Back ArrowLogo
Info
Profile

ਨੌਂ ਸਾਲ ਤੱਕ ਉਹ ਚੀਨ ਵਿੱਚ ਸੀ। ਉਸ ਨੇ ਦੀਵਾਰ ਵੱਲੋਂ ਮੂੰਹ ਨਹੀਂ ਹਟਾਇਆ। ਇਕ ਦਿਨ ਹੁਈਨੇਂਗ ਨਾਂ ਦਾ ਇਕ ਵਿਅਕਤੀ ਆਇਆ ਅਤੇ ਉਹਦੇ ਪਿੱਛੇ ਖੜਾ ਹੋ ਗਿਆ। ਹੁਈਨੇਂਗ ਨੇ ਕਿਹਾ ਕਿ ਇਸ ਪਾਸੇ ਮੂੰਹ ਕਰ ਲਉ। ਉਹ ਆਦਮੀ ਆ ਗਿਆ ਜਿਸ ਦੀ ਉਡੀਕ ਸੀ। ਬੋਧੀ ਧਰਮ ਨੇ ਕਿਹਾ ਕਿ ਸਬੂਤ ? ਦੀਵਾਰ ਵੱਲ ਹੀ ਮੂੰਹ ਰਿਹਾ ਅਤੇ ਕਿਹਾ ਕਿ ਸਬੂਤ ? ਇਸ ਆਦਮੀ ਨੇ ਇਕ ਹੱਥ ਕੱਟ ਕੇ ਉਸ ਦੇ ਹੱਥ 'ਤੇ ਰੱਖ ਦਿੱਤਾ। ਬੋਧੀ ਧਰਮ ਘਬਰਾ ਗਿਆ। ਅਤੇ ਉਸ ਆਦਮੀ ਨੇ ਕਿਹਾ ਕਿ ਜੇਕਰ ਥੋੜ੍ਹੀ ਦੇਰ ਹੋਰ ਰੁਕਿਆ ਤਾਂ ਗਰਦਨ ਨਾਲ ਸਬੂਤ ਦੇਵਾਂਗਾ। ਬੋਧੀ ਧਰਮ ਨੇ ਮੂੰਹ ਇਸ ਪਾਸੇ ਕਰ ਲਿਆ। ਉਸ ਨੇ ਕਿਹਾ, ਠੀਕ ਹੈ ਕਿ ਉਹ ਆਦਮੀ ਆ ਗਿਆ।

ਸੱਚ ਦੇ ਲਈ ਜੇਕਰ ਥੋੜ੍ਹੀ-ਜਿਹੀ ਪਿਆਸ ਹੋਵੇ ਤਾਂ ਬਹੁਤ ਸਾਹਸ ਦੀਆਂ ਜੋ ਖਿੰਡਰੀਆਂ ਹੋਈਆਂ ਸ਼ਕਤੀਆਂ ਹਨ, ਉਹ ਇਸ ਪਿਆਸ ਦੇ ਕੇਂਦਰ ਉੱਤੇ ਇਕੱਠੀਆਂ ਹੋ ਜਾਂਦੀਆਂ ਹਨ। ਯਾਦ ਰੱਖੋ, ਸੱਚ ਹਮੇਸ਼ਾ ਪਿਆਸ ਦੇ ਕੇਂਦਰ ਉੱਤੇ ਇਕੱਠਾ ਹੋ ਜਾਂਦਾ ਹੈ। ਜੋ ਪਿਆਸ ਹੁੰਦੀ ਹੈ, ਉਹ ਸ਼ਕਤੀ ਬਣ ਜਾਂਦੀ ਹੈ। ਤੁਹਾਡੀ ਜੋ ਪਿਆਸ ਹੈ, ਉਹੀ ਤੁਹਾਡੀ ਸ਼ਕਤੀ ਹੈ।

ਸ਼ੀਰੀਂ ਦਾ ਤੁਸੀਂ ਨਾਂ ਸੁਣਿਆ ਹੋਵੇਗਾ, ਫ਼ਰਹਾਦ ਅਤੇ ਸ਼ੀਰੀ ਦਾ। ਸ਼ੀਰੀ ਨੇ ਫ਼ਰਹਾਦ ਨੂੰ ਪੁੱਛਿਆ, ਤੂੰ ਮੈਨੂੰ ਪਿਆਰ ਕਰਦਾ ਹੈਂ ?

