Back ArrowLogo
Info
Profile

ਕਿ ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਸਾਧੂ ਹੋਣ ਤੋਂ ਬਗ਼ੈਰ ਕੋਈ ਉਪਾਅ ਨਹੀਂ ਰਹਿ ਗਿਆ।

ਪੁੱਛਿਆ, ਅੱਖਾਂ ਖੋਲ੍ਹ ਕੇ ਦੇਖਿਆ ਸੀ? ਅਸੀਂ ਵੀ ਅੱਖਾਂ ਖੋਲ੍ਹ ਕੇ ਦੇਖ ਰਹੇ ਹਾਂ।

ਉਸ ਨੇ ਕਿਹਾ, ਮੈਂ ਬਹੁਤ ਘਟ ਲੋਕ ਦੇਖੇ ਹਨ ਜੋ ਅੱਖਾਂ ਖੋਲ੍ਹ ਕੇ ਦੇਖ ਰਹੇ ਹੋਣ, ਜ਼ਿਆਦਾਤਰ ਲੋਕ ਅੱਖਾਂ ਬੰਦ ਕਰ ਕੇ ਦੇਖ ਰਹੇ ਹਨ।

ਮੈਂ ਤੁਹਾਨੂੰ ਵੀ ਕਹਿੰਦਾ ਹਾਂ ਕਿ ਜ਼ਿਆਦਾਤਰ ਲੋਕ ਅੱਖਾਂ ਬੰਦ ਕਰ ਕੇ ਦੇਖ ਰਹੇ ਹਨ। ਜੇਕਰ ਅੱਖਾਂ ਖੋਲ੍ਹ ਕੇ ਦੇਖੋਗੇ ਤਾਂ ਇੰਨੀ ਪਿਆਸ ਪੈਦਾ ਹੋਵੇਗੀ ਉਸ ਨੂੰ ਜਾਣਨ ਲਈ ਕਿ ਜੋ ਇਸ ਸਭ ਦੇ ਪਿੱਛੇ ਛੁਪਿਆ ਹੈ, ਜਿਸ ਦਾ ਕੋਈ ਹਿਸਾਬ ਨਹੀਂ, ਸਾਰੇ ਪ੍ਰਾਣ ਹੀ ਪਿਆਸ ਦੀਆਂ ਲਪਟਾਂ ਵਿੱਚ ਬਦਲ ਜਾਣਗੇ।

ਅੱਖਾਂ ਖੋਲ੍ਹ ਕੇ ਦੇਖਣ ਦਾ ਅਰਥ ਹੈ ਜੋ ਦਿਖਾਈ ਦਿੱਤਾ ਹੈ, ਆਮ ਤੌਰ 'ਤੇ ਜੋ ਦਿਖਾਈ ਦੇ ਰਿਹਾ ਹੈ, ਉਹੀ ਨਹੀਂ, ਬਲਕਿ ਆਮ ਤੌਰ 'ਤੇ ਜੋ ਦਿਖਾਈ ਦੇ ਰਿਹਾ ਹੈ ਉਸਦੇ ਪਿੱਛੇ ਜੋ ਰਾਜ਼ ਛੁਪੇ ਹਨ, ਉਹ ਦੇਖਣੇ ਚਾਹੀਦੇ ਹਨ।

ਬੁੱਧ ਦਾ ਜਨਮ ਹੋਇਆ ਤਾਂ ਜੋਤਸ਼ੀਆਂ ਨੇ ਬੁੱਧ ਦੇ ਪਿਤਾ ਨੂੰ ਕਿਹਾ ਕਿ ਇਹ ਬੱਚਾ ਵੱਡਾ ਹੋ ਕੇ ਜਾਂ ਤਾਂ ਚੱਕਰਵਰਤੀ ਜਾਂ ਸੰਨਿਆਸੀ ਹੋ ਜਾਵੇਗਾ। ਸਾਰੇ ਘਰ ਵਿੱਚ ਸੋਗ ਪੈਦਾ ਹੋ ਗਿਆ, ਸਾਰੇ ਘਰ ਵਿੱਚ ਘਬਰਾਹਟ ਫੈਲ ਗਈ। ਇਕ ਹੀ ਪੁੱਤਰ ਹੋਇਆ ਸੀ, ਬਹੁਤ ਉਡੀਕ ਦੇ ਬਾਅਦ ਹੋਇਆ ਸੀ ਅਤੇ ਉਹ ਵੀ ਸੰਨਿਆਸੀ ਹੋ ਜਾਵੇਗਾ! ਤਾਂ ਬੁੱਧ ਦੇ ਪਿਤਾ ਨੇ ਪੁੱਛਿਆ, ਕੀ ਰਸਤਾ ਹੈ ਕਿ ਉਸ ਨੂੰ ਸੰਨਿਆਸੀ ਹੋਣ ਤਾਂ ਰੋਕ ਸਕਾਂ ? ਕੀ ਮਾਰਗ ਹੈ ਕਿ ਇਹ ਸੰਨਿਆਸੀ ਹੋਣ ਤੋਂ ਰੁਕ ਜਾਵੇ ? ਅਸੀਂ ਆਪਣੀ ਸਾਰੀ ਸ਼ਕਤੀ ਲਗਾ ਦਿਆਂਗੇ।

