੇ, ਅਸੀਂ ਬੱਚੇ ਰੋਕਣ ਵਾਲੇ ਕੌਣ ਹਾਂ!
ਮੈਨੂੰ ਇਕ ਛੋਟੀ-ਜਿਹੀ ਕਹਾਣੀ ਯਾਦ ਆਉਂਦੀ ਹੈ, ਉਹ ਮੈਂ ਕਹਾਂ ਅਤੇ ਆਪਣੀ ਗੱਲ ਪੂਰੀ ਕਰਾਂ। ਬੰਗਾਲੀ ਵਿੱਚ ਇਕ ਨਾਵਲ ਹੈ। ਉਸ ਨਾਵਲ ਵਿੱਚ ਇਕ ਪਰਿਵਾਰ ਬਦਰੀ-ਕੇਦਾਰ ਦੀ ਯਾਤਰਾ ਨੂੰ ਗਿਆ ਹੈ । ਬੰਗਾਲੀ ਸੁਆਣੀ, ਉਸ ਦਾ ਪਰਿਵਾਰ ਹੈ। ਬੰਗਾਲੀ ਸੁਆਣੀ ਭਗਤਣੀ ਹੈ, ਇਕ ਸੰਨਿਆਸੀ ਵੀ ਰਾਹ 'ਚ ਨਾਲ ਰਲ ਗਿਆ ਹੈ। ਬੰਗਾਲੀ ਸੁਆਣੀ ਖਾਣਾ ਬਣਾਉਂਦੀ ਹੈ ਤਾਂ ਪਹਿਲਾਂ ਸੰਨਿਆਸੀ ਨੂੰ ਖੁਆਉਂਦੀ ਹੈ ਅਤੇ ਫਿਰ ਆਪਣੇ ਪਤੀ ਨੂੰ। ਸੁਭਾਵਕ ਹੀ, ਪ੍ਰਾਹੁਣਾ ਵੀ ਹੈ ਅਤੇ ਸੰਨਿਆਸੀ ਵੀ। ਅਤੇ ਜੋ-ਜੋ ਵਧੀਆ ਹੈ, ਪਹਿਲਾਂ ਸੰਨਿਆਸੀ ਨੂੰ ਖੁਆ ਰਹੀ ਹੈ, ਰਾਹ ਦਾ ਮਾਮਲਾ ਹੈ। ਸੋਨਿਆਸੀ ਇੰਨਾ ਖਾ ਜਾਂਦਾ ਹੈ ਕਿ ਬਾਕੀਆਂ ਦੇ ਲਈ ਤਾਂ ਸਮਝੋ ਕਿ ਬੱਚਿਆ-ਖੁੱਚਿਆ ਹੀ ਰਹਿ ਜਾਂਦਾ ਹੈ। ਪਤੀ ਬਹੁਤ ਪਰੇਸ਼ਾਨ ਹੈ।
ਅਸਲ 'ਚ ਪਤੀ ਅਤੇ ਪਤਨੀ ਦੇ ਵਿਚਾਲੇ ਜੇਕਰ ਸੰਨਿਆਸੀ ਖੜਾ ਹੋ ਜਾਵੇ ਤਾਂ ਪਤੀ ਹਮੇਸ਼ਾ ਹੀ ਪਰੇਸ਼ਾਨ ਹੋ ਜਾਂਦਾ ਹੈ। ਉਸ ਦੀ ਸਮਝ 'ਚ ਵੀ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਅਤੇ ਪਤਨੀ ਦੀ ਦਹਿਸ਼ਤ ਕਰਕੇ ਕਹਿ ਵੀ ਨਹੀਂ ਸਕਦਾ ਕਿ ਕੀ ਹੋ ਰਿਹਾ ਹੈ। ਸਭ ਮੰਦਰ ਪਤੀ ਚਲਾ ਰਹੇ ਹਨ, ਵਾਇਆ ਪਤਨੀ। ਸਭ ਸਾਧੂ-ਸੰਤ ਪਤੀ ਪਾਲ ਰਹੇ ਹਨ, ਪਤਨੀ ਦੇ ਜ਼ਰੀਏ। ਪਤਨੀ ਉੱਥੇ ਜਾ ਰਹੀ ਹੈ ਤਾਂ ਸਭ ਪਲ ਰਿਹਾ ਹੈ।
ਤਾਂ ਉਹ ਸੰਨਿਆਸੀ ਸਭ ਕੁਝ ਖਾ ਜਾਂਦਾ ਹੈ। ਫਿਰ ਬਾਅਦ ਵਿੱਚ ਕੋਈ ਯਾਤਰੂ ਆਉਂਦਾ ਹੈ ਅਤੇ 'ਸੁਨੇਹਾ' ਲਿਆਇਆ ਹੈ, ਬੰਗਾਲੀ ਮਠਿਆਈ ਵੀ ਲਿਆਇਆ ਹੈ। ਪਤੀ ਬਹੁਤ ਡਰਿਆ ਹੋਇਆ ਹੈ, ਉਹ ਬਹੁਤ ਸ਼ੁਕੀਨ ਹੈ ਮਠਿਆਈ ਦਾ। ਉਹ ਕਹਿੰਦਾ ਹੈ ਕਿ ਮਠਿਆਈ ਬਚੇਗੀ ਥੋੜ੍ਹਾ-ਈ, ਉਹ ਤਾਂ ਸੰਨਿਆਸੀ ਪਹਿਲਾਂ-ਈ ਚੱਟ ਜਾਏਗਾ। ਦੁਸਰੇ ਦਿਨ ਉਹ ਬੜਾ ਭੈ-ਮਾਨ ਹੈ। ਮਠਿਆਈ ਰੱਖੀ ਗਈ। ਸੰਨਿਆਸੀ ਸਭ ਚੱਟ ਕਰ ਗਿਆ। ਉਸ ਨੇ ਕਿਹਾ, ਖਾਣਾ ਤਾਂ ਅੱਜ ਰਹਿਣ-ਈ ਦਿਉ। ਉਹ ਸਾਰੀ ਮਠਿਆਈ ਖਾ ਗਿਆ। ਹੁਣ ਪਤੀ ਨੂੰ