Back ArrowLogo
Info
Profile

ਜਿੰਨੀ ਐਸ਼ ਵਿੱਚ ਰੁਝਿਆ ਹੋਵੇਗਾ, ਵਿਚਾਰ ਕਰਨ ਦਾ ਮੌਕਾ ਘੱਟ ਪੈਦਾ ਹੁੰਦਾ ਹੈ। ਜੋ ਜਿੰਨੀ ਲਗਾਤਾਰ ਸਵੇਰ ਤੋਂ ਸ਼ਾਮ ਤਕ ਲੱਗਿਆ ਰਹੇਗਾ, ਉਸ ਨੂੰ ਵਿਚਾਰ ਕਰਨ ਦਾ ਮੌਕਾ ਘੱਟ ਪੈਦਾ ਹੁੰਦਾ ਹੈ। ਐਸ਼ ਦੇ ਵਿੱਚ ਵਕਫਾ ਹੋਵੇ ਤਾਂ ਵਿਚਾਰ ਪੈਦਾ ਹੁੰਦਾ ਹੈ।

ਤਾਂ ਉਸ ਦੇ ਪਿਤਾ ਨੇ ਅਜਿਹੀ ਵਿਵਸਥਾ ਕੀਤੀ ਕਿ ਸੰਗੀਤ ਵਿੱਚ, ਸ਼ਰਾਬ ਵਿੱਚ, ਇਸਤ੍ਰੀਆਂ ਵਿੱਚ, ਸ਼ਾਨੋ-ਸ਼ੌਕਤ ਵਿੱਚ ਸਵੇਰ ਤੋਂ ਸ਼ਾਮ, ਰਾਤ ਆ ਜਾਏ, ਉਸ ਨੂੰ ਮੌਕਾ ਨਾ ਮਿਲੇ ਸੋਚਣ ਦਾ। ਅਜਿਹੇ ਮਕਾਨਾਂ ਅੰਦਰ ਉਹਨਾਂ ਨੂੰ ਰੱਖਿਆ ਗਿਆ ਕਿ ਕੋਈ ਕੁਮਲਾਇਆ ਹੋਇਆ ਫੁੱਲ ਬੁੱਧ ਨਾ ਦੇਖ ਸਕਣ। ਕੁਮਲਾਏ ਫੁੱਲ ਰਾਤ ਨੂੰ ਅਲੱਗ ਕਰ ਦਿੱਤੇ ਜਾਂਦੇ ਸਨ। ਕੋਈ ਕੁਮਲਾਇਆ ਹੋਇਆ ਬੂਟਾ ਨਾ ਦੇਖ ਸਕਣ। ਉਹ ਜਿੱਥੇ ਰਹਿੰਦੇ ਸਨ, ਉੱਥੇ ਕੋਈ ਬੁੱਢਾ ਵਿਅਕਤੀ ਨਾ ਜਾ ਸਕੇ, ਕੋਈ ਬੀਮਾਰ ਨਾ ਜਾ ਸਕੇ, ਅਜਿਹੀ ਵਿਵਸਥਾ ਸੀ। ਕਿ  ਸੇ ਤਰ੍ਹਾਂ ਦੀ ਬੀਮਾਰੀ ਦਾ ਉਹਨਾਂ ਨੂੰ ਪਤ ਨਾ ਲੱਗੇ। ਜੀਵਨ ਵਿੱਚ ਸੁੱਖ ਹੀ ਸੁੱਖ ਹਨ, ਫੁੱਲ ਹੀ ਫੁੱਲ ਹਨ, ਕੋਈ ਕੰਡਾ ਨਹੀਂ ਹੈ।

ਬੁੱਧ ਜਵਾਨ ਹੋਏ, ਉਦੋਂ ਤਕ ਉਹਨਾਂ ਦੀਆਂ ਅੱਖਾਂ ਬੰਦ ਰਹੀਆਂ।

ਸਾਡੇ ਵਿੱਚੋਂ ਬਹੁਤ ਸਾਰੇ ਬੁੱਢੇ ਹੋ ਜਾਂਦੇ ਹਨ, ਉਦੋਂ ਤੱਕ ਅੱਖਾਂ ਬੰਦ ਰਹਿੰਦੀਆਂ ਹਨ।

ਇਕ ਦਿਨ ਉਹ ਪਿੰਡ ਤੋਂ ਨਿਕਲੇ ਇਕ ਸਮਾਗਮ ਵਿੱਚ, ਨੌਜਵਾਨਾਂ ਦੇ ਸਮਾਗਮ ਵਿੱਚ ਭਾਗ ਲੈਣ ਲਈ। ਰਸਤੇ ਵਿੱਚ ਪਹਿਲੀ ਵਾਰੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਕ ਬਜ਼ੁਰਗ ਨੂੰ ਦੇਖਿਆ। ਬੁੱਧ ਨੇ ਆਪਣੇ ਸਾਰਥੀ ਨੂੰ ਪੁੱਛਿਆ, ਇਸ ਵਿਅਕਤੀ ਨੂੰ ਕੀ ਹੋ ਗਿਆ ਹੈ ?

