ਲਗਾਈਆਂ ਜਾਣ, ਪੁਰਾਣੇ ਚਰਚ ਦੇ ਹੀ ਦਰਵਾਜ਼ੇ ਲਗਾਏ ਜਾਣ, ਪੁਰਾਣੇ ਚਰਚ ਦੀ ਸ਼ਕਲ ਦਾ ਹੀ ਨਵਾਂ ਚਰਚ ਬਣਾਇਆ ਜਾਵੇ। ਪੁਰਾਣੇ ਚਰਚ ਦੇ ਜੋ ਆਧਾਰ ਹਨ, ਬੁਨਿਆਦਾਂ ਹਨ, ਉਸੇ ਉਪਰ ਹੀ ਨਵਾਂ ਚਰਚ ਖੜਾ ਕੀਤਾ ਜਾਏ। ਠੀਕ ਪੁਰਾਣੀ ਜਗ੍ਹਾ ਉੱਤੇ, ਠੀਕ ਪੁਰਾਣਾ, ਠੀਕ ਪੁਰਾਣੇ ਸਾਮਾਨ ਨਾਲ ਉਹ ਬਣਾਇਆ ਜਾਵੇ। ਇਸ ਨੂੰ ਵੀ ਉਹਨਾਂ ਨੇ ਸਰਵ ਸੰਮਤੀ ਨਾਲ ਸਵੀਕਾਰ ਕੀਤਾ ਅਤੇ ਫਿਰ ਚੌਥਾ ਮਤਾ ਉਹਨਾਂ ਨੇ ਪਾਸ ਕੀਤਾ, ਉਹ ਵੀ ਸਰਵਸੰਮਤੀ ਨਾਲ, ਅਤੇ ਉਹ ਇਹ ਕਿ ਜਦੋਂ ਤੱਕ ਨਵਾਂ ਚਰਚ ਨਾ ਬਣ ਜਾਏ, ਉੱਦੋਂ ਤੱਕ ਪੁਰਾਣਾ ਨਾ ਗਿਰਾਇਆ ਜਾਏ!
ਉਹ ਪੁਰਾਣਾ ਚਰਚ ਅਜੇ ਵੀ ਖੜਾ ਹੈ। ਉਹ ਪੁਰਾਣਾ ਚਰਚ ਕਦੇ ਵੀ ਨਹੀਂ ਗਿਰੇਗਾ, ਲੇਕਿਨ ਉਸ ਵਿੱਚ ਕੋਈ ਸ਼ਰਧਾਲੂ ਹੁਣ ਨਹੀਂ ਜਾਂਦੇ। ਉਸ ਰਸਤੇ ਤੋਂ ਵੀ ਹੁਣ ਕੋਈ ਨਹੀਂ ਗੁਜ਼ਰਦਾ। ਉਸ ਪਿੰਡ ਦੇ ਲੋਕ ਹੌਲੀ-ਹੌਲੀ ਭੁੱਲ ਹੀ ਗਏ ਹਨ ਕਿ ਕੋਈ ਚਰਚ ਵੀ ਹੈ।
ਭਾਰਤ ਦੇ ਧਰਮ ਦੀ ਹਾਲਤ ਵੀ ਅਜਿਹੀ ਹੀ ਹੈ। ਉਹ ਇੰਨਾ ਪੁਰਾਣਾ ਹੋ ਚੁੱਕਿਆ ਹੈ, ਇੰਨਾ ਗਲਿਆ-ਸੜਿਆ, ਇੰਨਾ ਮਰਿਆ ਹੋਇਆ ਕਿ ਹੁਣ ਉਸ ਦੇ ਨੇੜੇ-ਤੇੜੇ ਕੋਈ ਨਹੀਂ ਜਾਂਦਾ। ਉਸ ਮੇਰੇ ਹੋਏ ਧਰਮ ਨਾਲ ਹੁਣ ਕਿਸੇ ਦਾ ਵੀ ਕੋਈ ਸੰਬੰਧ ਨਹੀਂ ਹੈ। ਲੇਕਨ ਉਹ ਜੋ ਧਰਮ ਦੇ ਪੁਰੋਹਿਤ ਹਨ, ਉਹ ਜੋ ਧਰਮ ਦੇ ਰਾਖੇ ਹਨ, ਉਹ ਉਸ ਪੁਰਾਣੇ ਨੂੰ ਬਦਲਣ ਲਈ ਤਿਆਰ ਨਹੀਂ ਹਨ। ਉਹ ਲਗਾਤਾਰ ਇਹੀ ਦੁਹਰਾ ਰਹੇ ਹਨ ਕਿ ਪੁਰਾਣਾ ਹੀ ਸੱਚ ਹੈ, ਉਹ ਪੁਰਾਣਾ ਹੀ ਜਿਉਂਦਾ ਹੈ। ਉਸ ਨੂੰ ਬਦਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ।
ਮੈਂ ਅੱਜ ਦੀ ਸਵੇਰ ਇਸੇ ਸੰਬੰਧ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ।
ਕੀ ਭਾਰਤ ਧਾਰਮਿਕ ਹੈ ?
