ਇਕ ਬੋਧਿਕ ਸੋਚ ਹੀ ਰਹਿੰਦੀ ਹੈ ? ਜ਼ਿਆਦਾ ਲੋਕ ਹਨ ਜੋ ਮੈਨੂੰ ਪੁੱਛਦੇ ਹਨ ਕਿ ਈਸ਼ਵਰ ਹੈ ? ਜ਼ਿਆਦਾ ਲੋਕ ਹਨ ਜੋ ਪੁੱਛਦੇ ਹਨ ਕਿ ਆਤਮਾ ਹੈ ? ਜੇਕਰ ਮੈਂ ਉਹਨਾਂ ਨੂੰ ਕਹਾਂ ਕਿ ਕੀ ਤੁਸੀਂ ਸੌ ਕਦਮ ਮੇਰੇ ਨਾਲ ਚੱਲਣ ਨੂੰ ਰਾਜ਼ੀ ਹੋ, ਫਿਰ ਮੈਂ ਉੱਤਰ ਦੇਵਾਂਗਾ ? ਉਹ ਕਹਿਣਗੇ ਅਜੇ ਸਾਡੇ ਕੋਲ ਵਿਹਲ ਨਹੀਂ ਹੈ। ਜੇਕਰ ਮੈਂ ਉਹਨਾਂ ਨੂੰ ਆਖਾਂ ਕਿ ਤੁਸੀਂ ਮੇਰੇ ਕੋਲ ਤਿੰਨ ਦਿਨ ਤੱਕ ਰੁਕ ਸਕਣ ਦਾ ਧੀਰਜ ਰਖ ਸਕੋਗੇ ਤਾਂ ਮੈਂ ਉੱਤਰ ਦੇਵਾਂ ? ਸ਼ਾਇਦ ਉਹ ਕਹਿਣਗੇ ਕਿ ਤਿੰਨ ਦਿਨ ਸਾਡੇ ਕੋਲ ਨਹੀਂ ਹਨ।
ਈਸ਼ਵਰ ਦੀ, ਆਤਮਾ ਦੀ, ਸੱਚ ਦੀ ਜੋ ਖੋਜ ਮਾਤਰ ਬੋਧਿਕ ਸੋਚ ਹੈ, ਮਾਤਰ ਇਕ ਬੋਧਿਕ ਖੁਜਲਾਹਟ ਹੋਵੇ ਤਾਂ ਤੁਸੀਂ ਹੌਂਸਲਾ ਨਹੀਂ ਪੈਦਾ ਕਰ ਸਕਦੇ। ਹੌਂਸਲਾ ਸਿਰਫ਼ ਉਹ ਹੀ ਇਕੱਠਾ ਕਰ ਸਕਦੇ ਹਨ ਜਿਨ੍ਹਾਂ ਦੀ ਖੋਜ ਖੋਜ ਹੀ ਨਹੀਂ, ਤਾਂਘ ਹੁੰਦੀ ਹੈ, ਜਿਨ੍ਹਾਂ ਦੀ ਖੋਜ ਪਿਆਸ ਹੁੰਦੀ ਹੈ।
ਬੁੱਧ ਦੇ ਕੋਲ ਇਕ ਨੌਜਵਾਨ ਗਿਆ ਅਤੇ ਉਸ ਨੌਜਵਾਨ ਨੇ ਕਿਹਾ, ਮੈਂ ਸੱਚ ਦੇ ਸੰਬੰਧ ਵਿੱਚ ਜਾਣਨ ਲਈ ਤੁਹਾਡੇ ਕੋਲ ਆਇਆ ਹਾਂ। ਬੁੱਧ ਨੇ ਪੁੱਛਿਆ : ਜਾਣਨ ਦੇ ਮੁੱਲ ਦੇ ਤੌਰ 'ਤੇ ਕੀ ਦੇ ਸਕੋਗੇ ? ਸੱਚ ਤਾਂ ਜਾਣਿਆ ਜਾ ਸਕਦਾ ਹੈ, ਲੇਕਿਨ ਮੁੱਲ ਕੀ ਚੁਕਾਉਗੇ ? ਕ੍ਰਾਈਸਟ ਦੇ ਕੋਲ ਵੀ ਇਕ ਨੌਜਵਾਨ ਗਿਆ ਅਤੇ ਉਸ ਨੇ ਕਿਹਾ ਕਿ ਮੈਂ ਜਾਣਨ ਲਈ ਆਇਆ ਹਾਂ ਕਿ ਪ੍ਰਮਾਤਮਾ ਕੀ ਹੈ ? ਕ੍ਰਾਈਸਟ ਨੇ ਕਿਹਾ ਕਿ ਇਹ ਤਾਂ ਜਾਣ ਸਕੋਗੇ, ਲੇਕਿਨ ਕੀਮਤ ਕੀ ਦੇਣ ਲਈ ਰਾਜ਼ੀ ਹੋ ? ਜਾਉ ਆਪਣਾ ਸਾਰਾ ਧਨ-ਦੌਲਤ ਵੰਡ ਕੇ ਆ ਜਾਉ, ਮੈਂ ਤੈਨੂੰ ਸੱਚ ਦੇ ਲਈ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੱਚ ਵੱਲ ਤੈਨੂੰ ਪਹੁੰਚਾਇਆ ਜਾਵੇਗਾ। ਉਸ ਨੌਜਵਾਨ ਨੇ ਕਿਹਾ ਕਿ ਧਨ-ਦੌਲਤ ਨੂੰ ਵੰਡ ਆਵਾਂ ? ਫਿਰ ਵਿਚਾਰ ਕਰਨਾ ਪਵੇਗਾ। ਉਹ ਨੌਜਵਾਨ ਵਾਪਿਸ ਚਲਾ ਗਿਆ। ਫਿਰ ਉਸ ਪਿੰਡ ਵਿੱਚੋਂ ਈਸਾ ਕਈ ਵਾਰ ਲੰਘੇ, ਲੇਕਿਨ ਉਹ ਉਹਨਾਂ ਨੂੰ ਮਿਲਣ ਨਹੀਂ ਆਇਆ।
ਇਕ ਭਾਰਤੀ ਸਾਧੂ ਚੀਨ ਗਿਆ ਸੀ ਬੋਧੀਧਰਮ, ਉਹ ਹਮੇਸ਼ਾ ਦੀਵਾਰ ਵੱਲ ਮੂੰਹ ਕਰ ਕੇ ਬੈਠਦਾ ਸੀ, ਕਦੀ ਲੋਕਾਂ ਵੱਲ ਮੂੰਹ ਨਹੀਂ ਕਰਦਾ ਸੀ। ਲੋਕਾਂ ਨੇ ਉਸ ਨੂੰ ਚੀਨ ਵਿੱਚ ਪੁੱਛਿਆ ਕਿ ਇਹ ਕੀ ਪਾਗ਼ਲਪਨ ਹੈ, ਤੁਸੀਂ ਦੀਵਾਰ ਵੱਲ ਮੂੰਹ ਕਰ ਕੇ ਬੈਠੇ ਹੋ ?
ਬੋਧੀ ਧਰਮ ਨੇ ਕਿਹਾ ਕਿ ਤੁਹਾਡੇ ਵੱਲ ਮੈਂ ਮੂੰਹ ਕਰਦਾ ਹਾਂ ਤਾਂ ਤੁਹਾਨੂੰ ਮੈਂ ਦੀਵਾਰ ਦੀ ਤਰ੍ਹਾਂ ਮਹਿਸੂਸ ਕਰਦਾ ਹਾਂ। ਤੁਹਾਡੇ ਨਾਲ ਗੱਲ ਕਰਨ ਦਾ ਕੋਈ ਮਕਸਦ ਨਹੀਂ ਹੈ, ਕਿਉਂਕਿ ਤੁਹਾਡੇ ਅੰਦਰ ਜਿਸ ਗੱਲ ਦੀ ਪਿਆਸ ਨਹੀਂ ਹੈ, ਉਸ ਦੀ ਚਰਚਾ ਕਰਨ ਦਾ ਕੀ ਫ਼ਾਇਦਾ ? ਤੁਸੀਂ ਵੀ ਦੀਵਾਰ ਦੀ ਤਰ੍ਹਾਂ ਹੋ ਇਸ ਲਈ ਮੂੰਹ ਦੀਵਾਰ ਦੇ ਵੱਲ ਕਰੀ ਰੱਖਦਾ ਹਾਂ। ਘਟੋ-ਘਟ ਦੀਵਾਰ 'ਤੇ ਤਰਸ ਤਾਂ ਨਹੀਂ ਆਉਂਦਾ। ਜਦੋਂ ਕਈ ਆਦਮੀ ਅਜਿਹਾ ਆਵੇਗਾ ਜਿਸ ਦੇ ਅੰਦਰ ਪਿਆਸ ਹੋਵੇ ਤਾਂ ਮੈਂ ਉਸ ਦੀ ਤਰਫ਼ ਮੂੰਹ ਕਰ ਦਵਾਂਗਾ।