Back ArrowLogo
Info
Profile

ਕਰ ਸਕਦੇ ਹਨ, ਤੱਤਾਂ ਨੂੰ ਹੂਬਹੂ ਦੇਖ ਨਹੀਂ ਸਕਦੇ।

ਪੂਰਬ ਅਤੇ ਪੱਛਮ ਦਾ ਇਹੀ ਫ਼ਰਕ ਹੈ। ਪੱਛਮ ਨੇ ਵੀ ਦੋ-ਢਾਈ ਹਜ਼ਾਰ ਸਾਲਾਂ ਵਿੱਚ ਸਾਹਿਤ ਦੀ ਖੋਜ ਕੀਤੀ ਹੈ, ਲੇਕਿਨ ਉਹ ਫ਼ਿਲਾਸਫ਼ੀ ਤੋਂ ਉਪਰ ਨਹੀਂ ਜਾ ਸਕੇ, ਉਹ ਰੀਅਲਾਈਜ਼ੇਸ਼ਨ ਉਪਰ ਨਹੀਂ ਜਾ ਸਕੇ। ਉਹਨਾਂ ਨੇ ਤੱਤ- ਚਿੰਤਨ ਤਾਂ ਕੀਤਾ, ਲੇਕਿਨ ਉਹ ਸਿਰਫ਼ ਇੱਛਾਵਾਂ-ਮਾਤਰ ਸਨ, ਪਿਆਸ ਨਹੀਂ ਸੀ। ਉਹ ਕੋਈ ਅਜਿਹੀਆਂ ਗੱਲਾਂ ਨਹੀਂ ਸਨ ਜਿਨ੍ਹਾਂ ਉੱਪਰ ਉਹ ਆਪਣੇ ਪ੍ਰਾਣ ਨਿਛਾਵਰ ਕਰ ਸਕਣ ਅਤੇ ਸਮਰਪਿਤ ਕਰ ਸਕਣ। ਉਹ ਕੋਈ ਐਸੀ ਤਲਾਸ਼ ਜਾਂ ਖੋਜਾਂ ਨਹੀਂ ਸਨ ਕਿ ਉੱਥੇ ਉਹ ਆਪਣੇ ਜੀਵਨ ਦਾ ਮੁੱਲ ਚੁਕਾਉਣ ਲਈ ਰਾਜ਼ੀ ਹੋਣ। ਅਤੇ ਜੋ ਮਨੁੱਖ ਸੱਚ ਦੇ ਉੱਪਰ ਕਿਸੇ ਹੋਰ ਚੀਜ਼ ਨੂੰ ਰੱਖਦਾ ਹੈ, ਉਹ ਇਹ ਸਮਝ ਲਵੇ, ਅਜੇ ਉਸ ਦੀ ਪਿਆਸ ਨਹੀਂ ਜਾਗੀ ਅਤੇ ਸਮਾਂ ਨਹੀਂ ਆਇਆ।

ਤੁਸੀਂ ਆਪਣੇ ਅੰਦਰ ਨਿਰਣਾ ਕਰੋ ਅਤੇ ਵਿਚਾਰ ਕਰੋ ਕਿ ਕੀ ਪ੍ਰਮਾਤਮਾ ਨੂੰ ਜਾਂ ਸੱਚ ਨੂੰ, ਜੋ ਵੀ ਹੈ, ਦੁਨੀਆਂ ਵਿੱਚ ਉਸ ਨੂੰ ਲੱਭਣ ਲਈ, ਜੋ ਵੀ ਅੰਦਰ ਹੈ, ਉਸ ਨੂੰ ਲੱਭਣ ਦੇ ਲਈ ਪਿਆਸ ਦਾ ਜਾਗਣਾ ਆਰੰਭ ਹੋ ਗਿਆ ਹੈ ? ਜੇਕਰ ਜਾਗਣਾ ਸ਼ੁਰੂ ਨਹੀਂ ਹੋਇਆ ਤਾਂ ਉਸ ਤੋਂ ਪਹਿਲਾਂ ਖੋਜ ਵਿੱਚ ਲੱਗ ਜਾਣਾ ਵਿਅਰਥ ਹੋਵੇਗਾ। ਫਿਰ ਬਿਹਤਰ ਹੈ ਕਿ ਪਹਿਲਾਂ ਪਿਆਸ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਅਤੇ ਫਿਰ ਤਲਾਸ਼ ਵਿੱਚ ਲੱਗੋ। ਬਹੁਤ ਸਾਰੇ ਲੋਕ ਬਿਨਾਂ ਪਿਆਸੇ ਹੋਏ ਖੋਜਣ ਚਲੇ ਜਾਂਦੇ ਹਨ। ਉਹ ਜੀਵਨ ਭਰ ਦੌੜਦੇ ਹਨ, ਉਹਨਾਂ ਨੂੰ ਕੁਝ ਮਿਲਦਾ ਨਹੀਂ।

