Back ArrowLogo
Info
Profile

ਸੂਰਜਮੁਖੀ ਦੇ ਫੁੱਲ ਦੇਖੇ, ਉਹ ਜਿਵੇਂ ਸੂਰਜ ਜਿਵੇਂ ਸੂਰਜ ਵੱਲ ਮੂੰਹ ਚੁੱਕੀ ਖੜੇ ਹਨ, ਉਸ ਤਰ੍ਹਾਂ ਕਿਵੇਂ ਅਸੀਂ ਆਲੋਕ ਅਤੇ ਪ੍ਰਕਾਸ਼ ਦੇ ਵੱਲ ਮੂੰਹ ਚੁੱਕ ਸਕਦੇ ਹਾਂ, ਉਸ ਨੂੰ ਤਾਂ ਅਸੀਂ ਰਾਤ ਨੂੰ ਧਿਆਨ ਦੇ ਪ੍ਰਯੋਗ ਵਿੱਚ ਤਿੰਨ ਦਿਨ ਕਰਾਂਗੇ ਅਤੇ ਬਾਕੀ ਤਿੰਨ ਦਿਨ ਤੁਹਾਡੇ ਅੰਦਰ ਲੱਗੇ ਹੋਏ ਕੰਡੇ ਨੂੰ ਦੂਸਰੇ ਕੰਡੇ ਨਾਲ ਕੱਢਣ ਦੀ ਮੈਂ ਕੋਸ਼ਿਸ਼ ਕਰਾਂਗਾ। ਫਿਰ ਵੀ ਕੋਈ ਕੋਈ ਕੰਡੇ ਲੱਗੇ ਰਹਿ ਜਾਣ ਤਾਂ ਰਾਤ ਨੂੰ ਸ਼ੰਕਾ- ਸਮਾਧਾਨ ਵਿੱਚ ਉਹ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ।

ਅੰਤ ਵਿੱਚ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਜੋ ਵੀ ਇਸ ਜ਼ਮੀਨ ਉੱਤੇ ਹੈ, ਉਹਨਾਂ ਸਾਰਿਆਂ ਨੂੰ, ਉਹਨਾਂ ਸਭ ਨੂੰ ਉਸ ਦਾ ਅਨੁਭਵ ਪ੍ਰਾਪਤ ਹੋਵੇ। ਜੋ ਵੀ ਇਸ ਜ਼ਮੀਨ ਉੱਤੇ ਹੈ, ਉਹਨਾਂ ਦੇ ਦਿਲ ਉਸ ਦੀ ਰੋਸ਼ਨੀ ਨਾਲ ਭਰ ਜਾਣ। ਜੋ ਵੀ ਸੱਤਾਵਾਨ ਹੈ, ਉਸ ਦੇ ਪ੍ਰੇਮ ਨੂੰ, ਉਸ ਦੇ ਅਨੰਦ ਨੂੰ ਅਨੁਭਵ ਕਰ ਸਕਣ। ਉਸ ਪ੍ਰੇਮ ਅਤੇ ਉਸ ਅਨੰਦ ਦੇ ਅਨੁਭਵ ਵਿੱਚ ਖ਼ੁਦ ਦੇ ਵੀ ਪ੍ਰਮਾਤਮਾ ਹੋਣ ਦਾ ਅਨੁਭਵ ਛਿਪਿਆ ਹੋਇਆ ਹੈ। ਅਤੇ ਜਦੋਂ ਤੱਕ ਇਹ ਅਨੁਭਵ ਨਾ ਹੋ ਜਾਏ ਕਿ ਮੈਂ ਹੀ ਪ੍ਰਮਾਤਮਾ ਹਾਂ, ਉਦੋਂ ਤੱਕ ਤੁਸੀਂ ਜਿਉਂਦੇ ਨਹੀਂ ਹੋ। ਉਦੋਂ ਤੱਕ ਤੁਸੀਂ ਮਰੀ ਹੋਈ ਪ੍ਰਕਿਰਤੀ ਦੇ ਹਿੱਸੇ ਹੋ, ਅਤੇ ਜਿਸ ਦਿਨ ਇਹ ਅਨੁਭਵ ਤੁਹਾਡੇ ਅੰਦਰ ਜਾਗਦਾ ਹੈ ਅਤੇ ਤੁਹਾਡੇ ਕਣ-ਕਣ ਵਿੱਚ ਅਤੇ ਹਰ ਸਾਹ ਵਿੱਚ ਸ਼ਾਮਲ ਹੋ ਜਾਂਦਾ ਹੈ ਕਿ ਮੈਂ ਹੀ ਪ੍ਰਮਾਤਮਾ ਹਾਂ, ਉਹ ਦਿਨ ਜੋ ਤੁਸੀਂ ਜਾਣਦੇ ਹੋ ਉਸ ਨੂੰ ਸ਼ਬਦਾਂ ਵਿੱਚ ਕਹਿਣ ਦਾ ਕੋਈ ਉਪਾਅ ਨਹੀਂ।

ਲੇਕਿਨ ਸਾਰੇ ਜਗਤ ਦੀ, ਸਾਰੇ ਪ੍ਰਾਣਾਂ ਦੀ ਜਾਣੀ-ਅਣਜਾਣੀ ਇੱਛਾ ਉਸੇ ਸੱਚ ਨੂੰ ਜਾਣਨ ਦੀ ਹੈ, ਉਸੇ ਸਰਵ-ਸ੍ਰੇਸ਼ਠ ਨੂੰ, ਉਸੇ ਅਨੰਤ ਨੂੰ, ਉਸੇ ਅਨਾਦਿ ਨੂੰ, ਉਸੇ ਸਨਾਤਨ ਨੂੰ, ਜੋ ਸਭ ਦੇ ਅੰਦਰ ਛਿਪਿਆ ਹੈ। ਜੋ ਫਿਰ ਤੋਂ ਪ੍ਰਗਟ ਨਹੀਂ ਹੈ। ਜਿਸ ਦਿਨ ਪ੍ਰਗਟ ਹੋ ਜਾਵੇਗਾ, ਉਸ ਦਿਨ ਅਨੰਦ ਅਤੇ ਸੰਗੀਤ ਨਾਲ, ਉਸ ਦਿਨ ਸਾਰਾ ਜੀਵਨ, ਹਰ ਸਾਹ, ਰੋਸ਼ਨ ਖੂਬਸੂਰਤੀ ਨਾਲ ਭਰ ਜਾਂਦਾ ਹੈ। ਉਸ ਖ਼ੂਬਸੂਰਤੀ ਦਾ ਸਭ ਵਿੱਚ ਅਨੁਭਵ ਹੋ ਸਕੇ, ਇਹ ਪ੍ਰਾਰਥਨਾ ਕਰਦਾ ਹਾਂ।

ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਅਤੇ ਸ਼ਾਂਤੀ ਨਾਲ ਸੁਣਿਆ, ਉਸ ਦੇ ਲਈ ਧੰਨਵਾਦੀ ਹਾਂ। ਅੰਤ ਵਿੱਚ ਸਭ ਦੇ ਅੰਦਰ ਬੈਠੇ ਹੋਏ ਪ੍ਰਮਾਤਮਾ ਦੇ ਲਈ ਮੇਰੇ ਪ੍ਰਣਾਮ ਸਵੀਕਾਰ ਕਰੋ।

27 / 151
Previous
Next