3
ਕੀ ਭਾਰਤ ਧਾਰਮਿਕ ਹੈ ?
ਇਕ ਬਹੁਤ ਪੁਰਾਣੇ ਨਗਰ ਵਿੱਚ ਉੱਨਾ ਹੀ ਪੁਰਾਣਾ ਇਕ ਚਰਚ ਸੀ। ਉਹ ਚਰਚ ਇੰਨਾ ਪੁਰਾਣਾ ਸੀ ਕਿ ਉਸ ਚਰਚ ਦੇ ਅੰਦਰ ਜਾਣ 'ਤੇ, ਉਸ ਵਿੱਚ ਪ੍ਰਾਰਥਨਾ ਕਰਨ ਵਾਲੇ ਭੈਭੀਤ ਹੁੰਦੇ ਸਨ। ਉਸ ਦੀ ਕਿਸੇ ਵੀ ਪਲ ਡਿੱਗ ਪੈਣ ਦੀ ਸੰਭਾਵਨਾ ਸੀ। ਆਕਾਸ਼ ਦੇ ਬਦਲ ਗਰਜਦੇ ਸਨ ਤਾਂ ਚਰਚ ਦੇ ਇੰਜਰ- ਪਿੰਜਰ ਕੰਬ ਜਾਂਦੇ ਸਨ। ਹਵਾਲਾਂ ਚੱਲਦੀਆਂ ਸਨ ਤਾਂ ਲੱਗਦਾ ਸੀ ਕਿ ਚਰਚ ਹੁਣੇ ਡਿੱਗਿਆ, ਹੁਣੇ ਡਿੱਗਿਆ।
ਅਜਿਹੇ ਚਰਚ ਵਿੱਚ ਕੌਣ ਪ੍ਰਵੇਸ਼ ਕਰਦਾ ? ਕੌਣ ਪ੍ਰਾਰਥਨਾ ਕਰਦਾ ? ਹੌਲੀ-ਹੌਲੀ ਉਪਾਸ਼ਕ ਆਉਣੇ ਬੰਦ ਹੋ ਗਏ। ਚਰਚ ਦੇ ਪ੍ਰਬੰਧਕਾਂ ਨੇ ਕਦੇ ਦੀਵਾਰ ਦਾ ਪਲੱਸਤਰ ਬਦਲਿਆ, ਕਦੇ ਖਿੜਕੀ ਬਦਲੀ, ਕਦੀ ਦਰਵਾਜ਼ੇ ਰੰਗੇ, ਲੇਕਿਨ ਨਾ ਦਰਵਾਜ਼ੇ ਰੰਗਣ ਨਾਲ, ਨਾ ਪਲੱਸਤਰ ਬਦਲਣ ਨਾਲ, ਨਾ ਕਦੇ ਇੱਥੋਂ ਠੀਕ ਕਰ ਦੇਣ ਨਾਲ, ਉੱਥੋਂ ਠੀਕ ਕਰ ਦੇਣ ਨਾਲ ਉਹ ਚਰਚ ਇਸ ਯੋਗ ਹੋਇਆ ਕਿ ਉਸ ਨੂੰ ਜਿਉਂਦਾ ਮੰਨਿਆ ਜਾ ਸਕੇ। ਉਹ ਮੁਰਦਾ ਹੀ ਬਣਿਆ ਸੀ। ਲੇਕਿਨ ਜਦੋਂ ਸਾਰੇ ਉਪਾਸ਼ਕ ਆਉਣੇ ਬੰਦ ਹੋ ਗਏ, ਉੱਦੋਂ ਚਰਚ ਦੇ ਪ੍ਰਬੰਧਕਾਂ ਨੂੰ ਸੋਚਣਾ ਪਿਆ ਕਿ ਕੀ ਕਰੀਏ ?
ਅਤੇ ਉਹਨਾਂ ਨੇ ਇਕ ਦਿਨ ਕਮੇਟੀ ਬੁਲਾਈ। ਉਹ ਕਮੇਟੀ ਵੀ ਚਰਚ ਦੇ ਬਾਹਰ ਹੀ ਮਿਲੀ, ਅੰਦਰ ਜਾਣ ਦੀ ਉਹਨਾਂ ਦੀ ਵੀ ਹਿੰਮਤ ਨਹੀਂ ਸੀ। ਉਹ ਕਿਸੇ ਵੀ ਪਲ ਡਿੱਗ ਸਕਦਾ ਸੀ। ਰਾਹ ਚਲਦੇ ਲੋਕ ਵੀ ਤੇਜ਼ੀ ਨਾਲ ਨਿਕਲ ਜਾਂਦੇ ਸਨ।
ਪ੍ਰਬੰਧਕਾਂ ਨੇ ਬਾਹਰ ਬੈਠ ਕੇ ਚਾਰ ਮਤੇ ਸਵੀਕਾਰ ਕੀਤੇ। ਉਹਨਾਂ ਨੇ ਪਹਿਲਾ ਮਤਾ ਸਵੀਕਾਰ ਕੀਤਾ ਬੜੇ ਦੁੱਖ ਨਾਲ ਕਿ ਪੁਰਾਣੇ ਚਰਚ ਨੂੰ ਗਿਰਾਉਣਾ ਪਵੇਗਾ ਅਤੇ ਅਸੀਂ ਸਰਵਸੰਮਤੀ ਨਾਲ ਕਹਿ ਸਕਦੇ ਹਾਂ ਕਿ ਪੁਰਾਣਾ ਚਰਚ ਗਿਰਾ ਦਿੱਤਾ ਜਾਏ। ਲੇਕਿਨ ਉਸੇ ਪਲ ਉਹਨਾਂ ਨੇ ਦੂਸਰਾ ਮਤਾ ਵੀ ਪਾਸ ਕੀਤਾ ਕਿ ਪੁਰਾਣਾ ਚਰਚ ਅਸੀਂ ਗਿਰਾ ਰਹੇ ਹਾਂ, ਇਸ ਲਈ ਨਹੀਂ ਕਿ ਚਰਚ ਨੂੰ ਗਿਰਾ ਦੇਈਏ, ਬਲਕਿ ਇਸ ਲਈ ਕਿ ਨਵਾਂ ਚਰਚ ਬਣਾਉਣਾ ਹੈ। ਦੂਸਰਾ ਮਤਾ ਕੀਤਾ ਕਿ ਇਕ ਨਵਾਂ ਚਰਚ ਜਲਦੀ ਤੋਂ ਜਲਦੀ ਬਣਾਇਆ ਜਾਏ। ਤੀਸਰਾ ਮਤਾ ਉਹਨਾਂ ਨੇ ਇਹ ਕੀਤਾ ਕਿ ਨਵੇਂ ਚਰਚ ਵਿੱਚ ਪੁਰਾਣੇ ਚਰਚ ਦੀਆਂ ਇੱਟਾਂ