ਪਹਿਲਾ ਸੂਤਰ ਹੈ : ਆਪਣੀ ਜਾਣਨ ਦੀ ਇੱਛਾ ਨੂੰ ਜੀਵਨ ਤੋਂ ਮੁਕਤ ਕਰ ਲਉ, ਆਪਣੀ ਖੋਜ ਨੂੰ ਸੰਸਕਾਰ ਤੋਂ ਮੁਕਤ ਕਰ ਲਉ, ਆਪਣੀ ਖੋਜ ਨੂੰ ਨਿੱਜੀ ਕਰ ਲਉ, ਵਿਅਕਤੀਗਤ ਕਰ ਲਉ ਅਤੇ ਸੱਚ ਨੂੰ ਆਪਣੇ ਤੇ ਪ੍ਰਮਾਤਮਾ ਦੇ ਵਿੱਚ ਸੰਬੰਧ ਸਮਝੋ। ਉਸ ਵਿੱਚ ਤੁਹਾਡਾ ਪਰਿਵਾਰ, ਤੁਹਾਡਾ ਫਿਰਕਾ ਕਿਤੇ ਵੀ ਨਹੀਂ ਆਉਂਦਾ ਅਤੇ ਇਹ ਮਨ ਨੂੰ ਮੁਕਤ ਕਰ ਕੇ ਜ਼ੰਜੀਰਾਂ ਨੂੰ ਤੋੜ ਦੇਣ ਦੀ ਪਹਿਲੀ ਧਾਰਨਾ ਹੈ।
ਪਹਿਲਾ ਸੂਤਰ ਮੈਂ ਤੁਹਾਨੂੰ ਕਿਹਾ ਆਪਣੀ ਖੋਜ ਨੂੰ ਮੁਕਤ ਕਰਨ ਦਾ। ਦੂਸਰੀ ਗੱਲ ਜੋ ਖੋਜ ਨਾਲ ਹੀ ਸੰਬੰਧਤ ਹੈ ਅਤੇ ਮੈਂ ਕਹੀ ਹੈ, ਉਹ ਹੈ ਹੌਂਸਲਾ ਪੈਦਾ ਕਰਨ ਦੀ। ਅਸੀਂ ਸਾਰੇ ਲੋਕ ਬੇਹੱਦ ਕਮਜ਼ੋਰ ਹਾਂ, ਅਸੀਂ ਸਾਹੇ ਲੋਕ ਬੇਹੱਦ ਆਲਸੀ ਹਾਂ, ਅਸੀਂ ਸਾਰੇ ਲੋਕ ਬੇਹੱਦ ਸ਼ਕਤੀਹੀਨ ਹਾਂ ਅਤੇ ਸਾਡੀ ਸ਼ਕਤੀਹੀਣਤਾ ਅਤੇ ਸਾਡੀ ਆਲਸਤਾ ਅਤੇ ਸਾਡੇ ਸਾਹਸ ਦੀ ਕਮੀ ਇਕੱਠੀ ਮਿਲ ਕੇ ਸਾਡੀ ਗਤੀ ਨੂੰ, ਸਾਡੇ ਉੱਪਰ ਉੱਠਣ ਨੂੰ ਬੰਦ ਕਰ ਦਿੰਦੀ ਹੈ। ਜੇਕਰ ਕੁਝ ਥੋੜ੍ਹਾ ਜਿਹਾ ਵੀ ਅਸੀਂ ਹੌਂਸਲਾ ਇਕੱਠਾ ਕਰ ਸਕੀਏ, ਥੋੜ੍ਹੀ-ਜਿਹੀ ਸ਼ਕਤੀ ਇਕੱਠੀ ਕਰ ਸਕੀਏ, ਥੋੜ੍ਹੀ ਹਿੰਮਤ ਕਰ ਸਕੀਏ ਤਾਂ ਗਤੀ ਸੰਭਵ ਹੋ ਸਕਦੀ ਹੈ। ਅਤੇ ਇਹ ਮੈਂ ਤੁਹਾਨੂੰ ਦੱਸਾਂ ਕਿ ਕੋਈ ਕਿੰਨਾ ਵੀ ਕਮਜ਼ੋਰ ਹੋਵੇ, ਇਕ ਕਦਮ ਉਠਾਉਣ ਦੀ ਸਮਰੱਥਾ ਸਭ ਵਿੱਚ ਹੈ। ਹਜ਼ਾਰ ਮੀਲ ਚੱਲਣ ਦੀ ਨਾ ਹੋਵੇ, ਹਿਮਾਲਾ 'ਤੇ ਚੜ੍ਹਨ ਦੀ ਨਾ ਹੋਵੇ, ਲੇਕਿਨ ਇਕ ਕਦਮ ਉਠਾ ਲੈਣ ਦੀ ਸਮਰੱਥਾ ਸਭ ਦੇ ਅੰਦਰ ਹੈ। ਜੇਕਰ ਅਸੀਂ ਥੋੜ੍ਹਾ-ਜਿਹਾ ਹੌਂਸਲਾ ਕਰੀਏ ਤਾਂ ਇਕ ਕਦਮ ਯਕੀਨਨ ਹੀ ਉਠਾ ਸਕਦੇ ਹਾਂ।
