Back ArrowLogo
Info
Profile

ਹੈ। ਬੁੱਧ ਨੇ ਕਿਹਾ, ਰੱਥ ਨੂੰ ਵਾਪਿਸ ਲੈ ਚਲੋ, ਨੌਜਵਾਨਾਂ ਦੇ ਸਮਾਗਮ ਵਿੱਚ ਜਾਣ ਦਾ ਕੀ ਮਕਸਦ ? ਇਹ ਦੇਖਣਾ ਅੱਖਾਂ ਖੋਲ੍ਹ ਕੇ ਦੇਖਣਾ ਹੈ।

ਬੁੱਧ ਨੇ ਤਿੰਨ ਸਵਾਲ ਪੁੱਛੇ : ਇਸ ਆਦਮੀ ਨੂੰ ਕੀ ਹੋਇਆ ? ਕੀ ਹਰ ਆਦਮੀ ਨੂੰ ਇਸ ਤਰ੍ਹਾਂ ਹੋ ਜਾਵੇਗਾ ? ਕੀ ਮੈਨੂੰ ਵੀ ਇਸ ਤਰ੍ਹਾਂ ਹੋ ਜਾਵੇਗਾ ? ਸਾਰਥੀ ਨੇ ਕਿਹਾ, ਕੋਈ ਵੀ ਸ਼ੱਕ ਨਹੀਂ ਹੈ, ਤੁਸੀਂ ਵੀ ਬੁੱਢੇ ਹੋ ਜਾਵੋਗੇ। ਬੁੱਧ ਨੇ ਕਿਹਾ, ਮੈਂ ਬੁੱਢਾ ਹੋ ਗਿਆ, ਰੱਥ ਵਾਪਿਸ ਮੋੜ ਲਉ।

ਅਤੇ ਰਸਤੇ ਵਿੱਚ ਉਹਨਾਂ ਨੇ ਇਕ ਮ੍ਰਿਤਕ ਦੀ ਲਾਸ਼ ਦੇਖੀ। ਲੋਕ ਉਸ ਦੀ ਲਾਸ਼ ਨੂੰ ਲਈ ਜਾਂਦੇ ਸਨ ਅਤੇ ਬੁੱਧ ਨੇ ਪੁੱਛਿਆ, ਇਹ ਕੀ ਹੋਇਆ? ਕੀ ਇਹ ਹਰ ਆਦਮੀ ਨੂੰ ਹੋਵੇਗਾ ? ਕੀ ਇਹ ਮੈਨੂੰ ਵੀ ਹੋਵੇਗਾ ? ਸਾਰਥੀ ਨੇ ਕਿਹਾ, ਮੈਂ ਕਿਸ ਤਰ੍ਹਾਂ ਕਹਾਂ ? ਲੇਕਿਨ ਜੋ ਜੰਮਦਾ ਹੈ ਉਸ ਨੇ ਮਰਨਾ ਹੁੰਦਾ ਹੈ।

ਰੱਥ ਵਾਪਿਸ ਕਰੋ, ਮੈਂ ਮਰ ਗਿਆ।

ਇਹ ਦੇਖਣਾ ਹੈ। ਇਹ ਅੱਖਾਂ ਖੋਲ੍ਹ ਕੇ ਦੇਖਣਾ ਹੈ। ਜੇਕਰ ਕੋਈ ਅੱਖਾਂ ਖੋਲ੍ਹ ਕੇ ਦੇਖੇ ਤਾਂ ਹਰ ਮਰਦੇ ਵਿਅਕਤੀ ਵਿੱਚ ਆਪਣੀ ਮੌਤ ਦੇਖੇਗਾ। ਜੇਕਰ ਕੋਈ ਅੱਖਾਂ ਬੰਦ ਕਰ ਕੇ ਦੇਖੇਗਾ ਤਾਂ ਇਹ ਦੇਖੇਗਾ ਕਿ ਉਹ ਆਦਮੀ ਮਰ ਰਿਹਾ ਹੈ, ਮੈਂ ਮਰਾਂਗਾ, ਇਹ ਉਸ ਨੂੰ ਖ਼ਿਆਲ ਨਹੀਂ ਆਵੇਗਾ। ਰੋਜ਼ ਅਸੀਂ ਮਰਦੇ ਹੋਏ ਦੇਖਦੇ ਹਾਂ ਲੇਕਿਨ ਅੱਖਾਂ ਬੰਦ ਹਨ ਕਿ ਲੋਕ ਤਾਂ ਮਰਦੇ ਹਨ ਪਰ ਆਪਣੀ ਮੌਤ ਦਿਖਾਈ ਨਹੀਂ ਦਿੰਦੀ। ਜੀਵਨ ਵਿੱਚ ਅੱਖਾਂ ਖੋਲ੍ਹ ਕੇ ਦੇਖਣ ਦੀ ਗੱਲ ਹੈ। ਜੋ ਵੀ ਤੁਸੀਂ ਦੇਖ ਰਹੇ ਹੋ, ਵਿਚਾਰ ਕਰ ਲਉ, ਸਮਝ ਲਉ ਜੋ ਕਿ ਚਾਰੋਂ ਤਰਫ ਹੋ ਰਿਹਾ ਹੈ, ਤੁਸੀਂ ਉਸ ਦੇ ਹਿੱਸੇ ਹੋ, ਅਤੇ ਉਹ ਤੁਹਾਡੇ ਨਾਲ ਹੋਵੇਗਾ।