ਜੋਤਸ਼ੀਆਂ ਨੇ ਅਤੇ ਵਿਚਾਰਸ਼ੀਲ ਲੋਕਾਂ ਨੇ ਕਿਹਾ, ਇਕ ਹੀ ਰਸਤਾ ਹੈ ਇਸ ਦੀਆਂ ਅੱਖਾਂ ਨਾ ਖੁੱਲ੍ਹ ਸਕਣ। ਅਜੀਬ ਉਹਨਾਂ ਨੇ ਗੱਲ ਆਖੀ: ਇਸ ਦੀਆਂ ਅੱਖਾਂ ਨਾ ਖੁੱਲ੍ਹ ਸਕਣ, ਫਿਰ ਅੱਖਾਂ ਖੁਲ੍ਹੀਆਂ ਤਾਂ ਕੋਈ ਵੀ ਆਦਮੀ ਸੰਨਿਆਸੀ ਹੋਏ ਬਿਨਾਂ ਨਹੀਂ ਰਹਿ ਸਕਦਾ। ਅੱਖਾਂ ਨਾ ਖੁੱਲ੍ਹ ਸਕਣ, ਇਹ ਕਿਵੇਂ ਹੋਵੇਗਾ ? ਉਹਨਾਂ ਨੇ ਜੋ ਰਸਤਾ ਦੱਸਿਆ, ਉਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ। ਵਿਵਸਥਾ ਤਿੰਨ ਗੱਲਾਂ ਦੀ ਕੀਤੀ ਗਈ : ਬੁੱਧ ਨੂੰ ਸੰਸਾਰ ਵਿੱਚ ਕਿਸੇ ਦਾ ਦੁੱਖ ਦਿਖਾਈ ਨਾ ਪਵੇ, ਬੁੱਧ ਨੂੰ ਸੰਸਾਰ ਵਿੱਚ ਕਿਸੇ  ਤਰ੍ਹਾਂ ਦਾ ਜ਼ਰਾ, ਮਰਨ, ਮੌਤ, ਦਿਖਾਈ ਨਾ ਪਵੇ; ਬੁੱਧ ਨੂੰ ਸੰਸਾਰ ਵਿੱਚ ਵਿਚਾਰ ਕਰਨ ਦਾ ਮੌਕਾ ਨਾ ਆ ਸਕੇ।

ਇਹ ਤਿੰਨ ਵਿਵਸਥਾ ਕੀਤੀਆਂ ਗਈਆਂ। ਇਹ ਤਿੰਨ ਵਿਵਸਥਾ ਤੁਸੀਂ ਵੀ ਕਰ ਰੱਖੀਆਂ ਹੋਣਗੀਆਂ। ਹਰ ਆਦਮੀ ਆਪਣੇ ਲਈ ਕਰੀ ਫਿਰਦਾ ਹੈ। ਦੁੱਖ ਦਿਖਾਈ ਨਾ ਦੇਵੇ, ਮੌਤ ਦਿਖਾਈ ਨਾ ਦੇਵੇ, ਅਤੇ ਵਿਚਾਰ ਦਾ ਮੌਕਾ ਨਾ ਆ ਸਕੇ। ਵਿਚਾਰਸ਼ੀਲ ਲੋਕਾਂ ਨੇ ਆਖਿਆ, ਇਸ ਤਰ੍ਹਾਂ ਕਰੋ, ਇੰਨਾ ਐਸ਼ ਵਿੱਚ ਲਗਾ ਦਿਉ, ਇਨਾ ਉਲਝਾ ਦਿਉ ਕਿ ਵਿਚਾਰ ਕਰਨ ਦਾ ਮੌਕਾ ਨਾ ਆ ਸਕੇ। ਜੋ

21 / 151
Previous
Next