ਜਿਸ ਨੇ ਹੁਣ ਤੱਕ ਕੋਈ ਬੁੱਢਾ ਨਾ ਦੇਖਿਆ ਹੋਵੇ, ਸੁਭਾਵਿਕ ਸੀ ਉਹ ਪੁੱਛੇ ਕਿ ਇਸ ਵਿਅਕਤੀ ਨੂੰ ਕੀ ਹੋ ਗਿਆ ਹੈ। ਜੇਕਰ ਮੈਨੂੰ ਬੁੱਧ ਦੇ ਪਿਤਾ ਨੇ ਪੁੱਛਿਆ ਹੁੰਦਾ ਕਿ ਮੈਂ ਕੀ ਕਰਾਂ ਤਾਂ ਮੈਂ ਕਹਿੰਦਾ ਕਿ ਬਚਪਨ ਤੋਂ ਜੋ ਵੀ ਦੁੱਖ ਹਨ, ਪੀੜਾਂ ਹਨ, ਇਸ ਨੂੰ ਦੇਖਣ ਦੇਵੇ। ਇਹ ਉਹਨਾਂ ਦਾ ਆਦੀ ਹੋ ਜਾਵੇਗਾ। ਜਿਨ੍ਹਾਂ ਨੇ ਬੁੱਧ ਦੇ ਪਿਤਾ ਨੂੰ ਸਲਾਹ ਦਿੱਤੀ, ਉਹ ਸਲਾਹ ਗਲਤ ਹੋ ਗਈ। ਕਿਉਂਕਿ ਜਵਾਨ ਹੋਣ ਤੱਕ ਕੋਈ ਬੁੱਢਾ ਨਹੀਂ ਦੇਖਿਆ ਸੀ, ਇਸ ਲਈ ਜਦੋਂ ਇਕ ਦਮ ਬੁੱਢਾ ਦੇਖਿਆ ਤਾਂ ਅੱਖ ਖੁੱਲ੍ਹ ਗਈ। ਉਹ ਆਦੀ ਨਹੀਂ ਸਨ, ਉਹ ਹੈਬਿਟ ਨਹੀਂ ਹੋ ਸਕੀ ਸੀ ਦੇਖਣ ਦੀ। ਅਤੇ ਜੋ ਉਹਨਾਂ ਦੇ ਪਿਤਾ ਨੇ ਸਮਝਿਆ ਸੀ ਰੁਕਣ ਦਾ ਕਾਰਨ, ਉਹੀ ਅੱਜ ਜਾਣ ਦਾ ਕਾਰਨ ਬਣ ਗਿਆ।

ਦੇਖਿਆ ਬੁੱਢੇ ਨੂੰ ਤਾਂ ਬੁੱਧ ਨੇ ਪੁੱਛਿਆ, ਇਹ ਕੀ ਹੋ ਗਿਆ ?

ਸਾਰਥੀ ਨੇ ਕਿਹਾ, ਇਹ ਆਦਮੀ ਬੁੱਢਾ ਹੋ ਗਿਆ ਹੈ। ਬੁੱਧ ਨੇ ਪੁੱਛਿਆ, ਹਰ ਆਦਮੀ ਬੁੱਢਾ ਹੋ ਜਾਂਦਾ ਹੈ ? ਸਾਰਥੀ ਨੇ ਕਿਹਾ, ਹਰ ਆਦਮੀ ਬੁੱਢਾ ਹੋ ਜਾਂਦਾ ਹੈ। ਬੁੱਧ ਨੇ ਪੁੱਛਿਆ ਕਿ ਕੀ ਮੈਂ ਵੀ? ਸਾਰਥੀ ਨੇ ਕਿਹਾ, ਕੋਈ ਵੀ ਸ਼ੱਕ ਨਹੀਂ

22 / 151
Previous
Next