Back ArrowLogo
Info
Profile

ਜਾਵਾਂਗੇ ਉਸ ਸੱਚ ਤੋਂ ਜੋ ਹੋ ਸਕਦਾ ਸੀ।

ਜੇਕਰ ਇਹ ਮੌਤ ਦਿਸ ਜਾਵੇ, ਜਿਸ ਨੂੰ ਅਸੀਂ ਜੀਵਨ ਸਮਝਦੇ ਹਾਂ ਅਤੇ ਜਿਸ ਨੂੰ ਅਸੀਂ ਸੱਚ ਅਤੇ ਅਸਲੀਅਤ ਸਮਝਦੇ ਹਾਂ, ਇਹ ਅਣਅਸਲੀਅਤ ਅਤੇ ਝੂਠ ਦਿਖ ਜਾਵੇ ਤਾਂ ਸਾਰੇ ਪ੍ਰਾਣ ਛਟਪਟਾਉਂਦੇ ਉਸ ਵਿੱਚ ਲੱਗ ਜਾਣ-ਕਿਸੇ ਦੂਰ, ਕਿਸੇ ਅਨੰਤ ਛੁਪੇ ਹੋਏ ਭੇਤ ਦੀ ਖੋਜ ਵਿੱਚ। ਅਤੇ ਜਦੋਂ ਖੋਜ ਨਾ ਹੋਵੇਗੀ ਉਦੋਂ ਪਿਆਸ ਹੋਵੇਗੀ। ਉਦੋਂ ਸਾਧਨਾ ਹੋਵੇਗੀ ਅਤੇ ਅਜਿਹੀ ਸਾਧਨਾ ਹੀ ਤਿਆਰ ਕਰਦੀ ਹੈ ਵਿਅਕਤੀ ਨੂੰ—ਉਸ ਦੇ ਹੌਂਸਲੇ ਨੂੰ, ਉਸ ਦੀ ਸ਼ਕਤੀ ਨੂੰ ਇਕੱਠਾ ਕਰ ਦਿੰਦੀ ਹੈ।

ਮੈਂ ਕੁਝ ਥੋੜ੍ਹੀਆਂ-ਜਿਹੀਆਂ ਗੱਲਾਂ ਕਹੀਆਂ, ਬਿਲਕੁੱਲ ਮੁੱਢਲੀ ਭੂਮਿਕਾ ਹੈ। ਖੋਜ ਮੁਕਤ ਹੋਵੇ, ਵਾਦ-ਵਿਵਾਦ, ਵਿਚਾਰ, ਪੰਥਾਂ ਤੋਂ ਅਲੱਗ ਹੋਵੇ, ਨਿਰਪੱਖ ਹੋਵੇ। ਕੋਈ ਜ਼ਰੂਰਤ ਨਹੀਂ ਮੰਨਣ ਦੀ ਕਿ ਈਸ਼ਵਰ ਹੈ ਜਾਂ ਨਹੀਂ, ਇੰਨਾ ਹੀ ਕਾਫ਼ੀ ਹੈ ਕਿ ਕੀ ਹੈ, ਉਸ ਨੂੰ ਮੈਂ ਜਾਣਨਾ ਚਾਹੁੰਦਾ ਹਾਂ । ਜਾਣਨ ਦੀ ਪਿਆਸ, ਜਾਣਨ ਦੀ ਤਾਂਘ ਕਾਫ਼ੀ ਹੈ, ਮੰਨਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਮੰਨਣਾ ਦੂਸਰਿਆਂ ਤੋਂ ਆਉਂਦਾ ਹੈ, ਜਾਣਨਾ ਖ਼ੁਦ ਤੋਂ ਆਉਂਦਾ ਹੈ। ਜੋ ਵੀ ਅਸੀਂ ਮੰਨਦੇ ਹਾਂ, ਉਹ ਦੂਸਰਿਆਂ ਤੋਂ ਮੰਨਦੇ ਹਾਂ ਅਤੇ ਜੋ ਵੀ ਅਸੀਂ ਜਾਣਦੇ ਹਾਂ ਉਹ ਖ਼ੁਦ ਹਾਂ ਉਹ ਦੂਸਰਿਆਂ ਤੋਂ ਮੰਨਦੇ ਹਾਂ ਅਤੇ ਜੋ ਵੀ ਅਸੀਂ ਜਾਣਦੇ ਹਾਂ, ਉਹ ਖ਼ੁਦ ਤੋਂ ਜਾਣਦੇ ਹਾਂ। ਧਰਮ ਮੰਨਣਾ ਨਹੀਂ ਹੈ, ਧਰਮ ਜਾਣਨਾ ਹੈ। ਧਰਮ ਵਿਸ਼ਵਾਸ ਨਹੀਂ ਹੈ, ਧਰਮ ਵਿਵੇਕ ਹੈ। ਧਰਮ ਦੂਸਰਿਆਂ ਦੁਆਰਾ ਗ੍ਰਹਿਣ ਕਰਨਾ ਨਹੀਂ ਹੈ, ਧਰਮ ਖ਼ੁਦ ਦੁਆਰਾ ਪ੍ਰਾਪਤ ਕਰਨਾ ਹੈ।