ਫ਼ਰਹਾਦ ਨੇ ਕਿਹਾ, ਜੇਕਰ ਆਖਾਂਗਾ ਤਾਂ ਵਿਸ਼ਵਾਸ ਨਹੀਂ ਹੋਣਾ। ਕਿਵੇਂ ਵਿਸ਼ਵਾਸ ਦਿਵਾਵਾਂ ? ਸ਼ੀਰੀ ਨੇ ਕਿਹਾ ਕਿ ਪਿੰਡ ਦੇ ਪਿੱਛੇ ਜੋ ਪਹਾੜ ਹੈ, ਉਸ ਨੂੰ ਕੱਟ ਕੇ ਅਲੱਗ ਕਰ ਦੇ। ਫ਼ਰਹਾਦ ਨੇ ਤੇਸਾ ਚੁੱਕਿਆ ਅਤੇ ਪਹਾੜ 'ਤੇ ਚਲਾ ਗਿਆ। ਕਿਹਾ ਜਾਂਦਾ ਹੈ ਕਿ ਉਸ ਨੇ ਸੂਰਜ ਨਿਕਲਣ ਤੋਂ ਪਹਿਲਾਂ ਪਹਾੜ ਨੂੰ ਖੋਦ ਦਿੱਤਾ।

ਇਹ ਗੱਲ ਤਾਂ ਕਾਲਪਨਿਕ ਕਹੀ ਜਾ ਸਕਦੀ ਹੈ, ਸੂਰਜ ਉੱਗਣ ਤੋਂ ਪਹਿਲਾਂ ਉਸ ਨੇ ਪਹਾੜ ਖੋਦ ਦਿੱਤਾ, ਲੇਕਿਨ ਇਹ ਗੱਲ ਕਾਲਪਨਿਕ ਹੋਵੇ ਤਾਂ ਵੀ ਸੱਚ ਹੈ। ਜਿਨ੍ਹਾਂ ਦੇ ਅੰਦਰ ਪਿਆਸ ਹੋਵੇ ਅਤੇ ਪ੍ਰੇਮ ਹੋਵੇ, ਉਹਨਾਂ ਲਈ ਹੋਰ ਵੀ ਘੱਟ ਸਮੇਂ ਵਿੱਚ ਪਹਾੜ ਖੋਦਿਆ ਜਾ ਸਕਦਾ ਹੈ। ਅਸਲ ਵਿੱਚ ਪਹਾੜ ਹੈ ਹੀ ਇਸ ਲਈ ਕਿ ਸਾਡੇ ਅੰਦਰ ਪਿਆਸ ਨਹੀਂ ਹੈ। ਪਿਆਸ ਹੋਵੇ ਤਾਂ ਪਹਾੜ ਮਿਟ ਜਾਂਦਾ ਹੈ। ਰਸਤੇ ਵਿੱਚ ਜੋ ਵੀ ਰੁਕਾਵਟਾਂ ਹਨ, ਉਹ ਇਸ ਲਈ ਹਨ ਕਿ ਸਾਡੇ ਅੰਦਰ ਪਿਆਸ ਨਹੀਂ ਹੈ। ਸਾਡੇ ਅੰਦਰ ਪਿਆਸ ਦੀ ਬਲਦੀ ਅੱਗ ਹੋਵੇ ਤਾਂ ਰਸਤਾ ਸਿੱਧਾ ਅਤੇ ਰਾਜ ਮਾਰਗ ਹੋ ਜਾਂਦਾ ਹੈ। ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ, ਕਿਉਂਕਿ ਮੁਸ਼ਕਲਾਂ ਦਾ ਅਨੁਪਾਤ ਉਹੀ ਹੁੰਦਾ ਹੈ ਜੋ ਸਾਡੀ ਕਮਜ਼ੋਰੀ ਦੀ ਅਨੁਪਾਤ ਹੈ। ਜਿੰਨੀ ਸ਼ਕਤੀ ਇਕੱਠੀ ਹੋਵੇ, ਉੱਨੀ ਕਮਜ਼ੋਰੀ ਟੁੱਟ ਜਾਂਦੀ ਹੈ ਅਤੇ ਰਸਤੇ ਦੀਆਂ ਰੁਕਾਵਟਾਂ ਨਸ਼ਟ ਹੋ ਜਾਂਦੀਆਂ ਹਨ। ਜਿਨ੍ਹਾਂ ਦੀ ਸਿਰਫ਼ ਜਾਣਨ ਦੀ ਇੱਛਾ ਹੈ, ਉਹ ਸਿਰਫ਼ ਜ਼ਿਆਦਾ ਤੋਂ ਜ਼ਿਆਦਾ ਤੱਤਾਂ ਦੀ ਚਰਚਾ ਦੀ ਪ੍ਰਾਪਤੀ

19 / 151
Previous
Next