ਸਾਰੀ ਦੀ ਸਾਰੀ ਸੰਤਾਪ-ਸਥਿਤੀ ਅਨੁਭਵ ਹੋ ਜਾਵੇ ਤਾਂ ਪ੍ਰਾਣ ਇਕਦਮ ਛਟਪਟਾਉਣ ਲੱਗਣਗੇ ਅਤੇ ਇਹ ਖ਼ਿਆਲ ਹੋਵੇਗਾ ਕਿ ਜੇਕਰ ਇਹੀ ਜੀਵਨ ਹੈ ਤਾਂ ਜੀਵਨ ਵਿਅਰਥ ਹੈ ਜਾਂ ਫਿਰ ਕੋਈ ਹੋਰ ਜੀਵਨ ਹੋ ਸਕਦਾ ਹੈ ? ਉਸ ਦੀ ਮੈਂ ਖੋਜ ਕਰਾਂ।
ਜਦੋਂ ਤੱਕ ਮੈਨੂੰ ਦਿਖਾਈ ਨਾ ਦੇਵੇ ਕਿ ਇਸ ਭਵਨ ਵਿੱਚ ਅੱਗ ਲੱਗੀ ਹੈ, ਉਦੋਂ ਤੱਕ ਮੈਂ ਕਿਵੇਂ ਇਸ ਭਵਨ ਵਿੱਚੋਂ ਬਾਹਰ ਨਿਕਲਣ ਲਈ ਮਨੋਂ ਤਿਆਰ ਹੋ ਸਕਦਾ ਹਾਂ! ਦੂਸਰੇ ਮੈਨੂੰ ਕਹਿੰਦੇ ਹਨ ਕਿ ਭਵਨ ਵਿੱਚ ਅੱਗ ਲੱਗੀ ਹੈ ਤਾਂ ਉਹਨਾਂ ਨੂੰ ਮੈਂ ਕਹਾਂਗਾ ਕਿ ਠਹਿਰ ਜਾਉ, ਹੁਣੇ ਚੱਲਦਾ ਹਾਂ। ਕੀ ਉਹਨਾਂ ਨੂੰ ਕਹਾਂਗਾ ਕਿ ਇਹ ਦੇਖਾਂਗਾ ਕਿ ਮੌਕਾ ਮਿਲੇਗਾ ਤਾਂ ਬਾਹਰ ਆ ਜਾਵਾਂਗਾ। ਜਾਂ ਉਹਨਾਂ ਨੂੰ ਮੈਂ ਕਹਾਂਗਾ ਕਿ ਵਿਚਾਰ ਨਾਲ ਮੈਂ ਸਹਿਮਤ ਹੋ ਗਿਆ ਹਾਂ ਕਿ ਮਕਾਨ ਵਿੱਚ ਅੱਗ ਲੱਗੀ ਹੈ, ਲੇਕਿਨ ਅਜੇ ਥੋੜ੍ਹੀ ਉਲਝਣ ਹੈ ਇਸ ਲਈ ਬਾਹਰ ਆਉਣ ਤੋਂ ਅਸਮਰੱਥ ਹਾਂ। ਦੂਸਰੇ ਜੇਕਰ ਮੈਨੂੰ ਕਹਿਣ ਤਾਂ। ਲੇਕਿਨ ਜੇਕਰ ਮੈਨੂੰ ਦਿਖਾਈ ਦੇਵੇ ਤਾਂ, ਜੇਕਰ ਮੈਨੂੰ ਦਿਖਾਈ ਦੇਵੇ ਕਿ ਇਸ ਭਵਨ ਵਿੱਚ ਅੱਗ ਲੱਗੀ ਹੈ ਤਾਂ ਫਿਰ ਮੇਰਾ ਇਸ ਭਵਨ ਵਿੱਚ ਇਕ ਵੀ ਪਲ ਰੁਕਣਾ ਅਸੰਭਵ ਹੈ।
ਅੱਖਾਂ ਖੋਲ੍ਹ ਕੇ ਦੇਖੀਏ ਤਾਂ ਸਾਰੀ ਦੁਨੀਆਂ ਵਿੱਚ, ਸਾਰੇ ਸੰਸਾਰ ਵਿੱਚ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ। ਹਰ ਆਦਮੀ ਆਪਣੀ ਕਬਰ ਉੱਪਰ ਬੈਠਾ ਹੋਇਆ ਹੈ, ਹਰ ਆਦਮੀ ਆਪਣੀ ਚਿਖ਼ਾ ਉੱਤੇ ਚੜ੍ਹਿਆ ਹੋਇਆ ਹੈ। ਦੂਸਰੇ ਨੂੰ ਚਿਖ਼ਾ 'ਤੇ ਚੜ੍ਹਿਆ ਹੋਇਆ ਦੇਖ ਰਿਹਾ ਹੈ, ਉਹ ਗ਼ਲਤ ਦੇਖ ਰਿਹਾ ਹੈ। ਹਰ ਆਦਮੀ ਚਿਤਾ 'ਤੇ ਚੜ੍ਹਿਆ ਹੋਇਆ ਹੈ। ਅਸੀਂ ਸਾਰੇ ਚਿਖਾ 'ਤੇ ਬੈਠੇ ਹੋਏ ਹਾਂ ਅਤੇ ਉਸ ਦੀ ਅੱਗ ਹੌਲੀ-ਹੌਲੀ ਡੁਬਾਈ ਜਾਂਦੀ ਹੈ; ਅਤੇ ਇਕ ਦਿਨ ਭਸਮ ਕਰ ਦੇਵੇਗੀ, ਅਤੇ ਇਕ ਦਿਨ ਸਾੜ ਕੇ ਰਾਖ ਕਰ ਦੇਵੇਗੀ।
ਜਨਮ ਦੇ ਦਿਨ ਤੋਂ ਹੀ ਸਾਡਾ ਮਰਨ ਸ਼ੁਰੂ ਹੋ ਜਾਂਦਾ ਹੈ। ਉਸ ਦਿਨ ਤੋਂ ਹੀ ਅਸੀਂ ਚਿਖਾ 'ਤੇ ਰੱਖ ਦਿੱਤੇ ਗਏ। ਜਿਸ ਦਿਨ ਅਸੀਂ ਘਰ ਦੇ ਪੀਂਘੇ ਵਿੱਚ ਰੱਖ ਦਿੱਤੇ ਗਏ, ਉਸ ਦਿਨ ਅਸੀਂ ਚਿਤਾ 'ਤੇ ਰਖ ਦਿੱਤੇ ਗਏ। ਜਿਸ ਦਿਨ ਜ਼ਮੀਨ 'ਤੇ ਉੱਤਰੇ, ਉਸੇ ਦਿਨ ਅਸੀਂ ਕਬਰ 'ਤੇ ਵੀ ਉੱਤਰ ਗਏ ਹਾਂ। ਅਤੇ ਹਰ ਆਦਮੀ ਸੜ ਰਿਹਾ ਹੈ। ਉਸ ਨੂੰ ਗਿਆਨ ਨਹੀਂ ਕਿ ਉਹ ਸਾਰੀ ਦੁਨੀਆਂ ਨੂੰ ਦੇਖ ਰਿਹਾ ਹੈ ਲੇਕਿਨ ਆਪਣੇ ਥੱਲੇ ਨਹੀਂ ਦੇਖ ਰਿਹਾ ਕਿ ਉੱਥੇ ਕੀ ਹੋ ਰਿਹਾ ਹੈ।
ਹਰ ਪਲ ਤੁਸੀਂ ਮੌਤ ਵਿੱਚ ਉਤਰਦੇ ਜਾ ਰਹੇ ਹੋ। ਜਿਸ ਨੂੰ ਤੁਸੀਂ ਜੀਵਨ ਕਹਿੰਦੇ ਹੋ, ਉਹ ਰੋਜ਼-ਰੋਜ਼ ਕਬਰ ਵਿੱਚ ਉੱਤਰ ਜਾਣ ਤੋਂ ਬਗ਼ੈਰ ਹੋਰ ਕੁਝ ਵੀ ਨਹੀਂ ਹੈ। ਉਹ ਗ੍ਰੈਜੂਅਲ ਡੈੱਥ ਹੈ, ਰੋਜ਼-ਰੋਜ਼ ਮਰਦੇ ਜਾਣਾ ਹੈ। ਇਹ ਸਮੇਂ-ਸਮੇਂ ਅਸੀਂ ਮਰ ਰਹੇ ਹਾਂ। ਇਸ ਨੂੰ ਦੇਖਦੇ ਹਾਂ ਤਾਂ ਫਿਰ ਇਕ ਘਬਰਾਹਟ ਜੀਵਨ ਨੂੰ ਪ੍ਰਾਪਤ ਕਰਨ ਦੀ ਪੈਦਾ ਹੋਵੇਗੀ। ਜੇਕਰ ਇਸੇ ਨੂੰ ਜੀਵਨ ਸਮਝ ਲਿਆ ਤਾਂ ਖੁੰਝ ਜਾਵਾਂਗੇ ਉਸ ਜੀਵਨ ਤੋਂ ਜੋ ਮਿਲ ਸਕਦਾ ਸੀ। ਜੇਕਰ ਇਸੇ ਨੂੰ ਸੱਚ ਸਮਝ ਲਿਆ ਤਾਂ ਖੁੰਝ