ਪਹਿਲੀ ਗੱਲ ਮੈਂ ਕਹੀ : ਸਾਰੀਆਂ ਧਾਰਨਾਵਾਂ, ਮੱਤਾਂ, ਪੰਥਾਂ-ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ-ਇਹਨਾਂ ਤੋਂ ਆਜ਼ਾਦ ਕਰ ਲਉ। ਇਹ ਘੇਰੇ ਕਾਫ਼ੀ ਨਹੀਂ ਹਨ। ਇਹ ਦੀਵਾਰਾਂ ਤੋੜ ਦਿਉ। ਕਿੰਨੇ ਸੁੱਖ ਦਾ ਦਿਨ ਹੋਵੇਗਾ ਜੇਕਰ ਸੰਸਾਰ ਵਿੱਚ ਇਹ ਦੀਵਾਰਾਂ ਡਿੱਗ ਜਾਣ ਅਤੇ ਸਿਰਫ਼ ਸੱਚ ਦੀ ਇੱਛਾ ਰਹਿ ਜਾਏ। ਅਤੇ ਦੂਸਰੀ ਗੱਲ ਮੈਂ ਕਹੀ, ਅਜਿਹੀ ਖੋਜ ਦੇ ਲਈ ਹਿੰਮਤ ਇਕੱਠੀ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਿਨਾਂ ਹਿੰਮਤ ਦੇ ਇਕੱਲੇ ਹੋਣ ਦਾ ਡਰ ਲੱਗੇਗਾ। ਭੀੜ ਤੋਂ, ਸਮਾਜ ਤੋਂ, ਸੰਸਾਰ ਤੋਂ ਮੁਕਤ ਹੋਣ ਵਿੱਚ ਡਰ ਲੱਗੇਗਾ। ਇਕੱਲੇ ਹੋਣ ਲਈ ਹਿੰਮਤ ਦੀ ਜ਼ਰੂਰਤ ਹੈ। ਲੇਕਿਨ ਮੈਂ ਕਿਹਾ ਕਿ ਹਰ ਇਕ ਵਿਅਕਤੀ ਦੀ ਇਹ ਸ਼ਕਤੀ ਹੈ ਕਿ ਉਹ ਇਕ ਕਦਮ ਚੱਲਣ ਦੀ ਹਿੰਮਤ ਇਕੱਠੀ ਕਰ ਸਕਦਾ ਹੈ। ਲੇਕਿਨ ਇਹ ਕਦਮ ਵੀ ਉਦੋਂ ਉਠਾਉਣ ਦਾ ਵਿਚਾਰ ਕਰ ਰਿਹਾ ਹੋਵੇਗਾ ਜਦੋਂ ਖੋਜ ਮਾਤਰ ਬੋਧਿਕ ਖੋਜਬੀਣ ਨਾ ਹੋਵੇ ਸਗੋਂ ਪ੍ਰਾਣਾਂ ਦੀ ਪਿਆਸ ਅਤੇ ਤਾਂਘ ਬਣ ਜਾਵੇ। ਅਤੇ ਤਾਂਘ, ਤਾਂਘ ਉੱਦੋਂ ਬਣੇਗੀ ਜਦੋਂ ਅੱਖੀਆਂ ਖੁਲ੍ਹੀਆਂ ਹੋਣ।

ਅੱਖਾਂ ਖੋਲ੍ਹੋ ਅਤੇ ਦੇਖੋ, ਪੂਰੀ ਜ਼ਿੰਦਗੀ ਤੁਹਾਡੇ ਚਾਰੇ ਪਾਸੇ ਪ੍ਰਕਿਰਤੀ ਤੋਂ ਹਰ ਪਲ ਈਸ਼ਵਰ ਦਾ ਸੱਦਾ ਅਤੇ ਸੰਦੇਸ਼ ਆ ਰਿਹਾ ਹੈ। ਹਰ ਘੜੀ ਗਿਰਦੇ ਹੋਏ ਪੱਤੇ

25 / 151
Previous
Next