ਦੂਸਰੀ ਗੱਲ ਤੁਹਾਨੂੰ ਇਹ ਕਹਾਂ ਕਿ ਜੋ ਇਕ ਕਦਮ ਉਠਾ ਸਕਦਾ ਹੈ, ਉਹ ਹਿਮਾਲਾ 'ਤੇ ਚੜ੍ਹ ਸਕਦਾ ਹੈ। ਜੋ ਇਕ ਕਦਮ ਉਠਾ ਸਕਦਾ ਹੈ, ਉਹ ਹਜ਼ਾਰਾਂ ਮੀਲ ਚੱਲ ਸਕਦਾ ਹੈ, ਕਿਉਂਕਿ ਇਸ ਜਗ ਵਿੱਚ ਇਕ ਕਦਮ ਤੋਂ ਜ਼ਿਆਦਾ ਚੱਲਣ ਦਾ ਕੋਈ ਸਵਾਲ ਨਹੀਂ ਹੈ। ਇਕ ਕਦਮ ਤੋਂ ਜ਼ਿਆਦਾ ਕਦੇ ਕੋਈ ਚੱਲਦਾ ਵੀ ਨਹੀਂ। ਹਮੇਸ਼ਾ ਇਕ ਕਦਮ ਚਲਿਆ ਜਾਂਦਾ ਹੈ । ਗਾਂਧੀ ਜੀ ਆਪਣੇ ਪ੍ਰਾਰਥਨਾ- ਗੀਤਾਂ ਵਿੱਚ ਇਕ ਭਜਨ ਗਾਇਆ ਕਰਦੇ ਸਨ; ਉਸ ਭਜਨ ਦੀ ਇਕ ਲਾਈਨ ਹੈ : ਵਨ ਸਟੈੱਪ ਇਜ਼ ਇਨੈਫ਼ ਫ਼ਾਰ ਮੀ-ਇਕ ਹੀ ਕਦਮ ਮੇਰੇ ਲਈ ਕਾਫ਼ੀ ਹੈ। ਪ੍ਰਮਾਤਮਾ ਨੂੰ ਪ੍ਰਾਰਥਨਾ ਹੈ ਕਿ ਮੈਨੂੰ ਇਕ ਹੀ ਕਦਮ ਦੀ ਸ਼ਕਤੀ ਦੇ ਦੇ। ਇਕ ਕਦਮ ਮੇਰੇ ਲਈ ਕਾਫ਼ੀ ਹੈ। ਇਕ ਕਦਮ ਸਭ ਲਈ ਕਾਫ਼ੀ ਹੈ, ਕਿਉਂਕਿ ਦੋ ਕਦਮ ਕੋਈ ਵੀ ਇਕ ਸਾਥ ਨਹੀਂ ਉਠਾ ਸਕਦਾ। ਇਕ ਹੀ ਕਦਮ ਉਠਾਉਣ ਦੀ ਤਾਕਤ ਇਕੱਠੀ ਕਰ ਲੈਣ ਦੀ ਗੱਲ ਹੈ ਅਤੇ ਓਨੀ ਸਮਰੱਥਾ ਹਰ ਇਕ ਵਿੱਚ ਹੈ, ਜੋ ਜਿਉਂਦਾ ਹੈ, ਅਤੇ ਉਸ ਨੂੰ ਇਕੱਠੀ ਕਰਨ ਦੀ ਗੱਲ ਹੈ।
ਸਾਡਾ ਹੌਂਸਲਾ, ਸਾਡੀ ਸ਼ਕਤੀ ਕਰੀਬ-ਕਰੀਬ ਖਿਲਰੀ ਰਹਿੰਦੀ ਹੈ। ਉਸ ਨੂੰ ਅਸੀਂ ਇਕੱਠਾ ਨਹੀਂ ਕਰ ਸਕਦੇ। ਕੀ ਅਸੀਂ ਉਸ ਨੂੰ ਇਕੱਠਾ ਇਸ ਲਈ ਨਹੀਂ ਕਰ ਸਕਦੇ ਕਿ ਸੱਚ ਦੀ ਇੱਛਾ ਸਾਡੇ ਅੰਦਰ ਕਦੀ ਪਿਆਸ ਨਹੀਂ ਬਣਦੀ ? ਉਹ