ਭਾਰਤ ਉਹਨਾਂ ਅਰਥਾਂ ਵਿੱਚ ਧਾਰਮਿਕ ਹੈ, ਜਿਨ੍ਹਾਂ ਅਰਥਾਂ ਵਿੱਚ ਉਹ ਨਗਰ ਧਾਰਮਿਕ ਸੀ, ਕਿਉਂਕਿ ਉਸ ਨਗਰ ਵਿੱਚ ਇਕ ਚਰਚ ਸੀ। ਭਾਰਤ ਧਾਰਮਿਕ ਹੈ, ਕਿਉਂਕਿ ਭਾਰਤ ਵਿੱਚ ਬਹੁਤ ਮੰਦਰ ਹਨ, ਮਸਜਿਦਾਂ ਹਨ, ਗੁਰਦੁਆਰੇ ਹਨ। ਭਾਰਤ ਇਨ੍ਹਾਂ ਅਰਥਾਂ ਵਿੱਚ ਧਾਰਮਿਕ ਹੈ ਜਿਨ੍ਹਾਂ ਅਰਥਾਂ ਵਿੱਚ ਉਸ ਪਿੰਡ ਦੇ ਲੋਕ ਧਾਰਮਿਕ ਸਨ। ਇਸ ਲਈ ਨਹੀਂ ਕਿ ਉਹ ਮੰਦਰ ਜਾਂਦੇ ਸਨ, ਬਲਕਿ ਉਹ ਮੰਦਰ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਨ। ਭਾਰਤ ਇਨ੍ਹਾਂ ਅਰਥਾਂ ਵਿੱਚ ਧਾਰਮਿਕ ਹੈ ਕਿ ਹਰ ਆਦਮੀ ਧਰਮ ਤੋੰ ਬਚਣ ਦੀ ਕੋਸ਼ਿਸ਼ ਕਰਦਾ ਹੈ।
ਲੇਕਿਨ ਉਸ ਪਿੰਡ ਦੇ ਲੋਕ ਥੋੜ੍ਹੇ ਈਮਾਨਦਾਰ ਰਹੇ ਹੋਣਗੇ। ਉਹ ਮੰਦਰ ਨਹੀਂ ਜਾਂਦੇ ਸਨ, ਕਿਉਂਕਿ ਉਹਨਾਂ ਨੇ ਇਹ ਮੰਨ ਲਿਆ ਕਿ ਅਸੀਂ ਨਹੀਂ ਜਾਂਦੇ ਹਾਂ। ਉਹਨਾਂ ਨੇ ਮੰਨ ਲਿਆ ਕਿ ਮੰਦਰ ਪੁਰਾਣਾ ਹੈ ਅਤੇ ਉਸ ਦੇ ਹੇਠਾਂ ਜਾਨ ਗਵਾਈ