ਤੋਂ ਤੁਹਾਡੀ ਮੌਤ ਦੀ ਖ਼ਬਰ ਹੈ। ਹਰ ਡੁੱਬਦੇ ਹੋਏ ਸੂਰਜ ਤੋਂ ਤੁਹਾਡੇ ਡੁੱਬਣ ਦੀ ਖ਼ਬਰ ਹੈ। ਹਰ ਮਰਦੇ ਹੋਏ ਆਦਮੀ ਵਿੱਚ ਤੁਹਾਡੀ ਮੌਤ ਦਾ ਸੱਦਾ ਅਤੇ ਸੰਦੇਸ਼ ਹੈ। ਹਰ ਪਾਸੇ ਜੋ ਦੁੱਖ ਹੈ, ਉਹ ਤੁਹਾਡਾ ਦੁੱਖ ਹੈ। ਹਰ ਪਾਸੇ ਜੋ ਸੰਤਾਪ ਦੇ ਤੀਰ ਵਿਛੇ ਹਨ, ਉਹ ਤੁਹਾਡੇ ਹਨ। ਇਸ ਪੀੜ ਨੂੰ ਅੱਖਾਂ ਖੋਲ੍ਹ ਕੇ ਅਨੁਭਵ ਕਰੋ ਤੇ ਪਿਆਸ ਪੈਦਾ ਹੋਵੇਗੀ। ਇਸ ਜੀਵਨ ਦੀ ਵਿਅਰਥਤਾ ਨੂੰ ਅਨੁਭਵ ਕਰੋ ਤਾਂ ਸਾਰਥਕ ਜੀਵਨ ਨੂੰ ਪ੍ਰਾਪਤ ਕਰਨ ਦਾ ਅਨੁਭਵ-ਗਿਆਨ ਪੈਦਾ ਹੋਵੇਗਾ।
ਖੋਜ਼, ਹਿੰਮਤ ਅਤੇ ਤਾਂਘ, ਇਹ ਤਿੰਨ ਸੂਤਰ ਹਨ। ਅੱਜ ਯਾਦ ਰਖੋ ਅਤੇ ਇਸ ਤੋਂ ਬਾਅਦ ਦੀਆਂ ਭੂਮਿਕਾਵਾਂ ਦੇ ਸੂਤਰਾਂ ਉੱਪਰ ਅਸੀਂ ਹਰ ਰੋਜ਼ ਵਿਚਾਰ ਕਰਾਂਗੇ। ਰਾਤ ਦੇ ਜੋ ਤੁਹਾਡੇ ਪ੍ਰਸ਼ਨ ਹੋਣਗੇ, ਉਹਨਾਂ ਉਪਰ ਅਸੀਂ ਚਰਚਾ ਕਰ ਲਵਾਂਗੇ। ਅਤੇ ਇਹ ਤਾਂ ਸਾਰੀ ਗੱਲਬਾਤ ਹੈ ਉਸੇ ਤਰ੍ਹਾਂ, ਜਿਸ ਤਰ੍ਹਾਂ ਇਕ ਕੰਡਾ ਲੱਗ ਜਾਵੇ ਤਾਂ ਦੂਸਰੇ ਕੰਡੇ ਨਾਲ ਅਸੀਂ ਕੱਢ ਦਿੰਦੇ ਹਾਂ ਲੇਕਿਨ ਦੂਸਰੇ ਕੰਡੇ ਨੂੰ ਉਸੇ ਜਗ੍ਹਾ ਨਹੀਂ ਰਖ ਦਿੰਦੇ। ਮੈਂ ਜੋ ਗੱਲਾਂ ਕਰ ਰਿਹਾ ਹਾਂ ਉਹ ਤੁਹਾਡੇ ਮਨ ਵਿੱਚ ਰੱਖਣ ਲਈ ਨਹੀਂ ਹਨ, ਨਹੀਂ ਤਾਂ ਮੈਂ ਤੁਹਾਡਾ ਦੁਸ਼ਮਣ ਹੋ ਗਿਆ। ਕਿਉਂਕਿ ਮੈਂ ਕੁਝ ਵਿਚਾਰ ਕੱਢੇ ਅਤੇ ਦੂਸਰੇ ਪਾ ਦਿੱਤੇ, ਉਸ ਨਾਲ ਕੋਈ ਫਰਕ ਨਹੀਂ ਪਵੇਗਾ। ਮੇਰੀਆਂ ਗੱਲਾਂ ਉੱਨੀਆਂ ਹੀ ਵਿਅਰਥ ਹਨ ਜਿੰਨੀਆਂ ਉਹ ਗੱਲਾਂ ਜਿਹੜੀਆਂ ਤੁਹਾਨੂੰ ਦੂਸਰਿਆਂ ਨੇ ਦਿੱਤੀਆਂ ਹਨ। ਇਸ ਲਈ ਇਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਨਹੀਂ ਰੱਖ ਲੈਣਾ।