ਜੇਕਰ ਅਸੀਂ ਅੱਖਾਂ ਖੋਲ੍ਹ ਕੇ ਦੇਖ ਲਈਏ। ਅਸੀਂ ਕਹਿੰਦੇ ਹਾਂ ਕਿ ਮਹਾਂਵੀਰ ਦੇ ਕੋਲ ਰਾਜ ਸੀ, ਬੁੱਧ ਦੇ ਕੋਲ ਰਾਜ ਸੀ, ਉਹ ਆਪਣੇ ਰਾਜ ਨੂੰ ਠੋਕਰ ਮਾਰ ਕੇ ਚਲੇ ਗਏ, ਲੇਕਿਨ ਅਸੀਂ ਰਾਜ ਦੀ ਖੋਜ ਵਿੱਚ ਲੱਗੇ ਹਾਂ। ਜੇਕਰ ਅਸੀਂ ਦੇਖ ਸਕੀਏ ਕਿ ਜਿਨ੍ਹਾਂ ਕੋਲ ਧਨ ਹੈ, ਅੱਖਾਂ ਖੋਲ੍ਹ ਕੇ ਦੇਖ ਸਕੀਏ ਕਿ ਉਹਨਾਂ ਕੋਲ ਅਨੰਦ ਹੈ ? ਲੇਕਿਨ ਅਸੀਂ ਧਨ ਦੀ ਖੋਜ ਵਿੱਚ ਲੱਗੇ ਹਾਂ। ਜਿਨ੍ਹਾਂ ਕੋਲ ਅਹੁਦਾ ਹੈ, ਸਨਮਾਨ ਹੈ, ਜੇਕਰ ਅਸੀਂ ਅੱਖਾਂ ਖੋਲ੍ਹ ਕੇ ਦੇਖ ਸਕੀਏ ਤਾਂ ਪੁੱਛਣਾ ਪਵੇਗਾ ਕਿ ਉਹਨਾਂ ਦੇ ਅੰਦਰ ਸ਼ਾਂਤੀ ਹੈ ? ਲੇਕਿਨ ਅਸੀਂ ਵੀ ਅਹੁਦੇ ਅਤੇ ਸਨਮਾਨ ਦੀ ਖੋਜ ਵਿੱਚ ਲੱਗੇ ਹਾਂ। ਅਸੀਂ ਅੰਨ੍ਹੇ ਹੀ ਹੋ ਸਕਦੇ ਹਾਂ, ਕਿਉਂਕਿ ਜਿਨ੍ਹਾਂ ਖੱਡਿਆਂ ਵਿੱਚ ਦੂਸਰੇ ਡਿੱਗੇ ਹਨ, ਅਸੀਂ ਵੀ ਉਹਨਾਂ ਖੱਡਿਆਂ ਨੂੰ ਲੱਭ ਰਹੇ ਹਾਂ।

ਤਾਂ ਸਾਡੇ ਕੋਲ ਅੱਖਾਂ ਹਨ, ਇਹ ਨਹੀਂ ਮੰਨਿਆ ਜਾ ਸਕਦਾ। ਅੱਖਾਂ ਖੋਲ੍ਹ ਕੇ ਦੇਖਣ ਦਾ ਅਰਥ ਹੈ ਕਿ ਜੋ ਚਾਰੇ ਪਾਸੇ ਹੋ ਰਿਹਾ ਹੈ, ਉਸ ਦੇ ਪ੍ਰਤੀ ਜਾਗਰੂਕ ਹੋ ਜਾਈਏ ਅਤੇ ਆਪਣੇ ਪ੍ਰਤੀ ਵੀ ਵਿਚਾਰ ਕਰ ਲਈਏ ਜੋ ਕਿ ਚਾਰੇ ਪਾਸੇ ਹੋ ਰਿਹਾ ਹੈ ਉਹ ਮੇਰੇ ਨਾਲ ਵੀ ਹੋਵੇਗਾ। ਨਿਸ਼ਚਿਤ ਹੈ ਉਸ ਦਾ ਹੋਣਾ, ਜੇਕਰ ਇਹ ਸੱਚਾਈ ਦਿਸ ਜਾਏ। ਜੇਕਰ ਇਹ ਦੁੱਖ, ਇਹ ਪੀੜ, ਐਗਜ਼ਿਸਟੈਂਸ, ਇਹ ਹੋਂਦ ਦੀ

23 / 151
Previous
Next