ਮੈਨੂੰ ਸੰਨਿਆਸੀ ਮਿਲਦੇ ਹਨ, ਉਹ ਕਹਿੰਦੇ ਹਨ ਕਿ ਸਾਨੂੰ ਚਾਲੀ ਸਾਲ ਹੋ ਗਏ, ਅਸੀਂ ਖੋਜ ਕਰ ਰਹੇ ਹਾਂ ਪਰ ਕੁਝ ਮਿਲਿਆ ਨਹੀਂ। ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਪਹਿਲਾਂ ਇਹ ਖੋਜੋ ਕਿ ਖੋਜਣ ਤੋਂ ਪਹਿਲਾਂ ਪਿਆਸ ਪੈਦਾ ਹੋ ਗਈ ਹੈ ਕਿ ਨਹੀਂ ? ਜੇਕਰ ਪਿਆਸ ਪੈਦਾ ਨਹੀਂ ਹੋਈ ਤਾਂ ਖੋਜ ਵਿਅਰਥ ਹੈ, ਕਿਉਂਕਿ ਪਾਣੀ ਦੀ ਪਛਾਣ ਹੀ ਨਹੀਂ ਹੋ ਸਕੇਗੀ ਜਦੋਂ ਤੱਕ ਪਿਆਸ ਨਹੀਂ ਹੋਵੇਗੀ। ਮੇਰੇ ਸਾਹਮਣੇ ਨਦੀ ਵਹਿੰਦੀ ਰਹੇ, ਝਰਨੇ ਵਹਿੰਦੇ ਰਹਿਣ ਅਤੇ ਮੇਰੇ ਅੰਦਰ ਪਿਆਸ ਨਾ ਹੋਵੇ ਤਾਂ ਪਾਣੀ ਨੂੰ ਕਿਵੇਂ ਪਛਾਣਾਂਗਾ ?

ਸੱਚ ਨੂੰ ਸ਼ਾਸਤਰਾਂ ਤੋਂ ਨਹੀਂ, ਪਿਆਸ ਨਾਲ ਪਛਾਣਿਆ ਜਾਂਦਾ ਹੈ। ਤਾਂ ਇਸ ਤੋਂ ਪਹਿਲਾਂ ਕਿ ਪਿਆਸ ਹੋਵੇ. .....ਕਿਸ ਤਰ੍ਹਾਂ ਦੀ ਪਿਆਸ ਹੋਵੇ ? ਖੋਜ ਹੋਵੇ ਇਕੱਲੀ ? ਖੋਜ ਕਾਫ਼ੀ ਨਹੀਂ ਹੈ। ਖੋਜ ਪਿਆਸ ਬਣੇ-ਪ੍ਰਾਣਾਂ ਦੀ ਪਿਆਸ ਬਣ ਜਾਵੇ। ਅਤੇ ਪ੍ਰਾਣਾਂ ਦੀ ਪਿਆਸ ਕਿਵੇਂ ਬਣੇਗੀ ? ਕੁਝ ਚੀਜ਼ਾਂ ਨੂੰ ਦੇਖਣ ਨਾਲ ਪ੍ਰਾਣਾਂ ਦੀ ਪਿਆਸ ਬਣ ਜਾਵੇਗੀ। ਅੱਖਾਂ ਖੋਲ੍ਹੋ ਅਤੇ ਚਾਰੇ ਪਾਸੇ ਦੇਖੋ।

ਉੱਥੇ ਦੂਰ ਇਟਲੀ ਵਿੱਚ ਇਕ ਸਾਧੂ ਹੋਇਆ ਹੈ, ਅਤੇ ਜਦੋਂ ਉਹ ਮਰ ਰਿਹਾ ਸੀ ਤਾਂ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਸਾਧੂ ਕਿਵੇਂ ਬਣਿਆ ? ਉਸ ਨੇ ਕਿਹਾ

20 / 151
Previous
Next