ਅਸੀਂ ਕੋਈ 'ਪੰਥ ਅਤੇ ਪੱਖ ਖੜਾ ਨਹੀਂ ਕਰਨਾ ਚਾਹੁੰਦੇ ਕਿ ਮੈਂ ਤੁਹਾਨੂੰ ਸਾਰੇ ਪੰਥਾਂ ਤੋਂ ਮੁਕਤ ਕਰ ਲਵਾਂ ਅਤੇ ਇਕ ਪੰਥ ਵਿੱਚ ਖੜਾ ਕਰ ਦਿਆਂ। ਉਹ ਤਾਂ ਮੈਂ ਤੁਹਾਡਾ ਦੁਸ਼ਮਣ ਹੋ ਜਾਵਾਂਗਾ। ਇਹ ਤਾਂ ਉਹੀ ਗੱਲ ਹੋ ਗਈ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਪੰਥ ਕਿਸ ਦਾ ਹੈ ਅਤੇ ਵਿਸ਼ਵਾਸ ਕਿਸ ਦੇ ਹਨ। ਮੇਰੀਆਂ ਗੱਲਾਂ ਦਾ ਇਸ ਤੋਂ ਜ਼ਿਆਦਾ ਮੁੱਲ ਨਹੀਂ ਹੈ ਕਿ ਜੋ ਕੰਡੇ ਲੱਗੇ ਹਨ ਤੁਹਾਨੂੰ, ਉਹ ਕੱਢ ਦਿੱਤੇ ਜਾਣ ਦੂਸਰੇ ਕੰਡੇ ਨਾਲ ਲੇਕਿਨ ਦੂਸਰਾ ਕੰਡਾ ਉੱਨਾ ਹੀ ਕੰਡਾ ਹੈ ਜਿੰਨਾ ਪਹਿਲਾ ਲੱਗਿਆ ਹੋਇਆ ਹੈ ਅਤੇ ਦੋਨੇਂ ਸੁੱਟ ਦੇਣ ਯੋਗ ਹਨ। ਦੂਸਰਾ ਕੰਡਾ ਰੱਖ ਲੈਣ ਦੀ ਜ਼ਰੂਰਤ ਨਹੀਂ।
ਇਸ ਲਈ ਮੇਰੀਆਂ ਗੱਲਾਂ ਨੂੰ ਕਿਤੇ ਰੱਖ ਨਹੀਂ ਲੈਣਾ। ਇਹ ਸਾਰੀ ਗੱਲ ਬਾਤ ਹੈ। ਜੇਕਰ ਗੱਲ ਬਾਤ ਪਹਿਲਾਂ ਤੋਂ ਦਾਖ਼ਲ ਹੋਈ ਬਾਤ ਚੀਤ ਨੂੰ ਕੱਢ ਦੇਣ ਦੇ ਸਮਰੱਥ ਹੋ ਜਾਏ ਤਾਂ ਠੀਕ, ਅਸਲੀ ਗੱਲ ਸਾਧਨਾ ਹੈ। ਉਹ ਅਸੀਂ ਰਾਤ ਨੂੰ ਤੁਹਾਡੇ ਪ੍ਰਸ਼ਨਾਂ ਦੇ ਬਾਅਦ ਉਹਨਾਂ 'ਤੇ ਥੋੜ੍ਹੇ-ਜਿਹੇ ਪ੍ਰਯੋਗ ਕਰਾਂਗੇ। ਲੱਖ ਵਿਚਾਰ ਉੱਨੇ ਕੰਮ ਦੇ ਨਹੀਂ ਹਨ ਜਿੰਨਾ ਇਕ ਛੋਟਾ ਜਿਹਾ ਅਣੂੰ-ਮਾਤਰ ਸਾਧਨਾ ਦਾ ਕੰਮ ਹੈ। ਲੱਖ ਚਿੰਤਨ ਅਰਥ ਦਾ ਨਹੀਂ ਹੈ ਜਿੰਨਾ ਪਿਆਸ ਨਾਲ ਭਰ ਕੇ ਸੱਚ ਅਤੇ ਪ੍ਰਮਾਤਮਾ ਦੀ ਤਰਫ਼ ਅੱਖਾਂ ਚੁੱਕ ਕੇ ਥੋੜ੍ਹੀ-ਦੇਰ ਚੁੱਪ ਹੋ ਜਾਣ ਦਾ ਮੁੱਲ ਹੈ। ਉਹ ਚੁੱਪ ਹੋ ਕੇ ਜਿਵੇਂ ਅਸੀਂ ਪ੍ਰਮਾਤਮਾ ਦੇ ਵੱਲ ਅੱਖਾਂ ਚੁੱਕ ਸਕਦੇ ਹਾਂ। ਉਹ ਜੋ